5 Dariya News

जिला स्त्रिये युवा संसद का आयोजन

5 Dariya News

बरनाला 08-Mar-2024

युवा कार्यक्रम एवं खेल मंत्रालय भारत सरकार की संस्था नेहरू युवा केंद्र बरनाला द्वारा जिला युवा अधिकारी हरशरण सिंह की अध्यक्षता में वाईएस कॉलेज हंडिआया में जिला स्तरीय युवा संसद का आयोजन किया गया। इस संसद में सांसद स. सिमरनजीत सिंह मान मुख्य अतिथि और वाईएस ग्रुप के निदेशक वरुण भारती और प्रिंसिपल गुरपाल राणा विशेष अतिथि थे। 

नेहरू युवा केंद्र बरनाला के लेखा एवं कार्यक्रम सहायक रिशिव सिंगला ने अतिथियों का स्वागत किया। माननीय सांसद सिमरनजीत सिंह मान ने कहा कि नेहरू युवा केंद्र बरनाला की यह बहुत अच्छी पहल है। इस प्रकार की संसद में भाग लेने से युवाओं को देश की संसद की कार्यप्रणाली के बारे में पता चलता है और वे आगे चलकर अच्छे राजनेता बन सकते हैं। युवा संसद में दो महत्वपूर्ण विषयों पर विचारशील चर्चा के लिए एक गतिशील मंच प्रदान किया।

इनमें केंद्र सरकार द्वारा की गई नई पहल और प्रधान मंत्री, भारत के मन की बात का समय-समय पर रेडियो प्रसारण शामिल है। मंच का संचालन श्रीमती गुरविंदर गिल और श्रीमती रूपिंदरजीत कौर ने किया। इस अवसर पर श्रीमती रूपिंदरजीत कौर के निर्देशन में दस्तक रंग मंच हंडियाया की टीम ने नारी शक्ति पर बहुत अच्छी और प्रभावी प्रस्तुति दी। इस अवसर पर दीपेश कुमार, सुखबीर सिंह, राघव गर्ग ने भी अपने विचार साझा किये। 

इस अवसर पर दर्शन सिंह मंडेर जिला प्रधान, जथेदार अजैब सिंह भैणी, दीपक सिंगला, हरमन सिंह संधू युवा नेता, बीबी संदीप कौर, सरपंच सुखपाल सिंह छना, पी ऐ उपिंदरजीत सिंह , नेहरू युवा केंद्र बरनाला के स्वयंसेवक जीवन सिंह, नवराज सिंह, जसप्रीत सिंह, साजन सिंह, अमृत सिंह और रघवीर सिंह और कॉलेज का सारा स्टाफ उपस्थित था।

ਜ਼ਿਲ੍ਹਾ ਪੱਧਰੀ ਯੂਥ ਪਾਰਲੀਮੈਂਟ ਦਾ ਆਯੋਜਨ

ਬਰਨਾਲਾ

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ ਹਰਸ਼ਰਨ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਯੂਥ ਪਾਰਲੀਮੈਂਟ ਦਾ ਆਯੋਜਨ ਵਾਯੀ.ਐਸ. ਕਾਲਜ ਹੰਡਿਆਇਆ ਵਿਖੇ ਕੀਤਾ ਗਿਆ। ਇਸ ਪਾਰਲੀਮੈਂਟ ਵਿੱਚ ਸੰਸਦ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਾਯੀ. ਐਸ. ਗਰੁੱਪ ਦੇ ਡਾਇਰੈਕਟਰ ਵਰੁਣ ਭਾਰਤੀ ਅਤੇ ਪ੍ਰਿੰਸੀਪਲ ਗੁਰਪਾਲ ਰਾਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮਾਨਯੋਗ ਸੰਸਦ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਬਰਨਾਲਾ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਇਸ ਤਰਾਂ ਦੀ ਪਾਰਲੀਮੈਂਟ ਦੇ ਵਿਚ ਭਾਗ ਲੈਣ ਨਾਲ ਨੌਜਵਾਨਾਂ ਨੂੰ ਦੇਸ਼ ਦੀ ਪਾਰਲੀਮੈਂਟ ਦੇ ਕੰਮਾਂ ਬਾਰੇ ਪਤਾ ਚਲਦਾ ਹੈ ਅਤੇ ਅੱਗੇ ਚੱਲ ਕੇ ਵਧੀਆ ਰਾਜਨੇਤਾ ਬਣ ਸਕਦੇ ਹਨ। 

