5 Dariya News

Harchand Singh Barsat flags off two new buses for the Mandi Board

5 Dariya News

S.A.S. Nagar (Mohali) 07-Mar-2024

Chairman of the Punjab Mandi Board, Harchand Singh Barsat, has initiated new measures for the welfare of farmers and the general public within the markets, including the introduction of two new buses in the Mandi Board premises. These buses were flagged off by Mr. Barasat today, marking a significant step towards improving transportation for employees.

On this occasion, the chairman congratulated all employees and distributed sweets among them. While launching the buses, Mr. Barasat stated that the primary objective of the Punjab government is to provide maximum facilities to farmers, the general public, and employees, and to work in their interest. The inclusion of these buses in the Mandi Board will be very beneficial for the employees.

He mentioned that the buses belong to a renowned company, Swaraj Mazda Ltd., and have a capacity of 39 seats each. These buses will facilitate the transportation of employees from their homes to the office and back. One bus will operate from the main office in Mohali to Kurali, and the other from the main office to Chandigarh, aiding in the commute of employees.

The event was also attended by Chief Engineer Mr. Gurdeep Singh, Chief Engineer Mr. Jatinder Singh Bhangoo, Chief Engineer Mr. Gurinder Singh Cheema, GM State and Enforcement Mr. Manjit Singh Sandhu, DGM Marketing Mr. Swarn Singh, DGM State Bhajan Kaur, along with other officials and employees.

हरचंद सिंह बरसट ने मंडी बोर्ड की दो नई बसों  को दी हरी झंडी

पंजाब मंडी बोर्ड के चेयरमैन ने दोनों बसों को हरी झंडी दिखाकर अलग-अलग रूटों पर किया रवाना

एस.ए.एस. नगर ( मोहाली )

पंजाब मंडी बोर्ड के चेयरमैन स. हरचंद सिंह बरसट की ओर से जहां किसानों और आम लोगों की भलाई के लिए मंडियों में विशेष प्रयास किए जा रहे हैं, वहीं उन्होंने कर्मचारियों के हित में एक ओर नया कदम बढ़ाते हुए मंडी बोर्ड के प्रांगण में दो नई बसों को शामिल किया है। आज इन बसों को स. बरसट की तरफ से हरी झंडी दिखाकर रवाना किया गया।

इस अवसर पर चेयरमैन ने सभी कर्मचारियों को बधाई दी और सभी का मुंह मीठा करवाया। बसों को रवाना करते हुए स. बरसट ने कहा कि पंजाब सरकार का मुख्य उद्देश्य किसानों, आम लोगों, कर्मचारियों को अधिक से अधिक सुविधाएं प्रदान करना और उनके हित में काम करना है। इन बसों का मंडी बोर्ड में शामिल होना यहां के कर्मचारियों के लिए बहुत ही फायदेमंद है।चेयरमैन ने कहा कि उपरोक्त बसें एक बढ़िया कंपनी स्वराज माज़दा लिम. की हैं और 39 सीटों वाली है।

यह बसें कर्मचारियों को घर से कार्यालय तक ले जाने एंड छोड़ने की सुविधा प्रदान करती हैं। ये बसें मंडी बोर्ड के मुख्य कार्यालय मोहाली से कुराली और दूसरी बस मुख्य कार्यालय से चंडीगढ़ के रूट के कर्मचारियों को लाने और ले जाने में सहायी होगी। इस अवसर पर इंजीनियर-इन-चीफ स. गुरदीप सिंह, चीफ इंजीनियर स. जतिंदर सिंह भंगू, चीफ इंजीनियर स. गुरिंदर सिंह चीमा, जी.एम. स्टेट और इंफोर्समेंट स. मंजीत सिंह संधू, डी.जी.एम. मार्केटिंग स. स्वर्ण सिंह, डी.जी.एम. स्टेट भजन कौर सहित समूह अधिकारी और कर्मचारी मौजूद रहे।

ਹਰਚੰਦ ਸਿੰਘ ਬਰਸਟ ਨੇ ਮੰਡੀ ਬੋਰਡ ਦੇ ਵਿਹੜੇ ਵਿੱਚ ਦੋ ਨਵੀਂਆਂ ਬੱਸਾਂ ਕੀਤੀਆਂ ਸ਼ਾਮਲ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਹਰੀ ਝੰਡੀ ਵਿਖਾ ਦੋਵੇਂ ਬੱਸਾਂ ਨੂੰ ਵੱਖ-ਵੱਖ ਰੂਟ ਤੇ ਕੀਤਾ ਰਵਾਨਾ

ਐਸ.ਏ.ਐਸ. ਨਗਰ (ਮੋਹਾਲੀ )

