5 Dariya News

Ajnala power station upgraded after 55 years

Ajnala power station will be upgraded from 66 KV to 220 KV at a cost of Rs 35 crore : Harbhajan Singh ETO

5 Dariya News

Amritsar 21-Feb-2024

The government has heard Ajnala resident demand after 55 years as  upgrade a power station of Ajnala, which was built in 1968.  Now this power house is going to increase from 66 KV capacity to 220 KV and will open a new chapter of development in the area. Today power Minister Harbhajan Singh ETO and Cabinet Minister Kuldeep Sigh Dhaliwal started the work of upgrading of this power station.

Mr Harbhajan Singh told on this occasion that when Mr. Dhaliwal informed about the current condition of power supply of Ajnala, I immediately instructed the officials to draw up a concrete plan for this task which was proposed to increase the capacity of this power house.

We passed immediately this plan and now work started.  He said that this power station will be upgraded at a cost of about Rs. 35 crore with which apart from Ajnala, Chak Dogra, Gagomahal, Dial Bharang power station will be upgraded. Mr. Kuldeep Singh Dhaliwal thanks to CM Bhagwant Singh Mann and Power Minister  for this major reform.

He said that due to our poor electricity supply no Industrilst to come up with any project.  He said that now an 18 km long transmission line will also be constructed, which will improve the power supply and create new employment opportunities.  

On this occasion, Engineer Vardeep Singh Mander, Director Technology, Eng. Mr. Satinder Sharma, Chief Eng. Border Zone, Eng. Mr. Sanjiv Sood and other senior officers and dignitaries were also present.

55 ਸਾਲ ਬਾਅਦ ਅਪਗ੍ਰੇਡ ਹੋਇਆ ਅਜਨਾਲਾ ਦਾ ਬਿਜਲੀ ਘਰ

35 ਕਰੋੜ ਰੁਪਏ ਦੀ ਲਾਗਤ ਨਾਲ 66 ਕੇ ਵੀ ਤੋਂ 220 ਕੇ ਵੀ ਬਣੇਗਾ ਅਜਨਾਲਾ ਦਾ ਬਿਜਲੀ ਘਰ- ਈ ਟੀ ਓ

ਅੰਮ੍ਰਿਤਸਰ

ਸਰਹੱਦੀ ਇਲਾਕਾ ਅਜਨਾਲਾ ਦਾ ਬਿਜਲੀ ਘਰ ਜੋ ਕਿ 1968 ਵਿਚ ਬਣਿਆ ਸੀ, ਦੀ 55 ਸਾਲ ਬਾਅਦ ਸਰਕਾਰ ਨੇ ਮੁੜ ਸੁਣੀ ਹੈ। ਹੁਣ ਇਹ ਬਿਜਲੀ ਘਰ 66 ਕੇ ਵੀ ਸਮਰੱਥਾ ਤੋਂ ਵੱਧ ਕੇ 220 ਕੇ ਵੀ ਹੋਣ ਜਾ ਰਿਹਾ ਹੈ, ਜਿਸ ਨਾਲ ਇਲਾਕੇ ਵਿਚ ਬਿਜਲੀ ਸਪਲਾਈ ਦਾ ਨਵਾਂ ਅਧਿਆਇ ਸ਼ੁਰੂ ਹੋਵੇਗਾ। ਅੱਜ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸ. ਕੁਲਦੀਪ ਸਿਘ ਧਾਲੀਵਾਲ ਦੀ ਹਾਜ਼ਰੀ ਵਿਚ ਇਸ ਬਿਜਲੀ ਘਰ ਨੂੰ ਅਪਗ੍ਰੇਡ ਕਰਨ ਦੀ ਸ਼ੁਰੂਆਤ ਕੀਤੀ।

ਉਨਾਂ ਇਸ ਮੌਕੇ ਦੱਸਿਆ ਕਿ ਮੈਨੂੰ ਜਦੋਂ ਸ. ਧਾਲੀਵਾਲ ਨੇ ਅਜਨਾਲਾ ਦੀ ਬਿਜਲੀ ਸਪਲਾਈ ਦੀ ਮੌਜੂਦਾ ਹਾਲਤ ਬਾਰੇ ਜਾਣੂੰ ਕਰਵਾਇਆ ਤਾਂ ਮੈਂ ਤਰੁੰਤ ਅਧਿਕਾਰੀਆਂ ਨੂੰ ਇਸ ਲਈ ਠੋਸ ਯੋਜਨਾ ਉਲੀਕਣ ਦੀ ਹਦਾਇਤ ਕੀਤੀ, ਜਿੰਨਾ ਨੇ ਇਸ ਬਿਜਲੀ ਘਰ ਦੀ ਸਮਰੱਥਾ ਵਧਾਉਣ ਦਾ ਪ੍ਰਸਤਾਵ ਦਿੱਤਾ, ਜਿਸ ਨੂੰ ਨਾਲ ਦੀ ਨਾਲ ਪਾਸ ਕਰ ਦਿੱਤਾ ਗਿਆ। ਉਨਾਂ ਕਿਹਾ ਕਿ ਹੁਣ ਲਗਭਗ 35 ਕਰੋੜ ਰੁਪਏ ਦੀ ਲਾਗਤ ਨਾਲ ਇਹ ਬਿਜਲੀ ਘਰ ਅਪਗ੍ਰੇਡ ਹੋਵੇਗਾ, ਜਿਸ ਨਾਲ ਅਜਨਾਲਾ ਤੋਂ ਇਲਾਵਾ ਚੱਕ ਡੋਗਰਾ, ਗੱਗੋਮਾਹਲ, ਡਿਆਲ ਭੜੰਗ ਦੇ ਬਿਜਲੀ ਘਰਾਂ ਤੋਂ ਚੱਲਦੇ 115 ਪਿੰਡਾਂ ਨੂੰ ਵੱਡਾ ਫਾਇਦਾ ਹੋਵੇਗਾ।

ਉਨਾਂ ਕਿਹਾ ਕਿ ਇੰਨਾ ਪਿੰਡਾਂ ਨੂੰ ਪਹਿਲਾਂ ਬਿਜਲੀ ਸਪਲਾਈ ਫਤਿਹਗ਼ੜ ਚੂੜੀਆਂ ਤੋਂ  ਹੁੰਦੀ ਸੀ, ਜੋ ਕਿ ਪਹਿਲਾਂ ਹੀ ਓਵਰਲੋਡ ਚੱਲ ਰਿਹਾ ਹੈ। ਇਸ ਤਰਾਂ ਇਸ ਬਿਜਲੀ ਘਰ ਦੇ ਅਪਗ੍ਰੇਡ ਹੋਣ ਨਾਲ ਦੋਵਾਂ ਕਸਬਿਆਂ ਨੂੰ ਫਾਇਦਾ ਹੋਵੇਗਾ। ਇਸ ਮੌਕੇ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਸ ਵੱਡੇ ਸੁਧਾਰ ਲਈ ਬਿਜਲੀ ਮੰਤਰੀ ਸ. ਹਰਭਜਨ ਸਿਘ ਈ ਟੀ ਓ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਸਾਡੀ ਮਾੜੀ ਬਿਜਲੀ ਸਪਲਾਈ ਕਾਰਨ ਸਾਡੀ ਗਰਮੀ ਔਖੀ ਨਿਕਲਦੀ ਸੀ, ਸਨਅਤ ਨੇ ਤਾਂ ਕੀ ਆਉਣਾ ਸੀ।

