5 Dariya News

पोलियो जैसी ना-मुराद बीमारी को ख़त्म करना सभी की प्राथमिक जिम्मेदारी: ब्रम शंकर जिम्पा

कैबिनेट मंत्री की ओर से पल्स पोलियो अभियान की शुरुआत छोटे बच्चों को पोलियो ड्रॉप पिलाकर की गई

5 Dariya News

होशियारपुर 03-Mar-2024

'दो बूंद हर बार, पोलियो की जीत है' के नारे के साथ राष्ट्रीय पल्स पोलियो अभियान की शुरुआत की गई। इस अभियान की शुरुआत कैबिनेट मंत्री पंजाब ब्रम शंकर जिम्पा ने सिविल अस्पताल होशियारपुर में लायंस क्लब के सहयोग से लगाए गए पोलियो बूथ पर नवजात और छोटे बच्चों को पल्स पोलियो की खुराक पिलाकर की। इस मौके पर डिप्टी डायरेक्टर डॉ. पवन कुमार, सिविल सर्जन डॉ. बलविंदर कुमार डुमाना, जिला टीकाकरण अधिकारी डॉ. सीमा गर्ग, सिविल अस्पताल की एसएमओ डॉ. स्वाति शिमार, एसएमओ डॉ. मनमोहन सिंह, डिप्टी मास मीडिया अधिकारी रमनदीप कौर, लायंस क्लब से विजय अरोड़ा और समूह सदस्यों के अलावा अन्य मेडिकल और पैरामेडिकल स्टाफ उपस्थित था।  

इस अवसर पर ए.एन.एम स्कूल की छात्राओं ने स्वास्थ्य सुविधाओं के प्रति जागरूकता लाने के लिए गिद्दा भी प्रस्तुत किया।  स्वास्थ्य विभाग के इस अभियान के बारे में बोलते हुए कैबिनेट में4 जिम्पा जी ने कहा कि हमारा देश पोलियो जैसी खतरनाक व ना-मुराद बीमारी से मुक्त हो गया है, लेकिन हमें अभी भी अपने बच्चों को पोलियो वायरस से बचाने के लिए पोलियो ड्रॉप्स पिलाने की जरूरत है। 

याद रखें कि पोलियो को दोबारा लौटने का मौका न मिले, इस ना मुराद बीमारी को खत्म करना हम सभी का प्राथमिक कर्तव्य है। अपने बच्चे को पोलियो की यह अतिरिक्त खुराक अवश्य दिलाएं, ताकि आपके बच्चे को पोलियो से पूरी सुरक्षा मिल सके।

जिले में इस अभियान का जायजा लेने के लिए विशेष रूप से जिले में पहुंचे डिप्टी डायरेक्टर डॉ. पवन कुमार ने कहा कि पोलियो अभियान में सभी का पूर्ण सहयोग देश की प्रगति में  भागीदार बनने का एक कदम है, आइए हम सब मिलकर इसे बनाएं पोलियो मुक्त भारत बनाए। जिले के पोलियो अभियान की जानकारी देते डाॅ.  बलविंदर कुमार डुमाना ने बताया कि 0 से 5 वर्ष के चिन्हित 133749 बच्चों को पोलियो ड्रॉप्स पिलाने के लिए अभियान शुरू किया गया है, जिसमें से बूथ गतिविधियों के पहले दिन 21 मोबाइल टीमों ने 797 स्थाई बूथों, 24 ट्रांजिट बूथों पर पोलियो ड्रॉप्स पिलाईं गई।

जिला टीकाकरण अधिकारी डॉ. सीमा गर्ग ने बताया कि होशियारपुर में चल रहे नेचर फेस्ट में एक विशेष टीम भी तैनात की गई है।  पूरे अभियान की निगरानी जिला स्तरीय अधिकारियों, विश्व स्वास्थ्य संगठन के प्रतिनिधियों और तैनात 177 निगरानी अधिकारियों द्वारा की गई है। उन्होंने अपील की कि यदि कोई बच्चा किसी कारणवश बूथ पर जाकर पोलियो ड्रॉप नहीं पी पाता है तो वे 4 व 5 मार्च को घर-घर जाने के लिए गठित टीमों का पूरा सहयोग करें ताकि कोई भी बच्चा ड्रॉप पीने से वंचित न रहे।

