5 Dariya News

‘होशियारपुर नेचर फैस्ट-2024’- 1 मार्च को स्टार नाइट में पंजाबी गायक कुलविंदर बिल्ला अपने गीतों से बांधेंगे समां

पर्यटन व संस्कृति विभाग पंजाब की ओर से 1 से 5 मार्च तक होगा ‘होशियारपुर नेचर फेस्ट-2024’

5 Dariya News

होशियारपुर 27-Feb-2024

डिप्टी कमिश्नर कोमल मित्तल ने बताया कि पंजाब सरकार के पर्यटन व संस्कृति विभाग के सहयोग से जिला प्रशासन होशियारपुर की ओर से 1 मार्च से 5 मार्च तक ‘होशियारपुर नेचर फेस्ट’ का आयोजन किया जा रहा है। वे आज जिला प्रशासकीय कांप्लेक्स में ‘होशियारपुर नेचर फेस्ट’ के सफल आयोजन संबंधी विभिन्न विभागों के अधिकारियों की बैठक को संबोधित कर रहे थे। 

इस दौरान उनके साथ अतिरिक्त डिप्टी कमिश्नर(सामान्य) राहुल चाबा, डी.एफ.ओ नलिन यादव, एस.डी.एम होशियारपुर प्रीतइंदर सिंह, एस.डी.एम गढ़शंकर शिवराज सिंह बल, एस.डी.एम टांडा व्योम भारद्वाज, एस.डी.एम. मुकेरियां अशोक कुमार, एस.डी.एम दसूहा प्रदीप सिंह बैंस, जिला विकास फैलो जोया सिद्दीकी के अलावा अन्य विभागों के अधिकारी भी मौजूद थे। डिप्टी कमिश्नर ने बताया कि नेचर फैस्ट के पहले दिन 1 मार्च को पर्यटन व संस्कृति, निवेश प्रोत्साहन, आतिथ्य व श्रम मंत्री पंजाब अनमोल गगन मान मुख्य मेहमान के तौर पर शिरकत करेंगे। 

उन्होंने बताया कि इसी दिन स्टार नाइट में पंजाबी गायक कुलविंदर बिल्ला अपने गीतों से समां बांधंगे। उन्होंने बताया कि ‘होशियारपुर नेचर फेस्ट’ का उद्देश्य प्रकृति की गोद में बसे होशियारपुर में पर्यटन की असीम संभावनाओं से लोगों को रुबरु करवाना है, जिसके लिए दशहरा ग्राउंट होशियारपुर में सांस्कृतिक कार्यक्रम, सैल्फ हैल्प ग्रुपों की प्रदर्शनी, फूड बाजार, फार्मरस मार्किट, सिंगर नाइट, काइट फ्लाइंग, हॉट एयर बैलूनिंग, डिसप्ले गैलरीज का सैटअप लगेगा। 

इसके अलावा नारा डैम में कैंपिंग, ट्रैकिंग, नाइट लाइव बैंड, कूकानेट से देहरियां तक ऑफ रोडिंग, थाना डैम में ईको हट्स, हाई स्पीड बोटिंगस, शिकारा राइड्स, जंगल सफारी, चौहाल डैम पर सफारी, स्पीड बोटिंग, कैफे जोन, नेचर वॉक, बर्मा ब्रिज आदि गतिविधियों का आयोजन किया जाएगा। कोमत मित्तल ने बताया कि पांचों दिन अलग-अलग गतिविधियां करवाई जाएंगी, जिसके लिए रजिस्ट्रेशन प्रक्रिया भी जल्द शुरु कर दी जाएगी। उन्होंन इस दौरान दस्ताकारों के ठहरने, खाने व आने-जाने की व्यवस्था, सफाई, सुरक्षा, पार्किंग आदि व्यवस्थाओं संबंधी अधिकारियों को दिशा निर्देश दिए। 

उन्होंने जिला वासियों को ‘होशियारपुर नेचर फेस्ट’ में बढ़ चढ़ कर हिस्सा लेने का आह्वान किया है। उन्होंने कहा कि इस आयोजन के माध्यम से न सिर्फ जिला वासी बल्कि अन्य स्थानों से भी लोग होशियारपुर की खूबसूरती को निहार सकेंगे। उन्होंने अधिकारियों को निर्देश दिए कि वे अपने-अपने विभागों से संबंधित अपनी जिम्मेदारियां का तनदेही से पालन करें ताकि पर्यटन की दृष्टि से होशियारपुर की अलग पहचान बनाई जा सके।

‘ਹੁਸ਼ਿਆਰਪੁਰ ਨੇਚਰ ਫੈਸਟ-2024’- 1 ਮਾਰਚ ਨੂੰ ਸਟਾਰ ਨਾਈਟ ’ਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਪਣੇ ਗੀਤਾਂ ਨਾਲ ਬੰਨ੍ਹਣਗੇ ਰੰਗ

-ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਵੱਲੋਂ 1 ਤੋਂ 5 ਮਾਰਚ ਤੱਕ ਹੋਵੇਗਾ ‘ਹੁਸ਼ਿਆਰਪੁਰ ਨੇਚਰ ਫੈਸਟ-2024’

ਹੁਸ਼ਿਆਰਪੁਰ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ 1 ਮਾਰਚ ਤੋਂ 5 ਮਾਰਚ ਤੱਕ ‘ਹੁਸ਼ਿਆਰਪੁਰ ਨੇਚਰ ਫੈਸਟ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ‘ਹੁਸ਼ਿਆਰਪੁਰ ਨੇਚਰ ਫੈਸਟ’ ਦੇ ਸਫਲ ਆਯੋਜਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। 

ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਡੀ.ਐਫ.ਓ ਨਲਿਨ ਯਾਦਵ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ, ਐਸ.ਡੀ.ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ, ਐਸ.ਡੀ.ਐਮ ਟਾਂਡਾ ਵਿਓਮ ਭਾਰਦਵਾਜ, ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ, ਐਸ.ਡੀ.ਐਮ ਦਸੂਹਾ ਪ੍ਰਦੀਪ ਸਿੰਘ ਬੈਂਸ, ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਿਦੀਕੀ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੇਚਰ ਫੈਸਟ ਦੇ ਪਹਿਲੇ ਦਿਨ 1 ਮਾਰਚ ਨੂੰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਚਾਰੀ, ਕਿਰਤ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। 

ਉਨ੍ਹਾਂ ਦੱਸਿਆ ਕਿ ਇਸੇ ਦਿਨ ਸਟਾਰ ਨਾਈਟ ਵਿਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਪਣੇ ਗੀਤਾਂ ਨਾਲ ਸਮਾਂ ਬੰਨ੍ਹਣਗੇ। ਉਨ੍ਹਾਂ ਦੱਸਿਆ ਕਿ ‘ਹੁਸ਼ਿਆਰਪੁਰ ਨੇਚਰ ਫੈਸਟ’ ਦਾ ਉਦੇਸ਼ ਕੁਦਰਤ ਦੀ ਗੋਦ ਵਿਚ ਵੱਸੇ ਹੁਸ਼ਿਆਰਪੁਰ ਵਿਚ ਸੈਰ-ਸਪਾਟੇ ਦੀਆਂ ਅਪਾਰ ਸੰਭਾਵਨਾਵਾਂ ਤੋਂ ਲੋਕਾਂ ਨੂੰ ਰੁ-ਬ-ਰੂ ਕਰਵਾਉਣਾ ਹੈ, ਜਿਸ ਲਈ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਵਿਚ ਸੱਭਿਆਚਾਰਕ ਪ੍ਰੋਗਰਾਮ, ਸੈਲਫ ਹੈਲਪ ਗਰੁੱਪਾਂ ਦੀਆਂ ਪ੍ਰਦਰਸ਼ਨੀਆਂ, ਫੂਡ ਬਾਜ਼ਾਰ, ਫਾਰਮਰਸ ਮਾਰਕੀਟ, ਸਿੰਗਰ ਨਾਈਟ, ਕਾਈਟ ਫਲਾਇੰਗ, ਹਾਟ ਏਅਰ ਬੈਲੂਨਿੰਗ, ਡਿਸਪਲੇਅ ਗੈਲਰੀਜ਼ ਦਾ ਸੈਟਅੱਪ ਲੱਗੇਗਾ। 

ਇਸ ਤੋਂ ਇਲਾਵਾ ਨਾਰਾ ਡੈਮ ਵਿਚ ਕੈਂਪਿੰਗ, ਟ੍ਰੈਕਿੰਗ, ਨਾਈਟ ਲਾਈਵ ਬੈਂਡ, ਕੂਕਾਨੇਟ ਤੋਂ ਦੇਹਰੀਆਂ ਤੱਕ ਆਫ ਰੋਡਿੰਗ, ਥਾਨਾ ਡੈਮ ਵਿਚ ਈਕੋ ਹੱਟਸ, ਹਾਈ ਸਪੀਡ ਬੋਟਿੰਗਸ, ਸ਼ਿਕਾਰਾ ਰਾਈਡਸ, ਜੰਗਲ ਸਫਾਰੀ, ਚੌਹਾਲ ਡੈਮ ’ਤੇ ਸਫਾਰੀ, ਸਪੀਡ ਬੋਟਿੰਗ, ਕੈਫੇ ਜ਼ੋਨ, ਨੇਚਰ ਵਾਕ, ਬਰਮਾ ਬ੍ਰਿਜ ਆਦਿ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਕੋਮਲ ਮਿੱਤਲ ਨੇ ਦੱਸਿਆ ਕਿ ਪੰਜ ਦਿਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਸ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਜਲਦ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਦੌਰਾਨ ਦਸਤਕਾਰਾਂ ਦੇ ਠਹਿਰਨ, ਖਾਣੇ ਅਤੇ ਆਉਣ-ਜਾਣ ਦੇ ਪ੍ਰਬੰਧਾਂ, ਸਫਾਈ, ਸੁਰੱਖਿਆ, ਪਾਰਕਿੰਗ ਆਦਿ ਇੰਤਜ਼ਾਮਾਂ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। 

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ‘ਹੁਸ਼ਿਆਰਪੁਰ ਨੇਚਰ ਫੈਸਟ’ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਆਯੋਜਨ ਰਾਹੀਂ ਨਾ ਸਿਰਫ ਜ਼ਿਲ੍ਹਾ ਵਾਸੀ ਬਲਕਿ ਹੋਰਨਾਂ ਥਾਵਾਂ ਤੋਂ ਵੀ ਲੋਕ ਹੁਸ਼ਿਆਰਪੁਰ ਦੀ ਖੂਬਸੂਰਤੀ ਨੂੰ ਨਿਹਾਰ ਸਕਣਗੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਤ ਆਪਣੀਆਂ ਜ਼ਿੰਮੇਵਾਰੀਆਂ ਦਾ ਤਨਦੇਹੀ ਨਾਲ ਪਾਲਣਾ ਕਰਨ ਤਾਂ ਜੋ ਸੈਰ- ਸਪਾਟੇ ਪੱਖੋਂ ਹੁਸ਼ਿਆਰਪੁਰ ਦੀ ਵੱਖਰੀ ਪਹਿਚਾਣ ਬਣਾਈ ਜਾ ਸਕੇ।