5 Dariya News

Randomization of Polling Personnel to be done on April 16

First Classroom Training of poll staff from April 21, says DC Aashika Jain

5 Dariya News

Sahibzada Ajit Singh Nagar 10-Apr-2024

In the run-up to preparedness for the upcoming Lok Sabha Election-2024, the Deputy Commissioner-cum-District Electoral Officer, Mrs Aashika Jain said that about 4900 government employees of the various state and central departments would be part of polling staff on June 01, 2024, to conduct free, fair and transparent election in Sahibzada Ajit Singh Nagar District. 

Chairing the meeting before the first randomization to be held on April 16, Deputy Commissioner Jain said that the district administration has identified the constituency-wise break up of polling personnel as follows; 1678 for 112-Derabassi while 1677 each for 53-SAS Nagar and 52-Kharar constituencies. She said that preliminary the expecting mothers, persons with disabilities (as per the given percentage) and employees going to be superannuated on December 31, 2024, would be kept out of this list. 

The final list would be put in a Computer where the software would automatically form the polling -parties constituency-wise without assigning the polling booths on April 16. The constituencies’ wise allocation of polling -parties further to report the concerned SDM-cum-ARO for the first classroom training scheduled from April 21, said the Deputy Commissioner by added that they would be imparted training in two shifts, i.e. Morning shift starting at 9:00 am while evening shift starting at 1:00 pm. 

The Deputy Commissioner urged the SDMs to be prepared for the foolproof plans and requisite master trainers besides arranging proper sitting arrangements, refreshments and first aid kits. Similarly, they were asked to check their polling booths to get them prepared with assured minimum facilities as directed by the Election Commission of India.

The Deputy Commissioner asked the Estate Officer GMADA-cum-Nodal Officer Welfare for Polling Staff, Mrs Jasleen Sandhu to manage all the arrangements for polling parties from dispatching to poll day like bedding, food etc. The SDMs were also urged to convey the venue and report timing to the polling parties in advance before the starting of training.

The Officers who attended the meeting physically as well as online included, ADC (G) Viraj S Tidke, SDM Mohali Depankar Garg, SDM Derabassi Himanshu Gupta, SDM Kharar Gurmandar Singh, Tehsildar Election Sanjay Kumar.

16 ਅਪ੍ਰੈਲ ਨੂੰ ਪੋਲਿੰਗ ਅਮਲੇ ਦੀ ਰੈਂਡੇਮਾਈਜ਼ੇਸ਼ਨ ਕੀਤੀ ਜਾਵੇਗੀ 

21 ਅਪ੍ਰੈਲ ਤੋਂ ਚੋਣ ਸਟਾਫ ਦੀ ਪਹਿਲੀ ਕਲਾਸ ਰੂਮ ਸਿਖਲਾਈ: ਡਿਪਟੀ ਕਮਿਸ਼ਨਰ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਆਗਾਮੀ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇੱਕ ਜੂਨ ਨੂੰ ਵੱਖ-ਵੱਖ, ਰਾਜ ਅਤੇ ਕੇਂਦਰੀ ਵਿਭਾਗਾਂ ਦੇ ਲਗਪਗ 4900 ਸਰਕਾਰੀ ਕਰਮਚਾਰੀ ਪੋਲਿੰਗ ਸਟਾਫ਼ ਦਾ ਹਿੱਸਾ ਹੋਣਗੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ 01 ਜੂਨ 2024 ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ 16 ਅਪਰੈਲ ਨੂੰ ਹੋਣ ਵਾਲੀ ਪਹਿਲੀ ਰੈਂਡੇਮਾਈਜ਼ੇਸ਼ਨ ਤੋਂ ਪਹਿਲਾਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣ ਅਮਲੇ ਦੀ ਚੋਣ ਹਲਕੇ ਅਨੁਸਾਰ ਹੇਠ ਲਿਖੇ ਅਨੁਸਾਰ ਵੰਡ ਕੀਤੀ ਹੈ; 112-ਡੇਰਾਬੱਸੀ ਲਈ 1678 ਜਦਕਿ 53-ਐਸ.ਏ.ਐਸ.ਨਗਰ ਅਤੇ 52-ਖਰੜ ਹਲਕੇ ਲਈ 1677 ਕਰਮਚਾਰੀ। 

ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੌਰ 'ਤੇ ਗਰਭਵਤੀ ਮਹਿਲਾਵਾਂ, ਦਿਵਿਆਂਗ ਵਿਅਕਤੀਆਂ (ਦਿੱਤੇ ਪ੍ਰਤੀਸ਼ਤ ਦੇ ਅਨੁਸਾਰ) ਅਤੇ 31 ਦਸੰਬਰ, 2024 ਨੂੰ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਜਾਵੇਗਾ। ਅੰਤਮ ਸੂਚੀ ਇੱਕ ਕੰਪਿਊਟਰ ਵਿੱਚ ਪਾ ਦਿੱਤੀ ਜਾਵੇਗੀ ਜਿੱਥੇ ਸਾਫਟਵੇਅਰ 16 ਅਪ੍ਰੈਲ ਨੂੰ ਪੋਲਿੰਗ ਬੂਥ ਨਿਰਧਾਰਤ ਕੀਤੇ ਬਿਨਾਂ, ਹਲਕਾ-ਵਾਰ ਪੋਲਿੰਗ ਪਾਰਟੀਆਂ ਆਪਣੇ ਆਪ ਤਿਆਰ ਕਰੇਗਾ। 21 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਪਹਿਲੀ ਕਲਾਸ ਰੂਮ ਸਿਖਲਾਈ ਲਈ ਸਬੰਧਤ ਐਸ.ਡੀ.ਐਮ.-ਕਮ-ਏ.ਆਰ.ਓ ਨੂੰ ਰਿਪੋਰਟ ਕਰਨ ਲਈ ਪੋਲਿੰਗ ਪਾਰਟੀਆਂ ਦੇ ਹਲਕਿਆਂ ਅਨੁਸਾਰ ਅਲਾਟਮੈਂਟ ਕੀਤੀ ਜਾਵੇਗੀ। 

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਦੋ ਸ਼ਿਫਟਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ। ਸਵੇਰੇ 9.00 ਵਜੇ ਅਤੇ ਸ਼ਾਮ ਦੀ ਸ਼ਿਫਟ ਦੁਪਿਹਰ 1.00 ਵਜੇ ਸ਼ਰੂ ਹੋਵੇਗੀ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਪੂਰੀ ਤਰ੍ਹਾਂ ਲਈ ਤਿਆਰ ਰਹਿਣ ਅਤੇ ਲੋੜੀਂਦੇ ਮਾਸਟਰ ਟਰੇਨਰਾਂ ਤੋਂ ਇਲਾਵਾ ਬੈਠਣ ਦੇ ਢੁੱਕਵੇਂ ਪ੍ਰਬੰਧ, ਰਿਫਰੈਸ਼ਮੈਂਟ ਅਤੇ ਫਸਟ ਏਡ ਕਿੱਟਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯਕੀਨੀ ਘੱਟੋ-ਘੱਟ ਸਹੂਲਤਾਂ ਤਿਆਰ ਮੁੱਹਈਆ ਕਰਵਾਉਣ ਲਈ ਆਪਣੇ ਪੋਲਿੰਗ ਬੂਥਾਂ ਦੀ ਜਾਂਚ ਕਰਨ ਲਈ ਕਿਹਾ ਗਿਆ। ਡਿਪਟੀ ਕਮਿਸ਼ਨਰ ਨੇ ਅਸਟੇਟ ਅਫ਼ਸਰ ਗਮਾਡਾ-ਕਮ-ਨੋਡਲ ਅਫ਼ਸਰ ਵੈਲਫੇਅਰ ਫ਼ਾਰ ਪੋਲਿੰਗ ਸਟਾਫ਼ ਸ੍ਰੀਮਤੀ ਜਸਲੀਨ ਸੰਧੂ ਨੂੰ ਕਿਹਾ ਕਿ ਉਹ ਪੋਲਿੰਗ ਪਾਰਟੀਆਂ ਲਈ ਪੋਲਿੰਗ ਪਾਰਟੀਆਂ ਨੂੰ ਭੇਜਣ ਤੋਂ ਲੈ ਕੇ ਬਿਸਤਰੇ, ਭੋਜਨ ਆਦਿ ਦੇ ਸਾਰੇ ਪ੍ਰਬੰਧ ਕਰਨ। 

ਐਸ.ਡੀ.ਐਮਜ਼ ਨੂੰ ਸਿਖਲਾਈ ਸ਼ੁਰੂ ਹੋਣ ਤੋਂ ਪਹਿਲਾਂ ਪੋਲਿੰਗ ਪਾਰਟੀਆਂ ਨੂੰ ਸਥਾਨ ਅਤੇ ਸਮੇਂ ਬਾਰੇ ਜਾਣੂ ਕਰਵਾਉਣ ਲਈ ਵੀ ਕਿਹਾ ਗਿਆ। ਮੀਟਿੰਗ ਵਿੱਚ ਨਿੱਜੀ ਤੌਰ 'ਤੇ ਅਤੇ ਆਨਲਾਈਨ ਹਾਜ਼ਰ ਹੋਏ ਅਧਿਕਾਰੀਆਂ ਵਿੱਚ ਏ.ਡੀ.ਸੀ (ਜ) ਵਿਰਾਜ ਐਸ ਤਿੜਕੇ, ਐਸ.ਡੀ.ਐਮ ਮੁਹਾਲੀ ਦੀਪਾਂਕਰ ਗਰਗ, ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਐਸ.ਡੀ.ਐਮ ਖਰੜ ਗੁਰਮੰਦਰ ਸਿੰਘ, ਤਹਿਸੀਲਦਾਰ ਚੋਣ ਸੰਜੇ ਕੁਮਾਰ ਸ਼ਾਮਲ ਸਨ।