5 Dariya News

डिप्टी कमिश्नर कोमल मित्तल व एस.एस.पी ने 14 स्वीप वोटर जागरुकता वैनों को हरी झंडी दिखा किया रवाना

हर विधान सभा क्षेत्र में दो-दो वैनें वोटरों को वोट डालने, ई.वी.एम. व वी.वी. पैट के बारे में करेगी जागरुक

5 Dariya News

होशियारपुर 27-Feb-2024

भारतीय निर्वाचन आयोग की हिदायतों के अनुसार लोक सभा चुनाव- 2024 के मद्देनजर वोटरों में वोट डालने, ई.वी.एम व वी.वी. पैट संबंधी जागरुकता फैलाने के उद्देश्य से ‘स्वीप वोटर जागरुकता वैनों’ को आज जिला प्रशासकीय कांप्लेक्स में डिप्टी कमिश्नर कोमल मित्तल व एस.एस.पी सुरेंद्र लांबा ने हरी झंडी दिखा रवाना किया। इस मौके पर अतिरिक्त डिप्टी कमिश्नर(सामान्य) राहुल चाबा भी मौजूद थे।

डिप्टी कमिश्नर ने बताया कि हर विधान सभा क्षेत्र के लिए दो-दो जागरुकता वैनें रवाना की गई है ताकि सभी वोटरों को वोट डालने के साथ-साथ ई.वी.एम व वी.वी.पैट संबंध में जागरुक किया जा सके। उन्होंने बताया कि ए.आर.ओज अपने विधान सभा क्षेत्रों में वैनों को भेजने का रुट प्लान तय करेंगे। 

उन्होंने बताया कि यह जागरुकता वैने जिले में आरंभ स्वीप गतिविधियों का हिस्सा है जो कि सभी विधान सभा क्षेत्रों को कवर करेगी और वोटरों को वोटर हैल्प लाइन-1950 व ई.वी.एम व वी.वी.पैट की कार्यप्रणाली व इसके प्रयोग के बारे में विस्तार से जानकारी देगी। उन्होंने बताया कि इस जागरुकता वैन का उद्देश्य वोटरों खासकर नौजवान वर्ग को चुनाव प्रक्रिया के बारे में जागरुक करना है। 

इस मौके पर जिला नोडल अधिकारी ई.वी.एम्ज जसविंदर सिंह, जिला स्वीप नोडल अधिकारी प्रीत कोहली, चुनाव कानूनगो दीपक कुमार, लखबीर सिंह, मेघा मेहता के अलावा राजन मोंगा भी मौजूद थे।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਤੇ ਐਸ.ਐਸ.ਪੀ ਨੇ 14 ਸਵੀਪ ਵੋਟਰ ਜਾਗਰੂਕਤਾ ਵੈਨਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਹਰੇਕ ਵਿਧਾਨ ਸਭਾ ਖੇਤਰ ’ਚ ਦੋ-ਦੋ ਵੈਨਾਂ ਵੋਟਰਾਂ ਨੂੰ ਵੋਟ ਪਾਉਣ, ਈ.ਵੀ.ਐਮ ਤੇ ਵੀ.ਵੀ ਪੈਟ ਬਾਰੇ ਕਰਨਗੀਆਂ ਜਾਗਰੂਕ

ਹੁਸ਼ਿਆਰਪੁਰ

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਵੋਟਰਾਂ ਵਿਚ ਵੋਟ ਪਾਉਣ, ਈ.ਵੀ.ਐਮ ਅਤੇ ਵੀ.ਵੀ ਪੈਟ ਸਬੰਧੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ‘ਸਵੀਪ ਵੋਟਰ ਜਾਗਰੂਕਤਾ ਵੈਨਾਂ’ ਨੂੰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਖੇਤਰ ਲਈ ਦੋ-ਦੋ ਜਾਗਰੂਕਤਾ ਵੈਨਾਂ ਰਵਾਨਾ ਕੀਤੀਆਂ ਗਈਆਂ ਹਨ, ਤਾਂ ਜੋ ਸਾਰੇ ਵੋਟਰਾਂ ਨੂੰ ਵੋਟ ਪਾਉਣ ਦੇ ਨਾਲ-ਨਾਲ ਈ.ਵੀ.ਐਮ ਅਤੇ ਵੀ.ਵੀ ਪੈਟ ਸਬੰਧੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਏ.ਆਰ.ਓਜ਼ ਆਪਣੇ ਵਿਧਾਨ ਸਭਾ ਖੇਤਰਾਂ ਵਿਚ ਵੈਨਾਂ ਨੂੰ ਭੇਜਣ ਦਾ ਰੂਟ ਪਲਾਨ ਤੈਅ ਕਰਨਗੇ। 

ਉਨ੍ਹਾਂ ਦੱਸਿਆ ਕਿ ਇਹ ਜਾਗਰੂਕਤਾ ਵੈਨਾਂ ਜ਼ਿਲ੍ਹੇ ਵਿਚ ਆਰੰਭ ਸਵੀਪ ਗਤੀਵਿਧੀਆਂ ਦਾ ਹਿੱਸਾ ਹਨ, ਜੋ ਕਿ ਸਾਰੇ ਵਿਧਾਨ ਸਭਾ ਖੇਤਰਾਂ ਨੂੰ ਕਵਰ ਕਰਨਗੀਆਂ ਅਤੇ ਵੋਟਰਾਂ ਨੂੰ ਵੋਟਰ ਹੈਲਪ ਲਾਈਨ-1950 ਅਤੇ ਈ.ਵੀ.ਐਮ ਅਤੇ ਵੀ.ਵੀ ਪੈਟ ਦੀ ਕਾਰਜਪ੍ਰਣਾਲੀ ਅਤੇ ਇਸਦੇ ਪ੍ਰਯੋਗ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦੇਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਾਗਰੂਕਤਾ ਵੈਨਾਂ ਦਾ ਉਦੇਸ਼ ਵੋਟਰਾਂ ਖਾਸ ਕਰਕੇ ਨੌਜਵਾਨ ਵਰਗ ਨੂੰ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕਰਨਾ ਹੈ। 

ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਈ.ਵੀ.ਐਮਜ਼ ਜਸਵਿੰਦਰ ਸਿੰਘ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ, ਚੋਣ ਕਾਨੂੰਗੋ ਦੀਪਕ ਕੁਮਾਰ, ਲਖਬੀਰ ਸਿੰਘ, ਮੇਘਾ ਮਹਿਤਾ ਤੋਂ ਇਲਾਵਾ ਰਾਜਨ ਮੌਂਗਾ ਤੇ ਹੋਰ ਹਾਜ਼ਰ ਸਨ।