5 Dariya News

डिप्टी कमिश्नर ने रैड क्रास के कार्यकारिणी सदस्यों के साथ बैठक कर लिया सोसायटी के कामकाज का जायजा

सोसायटी के सदस्यों के साथ आने वाले समय में किए जाने वाले प्रोजैक्टों पर भी की चर्चा

5 Dariya News

होशियारपुर 26-Feb-2024

डिप्टी कमिश्नर-कम-अध्यक्ष जिला रैड क्रास सोसायटी कोमल मित्तल ने आज रैड क्रास सोसायटी के काम का जायजा लेने के लिए इसके कार्यकारिणी सदस्यों के साथ बैठक की। इस दौरान उन्होंने चालू वित्तिय वर्ष की कारगुजारी की समीक्षा व अगले वित्तिय वर्ष में किए जाने वाले प्रोजैक्टों पर चर्चा की।डिप्टी कमिश्नर ने बताया कि इस वित्तिय वर्ष के दौरान रैड क्रास की ओर से काफी नए प्रोजैक्ट शुरु किए गए, जिनमें स्पैशल बच्चों के लिए विंग्स प्रोजैक्ट्र, जिला नशा मुक्ति व पुर्नवास केंद्र मोहल्ला फतेहगढ़ में इनमेट्स के लिए स्किल प्रोग्राम में हेयर ड्रेसर व कुजीन के कोर्स शुरु किए गए हैं।

इसके अलावा जिला रैड क्रास की ओर से चलाए जा रहे रैड क्रास स्कूल आफ वोकेशनल लर्निंग की ईमारत को रैनोवेट किया गया व आधुनिक उपकरण लगाए गए हैं। इस सैंटर में कंप्यूटर ट्रेनिंग सैंटर, ब्यूटी एंड वैलनेस, फैशन डिजाइनिंग, टाइप एंड शार्ट हैंड में बहुत ही कम फीस पर लड़कियों को ट्रेनिंग मुहैया की जा रही है।कोमल मित्तल ने बताया कि आने वाले समय में रैड क्रास सोसायटी की ओर से समाज भलाई के लिएल बहुत ही बेहतरीन प्रोजैक्ट जैसे कि टैली अकाउंटिंग, टी.डी.एस एंड जी.एस.टी, डिजीटल मार्केटिंग आदि के कोर्स शुरु किए जा रहे हैं।

इसके अलावा बहुत ही जल्द गरीब परिवारों से संबंधित आठवीं से दसवीं तक के विद्यार्थियों के लिए निःशुल्क ट्यूशन सैंटर भी खोला जा रहा है। इसके अलावा आने वाले समय में लोगों को सस्ते मूल्य पर दवाईयां मुहैया करवाने के लिए एक जन औषधी केंद्र भी खोला जाएगा। इसके अलावा 2 नई टक शाप्ज खोली जा रही हैं, जो कि स्पैशल बच्चों के द्वारा चलाई जाएंगी। उन्होंने बताया कि सांझी रसोई व क्रैच सैंटर का भी नवीनीकरण करवाया जाएगा।

उपरोक्त के अलावा डिप्टी कमिश्नर ने लोगों को रैड क्रास की ओर से चलाए जा रहे जन कल्याण के कार्यों में अपना बढ़ चढ़ कर योगदान देने की अपील की।बैठक में रैड क्रास सोसायटी के सदस्य राजेश जैन, आज्ञा पाल सिंह साहनी, विनोद ओहरी, देशबीर, स्नेह जैन, कर्मजीत कौर आहलूवालिया, कुमकुम सूद, हरलीन देयोल, कुलदीप कोहली, मनोरमा महिंदरा, रमेश कुमारी, निशी मोदी, डाली चीमा, सुरजीत सहोता व रैड क्रास सोसायटी के स्टाफ सदस्य भी मौजूद थे।

ਡਿਪਟੀ ਕਮਿਸ਼ਨਰ ਨੇ ਰੈੱਡ ਕਰਾਸ ਸੁਸਾਇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਕੰਮਕਾਜ਼ ਦਾ ਲਿਆ ਜਾਇਜ਼ਾ

ਆਉਣ ਵਾਲੇ ਸਮੇਂ ਵਿਚ ਸੁਸਾਇਟੀ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਵੀ ਕੀਤੀ ਚਰਚਾ

ਹੁਸ਼ਿਆਰਪੁਰ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਕੰਮਕਾਜ਼ ਸਬੰਧੀ ਕਾਰਜਕਾਰਨੀ ਮੈਂਬਰਾਂ ਨਾਲ ਕੀਤੀ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਚਾਲੂ ਵਿੱਤੀ ਵਰ੍ਹੇ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਅਤੇ ਅਗਲੇ ਵਿੱਤੀ ਵਰ੍ਹੇ ਵਿਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਚਰਚਾ ਕੀਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ ਵਿਚ ਰੈਡ ਕਰਾਸ ਵੱਲੋਂ ਬਹੁਤ ਸਾਰੇ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਗਏ, ਜਿਨਾਂ ਵਿਚ ਸਪੈਸ਼ਲ ਬੱਚਿਆਂ ਲਈ ਵਿੰਗਜ਼ ਪ੍ਰੋਜੈਕਟ, ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਮੁੱਹਲਾ ਫਹਿਤਗੜ੍ਹ ਵਿਖੇ ਇਨਮੇਟਸ ਲਈ ਸਕਿੱਲ ਪ੍ਰੋਗਰਾਮ ਵਿਚ ਹੇਅਰ ਡਰੈਸਰ ਅਤੇ ਪਕਵਾਨ ਬਣਾਉਣ ਦੇ ਕੋਰਸ ਸ਼ੁਰੂ ਕੀਤੇ ਗਏ ਹਨ।

