5 Dariya News

World Forestry Day - DC Sakshi Sawhney releases pictorial work on forest around Ludhiana

Documentary, Portrait & Brochure showcasing Forests around also launched for citizens

5 Dariya News

Ludhiana 21-Mar-2024

Deputy Commissioner Sakshi Sawhney on Thursday released a pictorial work in the form of a documentary, portrait, and brochure titled "Forests around Ludhiana", which highlights the forest locations of Ludhiana having beautiful flora, fauna, and natural serenity. The work was compiled by author and nature artist Harpreet Sandhu in collaboration with the Forest Department of Ludhiana. 

The intention behind this work is to promote the forest locations of Ludhiana, including Mattewara Forest, Garhi Fazil Forest, Neelon Forest, New Haider Nagar Forest, and Halwara forest, among citizens. During the release, the Deputy Commissioner appreciated the sincere efforts of Harpreet Sandhu in initiating this innovative work to promote the vivid colours of the natural forest locations of the district. 

She added that it is a great endeavour to highlight forest locations and will generate immense interest among natives of Ludhiana. The brochure will generate enthusiasm among nature lovers and citizens to explore the unseen forest locations and further promote tourism prospects of the district.

Additional Deputy Commissioner (G) Major Amit Sareen also praised the efforts of Sandhu and mentioned that the forests have been a source of livelihood for centuries and were the oldest habitat of modern civilization. Divisional Forest Officer Rajesh Kumar Gulati said that there was a need to have a perspective of "Forests and Innovation" as an emerging solution for our lives.

Harpreet Sandhu said that it took more than five months to capture and compile this entire pictorial work to highlight the vibrant colours of forest locations, which will be an eye-opener for citizens of Ludhiana.

ਵਿਸ਼ਵ ਜੰਗਲਾਤ ਦਿਵਸ - ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਵਲੋਂ 'ਲੁਧਿਆਣਾ ਦੇ ਆਲੇ-ਦੁਆਲੇ ਜੰਗਲ' ਸਿਰਲੇਖ ਹੇਠ ਡਾਕਊਮੈਂਟਰੀ ਤੇ ਕਿਤਾਬਚਾ ਜਾਰੀ

ਲੁਧਿਆਣਵੀਆਂ ਨੂੰ ਮਨਮੋਹਕ ਜੰਗਲੀ ਸਥਾਨਾਂ ਨੂੰ ਵੇਖਣ ਲਈ ਕਰੇਗਾ ਆਕਰਸ਼ਿਤ

ਲੁਧਿਆਣਾ

ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸੀ ਸਾਹਨੀ ਵਲੋਂ ਵਿਸ਼ਵ ਜੰਗਲਾਤ ਦਿਵਸ ਮੌਕੇ 'ਲੁਧਿਆਣਾ ਦੇ ਆਲੇ-ਦੁਆਲੇ ਜੰਗਲ' ਸਿਰਲੇਖ ਹੇਠ ਡਾਕਊਮੈਂਟਰੀ ਫਿਲਮ ਅਤੇ ਪਿਕਟੋਰੀਅਲ ਬਰੋਸ਼ਰ ਰੀਲੀਜ ਕੀਤੇ ਗਏ ਜਿਸ ਵਿੱਚ ਲੁਧਿਆਣਾ ਦੇ ਇਰਦ-ਗਿਰਦ ਸਥਾਪਤ ਜੰਗਲਾਤ ਏਰੀਏ ਨੂੰ ਦਰਸਾਇਆ ਗਿਆ ਹੈ। ਇਸ ਰਚਨਾ ਨੂੰ ਉੱਘੇ ਲੇਖਕ ਅਤੇ ਕੁਦਰਤ ਪ੍ਰੇਮੀ ਹਰਪ੍ਰੀਤ ਸੰਧੂ ਵਲੋਂਂ ਜੰਗਲਾਤ ਵਿਭਾਗ, ਲੁਧਿਆਣਾ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।

ਇਸ ਚਿੱਤਰਕਾਰੀ ਦਾ ਉਦੇਸ਼ ਲੁਧਿਆਣਾ ਦੇ ਨਾਗਰਿਕਾਂ ਦੇ ਅੰਦਰ ਕੁਦਰਤ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨਾ ਹੈ ਕਿਉਂਕਿ ਇਹ ਮੱਤੇਵਾੜਾ ਜੰਗਲ, ਗੜ੍ਹੀ ਫਾਜ਼ਿਲ ਜੰਗਲ, ਨੀਲੋਂ ਜੰਗਲ, ਨਿਊ ਹੈਦਰ ਨਗਰ ਜੰਗਲਾਤ ਅਤੇ ਹਲਵਾਰਾ ਜੰਗਲ ਦੇ ਸੱਚਮੁੱਚ ਸ਼ਾਨਦਾਰ ਜੰਗਲੀ ਖੇਤਰਾਂ ਨੂੰ ਦਰਸਾਉਂਦਾ ਹੈ, ਜਿਸ ਨਾਲ ਲੁਧਿਆਣਾ ਦੇ ਲੋਕਾਂ ਉਨ੍ਹਾਂ ਦੇ ਆਲੇ-ਦੁਆਲੇ ਕੁਦਰਤ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਦਾ ਹੈ।