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਜਿੱਥੇ ਕਿਸਾਨਾਂ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਮੰਡੀਆਂ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਮੁਲਾਜਮ ਦੇ ਹਿੱਤ ਵਿੱਚ ਵੀ ਇੱਕ ਹੋਰ ਨਵਾਂ ਕਦਮ ਪੁਟਦਿਆਂ ਉਨ੍ਹਾਂ ਵੱਲੋਂ ਮੰਡੀ ਬੋਰਡ ਦੇ ਵਿਹੜੇ ਵਿੱਚ ਦੋ ਨਵੀਂਆਂ ਬੱਸਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅੱਜ ਇਨ੍ਹਾਂ ਬੱਸਾ ਨੂੰ ਸ. ਬਰਸਟ ਵੱਲੋਂ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਨੇ ਸਾਰੇ ਮੁਲਾਜਮਾਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ  ਦਾ ਮੁੰਹ ਮਿੱਠਾ ਕਰਵਾਇਆ ਗਿਆ।  

ਬੱਸਾਂ ਨੂੰ ਰਵਾਨਾ ਕਰਦਿਆਂ ਸ. ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਕਿਸਾਨਾਂ, ਆਮ ਲੋਕਾਂ, ਮੁਲਾਜਮਾਂ ਨੂੰ ਵੱਧ ਤੋਂ ਵੱਧ ਸੁਵਿਧਾ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੇ ਹਿੱਤ ਵਿੱਚ ਕੰਮ ਕਰਨਾ ਹੈ। ਮੰਡੀ ਬੋਰਡ ਦੇ ਵਿਹੜੇ ਵਿੱਚ ਇਨ੍ਹਾਂ ਬੱਸਾਂ ਦਾ ਸ਼ਾਮਲ ਹੋਣਾ ਇੱਥੇ ਦੇ ਮੁਲਾਜਮਾਂ ਲਈ ਬਹੁਤ ਹੀ ਲਾਹੇਵੰਦ ਹੈ। ਚੇਅਰਮੈਨ ਨੇ ਦੱਸਿਆ ਕਿ ਉਪਰੋਕਤ ਬੱਸਾਂ ਇੱਕ ਚੰਗੀ ਕੰਪਨੀ ਸਵਰਾਜ ਮਾਜ਼ਦਾ ਲਿਮ. ਦੀਆਂ ਹਨ ਅਤੇ 39 ਸੀਟਾਂ ਵਾਲੀ ਹੈ,ਜੋ ਮੁਲਾਜਮਾਂ ਨੂੰ ਘਰਾਂ ਤੋਂ ਦਫ਼ਤਰ ਤੱਕ ਲਿਆਉਣ ਅਤੇ ਲਿਜਾਉਣ ਦੀ ਸਹੂਲਤ ਦਿੰਦੀ ਹੈ।

ਇਹ ਬੱਸਾਂ ਮੰਡੀ ਬੋਰਡ ਦੇ ਮੋਹਾਲੀ ਸਥਿਤ ਮੁੱਖ ਦਫ਼ਤਰ ਤੋਂ ਕੁਰਾਲੀ ਅਤੇ ਦੂਜੀ ਬੱਸ ਮੁੱਖ ਦਫ਼ਤਰ ਤੋਂ ਚੰਡੀਗੜ੍ਹ ਰੂਟ ਦੇ ਮੁਲਾਜਮਾਂ ਨੂੰ ਘਰ ਤੋਂ ਦਫ਼ਤਰ ਲਿਆਉਣ ਤੇ ਲਿਜਾਉਣ ਵਿੱਚ ਸਹਾਈ ਹੋਵੇਗੀ। ਇਸ ਮੌਕੇ ਸ. ਗੁਰਦੀਪ ਸਿੰਘ, ਇੰਜੀਨਿਅਰ-ਇਨ-ਚੀਫ, ਸ. ਜਤਿੰਦਰ ਸਿੰਘ ਭੰਗੂ ਮੁੱਖ ਇੰਜੀਨਿਅਰ, ਸ. ਗੁਰਿੰਦਰ ਸਿੰਘ ਚੀਮਾ, ਮੁੱਖ ਇੰਜੀਨੀਅਰ, ਸ. ਮਨਜੀਤ ਸਿੰਘ ਸੰਧੂ ਜੀ.ਐਮ. ਅਸਟੇਟ ਅਤੇ ਇੰਨਫੋਰਸਮੈਂਟ, ਸ. ਸਵਰਨ ਸਿੰਘ ਡੀ.ਜੀ.ਐਮ. ਮਾਰਕਿਟਿੰਗ, ਸ਼੍ਰੀਮਤੀ ਭਜਨ ਕੌਰ, ਡੀ.ਜੀ.ਐਮ. ਅਸਟੇਟ ਸਮੇਤ ਸਮੂਹ ਉੱਚ ਅਧਿਕਾਰੀ ਅਤੇ ਮੁਲਾਜਮ ਮੌਜੂਦ ਰਹੇ।