5 Dariya News

Supreme Court Rules in Favor of AAP in Chandigarh Mayor Election

BJP tried every trick to make their mayor, but the Supreme Court ruined their plan - Dr Sunny Ahluwalia

5 Dariya News

Chandigarh 20-Feb-2024

In a landmark decision, the Supreme Court declared Aam Aadmi Party's (AAP) candidate Kuldeep Kumar as the Mayor of Chandigarh, a move celebrated by the party as a victory for democracy. The announcement followed allegations of manipulation and unfair practices in the mayoral elections, spotlighting the intense political battle in the Union Territory.

During a press conference held at the AAP's Chandigarh headquarters, co-in-charge Dr. Sunny Ahluwalia, alongside Chandigarh Congress President HS Lucky and the newly elected Mayor Kuldeep Kumar, expressed gratitude towards the Supreme Court for its decisive ruling. 

Dr. Ahluwalia accused the Bharatiya Janata Party (BJP) of employing underhanded tactics to secure the mayoral position, asserting that the Supreme Court's intervention had thwarted their plans.The AAP leader detailed the obstacles faced during the election process, including unexpected postponements and allegations of vote manipulation by the presiding officer appointed by the BJP. 

Dr. Ahluwalia specifically accused former BJP mayor Asha Jaiswal of attempting to bribe AAP councilor Damanpreet Singh, even showcasing a video purportedly evidencing the act. Echoing AAP's sentiments, Congress Chandigarh President HS Lucky also lauded the Supreme Court's decision, interpreting it as a triumph of truth and democratic integrity. 

He highlighted the collaborative efforts of Congress and AAP to combat electoral fraud, emphasizing that the Supreme Court's ruling has reinvigorated the faith of Indians in democracy, both at home and abroad.

The Supreme Court's decision has not only rectified the mayoral election outcome but also set a precedent emphasizing the importance of fairness and legality in the political arena of Chandigarh.

चंडीगढ़ मेयर चुनाव : सुप्रीम कोर्ट का फैसला लोकतंत्र की जीत - आप

अपना मेयर बनाने के लिए भाजपा ने कोई भी तिकड़म नहीं छोड़ा, हर हथकंडे अपना लिए लेकिन सुप्रीम कोर्ट ने उनके मंसूबे पर पानी फेर दिया - सनी आहलूवालिया

चंडीगढ़

चंडीगढ़ मेयर चुनाव पर सुप्रीम कोर्ट के फैसले का आम आदमी पार्टी(आप) ने स्वागत किया है। पार्टी ने अपने उम्मीदवार कुलदीप कुमार को मेयर घोषित करने वाला यह ऐतिहासिक फैसला देने के लिए सुप्रीम कोर्ट का धन्यवाद किया और कहा कि इस फैसले से सही मायने में लोकतंत्र की जीत हुई है। मंगलवार को चंडीगढ़ पार्टी मुख्यालय में आप चंडीगढ़ के सह-प्रभारी डॉ सनी आहलूवालिया ने चंडीगढ़ कांग्रेस अध्यक्ष एच एस लक्की और आप के नए मेयर कुलदीप कुमार के साथ एक साझा प्रेस कॉन्फ्रेंस किया। 

मीडिया को संबोधित करते हुए डॉ आहलूवालिया ने कहा कि चंडीगढ़ में अपना मेयर बनाने के लिए भारतीय जनता पार्टी ने कोई भी तिकड़म नहीं छोड़ा। उन्होंने हर हथकंडे अपना लिए, लेकिन सुप्रीम कोर्ट ने उनके गलत मंसूबे पर पानी फेर दिया।उन्होंने कहा कि भाजपा तो मेयर का चुनाव ही नहीं कराना चाहती थी क्योंकि उसे पता था कि कांग्रेस और आम आदमी पार्टी के पास 20 पार्षद है और उनके पास सिर्फ 15 थे। 

बहुत मुश्किल से 18 जनवरी को चुनाव कराने की घोषणा की गई। फिर चुनाव से ठीक पहले उनके पीठासीन अधिकारी बिमार पड़ गए और चुनाव को अनिश्चित समय के लिए टाल दिया गया। फिर हमें चुनाव कराने के लिए हाईकोर्ट जाना पड़ा। हाई कोर्ट ने 30 जनवरी को चुनाव की तारीख तय की, लेकिन भाजपा ने चुनाव में धांधली करने की साज़िश रच रखी थी। 

भाजपा के द्वारा नियुक्त पीठासीन अधिकारी अनिल मसीह ने जानबूझकर हमारे आठ वोट रद्द कर दिए और अल्पमत के बावजूद भाजपा का मेयर घोषित कर दिया। लेकिन आज सुप्रीम कोर्ट ने हमारे साथ न्याय किया है। कोर्ट का यह फैसला लोकतंत्र को मजबूत बनाने वाला है। अहलूवालिया ने भाजपा की पूर्व मेयर आशा जायसवाल पर पार्षद खरीदने का आरोप लगाया।

उन्होंने कहा कि आशा जायसवाल ने हमारे पार्षद दमनप्रीत सिंह को खरीदने की कोशिश की। आहलूवालिया ने मीडिया को वह वीडियो भी दिखाई जिसमें आशा जायसवाल दमनप्रीत को भाजपा में आने के लिए आर्थिक प्रलोभन दे रही थी। आहलूवालिया ने कहा कि आशा जायसवाल ने अपने बेटे से भी दमनप्रीत सिंह की बात करवाई और कहा कि भाजपा के राष्ट्रीय स्तर के नेता से उनकी मुलाकात करवाएंगे।