ਪੋਲੀਓ ਜਿਹੀ ਨਾ-ਮੁਰਾਦ ਬਿਮਾਰੀ ਦਾ ਖਾਤਮਾ ਸਾਰਿਆਂ ਦਾ ਮੁੱਢਲਾ ਫਰਜ਼:  ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਕੀਤੀ ਪੋਲੀਓ ਮੁਹਿੰਮ ਦੀ ਸ਼ੁਰੂਆਤ

ਹੁਸ਼ਿਆਰਪੁਰ 

‘ਦੋ ਬੂੰਦ ਹਰ ਵਾਰ, ਪੋਲੀਓ ਤੇ ਜਿੱਤ ਰਹੇ ਬਰਕਰਾਰ’ ਦੇ ਨਾਅਰੇ ਨਾਲ ਕੌਮੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਸ਼ੁੱਭ ਆਰੰਭ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਜੀ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੁਸ਼ਿਆਰਪੁਰ ਵਿਖੇ ਲਾਇਜ਼ ਕਲੱਬ ਦੇ ਸਹਿਯੋਗ ਨਾਲ ਲਗਾਏ ਗਏ ਪੋਲੀਓ ਬੂਥ ਵਿਖੇ ਨਵ ਜੰਮੇ ਅਤੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਗਿਆ। 

ਇਸ ਮੌਕੇ ਡਿਪਟੀ ਡਾਇਰੈਕਟਰ ਡਾ ਪਵਨ ਕੁਮਾਰ, ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ, ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ ਸਵਾਤੀ ਸ਼ੀਮਾਰ, ਸੀਨੀਅਰ ਮੈਡੀਕਲ ਅਫਸਰ ਡਾ ਮਨਮੋਹਨ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਲਾਇੰਜ ਕਲੱਬ ਤੋਂ ਵਿਜੈ ਅਰੋੜਾ ਅਤੇ ਸਮੂਹ ਮੈਂਬਰਾਂ ਤੋਂ ਇਲਾਵਾ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਹੋਇਆ। ਇਸ ਮੌਕੇ ਏਐਨਐਮ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਦਾ ਗਿੱਧਾ ਵੀ ਪੇਸ਼ ਕੀਤਾ ਗਿਆ।

ਸਿਹਤ ਵਿਭਾਗ ਦੀ ਇਸ ਮੁਹਿੰਮ ਬਾਰੇ ਆਖਦਿਆਂ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੋਲੀਓ ਵਰਗੀ ਖਤਰਨਾਕ ਤੇ ਨਾ ਮਰਾਦ ਬੀਮਾਰੀ ਤੋਂ ਸਾਡਾ ਦੇਸ਼ ਮੁਕਤ ਹੋ ਚੁੱਕਾ ਹੈ ਪਰ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਪੋਲੀਓ ਵਾਇਰਸ ਤੋਂ ਬੱਚਿਆਂ ਨੂੰ ਬਚਾਉਣ ਵਾਸਤੇ ਸਾਨੂੰ ਅਜੇ ਵੀ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣੀਆਂ ਜਰੂਰੀ ਹਨ। ਯਾਦ ਰੱਖੋ ਕਿ ਪੋਲੀਓ ਨੂੰ ਵਾਪਸ ਆਉਣ ਦਾ ਮੌਕਾ ਨਾ ਮਿਲੇ, ਇਸ ਨਾ-ਮੁਰਾਦ ਬਿਮਾਰੀ ਦਾ ਖਾਤਮਾ ਸਾਡੇ ਸਾਰਿਆਂ ਦਾ ਮੁੱਢਲਾ ਫਰਜ਼ ਹੈ। 

