5 Dariya News

Committee Constituted To Look Into Issues Confronting Palledars

5 Dariya News

Chandigarh 09-Mar-2024

In a resolute stance towards the economic upliftment of Palledars, integral contributors to Punjab's economic fabric, the Punjab Government, under the dynamic leadership of Chief Minister Bhagwant Singh Mann, is actively addressing their concerns for they toil hard to ensure a prosperous Wheat and Paddy season. 

Today, a pivotal meeting transpired between the Committee of Ministers, featuring Finance Minister Harpal Singh Cheema and Food, Civil Supplies, and Consumer Affairs Minister Lal Chand Kataruchak, and the Joint Palledar Mazdoor Union, Punjab.During this meeting, a groundbreaking decision was reached to establish a committee. 

This committee, comprising representatives from the Food, Civil Supplies, and Consumer Affairs, Finance, and Labour departments, along with members from the Palledar Union, FCI, and legal experts, will meticulously identify and address the primary issues faced by Palledars, within a specified timeframe. The possible suggestions in this regard would be thus presented before the Committee of Ministers.

Among others present on the occasion included the Secretary Food, Civil Supplies and Consumer Affairs Vikas Garg, Director Food, Civil Supplies & Consumer Affairs Puneet Goyal, and Additional Director Food, Civil Supplies and Consumer Affairs Dr. Anjuman Bhaskar and GM Finance Sarvesh Kumar.

ਪੱਲੇਦਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਮੇਟੀ ਦਾ ਗਠਨ

ਚੰਡੀਗੜ੍ਹ

ਪੰਜਾਬ ਦੇ ਅਰਥਚਾਰੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪੱਲੇਦਾਰਾਂ ਦੇ ਆਰਥਿਕ ਵਿਕਾਸ ਪ੍ਰਤੀ ਦ੍ਰਿੜਤਾ ਪ੍ਰਗਟਾਉਂਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਉਨ੍ਹਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਸਰਗਰਮੀ ਨਾਲ ਹੱਲ ਕਰਨ ਲਈ ਯਤਨਸ਼ੀਲ ਹੈ ਕਿਉਂਕਿ ਉਹ ਕਣਕ ਤੇ ਝੋਨੇ ਦੇ ਸੀਜ਼ਨ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਅੱਜ ਇੱਥੇ ਮੰਤਰੀਆਂ ਦੀ ਕਮੇਟੀ, ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਸ਼ਾਮਲ ਹਨ, ਅਤੇ ਸਾਂਝੀ ਪੱਲੇਦਾਰ ਮਜ਼ਦੂਰ ਯੂਨੀਅਨ ਪੰਜਾਬ ਦਰਮਿਆਨ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਇਕ ਕਮੇਟੀ ਬਣਾਉਣ ਦਾ ਅਹਿਮ ਫੈਸਲਾ ਲਿਆ ਗਿਆ। 

ਇਸ ਕਮੇਟੀ ਵਿੱਚ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਵਿੱਤ ਅਤੇ ਕਿਰਤ ਵਿਭਾਗਾਂ ਦੇ ਨੁਮਾਇੰਦਿਆਂ ਦੇ ਨਾਲ-ਨਾਲ ਪੱਲੇਦਾਰ ਯੂਨੀਅਨ, ਐਫ.ਸੀ.ਆਈ., ਦੇ ਨੁਮਾਇੰਦੇ ਅਤੇ ਕਾਨੂੰਨੀ ਮਾਹਿਰ ਸ਼ਾਮਲ ਹੋਣਗੇ ਜੋ ਪੱਲੇਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਪਛਾਣ ਕਰਕੇ ਨਿਰਧਾਰਤ ਸਮਾਂ ਸੀਮਾ ਵਿੱਚ ਇਹਨਾਂ ਦਾ ਹੱਲ ਕਰੇਗੀ।ਇਸ ਸਬੰਧੀ ਸੁਝਾਅ ਮੰਤਰੀਆਂ ਦੀ ਕਮੇਟੀ ਅੱਗੇ ਪੇਸ਼ ਕੀਤੇ ਜਾਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਵਿਕਾਸ ਗਰਗ, ਡਾਇਰੈਕਟਰ ਖੁਰਾਕ ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਪੁਨੀਤ ਗੋਇਲ ਅਤੇ ਵਧੀਕ ਡਾਇਰੈਕਟਰ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਡਾ. ਅੰਜੁਮਨ ਭਾਸਕਰ ਅਤੇ ਜੀ.ਐਮ. ਵਿੱਤ ਸਰਵੇਸ਼ ਕੁਮਾਰ ਹਾਜ਼ਿਰ ਸਨ।

पल्लेदारों की समस्याओं के हल के लिए कमेटी का गठन

चंडीगढ़

पंजाब की अर्थव्यवस्था में महत्वपूर्ण योगदान देने वाले पल्लेदारों के आर्थिक विकास प्रति दृढता को दोहराते हुए मुख्यमंत्री भगवंत सिंह मान अहम नेतृत्व में, पंजाब सरकार के सामने आने वाली चुनौतियों का सक्रिय रूप से समाधान करने के लिए वचनबद्ध है क्योंकि यह गेहूं और धान के सीजन को सफलत बनाने में अहम भूमिका निभाते है। आज यहां मंत्रियों की समिति, जिसमें वित्त मंत्री हरपाल सिंह चीमा और खाद्य, नागरिक आपूर्ति और उपभोक्ता मामलों के मंत्री लाल चंद कटारूचक्क और सांजी पल्लेदार मजदूर यूनियन पंजाब में एक महत्वपूर्ण बैठक हुई।

इस बैठक के दौरान एक कमेटी बनाने का अहम फैसला लिया गया। इस कमेटी में खाद्य, नागरिक आपूर्ति एवं उपभोक्ता मामले, वित्त एवं निर्माण विभाग, पल्लेदार यूनियन के प्रतिनिधियों एफ.स.आई के प्रतिनिधि एवं कानूनी विशेषज्ञ शामिल होंगे जो पल्लेदारों की समस्याओं की पहचान कर निर्धारित समय सीमा में उनका समाधान करेंगे। इस संबंधित सुझाव मंत्रियों की कमेटी के समक्ष पेश किए जाएगे।

इस अवसर पर अन्य लोगों के अलावा खाद्य, सिविल स्पलाई एवं उपभोक्ता मामले विभाग के सचिव विकास गर्ग, खाद्य, सिविल स्पलाई आपूर्ति एवं उपभोक्ता मामले विभाग के डायरैक्टर पुनीत गोयल और खाद्य, सिविल स्पलाई एवं उपभोक्ता मामले विभाग के अतिरिक्त डायरैक्टर डा. अंजुमन भास्कर एवं जी.एम. वित्त सर्वेश कुमार मौजूद रहे।