5 Dariya News

डिप्टी स्पीकर जय कृष्ण सिंह रौढ़ी ने 11.79 करोड़ रुपए की लागत से माहिलपुर में पानी व सीवरेज के प्रोजैक्ट की करवाई शुरुआत

कहा, गढ़शंकर विधान सभा क्षेत्र की हर समस्या का समयबद्ध तरीके से किया जाएगा निपटारा

5 Dariya News

होशियारपुर 29-Feb-2024

डिप्टी स्पीकर पंजाब विधान सभा जय कृष्ण सिंह रौढ़ी ने कहा कि विधान सभा गढ़शंकर की हर समस्या का समाधान किया जा रहा है और लोगों की हर मांग को समयबद्ध तरीके से पूरा किया जा रहा है। वे आज माहिलपुर में 11.79 करोड़ रुपए की लागत से पानी व सीवरेज डालने संबंधी कार्य की शुरुआत करने के दौरान इलाका निवासियों को संबोधित कर रहे थे। 

इस दौरान उनके साथ अतिरिक्त डिप्टी कमिश्नर(सामान्य) राहुल चाबा, एस.डी.एम गढ़शंकर शिवराज सिंह बल, पंजाब गौ सेवा आयोग के सदस्य जसपाल चेची भी मौजूद थे। डिप्टी स्पीकर ने बताया कि उक्त कार्य में 4.54 करोड़ रुपए की लागत से मेन सीवर व पंपिंग स्टेशन, 5.90 करोड़ रुपए की लागत से 3 एम.एल.डी का सीवरेज ट्रीटमेंट प्लांट व 1.39 करोड़ रुपए की लागत से पीने वाले पानी की पाइपें बिछाने का कार्य किया जाएगा। 

उन्होंने कहा कि इलाके में पीने वाले पानी की समस्या का समाधान करने के लिए दो ट्यूबवेल लगाने का कार्य चल रहा है, जिसके चलने के बाद लोगों की पीने वाले पानी व सीवरेज की समस्या का समाधान हो जाएगा जो कि इलाके की काफी लंबे समय से मांग थी। इस दौरान उन्होंने लंगेरी रोड के निर्माण कार्य की भी शुरुआत करवाई।

जय कृष्ण सिंह रौढ़ी ने कहा कि वर्तमान में पंजाब में मुख्य मंत्री भगवंत सिंह मान के नेतृत्व वाली सरकार है जो कि हमेशा लोगों की बीच रहकर काम करती है और लोगों की हर समस्या को पहल के आधार पर हल कर रही है। उन्होंने कहा कि गढ़शंकर विधान सभा क्षेत्र की सभी सड़कों का कार्य पहल के आधार पर करवाया जा रहा है जो कि प्रगति पर है। 

उन्होंने कहा कि पंजाब सरकार ने आम जनता की सुविधा के लिए 600 यूनिट मुफ्त बिजली दी है वहीं 40 हजार से ज्यादा लोगों को मैरिट के आधार पर सरकारी नौकरियां दी है, जिससे लोगों का सरकार के प्रति और ज्यादा विश्वास बढ़ा है। इस मौके पर डिप्टी स्पीकर के ओ.एस.डी. चरनजीत सिंह चन्नी, नायब तहसीलदार विजय कुमार, वाटर सप्लाई व सीवरेज बोर्ड के एक्सीयन अरविंद मेहता, कार्यकारी अधिकारी माहिलपुर राजीव सरीन,  एस.डी.ई सुशील बांसल, जे.ई अमनदीप सिंह, तरुण अरोड़ा के अलावा अन्य गणमान्य भी मौजूद थे।

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ 11.79 ਕਰੋੜ ਰੁਪਏ ਦੀ ਲਾਗਤ ਨਾਲ ਮਾਹਿਲਪੁਰ ’ਚ ਪਾਣੀ ਅਤੇ ਸੀਵਰੇਜ਼ ਦੇ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ

ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੀ ਹਰ ਸਮੱਸਿਆ ਦਾ ਸਮਾਂਬੱਧ ਢੰਗ ਨਾਲ ਕੀਤਾ ਜਾਵੇਗਾ ਨਿਪਟਾਰਾ

