5 Dariya News

बेटी बचाओ, बेटी पढ़ाओ स्कीम अंतर्गत तनवी शर्मा जिला स्पोर्ट्स आइकन घोषित

डिप्टी कमिश्नर ने तनवी शर्मा को किया सम्मानित, कहा, जिले के बेटियों के लिए रोल माडल है तनवी शर्मा

5 Dariya News

होशियारपुर 07-Mar-2024

डिप्टी कमिश्नर कोमल मित्तल ने बेटी बचाओ, बेटी पढ़ाओ स्कीम के अंर्तगत होशियारपुर की अंतर्राष्ट्रीय बैडमिंटन खिलाड़ी तनवी शर्मा को जिला स्पोर्ट्स आइकन घोषित करते हुए उसे सम्मानित किया। उन्होंने बताया कि हाल ही में तनवी ने मलेशिया में हुई सीनियर एशियन चैंपियनशिप में स्वर्ण पदक हासिल कर देश का नाम रोशन किया है। उन्होंने कहा कि तनवी जिले के बेटियों के लिए रोल माडल है।

उन्होंने कहा कि 15 वर्ष की तनवी ने अंतर्राष्ट्रीय स्तर पर चीन में हुई एशियन जूनियर चैंपियनशिप में सिल्वर, इजराइल यूथ इंटरनेशनल के अंडर-15 सिंगल में गोल्ड, डबल में गोल्ड, गोवाहाटी में हुई सीनियर नेशनल चैंपियनशिप में गोल्ड, यू.एस.ए में हुई वल्र्ड जूनियर चैंपियनशिप का प्रतिनिधित्व करने के अलावा राष्ट्रीय स्तर पर हुई अनेक प्रतियोगिताओं में स्वर्ण पदक हासिल किया है।

डिप्टी कमिश्नर ने बताया कि तनवी की जूनियर अंडर-19 बैडमिंटन एसोसिशएन आफ इंडिया में सिंगल व डबल में पहली रैकिंग, सब जूनियर अंडर-17 सिंगलस में दूसरी रैकिंग व वल्र्ड सीनियर वूमैन सिंगलस में 300 रैंकिंग है। उन्होंने कहा कि जिला प्रशासन तनवी शर्मा को जिला स्पोर्ट्स आइकन घोषित करते हुए गर्वित महसूस कर रहा है और जिले की अन्य बच्चियों को भी तनवी की तरह ही खेल गतिविधियों में आगे बढ़ने की अपील करता है।

इस दौरान उन्होंने तनवी को शटल व बैडमिंटन शूज देकर भी सम्मानित किया और उम्मीद जताई कि तनवी इसी तरह होशियारपुर जिले का नाम अंतर्राष्ट्रीय पटल पर रोशन करती रहेगी। इस दौरान उन्होंने अंतर्राष्ट्रीय महिला दिवस की बधाई देते हुए बच्चियों व उनके मां-बाप को सरकार की ओर से समय-समय पर चलाई जाने वाली योजनाओं का अधिक से अधिक लाभ लेने व अपनी बच्चियों को हर क्षेत्र में बढ़ चढ़ कर शमूलियत करने के लिए प्रेरित करने के लिए कहा।

कोमल मित्तल ने कहा कि बेटी बचाओ, बेटी पढ़ाओं स्कीम का मुख्य उद्देश्य महिलाओं व बच्चियों को पढ़ाई, खेल के प्रति उत्साहित कर आगे बढऩे व उनके मां-बाप को अपने बच्चियों के अच्छे स्वास्थ्य व आर्थिक पक्ष से आत्म निर्भर व मजबूत करने का संदेश देना हैं। तनवी शर्मा ने अपनी इस उपलब्धि का श्रेय अपनी मां मीना शर्मा को दिया जो कि खुद भी राष्ट्रीय स्तर की बैडमिंटन खिलाड़ी है।

