5 Dariya News

लोक सभा चुनाव-2024 : जिला चुनाव अधिकारी व एस.एस.पी ने सहायक रिटर्निंग अधिकारियों व पुलिस अधिकारियों के साथ की बैठक

लोक सभा चुनाव की अग्रिम तैयारियों संबंधी आवश्यक दिशा निर्देश किए जारी

5 Dariya News

होशियारपुर 07-Mar-2024

जिला चुनाव अधिकारी-कम- डिप्टी कमिश्नर कोमल मित्तल ने आज लोक सभा होशियारपुर के सभी सहायक रिटर्निंग अधिकारियों व पुलिस अधिकारियों को निर्देश देते कहा कि लोक सभा चुनाव-2024 की तैयारियों संबंधी कोई कमी नहीं रहनी चाहिए और भारतीय निर्वाचन आयोग की हिदायतों के अनुसार चुनाव सारी जरुरी प्रक्रिया यकीनी बनाईं जाए ताकि लोक सभा चुनाव सफलतापूर्वक संपन्न करवाए जा सके। इस दौरान उनके साथ एस.एस.पी. सुरेंद्र लांबा भी मौजूद थे।

जिला चुनाव अधिकारी व एस.एस.पा ने बैठक के दौरान सहायक रिटर्निंग अधिकारियों व उनके पुलिस काउंटर पार्ट(डी.एस.पीज) को आपसी तालमेल बनाकर कार्य करने के लिए कहा। उन्होंने कहा कि चुनाव निष्पक्ष व पारदर्शी तरीके से करवाने के लिए सभी चुनाव अधिकारी गंभीरता से अपनी जिम्मेदारी निभाएं। उन्होंने कहा कि पुलिस व सिविल प्रशासन में आपसी तालमेल बहुत जरुरी है तभी लोक सभा चुनाव सफलतापूर्वक संपन्न किए जा सकते हैं।

उन्होंने इस दौरान डिस्ट्रिक्ट इलेक्शन मैनेजमेंट प्लान, संवेदनशील पोलिंग स्टेशनों, वोटर्स, मानीटरिंग सैल, एक्सपेंडीचर मानिटरिंग, एम.सी.सी टीम गठन करने, एनकोर, स्वीप एक्टिविटी, स्टेट टैक्स व एक्साइज, आयकर विभाग, नारकोटिक्स कंट्रोल ब्यूरो, ड्रग कंट्रोल, कानून व्यवस्था, पी.टी.जैड कैमरा, ट्रांसपोर्ट, वैबकास्टिंग, एम.सी.एम.सी सैल के सैटअप व अन्य विषयों पर भी चर्चा करते हुए इस प्रक्रिया में तेजी लाने के निर्देश भी दिए।      

इस मौके पर विधान सभा क्षेत्र चब्बेवाल के रिटर्निंग अधिकारी अतिरिक्त डिप्टी कमिश्नर(सामान्य) राहुल चाबा, विधान सभा क्षेत्र उड़मुड़ के रिटर्निंग अधिकारी एस.डी.एम टांडा व्योम भारद्वाज, विधान सभा क्षेत्र मुकेरियां के रिटर्निंग अधिकारी एस.डी.एम अशोक कुमार, विधान सभा क्षेत्र दसूहा के रिटर्निंग अधिकारी एस.डी.एम. प्रदीप सिंह बैंस, विधान सभा क्षेत्र होशियारपुर के रिटर्निंग अधिकारी एस.डी.एम. प्रीतइंदर सिंह बैंस, विधान सभा भुलत्थ, श्री हरगोबिंदपुर व फगवाड़ा के सहायक रिटर्निंग अधिकारियों के अलावा वहां के डी.एस.पीज, तहसीलदार चुनाव सर्बजीत सिंह, कानूनगो दीपक कुमार व अन्य अधिकारी भी मौजूद थे।

ਲੋਕ ਸਭਾ ਚੋਣਾਂ-2024 : ਜ਼ਿਲ੍ਹਾ ਚੋਣ ਅਫ਼ਸਰ ਤੇ ਐਸ.ਐਸ.ਪੀ ਨੇ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਲੋਕ ਸਭਾ ਚੋਣਾਂ ਦੀ ਅਗੇਤੀ ਤਿਆਰੀ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਹੁਸ਼ਿਆਰਪੁਰ

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਲੋਕ ਸਭਾ ਚੋਣਾਂ ਹੁਸ਼ਿਆਰਪੁਰ ਦੇ ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕਿ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਸਬੰਧੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਸਬੰਧੀ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਯਕੀਨੀ ਬਣਾਈਆਂ ਜਾਣ ਤਾਂ ਜੋ ਲੋਕ ਸਭਾ ਚੋਣਾਂ ਸਫਲਤਾਪੂਰਵਕ ਨੇਪਰੇ ਚਾੜ੍ਹੀ ਜਾ ਸਕੇ।