ਹੁਸ਼ਿਆਰਪੁਰ

ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ  ਅਤੇ ਲੋਕਾਂ ਦੀ ਹਰ ਮੰਗ ਨੂੰ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਹ ਅੱਜ ਮਾਹਿਲਪੁਰ ਵਿਖੇ 11.79 ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਅਤੇ ਸੀਵਰੇਜ਼ ਪਾਉਣ ਸਬੰਧੀ ਕਾਰਜ਼ ਦੀ ਸ਼ੁਰੂਆਤ ਕਰਵਾਉਣ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। 

ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐਸ.ਡੀ.ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ, ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਜਸਪਾਲ ਚੇਚੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਕੰਮਾਂ ਵਿਚ 4.54 ਕਰੋੜ ਰੁਪਏ ਦੀ ਲਾਗਤ ਨਾਲ ਮੇਨ ਸੀਵਰੇਜ਼ ਅਤੇ ਪੰਪਿੰਗ ਸਟੇਸ਼ਨ, 5.90 ਕਰੋੜ ਰੁਪਏ ਦੀ ਲਾਗਤ ਨਾਲ 3 ਐਮ.ਐਲ.ਡੀ ਦਾ ਸੀਵਰੇਜ਼ ਟ੍ਰੀਟਮੈਂਟ ਪਲਾਟ ਅਤੇ 1.39 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਛਾਉਣ ਦਾ ਕੰਮ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਦੋ ਟਿਊਬਵੈਲ ਲਗਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਉਪਰੰਤ ਲੋਕਾਂ ਦੀ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ, ਜੋ ਕਿ ਇਲਾਕੇ ਦੀ ਕਾਫ਼ੀ ਲੰਬੇ ਸਮੇਂ ਤੋਂ ਮੰਗ ਸੀ। ਇਸ ਦੌਰਾਨ ਉਨ੍ਹਾਂ ਨੇ ਲੰਗੇਰੀ ਰੋਡ ਦੇ ਨਿਰਮਾਣ ਕਾਰਜ ਦੀ ਵੀ ਸ਼ੁਰੂਆਤ ਕੀਤੀ। ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਵਰਤਮਾਨ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹੈ ਜੋ ਕਿ ਹਮੇਸ਼ਾ ਲੋਕਾਂ ਵਿਚ ਰਹਿ ਕੇ ਕੰਮ ਕਰਦੀ ਹੈ ਅਤੇ ਲੋਕਾਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰ ਰਹੀ ਹੈ। 

ਉੁਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੀਆਂ ਸਾਰੀਆਂ ਸੜਕਾਂ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਇਆ ਜਾ ਰਿਹਾ ਹੈ ਜੋ ਕਿ ਪ੍ਰਗਤੀ ਅਧੀਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਮ ਜਨਤਾ ਦੀ ਸੁਵਿਧਾ ਲਈ 600 ਯੂਨਿਟ ਮੁਫ਼ਤ ਬਿਜਲੀ ਦਿੱਤੀ ਹੈ ਅਤੇ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਮੈਰਿਟ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਜਿਸ ਨਾਲ ਲੋਕਾਂ ਦਾ ਸਰਕਾਰ ਪ੍ਰਤੀ ਹੋਰ ਵਿਸ਼ਵਾਸ ਵਧਿਆ ਹੈ।

ਇਸ ਮੌਕੇ ਡਿਪਟੀ ਸਪੀਕਰ ਦੇ ਓ.ਐਸ.ਡੀ ਚਰਨਜੀਤ ਸਿੰਘ ਚੰਨੀ, ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਐਕਸੀਅਨ ਅਰਵਿੰਦ ਮਹਿਤਾ, ਕਾਰਜਕਾਰੀ ਅਧਿਕਾਰੀ ਮਾਹਿਲਪੁਰ ਰਾਜੀਵ ਸਰੀਨ, ਐਸ.ਡੀ.ਈ ਸੁਸ਼ੀਲ ਬਾਂਸਲ, ਜੇ.ਈ ਅਮਨਦੀਪ ਸਿੰਘ, ਤਰੂਣ ਅਰੋੜਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।