5 Dariya News

DC Sakshi Sawhney reviews functioning of government cattle pound

Chairs meeting of District Animal Welfare Society

5 Dariya News

Ludhiana 05-Mar-2024

Deputy Commissioner Sakshi Sawhney on Tuesday chaired a meeting of the District Animal Welfare Society to discuss the government cattle pound that is currently running in Burj Powat village, Macchiwara. Sawhney added that the district administration is fully aware of the problem of stray cattle in the district and is making all possible efforts to develop the government cattle pound as a model for the rest of the state. 

The Gaushala, which is a shelter for cows, is being transformed on modern lines for efficient management and to address the issue of stray animals. She emphasized on the need for special care to be taken for the cattle in the Gaushala and asked the Executive Engineer Panchayati Raj to prepare a fool proof design for the upcoming sheds.

Sawhney also reviewed the various activities being undertaken by the Department of Animal Husbandry, which is the executive agency responsible for this. She added that the cattle pound not only solves the problem of stray cattle but also provides shelter to animals. 

The total number of animals in the Gaushala is 495. ADCs Ojsavi Alankar, Anmol Singh Dhaliwal, and others were also present in the meeting.

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਰਕਾਰੀ ਗਊਸ਼ਾਲਾ ਦੇ ਕੰਮਕਾਜ ਦੀ ਸਮੀਖਿਆ

ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਲੁਧਿਆਣਾ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪਿੰਡ ਬੁਰਜ ਪਵਾਤ (ਮਾਛੀਵਾੜਾ) ਵਿਖੇ ਚੱਲ ਰਹੀ ਸਰਕਾਰੀ ਗਊਸ਼ਾਲਾ ਬਾਰੇ ਵਿਚਾਰ ਵਟਾਂਦਰਾ ਕੀਤਾ। ਡਿਪਟੀ ਕਮਿਸ਼ਨਰ ਸਾਹਨੀ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਸਰਕਾਰੀ ਗਊਸ਼ਾਲਾ ਨੂੰ ਸੂਬੇ ਦੇ ਬਾਕੀ ਹਿੱਸਿਆਂ ਲਈ ਇੱਕ ਮਾਡਲ ਵਜੋਂ ਵਿਕਸਤ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ। 

ਗਊਸ਼ਾਲਾ, ਜੋ ਕਿ ਗਊਆਂ ਲਈ ਆਸਰਾ ਹੈ, ਨੂੰ ਕੁਸ਼ਲ ਪ੍ਰਬੰਧਨ ਅਤੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਆਧੁਨਿਕ ਲੀਹਾਂ 'ਤੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਗਊਸ਼ਾਲਾ ਵਿੱਚ ਪਸ਼ੂਆਂ ਲਈ ਵਿਸ਼ੇਸ਼ ਧਿਆਨ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਨੂੰ ਆਗਾਮੀ ਸ਼ੈੱਡਾਂ ਲਈ ਪ੍ਰਭਾਵਸ਼ਾਲੀ ਨਕਸ਼ਾ ਤਿਆਰ ਕਰਨ ਲਈ ਵੀ ਕਿਹਾ।

ਡਿਪਟੀ ਕਮਿਸ਼ਨਰ ਸਾਹਨੀ ਨੇ ਪਸ਼ੂ ਪਾਲਣ ਵਿਭਾਗ, ਜੋ ਕਿ ਇਸ ਲਈ ਜ਼ਿੰਮੇਵਾਰ ਕਾਰਜਕਾਰੀ ਏਜੰਸੀ ਹੈ, ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਗਊਸ਼ਾਲਾ ਨਾ ਸਿਰਫ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਢੁੱਕਵਾਂ ਹੱਲ ਹੈ ਬਲਕਿ ਪਸ਼ੂਆਂ ਨੂੰ ਆਸਰਾ ਵੀ ਪ੍ਰਦਾਨ ਕਰਦੀ ਹੈ। 

ਗਊਸ਼ਾਲਾ ਵਿੱਚ ਪਸ਼ੂਆਂ ਦੀ ਕੁੱਲ ਗਿਣਤੀ 495 ਹੈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰਾਂ ਵਿੱਚ ਓਜਸਵੀ ਅਲੰਕਾਰ, ਅਨਮੋਲ ਸਿੰਘ ਧਾਲੀਵਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।