ਇਸ ਦੌਰਾਨ ਉਨ੍ਹਾਂ ਨਾਲ ਐਸ.ਐਸ.ਪੀ ਸੁਰੇਂਦਰ ਲਾਂਬਾ ਵੀ ਮੌਜੂਦ ਸਨ। ਜ਼ਿਲ੍ਹਾ ਚੋਣ ਅਫ਼ਸਰ ਅਤੇ ਐਸ.ਐਸ.ਪੀ ਨੇ ਮੀਟਿੰਗ ਦੌਰਾਨ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਉਨ੍ਹਾਂ ਦੇ ਪੁਲਿਸ ਹਮਰੁਤਬਾ (ਡੀ.ਐਸ.ਪੀਜ਼) ਨੂੰ ਆਪਸੀ ਤਾਲਮੇਲ ਬਣਾ ਕੇ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਚੋਣਾਂ ਨਿਰਪੱਖ ਅਤੇ ਪਾਰਦਸ਼ੀ ਤਰੀਕੇ ਨਾਲ ਕਰਵਾਉਣ ਲਈ ਸਾਰੇ ਚੋਣ ਅਧਿਕਾਰੀ ਗੰਭੀਰਤਾ ਤੋਂ ਆਪਣੀ ਜ਼ਿੰਮੇਵਾਰੀ ਨਿਭਾਉਣ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਿਚ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ, ਤਾਂ ਹੀ ਲੋਕ ਸਭਾ ਚੋਣਾਂ ਸਫਲਤਾਪੂਰਵਕ ਨੇਪਰੇ ਚਾੜ੍ਹੀਆਂ ਜਾ ਸਕਦੀਆਂ ਹਨ।

ਉਨ੍ਹਾਂ ਇਸ ਦੌਰਾਨ ਡਿਸਟ੍ਰਿਕਟ ਇਲੈਕਸ਼ਨ ਮੈਨੇਜਮੈਂਟ ਪਲਾਨ, ਸੰਵੇਨਦਸ਼ੀਲ ਪੋÇਲੰਗ ਸਟੇਸ਼ਨਾਂ, ਵੋਟਰਸ, ਮਾਨੀਟਰਿੰਗ ਸੈੱਲ, ਐਕਸਪੈਂਡੇਚਰ ਮਾਨੀਟਰਿੰਗ, ਐਮ.ਸੀ.ਸੀ ਗਠਨ ਕਰਨ, ਅਨਕੋਰ, ਸਵੀਪ ਐਕਟੀਵਿਟੀ, ਸਟੇਟ ਟੈਕਸ ਅਤੇ ਐਕਸਾਈਜ਼, ਸਹਾਇਕ ਵਿਭਾਗ, ਨਾਰਕੋਟਿਕਸ ਕੰਟਰੋਲ ਬਿਊਰੋ, ਡਰੱਗ ਕੰਟਰੋਲ, ਕਾਨੂੰਨ ਵਿਵਸਥਾ, ਪੀ.ਜੀ.ਜ਼ੈਡ ਕੈਮਰਾ, ਟਰਾਂਸਪੋਰਟ, ਵੈਬਕਾਸਟਿੰਗ, ਐਮ.ਸੀ.ਐਮ.ਸੀ ਸੈੱਲ ਦੇ ਸੈਟਅੱਪ ਅਤੇ ਹੋਰ ਵਿਸ਼ਿਆਂ ’ਤੇ ਵੀ ਚਰਚਾ ਕਰਦੇ ਹੋਏ ਇਸ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ਵਿਧਾਨ ਸਭਾ ਖੇਤਰ ਚੱਬੇਵਾਲ ਦੇ ਰਿਟਰਨਿੰਗ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਿਧਾਨ ਸਭਾ ਖੇਤਰ ਉੜਮੁੜ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ ਟਾਂਡਾ ਵਿਓਮ ਭਾਰਦਵਾਜ, ਵਿਧਾਨ ਸਭਾ ਖੇਤਰ ਮੁਕੇਰੀਆਂ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ ਅਸ਼ੋਕ ਕੁਮਾਰ, ਵਿਧਾਨ ਸਭਾ ਖੇਤਰ ਦਸੂਹਾ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ ਪ੍ਰਦੀਪ ਸਿੰਘ ਬੈਂਸ, ਵਿਧਾਨ ਸਭਾ ਖੇਤਰ ਹੁਸ਼ਿਆਰਪੁਰ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ ਪ੍ਰੀਤਇੰਦਰ ਸਿੰਘ ਬੈਂਸ, ਵਿਧਾਨ ਸਭਾ ਖੇਤਰ ਭੁਲੱਥ, ਸ੍ਰੀ ਹਰਗੋਬਿੰਦਪੁਰ ਅਤੇ ਫਗਵਾੜਾ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਤੋਂ ਇਲਾਵਾ ਉਥੋਂ ਦੇ ਡੀ.ਐਸ.ਪੀਜ਼, ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ, ਕਾਨੂੰਗੋ ਦੀਪਕ ਕੁਮਾਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।