5 Dariya News

पर्यटन की दृष्टि से होशियारपुर में असीमित संभावनाएं: कोमल मित्तल

होशियारपुर नेचर फेस्ट-2024 के चौथे दिन डिप्टी कमिश्नर ने कूकानेट व देहरिया की ऑफ रोडिंग के लिए वाहनों को किया रवाना

5 Dariya News

होशियारपुर 04-Mar-2024

डिप्टी कमिश्नर कोमल मित्तल ने होशियारपुर नेचर फेस्ट- 2024 के चौथे दिन कूकानेट व देहरिया के ऑफ रोडिंग टीम को सुबह दशहरा ग्राउंड होशियारपुर से रवाना किया। इस अवसर पर उनके साथ वनपाल नार्थ सर्कल होशियारपुर डॉ. संजीव कुमार तिवाड़ी, एडीसी जरनल राहुल चाबा व अन्य अधिकारी भी मौजूद थे।

डिप्टी कमिश्नर ने कहा कि  पर्यटन की दृष्टि से होशियारपुर में असीम संभावनाएं है। उन्होंने कहा कि होशियारपुर को  विश्व-स्तर के पर्यटन स्थल की तर्ज पर स्थापित किया जा सकता है । उन्होंने बताया कि प्रदेश का सबसे बड़ा वन क्षेत्र है और पर्यटन  व संस्कृति विभाग की ओर से करवाए गए इस नेचर फेस्ट का भी यही उद्देश्य है कि होशियारपुर को एक बेहतरीन पर्यटन स्थल के तौर पर विकसित किया जा सके।  

उन्होंने कहा कि जरूरत है कि हम अपनी इस संपदा को आर्थिक और रोजगार की दृष्टि से विकसित करें। उन्होंने कहा इससे यहां के ग्रामीण क्षेत्रों की आय में वृद्धि करने के साथ ही उनके जीवन-स्तर में भी सुधार ला सकते हैं। उन्होंने कहा कि कूकानेट जैसे अन्य पर्यटन स्थलों का भी सुनियोजित विकास किया जाएगा। 

इससे बड़ी संख्या में स्थानीय लोगों को रोजगार मिलेगा। एडीसी राहुल चाबा खुद  ड्राइव करते दिखे। इस दौरान सहायक कमिश्नर दिव्या. पी ने भी खुद कार ड्राइव की।

ਹੁਸ਼ਿਆਰਪੁਰ ’ਚ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ : ਕੋਮਲ ਮਿੱਤਲ

‘ਹੁਸ਼ਿਆਰਪੁਰ ਨੇਚਰ ਫੈਸਟ-2024’ ਦੇ ਚੌਥੇ ਦਿਨ ਡਿਪਟੀ ਕਮਿਸ਼ਨਰ ਨੇ ਕੂਕਾਨੇਟ ਤੇ ਦੇਹਰੀਆਂ ਦੀ ਆਫ ਰੋਡਿੰਗ ਲਈ ਵਾਹਨਾਂ ਨੂੰ ਕੀਤਾ ਰਵਾਨਾ

ਹੁਸ਼ਿਆਰਪੁਰ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ‘ਹੁਸ਼ਿਆਰਪੁਰ ਨੇਚਰ ਫੈਸਟ-2024’ ਦੇ ਚੌਥੇ ਦਿਨ ਕੂਕਾਨੇਟ ਅਤੇ ਦੇਹਰੀਆਂ ਦੀ ਆਫ ਰੋਡਿੰਗ ਟੀਮ ਨੂੰ ਸਵੇਰੇ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਤੋਂ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਣਪਾਲ ਨਾਰਥ ਸਰਕਲ ਹੁਸ਼ਿਆਰਪੁਰ ਡਾ. ਸੰਜੀਵ ਕੁਮਾਰ ਤਿਵਾੜੀ, ਏ.ਡੀ.ਸੀ (ਜ) ਰਾਹੁਲ ਚਾਬਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੈਰ-ਸਪਾਟੇ ਪੱਖੋਂ ਹੁਸ਼ਿਆਰਪੁਰ ਵਿਚ ਅਥਾਹ ਸੰਭਾਵਨਾ ਹਨ।  ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨੂੰ ਵਿਸ਼ਵ ਪੱਧਰ ਦੇ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦਾ ਸਭ ਤੋਂ ਵੱਡਾ ਜੰਗਲਾਂ ਦਾ ਖੇਤਰ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ ਵੱਲੋਂ ਕਰਵਾਏ ਗਏ ਇਸ ਨੇਚਰ ਫੈਸਟ ਦਾ ਵੀ ਇਹੀ ਉਦੇਸ਼ ਹੈ ਕਿ ਹੁਸ਼ਿਆਰਪੁਰ ਨੂੰ ਇਕ ਬਿਹਤਰੀਨ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਸਕੇ। 

ਉਨ੍ਹਾਂ ਕਿਹਾ ਕਿ ਲੋੜ ਹੈ ਕਿ ਅਸੀਂ ਆਪਣੇ ਇਸ ਕੁਦਰਤੀ ਸਰਮਾਏ ਨੂੰ ਆਰਥਿਕ ਅਤੇ ਰੁਜ਼ਗਾਰ ਪੱਖੋਂ ਵਿਕਸਿਤ ਕਰੀਏ। ਉਨ੍ਹਾਂ ਕਿਹਾ ਕਿ ਇਸ ਨਾਲ ਪੇਂਡੂ ਖੇਤਰਾਂ ਦੀ ਆਰਥਿਕਤਾ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਪੱਧਰ ਵਿਚ ਵੀ ਸੁਧਾਰ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕੂਕਾਨੇਟ ਵਰਗੀਆਂ ਹੋਰ ਸੈਰ-ਸਪਾਟਾ ਥਾਵਾਂ ਦਾ ਵੀ ਯੋਜਨਾਬੱਧ ਢੰਗ ਨਾਲ ਵਿਕਾਸ ਕੀਤਾ ਜਾਵੇਗਾ। 

ਇਸ ਨਾਲ ਵੱਡੀ ਗਿਣਤੀ ਵਿਚ ਸਥਾਨਕ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਖੁਦ ਡਰਾਈਵ ਕਰਦੇ ਹੋਏ ਨਜ਼ਰ ਆਏ। ਇਸ ਦੌਰਾਨ ਸਹਾਇਕ ਕਮਿਸ਼ਨ ਦਿਵਿਆ ਪੀ ਨੇ ਵੀ ਖੁਦ ਕਾਰ ਡਰਾਈਵ ਕੀਤੀ।