ਆਪਣੇ ਬੱਚੇ ਨੂੰ ਪੋਲੀਓ ਦੀ ਇਹ ਵਾਧੂ ਖੁਰਾਕ ਜਰੂਰ ਦਵਾਓ, ਤਾਕਿ ਤੁਹਾਡੇ ਬੱਚੇ ਨੂੰ ਮਿਲੇ ਪੋਲੀਓ ਤੋਂ ਪੱਕੀ ਸੁਰੱਖਿਆ। ਜਿਲ੍ਹੇ ਵਿੱਚ ਇਸ ਮੁਹਿੰਮ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਰੂਪ ਵਿੱਚ ਪੁੱਜੇ ਡਿਪਟੀ ਡਾਇਰੈਕਟਰ ਡਾ ਪਵਨ ਕੁਮਾਰ ਨੇ ਕਿਹਾ ਕਿ ਪੋਲੀਓ ਮੁਹਿੰਮ ਵਿੱਚ ਸਭ ਦਾ ਪੂਰਾ ਸਹਿਯੋਗ ਹੀ ਇੱਕ ਕਦਮ ਦੇਸ਼ ਦੀ ਤੱਰਕੀ ਵਿੱਚ ਭਾਗੀਦਾਰ ਬਣਨ ਦਾ ਹੈ, ਆਓ ਆਪਾਂ ਸਾਰੇ ਮਿਲਕੇ ਪੋਲੀਓ ਮੁਕਤ ਭਾਰਤ ਬਣਾਈਏ।  

ਜਿਲ੍ਹੇ ਦੀ ਪੋਲੀਓ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਡਾ. ਬਲਵਿੰਦਰ ਕੁਮਾਰ ਡਮਾਣਾ ਨੇ ਦੱਸਿਆ ਕਿ 0 ਤੋਂ 5 ਸਾਲ ਦੇ ਪਹਿਚਾਨ ਕੀਤੇ ਗਏ 133749 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਮੁਹਿੰਮ ਉਲੀਕੀ ਗਈ ਹੈ ਜਿਨ੍ਹਾਂ ਵਿੱਚੋਂ ਅੱਜ ਪਹਿਲੇ ਦਿਨ ਬੂਥ ਗਤੀਵਿਧੀਆਂ ਤਹਿਤ 797 ਸਥਾਈ ਬੂਥਾਂ, 24 ਟਰਾਂਜਿਟ ਬੂਥਾਂ 'ਤੇ 21 ਮੋਬਾਈਲ ਟੀਮਾਂ ਵੱਲੋਂ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ ਹਨ।

ਡਾ ਸੀਮਾ ਗਰਗ ਨੇ ਦੱਸਿਆ ਕਿ ਇੱਕ ਵਿਸ਼ੇਸ਼ ਟੀਮ ਸ਼ਹਿਰ ਹੁਸ਼ਿਆਰਪੁਰ ਵਿਖੇ ਚੱਲ ਰਹੇ ਨੇਚਰ ਫੈਸਟ ਵਿਖੇ ਵੀ ਲਗਾਈ ਗਈ ਹੈ। ਇਸ ਪੂਰੀ ਮੁਹਿੰਮ ਦੀ ਦੇਖ ਰੇਖ ਜਿਲ੍ਹਾ ਪੱਧਰ ਦੇ ਅਧਿਕਾਰੀਆਂ, ਵਿਸ਼ਵ ਸਿਹਤ ਸੰਗਠਨ ਦੇ ਨੁਮਾਂਇੰਦਿਆਂ ਅਤੇ ਤੈਨਾਤ ਕੀਤੇ 177 ਨਿਗਰਾਨ ਅਫਸਰਾਂ ਵੱਲੋਂ ਕੀਤੀ ਗਈ।  ਉਹਨਾਂ ਅਪੀਲ ਕੀਤੀ ਕਿ ਜੇਕਰ ਕੋਈ ਬੱਚਾ ਕਿਸੇ ਕਾਰਣ ਕਰਕੇ ਬੂਥ ਤੇ ਜਾ ਕੇ ਪੋਲੀਓ ਬੂੰਦਾਂ ਨਹੀਂ ਪੀ ਸਕਿਆਂ, ਉਹ 4 ਅਤੇ 5 ਮਾਰਚ ਨੂੰ ਘਰ ਘਰ ਜਾ ਕੇ ਬੂੰਦਾਂ ਪਿਲਾਉਣ ਲਈ ਬਣਾਈਆਂ ਗਈਆਂ ਟੀਮਾਂ ਨੂੰ ਪੂਰਾ ਸਹਿਯੋਗ ਕਰਨ ਤਾਂ ਕਿ ਕੋਈ ਵੀ ਬੱਚਾ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ।