5 Dariya News

In a bid to help increase overall voting percentage & on DEO's appeal, hotels/restaurants agree to offer discounts for voters who vote on June 1

DEO Sakshi Sawhney seeks their support to boost voting percentage

5 Dariya News

Ludhiana 22-Mar-2024

On the appeal of District Election Officer-cum-Deputy Commissioner Sakshi Sawhney and in a bid to increase voting percentage during the upcoming Lok Sabha-2024  elections, hotels/restaurants from different parts of the city have agreed to offer discounts on food items to voters with inked finger on voting day.

In a meeting with hotels/restaurants at Bachat Bhawan, Sawhney said that that hotels/restaurants could play a crucial role in motivating residents to come out in large numbers when the district goes to the poll on June 1. She said that the Ludhiana administration has aimed to achieve the voting percentage of more than 70 percent this time for which all the stakeholders must give their fulsome support.

Sawhney expressed hope that this initiative will encourage more people to turn up at the polling booths and take part in the democratic process. Later, the representatives from Moti Mahal Deluxe Restaurant, Greens Hotel, Hotel Grand, Home Cook, Malhotra Regency, Bistro Flamme Bois, Hotel Leela Classic, Hotel Elegance and Elegance Regency, Bistro 226 The Edge, Tokkyo-I Pavillion Mall, Hyatt Regency, Hotel 99 Square, Hotel Rajja, J9 Bar Exchange, Baklavi Bar and Kitchen and others assured that they will launch such offers in the coming days.

Meanwhile, the managements of different malls were also asked to install selfies' corners, EVM demonstration booths, banners to motivate the people for their massive participation in the voting exercise. Managements of different malls including Pavillion mall, Silver Arc mall etc participated in the meetings conducted by the DEO Sawhney and assured their fulsome support to the administration.

ਸਮੁੱਚੀ ਵੋਟਿੰਗ ਪ੍ਰਤੀਸ਼ਤਤਾ ਵਧਾਉਣ ਅਤੇ ਜ਼ਿਲ੍ਹਾ ਚੋਣ ਅਫ਼ਸਰ ਦੀ ਅਪੀਲ 'ਤੇ, ਹੋਟਲ/ਰੈਸਟੋਰੈਂਟਾਂ ਨੇ ਪਹਿਲੀ ਜੂਨ ਨੂੰ ਵੋਟ ਪਾਉਣ ਵਾਲੇ ਵੋਟਰਾਂ ਲਈ ਛੋਟ ਦੇਣ ਦੀ ਸਹਿਮਤੀ ਪ੍ਰਗਟਾਈ

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਵੋਟ ਪ੍ਰਤੀਸ਼ਤਤਾ ਨੂੰ ਵਧਾਉਣ ਲਈ ਮੰਗਿਆ ਸਮਰਥਨ

ਲੁਧਿਆਣਾ

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਪੀਲ ਅਤੇ  ਲੋਕ ਸਭਾ ਚੋਣਾਂ-2024 ਦੌਰਾਨ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਹੋਟਲਾਂ/ਰੈਸਟੋਰੈਂਟਾਂ ਨੇ ਵੋਟਰਾਂ ਨੂੰ ਵੋਟਿੰਗ ਵਾਲੇ ਦਿਨ ਸਿਆਹੀ ਵਾਲੀ ਉਂਗਲ ਨਾਲ ਖਾਣ-ਪੀਣ ਦੀਆਂ ਵਸਤਾਂ 'ਤੇ ਛੋਟ ਦੇਣ ਲਈ ਸਹਿਮਤੀ ਪ੍ਰਗਟਾਈ ਹੈ। ਸਥਾਨਕ ਬੱਚਤ ਭਵਨ ਵਿਖੇ ਹੋਟਲਾਂ/ਰੈਸਟੋਰੈਂਟਾਂ ਨਾਲ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਪਹਿਲੀ ਜੂਨ ਨੂੰ ਜ਼ਿਲ੍ਹੇ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੂੰ ਘਰੋਂ ਨਿਕਲਣ ਲਈ ਪ੍ਰੇਰਿਤ ਕਰਨ ਵਿੱਚ ਹੋਟਲ/ਰੈਸਟੋਰੈਂਟ ਅਹਿਮ ਭੂਮਿਕਾ ਨਿਭਾ ਸਕਦੇ ਹਨ। 

ਉਨ੍ਹਾਂ ਕਿਹਾ ਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਇਸ ਵਾਰ 70 ਫੀਸਦ ਤੋਂ ਵੱਧ ਵੋਟਿੰਗ ਪ੍ਰਾਪਤ ਕਰਨ ਦਾ ਟੀਚਾ ਹੈ ਜਿਸ ਲਈ ਸਾਰੇ ਭਾਈਵਾਲਾਂ ਨੂੰ ਆਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਆਸ ਪ੍ਰਗਟਾਈ ਕਿ ਇਹ ਪਹਿਲ ਵੱਧ ਤੋਂ ਵੱਧ ਲੋਕਾਂ ਨੂੰ ਪੋਲਿੰਗ ਬੂਥਾਂ 'ਤੇ ਆਉਣ ਅਤੇ ਲੋਕਤੰਤਰੀ ਪ੍ਰਕਿਰਿਆ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੇਗੀ।

ਬਾਅਦ ਵਿੱਚ, ਮੋਤੀ ਮਹਿਲ ਡੀਲਕਸ ਰੈਸਟੋਰੈਂਟ, ਗ੍ਰੀਨਜ਼ ਹੋਟਲ, ਹੋਟਲ ਗ੍ਰੈਂਡ, ਹੋਮ ਕੁੱਕ, ਮਲਹੋਤਰਾ ਰੀਜੈਂਸੀ, ਬਿਸਟਰੋ ਫਲੇਮ ਬੋਇਸ, ਹੋਟਲ ਲੀਲਾ ਕਲਾਸਿਕ, ਹੋਟਲ ਐਲੀਗੈਂਸ ਐਂਡ ਐਲੀਗੈਂਸ ਰੀਜੈਂਸੀ, ਬਿਸਟਰੋ 226 ਦ ਐਜ, ਟੋਕਿਓ-1 ਪੈਵਿਲੀਅਨ ਮਾਲ, ਹਯਾਤ ਰੀਜੈਂਸੀ, ਹੋਟਲ 99 ਸਕੁਏਅਰ, ਹੋਟਲ ਰੱਜਾ, ਜੇ9 ਬਾਰ ਐਕਸਚੇਂਜ, ਬਕਲਵੀ ਬਾਰ ਐਂਡ ਕਿਚਨ ਅਤੇ ਹੋਰਾਂ ਦੇ ਨੁਮਾਇੰਦਿਆਂ ਨੇ ਭਰੋਸਾ ਦਿਵਾਇਆ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਆਫਰ ਲਾਂਚ ਕਰਨਗੇ।

ਇਸ ਦੌਰਾਨ ਵੱਖ-ਵੱਖ ਮਾਲਜ਼ ਦੇ ਪ੍ਰਬੰਧਕਾਂ ਨੂੰ ਵੋਟਿੰਗ ਪ੍ਰਕਿਰਿਆ ਵਿੱਚ ਲੋਕਾਂ ਨੂੰ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਨ ਲਈ ਸੈਲਫੀ ਕਾਰਨਰ, ਈ.ਵੀ.ਐਮ. ਪ੍ਰਦਰਸ਼ਨੀ ਬੂਥ, ਬੈਨਰ ਲਗਾਉਣ ਲਈ ਵੀ ਕਿਹਾ ਗਿਆ। ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਕਰਵਾਈਆਂ ਗਈਆਂ ਮੀਟਿੰਗਾਂ ਵਿੱਚ ਪੈਵਿਲੀਅਨ ਮਾਲ, ਸਿਲਵਰ ਆਰਕ ਮਾਲ ਆਦਿ ਸਮੇਤ ਵੱਖ-ਵੱਖ ਮਾਲਜ਼ ਦੇ ਪ੍ਰਬੰਧਕਾਂ ਨੇ ਭਾਗ ਲਿਆ ਅਤੇ ਪ੍ਰਸ਼ਾਸਨ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।