ਰਿਲੀਜ਼ ਦੌਰਾਨ ਡਿਪਟੀ ਕਮਿਸ਼ਨਰ ਸਾਹਨੀ ਵੱਲੋਂ ਹਰਪ੍ਰੀਤ ਸੰਧੂ ਦੁਆਰਾ ਜ਼ਿਲ੍ਹੇ ਦੇ ਕੁਦਰਤੀ ਜੰਗਲਾਂ ਦੇ ਟਿਕਾਣਿਆਂ ਦੀ ਰੌਣਕ ਨੂੰ ਉਤਸ਼ਾਹਿਤ ਕਰਨ ਲਈ ਇਸ ਨਿਵੇਕਲੇ ਕਾਰਜ ਦੀ ਸ਼ੁਰੂਆਤ ਕਰਨ ਲਈ ਕੀਤੇ ਗਏ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਹ ਜੰਗਲਾਂ ਦੇ ਸਥਾਨਾਂ ਨੂੰ ਉਜਾਗਰ ਕਰਨ ਦਾ ਇੱਕ ਵਧੀਆ ਉਪਰਾਲਾ ਹੈ ਅਤੇ ਲੁਧਿਆਣਾ ਦੇ ਮੂਲ ਨਿਵਾਸੀਆਂ ਵਿੱਚ ਬਹੁਤ ਦਿਲਚਸਪੀ ਪੈਦਾ ਕਰੇਗਾ। 

ਇਹ ਡਾਕਊਮੈਂਟਰੀ ਅਤੇ ਕਿਤਾਬਚਾ ਕੁਦਰਤ ਪ੍ਰੇਮੀਆਂ ਅਤੇ ਨਾਗਰਿਕਾਂ ਵਿੱਚ ਅਣਦੇਖੇ ਜੰਗਲੀ ਸਥਾਨਾਂ ਦੀ ਪੜਚੋਲ ਕਰਨ ਅਤੇ ਜ਼ਿਲ੍ਹੇ ਦੇ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹ ਪੈਦਾ ਕਰੇਗਾ। ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ ਨੇ ਵੀ ਸੰਧੂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਜੰਗਲ ਸਦੀਆਂ ਤੋਂ ਰੋਜ਼ੀ-ਰੋਟੀ ਦਾ ਸਾਧਨ ਰਹੇ ਹਨ ਅਤੇ ਆਧੁਨਿਕ ਸਭਿਅਤਾ ਦਾ ਸਭ ਤੋਂ ਪੁਰਾਣਾ ਨਿਵਾਸ ਸਥਾਨ ਹਨ।

ਡਵੀਜ਼ਨਲ ਜੰਗਲਾਤ ਅਫ਼ਸਰ ਰਾਜੇਸ਼ ਕੁਮਾਰ ਗੁਲਾਟੀ ਨੇ ਕਿਹਾ ਕਿ ਸਾਡੇ ਜੀਵਨ ਲਈ ਇੱਕ ਉੱਭਰਦੇ ਹੱਲ ਵਜੋਂ 'ਜੰਗਲ ਅਤੇ ਨਵੀਨਤਾ' ਦਾ ਦ੍ਰਿਸ਼ਟੀਕੋਣ ਰੱਖਣ ਦੀ ਲੋੜ ਹੈ। ਹਰਪ੍ਰੀਤ ਸੰਧੂ ਨੇ ਕਿਹਾ ਕਿ ਮੱਤੇਵਾੜਾ ਦੇ ਜੰਗਲਾਂ ਵਿੱਚ ਅਤੇ ਆਲੇ-ਦੁਆਲੇ ਦੇ ਇਸ ਚਿੱਤਰਕਾਰੀ ਦੇ ਕੰਮ ਨੂੰ ਪੂਰਾ ਕਰਨ ਵਿੱਚ ਪੰਜ ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗਾ ਹੈ ਜੋਕਿ ਲੁਧਿਆਣਾ ਦੇ ਨਾਗਰਿਕਾਂ ਲਈ ਅੱਖਾਂ ਖੋਲ੍ਹਣ ਵਾਲਾ ਹੋਵੇਗਾ।