तनवी ने कहा कि उसका लक्ष्य ओलंपिक में भारत के लिए गोल्ड मैडल लाना है। उन्होंने जिला स्पोर्ट्स आइकन घोषित करने पर डिप्टी कमिश्नर होशियारपुर का आभार जताते हुए कहा कि वह बैडमिंटन के क्षेत्र में होशियारपुर का नाम रोशन करने में कोई कमी नहीं छोड़ेगी। इस मौके पर जिला विकास फैलो जोया सिद्दिकी, जिला प्रोग्राम अधिकारी हरदीप कौर, जिला खेल अधिकारी गुरप्रीत सिंह भी मौजूद थे।

‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਤਨਵੀ ਸ਼ਰਮਾ ਨੂੰ ਜ਼ਿਲ੍ਹਾ ਸਪੋਰਟਸ ਆਈਕਨ ਐਲਾਨਿਆ

ਡਿਪਟੀ ਕਮਿਸ਼ਨਰ ਨੇ ਤਨਵੀ ਸ਼ਰਮਾ ਨੂੰ ਕੀਤਾ ਸਨਮਾਨਿਤ, ਕਿਹਾ, ਜ਼ਿਲ੍ਹੇ ਦੀਆਂ ਬੇਟੀਆਂ ਲਈ ਰੋਲ ਮਾਡਲ ਹੈ ਤਨਵੀ ਸ਼ਰਮਾ

ਹੁਸ਼ਿਆਰਪੁਰ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਹੁਸ਼ਿਆਰਪੁਰ ਦੀ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰੀ ਤਨਵੀ ਸ਼ਰਮਾ ਨੂੰ ਅੱਜ ਜ਼ਿਲ੍ਹਾ ਸਪੋਰਟਸ ਆਈਕਨ ਐਲਾਨਦੇ ਹੋਏ ਉਸ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਤਨਵੀ ਨੇ ਮਲੇਸ਼ੀਆ ਵਿਚ ਹੋਈ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕਰਕੇ ਦੇਸ਼ ਦਾ ਨਾਲ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤਨਵੀ ਜ਼ਿਲ੍ਹੇ ਦੀਆਂ ਬੇਟੀਆਂ ਲਈ ਰੋਲ ਮਾਡਲ ਹੈ।

ਉਨ੍ਹਾਂ ਕਿਹਾ ਕਿ 15 ਸਾਲ ਦੀ ਤਨਵੀ ਨੇ ਅੰਤਰਰਾਸ਼ਟਰੀ ਪੱਧਰ ’ਤੇ ਚੀਨ ਵਿਚ ਹੋਈ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਵਿਚ ਸਿਲਵਰ, ਇਸਰਾਇਲ ਯੂਥ ਇੰਟਰਨੈਸ਼ਨਲ ਦੇ ਅੰਡਰ-15 ਸਿੰਗਲਜ਼ ਵਿਚ ਗੋਲਡ, ਡਬਲਜ਼ ਵਿਚ ਗੋਲਡ, ਗੁਵਾਹਾਟੀ ਵਿਚ ਹੋਈ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਗੋਲਡ, ਯੂ.ਐਸ.ਏ ਵਿਚ ਹੋਈ ਵਰਲਡ ਜੂਨੀਅਰ ਚੈਂਪੀਅਨਸ਼ਿਪ ਦੀ ਪ੍ਰਤੀਨਿਧਤਾ ਕਰਨ ਤੋਂ ਇਲਾਵਾ ਰਾਸ਼ਟਰੀ ਪੱਧਰ ’ਤੇ ਹੋਏ ਅਨੇਕਾਂ ਮੁਕਾਬਲਿਆਂ ਵਿਚ ਗੋਲਡ ਮੈਡਲ ਹਾਸਲ ਕੀਤੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਨਵੀ ਦੀ ਜੂਨੀਅਰ ਅੰਡਰ-19 ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਵਿਚ ਸਿੰਗਲਜ਼ ਅਤੇ ਡਬਲਜ਼ ਵਿਚ ਪਹਿਲੀ ਰੈਂਕਿੰਗ, ਸਬ-ਜੂਨੀਅਰ ਅੰਡਰ-17 ਸਿੰਗਲਜ਼ ਵਿਚ ਦੂਸਰੀ ਰੈਕਿੰਗ ਅਤੇ ਵਰਲਡ ਸੀਨੀਅਰ ਵੂਮੈਨ ਸਿੰਗਲਸ ਵਿਚ 300ਵੀਂ ਰੈਂਕਿੰਗ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤਨਵੀ ਸ਼ਰਮਾ ਨੂੰ ਜ਼ਿਲ੍ਹਾ ਸਪੋਰਟਸ ਆਈਕਨ ਐਲਾਨਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਜ਼ਿਲ੍ਹੇ ਦੀਆਂ ਹੋਰ ਬੇਟੀਆਂ ਨੂੰ ਵੀ ਤਨਵੀ ਦੀ ਤਰ੍ਹਾਂ ਹੀ ਖੇਡ ਗਤੀਵਿਧੀਆਂ ਵਿਚ ਅੱਗੇ ਵਧਣ ਦੀ ਅਪੀਲ ਕਰਦਾ ਹੈ।

ਇਸ ਦੌਰਾਨ ਉਨ੍ਹਾਂ ਤਨਵੀ ਨੂੰ ਸ਼ਟਲ ਅਤੇ ਬੈਡਮਿੰਟਨ ਸ਼ੂਜ਼ ਦੇ ਕੇ ਵੀ ਸਨਮਾਨਿਤ ਕੀਤਾ ਅਤੇ ਆਸ ਜਤਾਈ ਕਿ ਤਨਵੀ ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੋਸ਼ਨ ਕਰਦੀ ਰਹੇਗੀ। ਇਸ ਦੌਰਾਨ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੰਦੇ ਹੋਏ ਬੇਟੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੁੰ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਚਲਾਈਆਂ ਜਾਣ ਵਾਲੀਆਂ ਯੋਜਨਾਵਾਂ  ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੀਆਂ ਬੇਟੀਆਂ ਨੂੰ ਹਰ ਖੇਤਰ ਵਿਚ ਵੱਧ- ਚੜ੍ਹ ਕੇ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਦਾ ਮੁੱਖ ਉਦੇਸ਼ ਮਹਿਲਾਵਾਂ ਅਤੇ ਬੇਟੀਆਂ ਨੂੰ ਪੜ੍ਹਾਈ, ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਅੱਗੇ ਵਧਣ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਆਪਣੀਆਂ ਬੇਟੀਆਂ ਦੀ ਚੰਗੀ ਸਿਹਤ ਅਤੇ ਆਰਥਿਕ ਪੱਖੋਂ ਆਤਮ-ਨਿਰਭਰ ਅਤੇ ਮਜ਼ਬੂਤ  ਕਰਨ ਦਾ ਸੁਨੇਹਾ ਦੇਣਾ ਹੈ।

ਤਨਵੀ ਸ਼ਰਮਾ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਮਾਤਾ ਮੀਨਾ ਸ਼ਰਮਾ ਨੂੰ ਦਿੱਤਾ ਜੋ ਕਿ ਖ਼ਬਦ ਵੀ ਰਾਸ਼ਟਰੀ ਪੱਧਰ ਦੀ ਬੈਡਮਿੰਟਨ ਖਿਡਾਰਨ ਹੈ।

ਤਨਵੀ ਨੇ ਕਿਹਾ ਕਿ ਉਸਦਾ ਟੀਚਾ ਓਲੰਪਿਕ ਵਿਚ ਭਾਰਤ ਲਈ ਗੋਲਡ ਮੈਡਲ ਲਿਆਉਣਾ ਹੈ। ਉਨ੍ਹਾਂ ਜ਼ਿਲ੍ਹਾ ਸਪੋਰਟਸ ਆਈਕਨ ਐਲਾਨਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਬੈਡਮਿੰਟਨ ਦੇ ਖੇਤਰ ਵਿਚ ਹੁਸ਼ਿਆਰਪੁਰ ਦਾ ਨਾਂਅ ਰੋਸ਼ਨ ਕਰਨ ਵਿਚ ਕੋਈ ਕਮੀ ਨਹੀਂ ਛੱਡੇਗੀ। ਇਸ ਮੌਕੇ ਜ਼ਿਲ੍ਹਾ ਵਿਕਾਸ ਫੈਲੋ ਜ਼ੋਇਆ ਸਿੱਦੀਕੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਅਤੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।