ਉਨਾਂ ਕਿਹਾ ਕਿ ਬਿਜਲੀ ਸਪਲਾਈ ਦੀ ਮਾੜੀ ਸਪਲਾਈ ਕਾਰਨ ਸਾਡੇ ਹੋਰ ਸਨਅਤ ਤਾਂ ਕੀ ਲੱਗਣੀ ਸੀ, ਕੋਈ ਸ਼ੈਲਰ ਤੱਕ ਨਹੀਂ ਲੱਗਾ। ਉਨਾਂ ਕਿਹਾ ਕਿ ਹੁਣ 18 ਕਿਲੋਮੀਟਰ ਲੰਬੀ ਟਰਾਂਸਮਿਸ਼ਨ ਲਾਇਨ ਵੀ ਨਾਲ ਉਸਾਰੀ ਜਾਵੇਗੀ, ਜਿਸ ਨਾਲ ਬਿਜਲੀ ਸਪਲਾਈ ਵਿਚ ਸੁਧਾਰ ਹੋਵੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣ ਦੀ ਆਸ ਬਣੇਗੀ। ਇਸ ਮੌਕੇ ਇੰਜੀਨੀਅਰ ਵਰਦੀਪ ਸਿੰਘ ਮੰਡੇਰ ਡਾਇਰੈਕਟਰ ਤਕਨੀਕ, ਇੰਜੀ ਸ੍ਰੀ ਸਤਿੰਦਰ ਸ਼ਰਮਾ ਮੁੱਖ ਇੰਜੀ ਬਾਰਡਰ ਜੋਨ, ਇੰਜੀ ਸ੍ਰੀ ਸੰਦੀਵ ਸੂਦ ਸਮੇਤ ਹੋਰ ਸੀਨੀਅਰ ਅਧਿਕਾਰੀ ਤੇ ਮੋਹਤਬਰ ਵੀ ਹਾਜ਼ਰ ਸਨ।

35 करोड़ रुपये की लागत से 66 केवी से 220 केवी बनेगा अजनाला बिजली घर : हरभजन सिंह ईटीओ

बिजली कट से मिली निजात से उद्योग का रास्ता खुलेगा- धालीवाल

अमृतसर

सरहद इलाका अजनाला का बिजली घर जो कि 1968 में बना था की 55 साल बाद सरकार ने फिर सुनी है। अब यह बिजली घर 66 केवी क्षमता से बढ़कर 220 केवी होने जा रहा है, जिससे क्षेत्र में बिजली आपूर्ति का एक नया अध्याय शुरू होगा। आज बिजली मंत्री स. हरभजन सिंह ईटीओ हलका विधायक और कैबिनेट मंत्री स. कुलदीप सिंह धालीवाल की मौजूदगी में इस बिजली घर को अपग्रेड करने का काम शुरू किया गया।

इस मौके पर उन्होंने बताया कि जब स. धालीवाल ने अजनाला की बिजली आपूर्ति की वर्तमान स्थिति के बारे में बताया, तो मैंने तुरंत अधिकारियों को इसके लिए एक योजना बनाने का निर्देश दिया, जैसा कि इस बिजली घर की क्षमता बढ़ाने का प्रस्ताव था, जिसे साथ ही पास कर दिया गया। उन्होंने कहा कि अब इस बिजली घर को करीब 35 करोड़ रुपये की लागत से अपग्रेड किया जाएगा, जिससे अजनाला के अलावा चक्क डोगरा, गग्गोमाहल, डियाल भंगड के बिजली घरों से चलने वाले 115 गांवों को काफी लाभ होगा।

उन्होंने कहा कि पहले इन गांवों को बिजली सप्लाई फतेहगढ़ चूड़िया से होती थी, जो पहले से ही ओवरलोड चल रहा है। इस प्रकार, इस बिजली घर के अपग्रेड से दोनों शहरों को लाभ होगा। इस मौके पर स.कुलदीप सिंह धालीवाल ने इस बडे सुधार के लिए बिजली मंत्री स. हरभजन सिंह ईटीओ और मुख्यमंत्री स.भगवंत सिंह मान का धन्यवाद करते हुए कहा कि बिजली की खराब सप्लाई के कारण हमारा गर्मी का मौसम मुश्किल से निकलता था, ऐसे में इंडस्ट्री क्या करती।

उन्होंने कहा कि बिजली की खराब आपूर्ति के कारण हमारे अन्य उद्योग भी शुरू नहीं हो पाए। उन्होंने कहा कि अब 18 किमी लंबी ट्रांसमिशन लाइन का भी निर्माण किया जाएगा, जिससे बिजली आपूर्ति में सुधार होगा और रोजगार के नए अवसर पैदा होंगे। इस अवसर पर इंजीनियर वरदीप सिंह मंडेर, डायरैक्टर प्रौद्योगिकी, इंजी. श्री सतिंदर शर्मा, चीफ इंजी. बार्डर जोन, इंजी. श्री संदिव सूद और अन्य सीनियर अधिकारी और गणमान्य व्यक्ति भी उपस्थित थे।