5 Dariya News

Aam Aadmi Party will win in Punjab with record breaking votes : Jasbir Singh Sandhu

5 Dariya News

Chandigarh 05-Apr-2024

Today in Chandigarh, the Chief Minister of Punjab held a meeting with all the MLAs of Amritsar and senior leadership of Aam Aadmi Party at the Chief Minister's residence to ensure victory in favor of Kuldeep Singh Dhaliwal.In this meeting, Amritsar West MLA Dr. Jasbir Singh Sandhu assured Chief Minister Bhagwant Mann that Aam Aadmi Party will win the Lok Sabha seat from Amritsar with a huge vote and will get a record lead from Amritsar West.

In this meeting, Chief Minister Bhagwant Mann took details of all the development works done in Amritsar West from Amritsar West MLA Dr. Jasbir Singh Sandhu and said that some of the work is still incomplete. After the elections, when the election code of conduct was over, pending Work Will be completed.

In this meeting Aam Aadmi Party Candidate from Amritsar kuldeep Singh Dhaliwal,Dr Inder Beer Singh Nijjar,Dr Ajay Gupta, Madam Jeewan Jot Kaur and Jagga Majithia were also present.

ਲੋਕਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਰਿਕਾਰਡ ਮਤਾ ਨਾਲ ਜਿੱਤ ਹਾਸਿਲ ਕਰੇਗੀ: ਡਾਕਟਰ ਜਸਬੀਰ ਸਿੰਘ ਸੰਧੂ

ਚੰਡੀਗੜ੍

ਅੱਜ ਚੰਡੀਗੜ੍ਹ  ਮੁੱਖ ਮੰਤਰੀ ਨਿਵਾਸ ਵਿਖੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਅਮ੍ਰਿਤਸਰ ਹਲਕੇ ਦੇ ਸਾਰੇ ਐਮ ਐਲ ਏ ਤੇ ਸੀਨੀਅਰ ਲੀਡਸ਼ਿਪ ਨਾਲ ਅਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣਾਂ ਲਈ  ਉਮੀਦਵਾਰ  ਕੁਲਦੀਪ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਭਰਨ ਵਾਸਤੇ ਮੀਟਿੰਗ ਕੀਤੀ ਗਈ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਇਕੱਲੇ ਇਕੱਲੇ ਹਲਕੇ ਦੇ ਵਿਚ ਪਾਰਟੀ ਦੇ ਪਰਚਾਰ ਤੇ ਚੋਣਾਂ ਦੀ ਰਣਨੀਤੀ ਬਾਰੇ ਵਿਚ ਵਟਾਂਦਰਾ ਕੀਤਾ।

ਇਸ ਮੌਕੇ ਤੇ ਅੰਮ੍ਰਿਤਸਰ ਪੱਛਮੀ ਦੇ ਐਮ ਐਲ ਏ ਡਾਕਟਰ ਜਸਬੀਰ ਸਿੰਘ ਸੰਧੂ ਨੇ ਮੁੱਖ ਮੰਤਰੀ ਜੀ ਨੂੰ ਵਿਸ਼ਵਾਸ ਦਵਾਇਆ ਕਿ ਅੰਮ੍ਰਿਤਸਰ ਤੋਂ ਲੋਕਸਭਾ ਸਾਂਸਦ ਬਣਾ ਕੇ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ  ਨੂੰ ਭੇਜਿਆ ਜਾਵੇਗਾ ਤੇ ਅੰਮ੍ਰਿਤਸਰ ਪੱਛਮੀ ਤੋਂ ਸਭ ਤੋਂ ਵੱਧ ਲੀਡ ਹਾਸਿਲ ਕੀਤੀ ਜਾਏਗੀ।ਇਸ ਦੌਰਾਨ ਡਾਕਟਰ ਜਸਬੀਰ ਸਿੰਘ ਸੰਧੂ ਜੀ ਨੇ ਮੁੱਖਮੰਤਰੀ ਸਾਹਿਬ ਨੂੰ ਅੰਮ੍ਰਿਤਸਰ ਪੱਛਮੀ ਵਿਚ ਹੋਏ ਵਿਕਾਸ ਦੇ ਕੰਮਾਂ ਦਾ ਬਿਉਰਾ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਜੀ ਕੰਮ ਬਾਕੀ ਰਹਿ ਗਏ ਹਨ ਉਹਨਾਂ ਨੂੰ ਚੋਣਾਂ ਤੋਂ ਬਾਅਦ ਵਿਚ ਜਦੋਂ ਚੋਣ ਜਾਫ਼ਤਾ ਖਤਮ ਹੋ ਜਾਏਗਾ ਬਾਕੀ ਰਹਿੰਦੇ ਕੰਮਾਂ ਨੂੰ ਪੂਰਾ ਕਰ ਲਿਆ ਜਾਏਗਾ।

ਇਸ ਮੌਕੇ ਤੇ ਅੰਮ੍ਰਿਤਸਰ ਲੋਕ ਸਭਾ ਚੋਣਾਂ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ,ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਜਰ,ਅੰਮ੍ਰਿਤਸਰ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੈ ਗੁਪਤਾ,ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਮੈਡਮ ਜੀਵਨ ਜੋਤ ਕੌਰ ਮਜੀਠਾ ਤੋਂ ਪਾਰਟੀ ਦੇ ਸੀਨਅਰ ਲੀਡਰ ਜਗਵਿੰਦਰ ਸਿੰਘ ਜੱਗਾ ਮਜੀਠਾ ਵੀ ਹਾਜਿਰ ਸਨ।