5 Dariya News

Mohali to get CCTVs at Key Places by September 2024: MLA Kukwant Singh

A State of Art Command Control Centre would also be set up to keep the city safe and secure

5 Dariya News

Sahibzada Ajit Singh Nagar 08-Mar-2024

Mohali City will soon get High Tech CCTVs and state of the Art Command Control Centre as assured by the Punjab Chief Minister S. Bhagwant Singh Mann to MLA SAS Nagar Mohali, Kulwant Singh during the Question Hour, in Punjab Legislative Assembly, the previous day.

Detailing the information, MLA SAS Nagar Kukwant Singh said that as per the assurance given by the Punjab Chief Minister S. Bhagwant Singh Mann, who also happens to be the Home Minister of the state, the Mohali City would get Hi-tech cameras on the busy intersections as well as a Command Control Centre by September 2024.MLA further said that the Punjab government has already reserved funds to the tune of Rs 15 Crore for the completion of the project.

He said that setting up the High-tech CCTVs on the pattern of Chandigarh at intersections of city roads and other key places for the safety of people and smooth running of traffic in Mohali city will curb the incidents of theft and robbery in the city by increasing the safety of women, children and every peace-loving resident thereby reducing the workload on the police force, decrease in road accidents and help the police to punish the violators of traffic rules.

The system would introduce Automatic challan through cameras, which will also reduce the cases of violating traffic rules and chaos on city roads.

ਮੋਹਾਲੀ ਸ਼ਹਿਰ ਵਿਖੇ ਸਤੰਬਰ 2024 ਤੱਕ ਸ਼ਹਿਰ ਦੀਆਂ ਮੁੱਖ ਥਾਂਵਾਂ ਤੇ ਸੀ.ਸੀ.ਟੀ.ਵੀ. ਲਗਾਉਣ ਦਾ ਕੰਮ ਪੂਰਾ ਹੋ ਜਾਵੇਗਾ-ਐਮ ਐਲ ਏ ਕੁਲਵੰਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਸ. ਕੁਲਵੰਤ ਸਿੰਘ ਵਿਧਾਇਕ ਐਸ.ਏ.ਐਸ. ਨਗਰ ਮੋਹਾਲੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਬਜਟ ਸੈਸ਼ਨ ਦੌਰਾਨ ਐਸ.ਏ.ਐਸ. ਨਗਰ ਮੋਹਾਲੀ ਸ਼ਹਿਰ ਵਿਖੇ ਲੋਕਾਂ ਦੀ ਸੁਰੱਖਿਆ ਅਤੇ ਸੜ੍ਹਕਾਂ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਦੀਆਂ ਸੜ੍ਹਕਾਂ ਦੇ ਇੰਟਰ ਸੈਕਸ਼ਨਾਂ ਅਤੇ ਹੋਰ ਲੋੜੀਂਦੀਆਂ ਥਾਂਵਾਂ ’ਤੇ ਚੰਡੀਗੜ੍ਹ ਦੀ ਤਰਜ਼ ’ਤੇ ਹਾਈਟੈੱਕ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਲਾਏ ਗਏ ਸੁਆਲ ਦੇ ਜੁਆਬ ’ਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ਹਿਰ ’ਚ ਵੱਖ-ਵੱਖ ਥਾਂਵਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਅਤੇ ਕਮਾਂਡ ਕੰਟਰੋਲ ਸੈਂਟਰ ਸਥਾਪਿਤ ਕਰਨ ਦਾ ਕੰਮ ਸਤੰਬਰ 2024 ਤੱਕ ਪੂਰਾ ਕਰ ਲੈਣ ਦਾ ਭਰੋਸਾ ਦਿੱਤਾ ਗਿਆ।

ਜਿਸ ’ਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਉੁਨ੍ਹਾਂ ਦਾ ਧੰਨਵਾਦ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਲੱਗਣ ਨਾਲ ਸ਼ਹਿਰ ਵਿੱਚ ਚੋਰੀ ਅਤੇ ਲੁੱਟ ਖੋਹ ਆਦਿ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਵੇਗੀ, ਔਰਤਾਂ, ਬੱਚਿਆਂ ਅਤੇ ਹਰ ਸ਼ਾਂਤੀ ਪਸੰਦ ਵਿਅਕਤੀ ਦੀ ਸੁਰੱਖਿਆ ਵਿੱਚ ਵਾਧਾ ਹੋਵੇਗਾ, ਪੁਲਿਸ ਫੋਰਸ ਤੇ ਕੰਮ ਦਾ ਬੋਝ ਘਟੇਗਾ, ਸੜ੍ਹਕੀ ਹਾਦਸਿਆਂ ਵਿੱਚ ਕਮੀ ਆਵੇਗੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਾਬੂ ਪਾਇਆ ਜਾ ਸਕੇਗਾ ਕਿਉਂਕਿ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਆਟੋਮੈਟਿਕ ਚਲਾਨ ਹੋ ਜਾਵੇਗਾ, ਜਿਸ ਨਾਲ ਸੜ੍ਹਕੀ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲਿਆਂ ’ਚ ਵੀ ਕਮੀ ਆਏਗੀ।