5 Dariya News

होशियारपुर वासियों को बरसाती पानी से मिलेगी निजात : ब्रम शंकर जिंपा

कैबिनेट मंत्री ने शिमला पहाड़ी चौक पर 1.98 करोड़ रुपए की लागत वाले स्ट्राम सीवर प्रोजैक्ट की करवाई शुरुआत

5 Dariya News

होशियारपुर 10-Mar-2024

कैबिनेट मंत्री पंजाब ब्रम शंकर जिंपा ने कहा कि होशियारपुर के लोगों की हर समस्या के समाधान के लिए योजनाबद्ध तरीके से कार्य कर समस्याओं का समाधान किया जा रहा है। वे आज शिमला पहाड़ी चौक में पंजाब वाटर सप्लाई व सीरवेज बोर्ड की ओर से बरसाती पानी की निकासी के लिए (स्ट्राम सीवर) प्रोजैक्ट का नींव पत्थर रखने के दौरान इलाका निवासियों को संबोधित कर रहे थे। इस दौरान उनके साथ मेयर सुरिंदर कुमार, संयुक्त कमिश्नर संदीप तिवाड़ी, सीनियर डिप्टी मेयर प्रवीन सैनी व डिप्टी मेयर रंजीत चौधरी भी मौजूद थे।

कैबिनेट मंत्री ने कहा कि 1.98 करोड़ रुपए की लागत वाले इस प्रोजैक्ट से होशियारपुर वासियों की बड़ी राहत मिलेगी। उन्होंने कहा कि बरसातों के दौरान शिमला पहाड़ी व इसके आस-पास वाले क्षेत्र में काफी जल भराव हो जाता था, जिसके कारण लोगों को काफी दिक्कत का सामना करना पड़ता था। उन्होंने कहा कि इस प्रोजैक्ट के अंतर्गत 450 मीटर 24 इंच की 48 एम.एल.डी. आई.पी.एस.अंडर ग्राउंड पाइप लाइन डालकर सारा बरसाती पानी भंगी चोअ में डिस्चार्ज किया जाएगा और भविष्य में बरसातों के दौरान लोगों की जल भराव जैसी दिक्कत का सामना नहीं करना पड़ेगा। 

ब्रम शंकर जिंपा ने कहा कि इस प्रोजैक्ट के साथ-साथ आने वाले दिनों में शहर के अन्य क्षेत्रों में जहां जल भराव होता है, वहां की समस्या का भी उची समाधान किया जाएगा। इस मौके पर पंजाब स्कूल एजुकेशन बोर्ड के सदस्य अजय वर्मा, वाटर सप्लाई व सीवरेज बोर्ड के एक्सीयन अरविंद मेहता, नगर निगम के एक्सीयन कुलदीप सिंह, हरप्रीत सिंह, वाटर सप्लाई व सीवरेज बोर्ड के एस.डी.ई सुशील बांसल, पार्षद मीना कुमारी, पार्षद प्रदीप बिट्टू, मुखी राम, ऊषा रानी, जसवंत राय, एडवोकेट अमरजोत सैनी, धीरज शर्मा, वरिंदर वैद, सुमेश सोनी, विकास गौढ़, गुरमेल हुंदल, मनजोत कौर, संतोष सैनी, प्रीतपाल, राजन सैनी, अवतार सिंह तारी,  ध्रुव कुमार ओहरी, कुलविंदर सिंह हुंदल,प्रो. बहादुर सिंह सुनेत, रचना कौर, सविता, खुशी राम धीमान, मुनीश गुप्ता के अलावा अन्य गणमान्य भी मौजूद थे।

ਹੁਸ਼ਿਆਰਪੁਰ ਵਾਸੀਆਂ ਨੂੰ ਬਰਸਾਤੀ ਪਾਣੀ ਤੋਂ ਮਿਲੇਗੀ ਰਾਹਤ : ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ ਸ਼ਿਮਲਾ ਪਹਾੜੀ ਚੌਕ ’ਤੇ 1.98 ਕਰੋੜ ਰੁਪਏ ਦੀ ਲਾਗਤ ਵਾਲੇ ਸਟਰਾਮ ਸੀਵਰ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ

ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਦੀ ਹਰ ਸਮੱਸਿਆ ਦੇ ਹੱਲ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਕੇ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਉਹ ਅੱਜ ਸ਼ਿਮਲਾ ਪਹਾੜੀ ਚੌਕ ਵਿਚ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ (ਸਟਰਾਮ ਸੀਵਰ) ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ 1.98 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਤੋਂ ਹੁਸ਼ਿਆਰਪੁਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਸ਼ਿਮਲਾ ਪਹਾੜੀ ਤੇ ਇਸ ਦੇ ਆਸ-ਪਾਸ ਵਾਲੇ ਹਲਕੇ ਵਿਚ ਕਾਫ਼ੀ ਪਾਣੀ ਭਰ ਜਾਂਦਾ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ 450 ਮੀਟਰ 24 ਇੰਚ ਦੀ 48 ਐਮ.ਐਲ.ਡੀ.ਆਈ.ਪੀ.ਐਸ. ਅੰਡਰ ਗਰਾਊਂਡ ਪਾਈਪ ਲਾਈਨ ਪਾ ਕੇ ਸਾਰਾ ਬਰਸਾਤੀ ਪਾਣੀ ਭੰਗੀ ਚੋਅ ਵਿਚ ਡਿਸਚਾਰਜ ਕੀਤਾ ਜਾਵੇਗਾ ਅਤੇ ਭਵਿੱਖ ਵਿਚ ਬਰਸਾਤਾਂ ਦੌਰਾਨ ਲੋਕਾਂ ਨੂੰ ਬਰਸਾਤੀ ਪਾਣੀ ਵਰਗੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਨਾਲ-ਨਾਲ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਹੋਰ ਹਲਕਿਆਂ ਵਿਚ ਜਿਥੇ ਬਰਸਾਤੀ ਪਾਣੀ ਜਮ੍ਹਾਂ ਹੁੰਦਾ ਹੈ, ਉਥੇ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਮੈਂਬਰ ਅਜੇ ਵਰਮਾ, ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਐਕਸੀਅਨ ਅਰਵਿੰਦ ਮਹਿਤਾ, ਨਗਰ ਨਿਗਮ ਦੇ ਐਕਸੀਅਨ ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਐਸ.ਡੀ.ਈ ਸੁਸ਼ੀਲ ਬਾਂਸਲ, ਕੌਂਸਲਰ ਮੀਨਾ ਕੁਮਾਰੀ, ਕੌਂਸਲਰ ਪ੍ਰਦੀਪ ਬਿੱਟੂ, ਮੁਖੀ ਰਾਮ, ਊਸ਼ਾ ਰਾਣੀ, ਜਸਵੰਤ ਰਾਏ, ਐਡਵੋਕੇਟ ਅਮਰਜੋਤ ਸੈਣੀ, ਧੀਰਜ ਸ਼ਰਮਾ, ਵਰਿੰਦਰ ਵੈਦ, ਸੁਮੇਸ਼ ਸੋਨੀ, ਵਿਕਾਸ ਗੌੜ, ਗੁਰਮੇਲ ਹੁੰਦਲ, ਮਨਜੋਤ ਕੌਰ, ਸੰਤੋਸ਼ ਸੈਣੀ, ਪ੍ਰੀਤਪਾਲ, ਰਾਜਨ ਸੈਣੀ, ਅਵਤਾਰ ਸਿੰਘ ਤਾਰੀ, ਧਰੂਵ ਕੁਮਾਰ ਓਹਰੀ, ਕੁਲਵਿੰਦਰ ਸਿੰਘ ਹੁੰਦਲ, ਪ੍ਰੋ: ਬਹਾਦਰ ਸਿੰਘ ਸੁਨੇਤ, ਰਚਨਾ ਕੌਰ, ਸਵਿਤਾ, ਖੁਸ਼ੀ ਰਾਮ ਧੀਮਾਨ, ਮੁਨੀਸ਼ ਗੁਪਤਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।