5 Dariya News

मुख्य मंत्री भगवंत सिंह मान 12 को होशियारपुर में व्यापारियों के साथ करेंगे मिलनी

डिप्टी कमिश्नर व एस.एस.पी ने अधिकारियों व व्यापार मंडल के पदाधिकारियों के साथ की बैठक

5 Dariya News

होशियारपुर 06-Mar-2024

डिप्टी कमिश्नर कोमल मित्तल ने बताया कि मुख्य मंत्री पंजाब भगवंत सिंह मान 12 मार्च को होशियारपुर में सरकार- व्यापार मिलनी के दौरान होशियारपुर के व्यापारियों के साथ मिलनी करेंगे। उन्होंने कहा कि मुख्य मंत्री पंजाब की ओर से पूरे प्रदेश में व्यापारियों के साथ मिलनी की जा रही है, जिसकी शुरुआत उन्होंने होशियारपुर जिले में मुकेरियां से की थी और 12 मार्च को वे जिले में दूसरी बार सरकार- व्यापार मिलनी के लिए आ रहे हैं। 

उन्होंने आज जिला प्रशासकीय कांप्लेक्स में जिले के अलग-अलग विभागों के अधिकारियों व सभी व्यापार मंडल के पदाधिकारियों के साथ बैठक की और कार्यक्रम को सफलतापूर्वक संपन्न करवाने संबंधी सुझाव लिए। इस दौरान उनके साथ एस.एस.पी सुरेंद्र लांबा, चेयरमैन होशियारपुर सैंट्रल कोआप्रेटिव बैंक विक्रम शर्मा, अतिरिक्त डिप्टी कमिश्नर(सामान्य) राहुल चाबा, कमिश्नर नगर निगम ज्योति बाला मट्टू, अतिरिक्त डिप्टी कमिश्नर (विकास) गुरप्रीत सिंह गिल, एस.पी मेजर सिंह, एस.डी.एम प्रीत इंदर सिंह बैंस के अलावा अन्य गणमान्य भी मौजूद थे।

डिप्टी कमिश्नर ने कहा कि जिले के लिए गर्व का विषय है कि मुख्य मंत्री पंजाब व्यापारियों से मिलने के लिए जिले में दूसरी बार आ रहे हैं। उन्होंने अधिकारियों को हिदायत करते हुए कहा कि कार्यक्रम की सफलता के लिए कोई कमी न छोड़ी जाए और दी गई जिम्मेदारी को तनदेही से निभाए। इस दौरान एस.एस.पी सुरेंद्र लांबा ने सुरक्षा व ट्रैफिक के सुचारु प्रबंधों संबंधी पुलिस अधिकारियों को निर्देश दिए।  


ਮੁੱਖ ਮੰਤਰੀ ਭਗਵੰਤ ਸਿੰਘ ਮਾਨ 12 ਨੂੰ ਹੁਸ਼ਿਆਰਪੁਰ ’ਚ ਵਪਾਰੀਆਂ ਨਾਲ ਕਰਨਗੇ ਮਿਲਣੀ

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਅਧਿਕਾਰੀਆਂ ਤੇ ਵਪਾਰ ਮੰਡਲ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 12 ਮਾਰਚ ਨੂੰ ਹੁਸ਼ਿਆਰਪੁਰ ਵਿਚ ਸਰਕਾਰ-ਵਪਾਰ ਮਿਲਣੀ ਦੌਰਾਨ ਹੁਸ਼ਿਆਰਪੁਰ ਦੇ ਵਪਾਰੀਆਂ ਨਾਲ ਮਿਲਣੀ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਪੂਰੇ ਸੂਬੇ ਵਿਚ ਵਪਾਰੀਆਂ ਨਾਲ ਮਿਲਣੀ ਕੀਤੀ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਮੁਕੇਰੀਆਂ ਤੋਂ ਕੀਤੀ ਸੀ ਅਤੇ 12 ਮਾਰਚ ਨੂੰ ਉਹ ਜ਼ਿਲ੍ਹੇ ਵਿਚ ਦੂਜੀ ਵਾਰ ਸਰਕਾਰ-ਵਪਾਰ ਮਿਲਣੀ ਲਈ ਆ ਰਹੇ ਹਨ। 

ਉਨ੍ਹਾਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਾਰੇ ਵਪਾਰ ਮੰਡਲ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਅਤੇ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਮੁਕੰਮਲ ਕਰਵਾਉਣ ਸਬੰਧੀ ਸੁਝਾਅ ਲਏ। ਇਸ ਦੌਰਾਨ ਉਨ੍ਹਾਂ ਨਾਲ ਐਸ.ਐਸ.ਪੀ ਸੁਰੇਂਦਰ ਲਾਂਬਾ, ਚੇਅਰਮੈਨ ਹੁਸ਼ਿਆਰਪੁਰ ਸੈਂਟਰਲ ਕੋਅਪਰੇਟਿਵ ਬੈਂਕ ਵਿਕਰਮ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਕਮਿਸ਼ਨਰ ਨਗਰ ਨਿਗਮ ਜਿਯੋਤੀ ਬਾਲਾ ਮੱਟੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਐਸ.ਪੀ ਮੇਜਰ ਸਿੰਘ, ਐਸ.ਡੀ.ਐਮ ਪ੍ਰੀਤ ਇੰਦਰ ਸਿੰਘ ਬੈਂਸ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਲਈ ਮਾਣ ਦਾ ਵਿਸ਼ਾ ਹੈ ਕਿ ਮੁੱਖ ਮੰਤਰੀ ਪੰਜਾਬ ਵਪਾਰੀਆਂ ਨੂੰ ਮਿਲਣ ਲਈ ਜ਼ਿਲ੍ਹੇ ਵਿਚ ਦੂਜੀ ਵਾਰ ਆ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਪ੍ਰੋਗਰਾਮ ਦੀ ਸਫ਼ਲਤਾ ਲਈ ਕੋਈ ਕਮੀ ਨਾ ਛੱਡੀ ਜਾਵੇ ਅਤੇ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ। ਇਸ ਦੌਰਾਨ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਸੁਰੱਖਿਆ ਤੇ ਟੈ੍ਰਫਿਕ ਦੇ ਸੁਚਾਰੂ ਪ੍ਰਬੰਧਾਂ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।