5 Dariya News

जन संपर्क मुहिम के तहत सांसद मनीष तिवारी ने गांव रौनी कलां में की पब्लिक मीटिंग

कहा: भाजपा सरकार की जनविरोधी नीतियों से त्राहि-त्राहि कर रहा समाज का हर वर्ग

5 Dariya News

मोरिंडा 10-Mar-2024

श्री आनंदपुर साहिब से सांसद और पूर्व केंद्रीय मंत्री मनीष तिवारी द्वारा जन संपर्क मुहिम को आगे बढ़ाते हुए, गांव रौनी कलां में एक पब्लिक मीटिंग को संबोधित किया गया। इसके अलावा, उन्हें गांव रौनी खुर्द का दौरा भी किया। इस दौरान सांसद तिवारी ने कहा कि आगामी लोकसभा चुनाव पूरे देश के लिए बहुत अहम है, जो आने वाले भविष्य को तय करेंगे। 

सांसद ने कहा कि भाजपा अगुवाई वाले केंद्र सरकार जनविरोधी नीतियों से किसान, मजदूर सहित समाज का हर वर्ग त्राहि-त्राहि कर रहा है और लोग कांग्रेस को एक बार फिर से केंद्र की सत्ता में जाना चाहते हैं, ताकि इस देश की मूल आत्मा को बचाया जा सके। इस दौरान सांसद ने लोगों से आगामी लोकसभा चुनाव के दौरान कांग्रेस को वोट देने की अपील की। जहां उन्होंने गांवों मुंडियाँ, समाना कलां, चकलां, रौनी कलां, लुथेरी, अमराली और मोरिंडा रूरल में विभिन्न विकास कार्यों हेतु ग्रांट भी इलाका निवासियों को सौंपी।

अन्य के अलावा, ब्लॉक कांग्रेस मोरिंडा के प्रधान दर्शन सिंह संधू, सरपंच जसविंदर सिंह, सरपंच गुरिंदर सिंह, सरपंच नसीब सिंह, सरपंच बीरु राम, सरपंच मनजीत कौर, गुरजीत सिंह मुंडियांं, गुरदास सिंह दुमना, दलवीर सिंह रंगी, डॉ राजू, गगनी रोनी युवा नेता, बलविंदर सिंह लंबरदार, कुलदीप कौर पंच, जसवंत सिंह पंच, मनदीप लुथेड़ी, राजू खान लुथेडी, बहादुर सिंह रौनी, हैप्पी चतामली, धर्मजीत लुथेड़ी, अनमोल लुथेड़ी, दर्शन सिंह पूर्व सरपंच, ज्ञान लुथेड़ी भी मौजूद रहे।

ਜਨ ਸੰਪਰਕ ਮੁਹਿੰਮ ਤਹਿਤ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਿੰਡ ਰੌਣੀ ਕਲਾਂ ਵਿੱਚ ਕੀਤੀ ਪਬਲਿਕ ਮੀਟਿੰਗ 

ਕਿਹਾ: ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਸਮਾਜ ਦਾ ਹਰ ਵਰਗ ਪ੍ਰੇਸ਼ਾਨ

ਮੋਰਿੰਡਾ

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਜਨ ਸੰਪਰਕ ਮੁਹਿੰਮ ਨੂੰ ਅੱਗੇ ਤੋਰਦਿਆਂ ਪਿੰਡ ਰੌਣੀ ਕਲਾਂ ਵਿਖੇ ਜਨ ਸਭਾ ਨੂੰ ਸੰਬੋਧਨ ਕੀਤਾ।  ਇਸ ਤੋਂ ਇਲਾਵਾ, ਉਨ੍ਹਾਂ ਪਿੰਡ ਰੌਣੀ ਖੁਰਦ ਦਾ ਵੀ ਦੌਰਾ ਕੀਤਾ। ਇਸ ਦੌਰਾਨ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਪੂਰੇ ਦੇਸ਼ ਲਈ ਬਹੁਤ ਮਹੱਤਵਪੂਰਨ ਹਨ, ਜੋ ਆਉਣ ਵਾਲੇ ਭਵਿੱਖ ਦਾ ਫੈਸਲਾ ਕਰਨਗੀਆਂ।  