ਯੂਥ ਪਾਰਲੀਮੈਂਟ ਨੇ ਦੋ ਮਹੱਤਵਪੂਰਨ ਵਿਸ਼ਿਆਂ 'ਤੇ ਵਿਚਾਰਸ਼ੀਲ ਵਿਚਾਰ-ਵਟਾਂਦਰੇ ਲਈ ਇੱਕ ਗਤੀਸ਼ੀਲ ਪਲੇਟਫਾਰਮ ਪ੍ਰਦਾਨ ਕੀਤਾ। ਇਹਨਾਂ ਵਿਚ ਕੇਂਦਰ ਸਰਕਾਰ ਦੁਆਰਾ ਕੀਤੀਆਂ ਗਈਆਂ ਨਵੀਆਂ ਪਹਿਲਕਦਮੀਆਂ ਅਤੇ ਪ੍ਰਧਾਨ ਮੰਤਰੀ, ਭਾਰਤ ਦੇ ਮਨ ਦੀ ਬਾਤ ਦਾ ਸਮੇਂ-ਸਮੇਂ 'ਤੇ ਰੇਡੀਓ ਪ੍ਰਸਾਰਣ ਸ਼ਾਮਿਲ ਹੈ।

ਮੰਚ ਸੰਚਾਲਨ ਸ਼੍ਰੀਮਤੀ ਗੁਰਵਿੰਦਰ ਗਿੱਲ ਅਤੇ  ਰੁਪਿੰਦਰਜੀਤ ਕੌਰ ਵੱਲੋਂ ਬਖੂਭੀ ਨਾਲ ਕੀਤਾ ਗਿਆ। ਇਸ ਮੌਕੇ ਦਸਤਕ ਰੰਗ ਮੰਚ ਹੰਡਿਆਇਆ ਦੀ ਟੀਮ ਵੱਲੋਂ  ਰੁਪਿੰਦਰਜੀਤ ਕੌਰ ਦੇ ਨਿਰਦੇਸ਼ਨ ਹੇਠ ਨਾਰੀ ਸ਼ਕਤੀ ਤੇ ਬਹੁਤ ਹੀ ਵਧੀਆ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। ਦਿਪੇਸ਼ ਕੁਮਾਰ, ਸੁਖਬੀਰ ਸਿੰਘ, ਰਾਘਵ ਗਰਗ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।

ਇਸ ਮੌਕੇ ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ, ਜੱਥੇਦਾਰ ਅਜੈਬ ਸਿੰਘ ਭੈਣੀ, ਦੀਪਕ ਸਿੰਗਲਾ, ਹਰਮਨ ਸਿੰਘ ਸੰਧੂ ਨੌਜਵਾਨ ਆਗੂ, ਬੀਬੀ ਸੰਦੀਪ ਕੌਰ, ਸਰਪੰਚ ਸੁਖਪਾਲ ਸਿੰਘ ਛੰਨਾ, ਪੀ.ਏ ਉਪਿੰਦਰਜੀਤ ਸਿੰਘ. ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਵਲੰਟੀਅਰ ਜੀਵਨ ਸਿੰਘ, ਨਵਰਾਜ ਸਿੰਘ, ਜਸਪ੍ਰੀਤ ਸਿੰਘ, ਸਾਜਨ ਸਿੰਘ, ਅੰਮ੍ਰਿਤ ਸਿੰਘ ਅਤੇ ਰਘਵੀਰ ਸਿੰਘ ਅਤੇ ਕਾਲਜ ਦਾ ਸਮੂਹ ਸਟਾਫ ਹਾਜ਼ਿਰ ਸੀ।