5 Dariya News

समय पर मुकम्मल किए जाएं जल जीवन मिशन के अंर्तगत किए गए कार्यः कोमल मित्तल

डिप्टी कमिश्नर ने डिस्ट्रिक्ट वाटर सप्लाई एंड सेनीटेशन मिशन कमेटी के साथ की बैठक

5 Dariya News

होशियारपुर 05-Mar-2024

डिस्ट्रिक्ट वाटर सप्लाई एंड सेनीटेशन मिशन के अंतर्गत डिप्टी कमिश्नर कोमल मित्तल ने कमेटी सदस्यों के साथ बैठक की। बैठक में डिप्टी कमिश्नर की ओर से जल जीवन मिशन के अंर्तगत कार्यों की विस्तारपूर्वक चर्चा की गई व होने वाले कार्यों को रिव्यू किया गया। उन्होंने अधिकारियों को हिदायत करते हुए कहा कि सभी कार्यों को समय पर मुकम्मल किया जाए व कार्य की गुणवत्ता को यकीनी बनाया जाए ताकि आने वाली गर्मियों के मौसम में लोगों को स्वच्छ पीने योग्य पानी मुहैया करवाने में किसी किस्म की दिक्कत पेश न आए।

डिप्टी कमिश्नर ने इस दौरान जल सप्लाई व सैनीटेशन विभाग की ओर से किए जा रहे अन्य कार्यों के बारे में भी जानकारी हासिल की और निर्देश दिए कि लोगों तक बेहतर सुविधाएं पहुंचाने में किसी तरह की कोई कमी न छोड़ी जाए। इस मौके पर जिला विकास एवं पंचायत अधिकारी सुखबीर कौर, एक्सीयन वाटर सप्लाई एवं सैनीटेशन तलवाड़ा अनुज शर्मा, एक्सीयन वाटर सप्लाई एवं सैनीटेशन होशियारपुर सिमरनजीत सिंह खांबा, एक्सीयन गुरप्रीत सिंह, डिप्टी डी.ईओ(ए) सुखविंदर सिंह, सहायक लोक संपर्क अधिकारी लोकेश कुमार, एस.डी.ओ नवनीत कुमार जिंदल, डा. जगदीप सिंह, विकास शर्मा, परमजीत सिंह भी मौजूद थे।


ਸਮੇਂ ਸਿਰ ਮੁਕੰਮਲ ਕੀਤੇ ਜਾਣ ਜਲ ਜੀਵਨ ਮਿਸ਼ਨ ਤਹਿਤ ਕੀਤੇ ਜਾਣ ਵਾਲੇ ਕਾਰਜ : ਕੋਮਲ ਮਿੱਤਲ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਜਲ ਸਪਲਾਈ ਤੇ ਸੈਨੀਟੇਸ਼ਨ ਮਿਸ਼ਨ ਕਮੇਟੀ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜਲ ਜੀਵਨ ਮਿਸ਼ਨ ਤਹਿਤ ਜ਼ਿਲ੍ਹਾ ਜਲ ਸਪਲਾਈ ਤੇ ਸੈਨੀਟੇਸ਼ਨ ਮਿਸ਼ਨ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਵੱਲੋਂ ਜਲ ਜੀਵਨ ਮਿਸ਼ਨ ਤਹਿਤ ਕਾਰਜਾਂ ਦੀ ਸਮੀਖਿਆ ਕੀਤੀ ਗਈ ਅਤੇ ਕੀਤੇ ਜਾਣ ਵਾਲੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਰੇ ਕਾਰਜਾਂ ਨੂੰ ਤੈਅ ਸਮੇਂ ਅੰਤਰ ਮੁਕੰੰਮਲ ਕੀਤਾ ਜਾਵੇ ਅਤੇ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਆਉਣ ਵਾਲੀਆਂ ਗਰਮੀਆਂ ਦੇ ਮੌਸਮ ਵਿਚ ਲੋਕਾਂ ਨੂੰ ਸਾਫ-ਸੁਥਰਾ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਵਿਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਕੀਤੇ ਜਾ ਰਹੇ ਹੋਰ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਲੋਕਾਂ ਤੱਕ ਬਿਹਤਰ ਸੁਵਿਧਾਵਾਂ ਪਹੁੰਚਾਉਣ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਛੱਡੀ ਜਾਵੇ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਬੀਰ ਕੌਰ, ਐਕਸੀਅਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਤਲਵਾੜਾ ਅਨੁਜ ਸ਼ਰਮਾ, ਐਕਸੀਅਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਹੁਸ਼ਿਆਰਪੁਰ ਸਿਮਰਨਜੀਤ ਸਿੰਘ ਖਾਂਬਾ, ਐਕਸੀਅਨ ਗੁਰਪ੍ਰੀਤ ਸਿੰਘ, ਡਿਪਟੀ ਡੀ.ਈ.ਓ (ਅ) ਸੁਖਵਿੰਦਰ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼  ਕੁਮਾਰ, ਐਸ.ਡੀ.ਓ ਨਵਨੀਤ ਕੁਮਾਰ ਜਿੰਦਲ, ਡਾ. ਜਗਦੀਪ ਸਿੰਘ, ਵਿਕਾਸ ਸ਼ਰਮਾ, ਪਰਮਜੀਤ ਸਿੰਘ ਵੀ ਮੌਜੂਦ ਸਨ।