5 Dariya News

Administration and NGO launch awareness campaign on voting

5 Dariya News

Ludhiana 18-Mar-2024

The District Election Office and NGO Initiators of Change joined hands to create maximum voter awareness among the citizens of the city under their campaign 'I Vote I Lead' and ensure maximum turnout in the Lok Sabha elections. In the campaign, the team of election office and Initiators of Change organised a Nukkad Natak in Rakh Bagh to enroll and educate people. 

The nukkad natak was performed by the young volunteers of the city Gokul Malik, Harpal Kaur, Kripa, Misty, Satvik, Harsh, Naman, Jugaad, Rayna and Himanshu. Further, the officials of the Election Office also gave a demo of the EVM and VVPAT to the public. Trustee of NGO Mithil Goyal said that the citizens need to collaborate with the administration to ensure maximum productivity and a strong democracy.

ਪ੍ਰਸ਼ਾਸਨ ਅਤੇ ਐਨ.ਜੀ.ਓ. ਵੱਲੋਂ ਵੋਟਿੰਗ ਸਬੰਧੀ ਜਾਗਰੂਕਤਾ ਮੁਹਿੰਮ ਦਾ ਆਗਾਜ਼

ਲੁਧਿਆਣਾ

ਜ਼ਿਲ੍ਹਾ ਚੋਣ ਦਫ਼ਤਰ ਅਤੇ ਗੈਰ-ਸਰਕਾਰੀ ਸੰਸਥਾ (ਐਨ.ਜੀ.ਓ) ਇਨੀਸ਼ੀਏਟਰਜ਼ ਆਫ਼ ਚੇਂਜ ਵੱਲੋਂ ਆਪਣੀ ਮੁਹਿੰਮ 'ਆਈ ਵੋਟ ਆਈ ਲੀਡ' ਤਹਿਤ ਸ਼ਹਿਰ ਦੇ ਨਾਗਰਿਕਾਂ ਵਿੱਚ ਵੱਧ ਤੋਂ ਵੱਧ ਵੋਟਰ ਜਾਗਰੂਕਤਾ ਪੈਦਾ ਕਰਨ ਅਤੇ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਮਤਦਾਨ ਨੂੰ ਯਕੀਨੀ ਬਣਾਉਣ ਲਈ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੁਹਿੰਮ ਤਹਿਤ ਚੋਣ ਦਫ਼ਤਰ ਅਤੇ ਇਨੀਸ਼ੀਏਟਰਜ਼ ਆਫ਼ ਚੇਂਜ ਦੀ ਟੀਮ ਨੇ ਲੋਕਾਂ ਨੂੰ ਆਪਣੀ ਰਜਿਸਟਰੇਸ਼ਨ ਕਰਵਾਉਣ ਅਤੇ ਜਾਗਰੂਕ ਕਰਨ ਲਈ ਰੱਖ ਬਾਗ ਵਿੱਚ ਨੁੱਕੜ ਨਾਟਕ ਦਾ ਆਯੋਜਨ ਕੀਤਾ। 

ਸ਼ਹਿਰ ਦੇ ਨੌਜਵਾਨ ਵਲੰਟੀਅਰਾਂ ਗੋਕੁਲ ਮਲਿਕ, ਹਰਪਾਲ ਕੌਰ, ਕ੍ਰਿਪਾ, ਮਿਸਤੀ, ਸਾਤਵਿਕ, ਹਰਸ਼, ਨਮਨ, ਜੁਗਾੜ, ਰੇਨਾ ਅਤੇ ਹਿਮਾਂਸ਼ੂ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਚੋਣ ਦਫ਼ਤਰ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਈ.ਵੀ.ਐਮ. ਅਤੇ ਵੀ.ਵੀ. ਪੈਟ ਦਾ ਡੈਮੋ ਵੀ ਦਿੱਤਾ। ਐਨ.ਜੀ.ਓ ਦੇ ਟਰੱਸਟੀ ਮਿਥਿਲ ਗੋਇਲ ਨੇ ਕਿਹਾ ਕਿ ਵੱਧ ਤੋਂ ਵੱਧ ਉਤਪਾਦਕਤਾ ਅਤੇ ਮਜ਼ਬੂਤ ਲੋਕਤੰਤਰ ਨੂੰ ਯਕੀਨੀ ਬਣਾਉਣ ਲਈ ਨਾਗਰਿਕਾਂ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਲੋੜ ਹੈ।