ਸੰਸਦ ਮੈਂਬਰ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨ-ਮਜ਼ਦੂਰ ਸਮੇਤ ਸਮਾਜ ਦਾ ਹਰ ਵਰਗ ਦੁਖੀ ਹੈ ਅਤੇ ਲੋਕ ਚਾਹੁੰਦੇ ਹਨ ਕਿ ਕੇਂਦਰ ਵਿਚ ਕਾਂਗਰਸ ਇਕ ਵਾਰ ਫਿਰ ਸੱਤਾ ਵਿਚ ਆਵੇ, ਤਾਂ ਜੋ ਇਸ ਦੇਸ਼ ਦੀ ਮੂਲ ਆਤਮਾ ਨੂੰ ਬਚਾਇਆ ਜਾ ਸਕੇ। ਇਸ ਦੌਰਾਨ ਸੰਸਦ ਮੈਂਬਰ ਨੇ ਲੋਕਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ। ਜਿੱਥੇ ਉਨ੍ਹਾਂ ਨੇ ਪਿੰਡ ਮੁੰਡੀਆਂ, ਸਮਾਣਾ ਕਲਾਂ, ਚੱਕਲਾਂ, ਰੌਣੀ ਕਲਾਂ, ਲੁਥੇੜੀ, ਅਮਰਾਲੀ ਅਤੇ ਮੋਰਿੰਡਾ ਦਿਹਾਤੀ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਇਲਾਕਾ ਨਿਵਾਸੀਆਂ ਨੂੰ ਗ੍ਰਾਂਟਾਂ ਵੀ ਸੌਂਪੀਆਂ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਬਲਾਕ ਕਾਂਗਰਸ ਮੋਰਿੰਡਾ ਪ੍ਰਧਾਨ ਦਰਸ਼ਨ ਸਿੰਘ ਸੰਧੂ, ਸਰਪੰਚ ਜਸਵਿੰਦਰ ਸਿੰਘ, ਸਰਪੰਚ ਗੁਰਿੰਦਰ ਸਿੰਘ, ਸਰਪੰਚ ਨਸੀਬ ਸਿੰਘ, ਸਰਪੰਚ ਬੀਰੂ ਰਾਮ, ਸਰਪੰਚ ਮਨਜੀਤ ਕੌਰ, ਗੁਰਜੀਤ ਸਿੰਘ ਮੁੰਡੀਆਂ, ਗੁਰਦਾਸ ਸਿੰਘ ਦੁਮਨਾ, ਦਲਵੀਰ ਸਿੰਘ ਰੰਗੀ, ਡਾ: ਰਾਜੂ, ਗਗਨੀ ਰੌਣੀ ਨੌਜਵਾਨ ਆਗੂ, ਬਲਵਿੰਦਰ ਸਿੰਘ ਲੰਬੜਦਾਰ, ਕੁਲਦੀਪ ਕੌਰ ਪੰਚ, ਜਸਵੰਤ ਸਿੰਘ ਪੰਚ, ਮਨਦੀਪ ਲੁਥੇੜੀ, ਰਾਜੂ ਖਾਨ ਲੁਥੇੜੀ, ਬਹਾਦਰ ਸਿੰਘ ਰੌਣੀ, ਹੈਪੀ ਚਤਾਮਲੀ, ਧਰਮਜੀਤ ਲੁਥੇੜੀ, ਅਨਮੋਲ ਲੁਥੇੜੀ, ਦਰਸ਼ਨ ਸਿੰਘ ਸਾਬਕਾ ਸਰਪੰਚ, ਗਿਆਨ ਲੁਥੇੜੀ ਆਦਿ ਹਾਜ਼ਰ ਸਨ।