ਇਸ ਤੋਂ ਇਲਾਵਾ ਜ਼ਿਲ੍ਹਾ ਰੈਡ ਕਰਾਸ ਵੱਲੋਂ ਚਲਾਏ ਜਾ ਰਹੇ ਰੈਡ ਕਰਾਸ ਸਕੂਲ ਆਫ਼ ਵੋਕੇਸ਼ਨਲ ਲਰਨਿੰਗ ਦੀ ਬਿਲਡਿੰਗ ਨੂੰ ਰੈਨੋਵੇਟ ਕੀਤਾ ਗਿਆ ਹੈ ਅਤੇ ਆਧੁਨਿਕ ਉਪਕਰਣ ਲਗਾਏ ਗਏ ਹਨ। ਇਸ ਸੈਂਟਰ ਵਿਚ ਕੰਪਿਉਟਰ ਟ੍ਰੇੇਨਿੰਗ ਸੈਂਟਰ, ਬਿਊਟੀ ਐਂਡ ਵੈਲਨੈਸ, ਫੈਸ਼ਨ ਡਿਜ਼ਾਇਨਿੰਗ , ਟਾਇਪ ਐਂਡ ਸ਼ਾਰਟਹੈਂਡ ਵਿਚ ਬਹੁਤ ਹੀ ਘੱਟ ਫੀਸਾਂ ’ਤੇ ਟ੍ਰੇਨਿੰਗ ਮੁਹੱਈਆ ਕੀਤੀ ਜਾ ਰਹੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਰੈੱਡ ਕਰਾਸ ਸੁਸਾਇਟੀ ਵੱਲੋਂ ਸਮਾਜ ਭਲਾਈ ਲਈ ਬਹੁਤ ਹੀ ਬਿਹਤਰੀਨ ਪ੍ਰੋਜੈਕਟ ਜਿਵੇਂ ਕਿ ਟੈਲੀ ਅਕਾਊਂਟਿੰਗ, ਟੀ.ਡੀ.ਐਸ ਅਤੇ ਜੀ.ਐਸ.ਟੀ, ਡਿਜੀਟਲ ਮਾਰਕਿਟਿੰਗ ਦੇ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।

ਇਸ ਤੋਂ ਇਲਾਵਾ ਬਹੁਤ ਹੀ ਜਲਦ ਗਰੀਬ ਪਰਿਵਾਰਾਂ ਨਾਲ ਸਬੰਧਤ ਅਠਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਵੀ ਖੋਲਿ੍ਹਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਸਸਤੇ ਰੇਟਾ ’ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਇਕ ਹੋਰ ਜਨ ਔਸ਼ਧੀ ਕੇਂਦਰ ਵੀ ਖੋਲਿ੍ਹਆ ਜਾਵੇਗਾ। ਇਸ ਤੋਂ ਇਲਾਵਾ ਦੋ ਨਵੀਆਂ ਟੱਕ ਸ਼ਾਪਜ਼ ਖੋਲ੍ਹੀਆਂ ਜਾ ਰਹੀਆਂ ਹਨ, ਜੋ ਕਿ ਸਪੈਸ਼ਲ ਬੱਚਿਆਂ ਦੁਆਰਾ ਚਲਾਈਆਂ ਜਾਣਗੀਆਂ।

ਇਸ ਤੋਂ ਇਲਾਵਾ ਸਾਂਝੀ ਰਸੋਈ ਅਤੇ ਕਰੈਚ ਸੈਂਟਰ ਦਾ ਵੀ ਨਵੀਨੀਕਰਨ ਕਰਵਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ  ਰੈਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਯੋਗਦਾਨ ਦੇਣ ਦੀ ਅਪੀਲ ਕੀਤੀ ਗਈ।ਇਸ ਮੌਕੇ ਰਾਜੇਸ਼ ਜੈਨ, ਅਗਿਆਪਾਲ ਸਿੰਘ ਸਾਹਨੀ, ਵਿਨੋਦ ਓਹਰੀ, ਦੇਸ਼ਬੀਰ, ਸਨੇਹ ਜੈਨ, ਕਰਮਜੀਤ ਕੌਰ ਆਹਲੂਵਾਲੀਆ, ਕੁਮਕੁਮ ਸੂਦ, ਹਰਲੀਨ ਦਿਓਲ, ਕੁਲਦੀਪ ਕੋਹਲੀ, ਮਨੋਰਮਾ ਮੋਹਿੰਦਰਾ, ਰਮੇਸ਼ ਕੁਮਾਰੀ, ਨਿਸ਼ੀ ਮੋਦੀ, ਡੌਲੀ ਚੀਮਾ, ਸੁਰਜੀਤ ਸਹੋਤਾ ਤੋਂ ਇਲਾਵਾ ਹੋਰ ਸਬੰਧਤ ਅਧਿਕਾਰੀ ਵੀ ਮੌਜੂਦ ਸਨ।