आज सुप्रीम कोर्ट ने साबित कर दिया कि जीत अंततः सत्य की ही होती है - कांग्रेस चंडीगढ़ अध्यक्ष एच एस लक्की

मीडिया को संबोधित करते हुए कांग्रेस चंडीगढ़ अध्यक्ष एच एस लक्की ने भी सुप्रीम कोर्ट का धन्यवाद किया और कहा कि आज सुप्रीम कोर्ट ने साबित कर दिया कि जीत अंततः सत्य की ही होती है। आज लोकतंत्र की जीत हुई है। उन्होंने कहा कि हमने आम आदमी पार्टी के साथ मिलकर हर मोर्चे पर मेयर चुनाव में हुई धांधली के खिलाफ संघर्ष किया। आज हमारा संघर्ष सफल हुआ है। उन्होंने कहा कि सुप्रीम कोर्ट के फैसले से लोकतंत्र में आस्था रखने वाले देश-विदेश में बसे सभी भारतीयों को खुशी मिली है।

ਚੰਡੀਗੜ੍ਹ ਮੇਅਰ ਚੋਣ: ਸੁਪਰੀਮ ਕੋਰਟ ਦਾ ਫੈਸਲਾ ਲੋਕਤੰਤਰ ਦੀ ਜਿੱਤ - ਆਪ

ਭਾਜਪਾ ਨੇ ਆਪਣਾ ਮੇਅਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ, ਹਰ ਚਾਲ ਚਲੀ ਪਰ ਸੁਪਰੀਮ ਕੋਰਟ ਨੇ ਉਹਨਾਂ ਦੇ ਮਨਸੂਬਿਆਂ ਤੇ ਪਾਣੀ ਫੇਰ ਦਿੱਤਾ - ਸੰਨੀ ਆਹਲੂਵਾਲੀਆ

ਚੰਡੀਗੜ੍ਹ 

ਚੰਡੀਗੜ੍ਹ ਦੇ ਮੇਅਰ ਚੋਣਾਂ 'ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਆਮ ਆਦਮੀ ਪਾਰਟੀ (ਆਪ) ਨੇ ਸਵਾਗਤ ਕੀਤਾ ਹੈ।ਪਾਰਟੀ ਨੇ ਆਪਣੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਮੇਅਰ ਐਲਾਨਣ ਦਾ ਇਹ ਇਤਿਹਾਸਕ ਫੈਸਲਾ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਸੱਚਮੁੱਚ ਲੋਕਤੰਤਰ ਦੀ ਜਿੱਤ ਹੋਈ ਹੈ।  ਮੰਗਲਵਾਰ ਨੂੰ 'ਆਪ' ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ ਸੰਨੀ ਆਹਲੂਵਾਲੀਆ ਨੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ ਅਤੇ 'ਆਪ' ਦੇ ਨਵੇਂ ਮੇਅਰ ਕੁਲਦੀਪ ਕੁਮਾਰ ਨਾਲ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ ਆਹਲੂਵਾਲੀਆ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ 'ਚ ਆਪਣਾ ਮੇਅਰ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ | ਪਰ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਮਾੜੇ ਇਰਾਦਿਆਂ ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਮੇਅਰ ਦੀ ਚੋਣ ਹੀ ਨਹੀਂ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ 20 ਕੌਂਸਲਰ ਹਨ ਅਤੇ ਉਸ ਕੋਲ ਸਿਰਫ਼ 15 ਹਨ।  ਬੜੀ ਮੁਸ਼ਕਲ ਨਾਲ 18 ਜਨਵਰੀ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ।  ਫਿਰ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਦਾ ਪ੍ਰੀਜ਼ਾਈਡਿੰਗ ਅਫਸਰ ਬੀਮਾਰ ਹੋ ਗਿਆ ਅਤੇ ਚੋਣ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।

ਫਿਰ ਸਾਨੂੰ ਚੋਣਾਂ ਕਰਵਾਉਣ ਲਈ ਹਾਈਕੋਰਟ ਜਾਣਾ ਪਿਆ। ਹਾਈ ਕੋਰਟ ਨੇ ਚੋਣਾਂ ਦੀ ਤਰੀਕ 30 ਜਨਵਰੀ ਤੈਅ ਕੀਤੀ ਸੀ ਪਰ ਭਾਜਪਾ ਨੇ ਚੋਣਾਂ ਵਿਚ ਧਾਂਦਲੀ ਕਰਨ ਦੀ ਸਾਜ਼ਿਸ਼ ਰਚੀ ਸੀ।  ਭਾਜਪਾ ਵੱਲੋਂ ਨਿਯੁਕਤ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਨੇ ਜਾਣਬੁੱਝ ਕੇ ਸਾਡੀਆਂ ਅੱਠ ਵੋਟਾਂ ਰੱਦ ਕਰ ਦਿੱਤੀਆਂ ਅਤੇ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਸਾਨੂੰ ਭਾਜਪਾ ਦਾ ਮੇਅਰ ਐਲਾਨ ਦਿੱਤਾ।  ਪਰ ਅੱਜ ਸੁਪਰੀਮ ਕੋਰਟ ਨੇ ਸਾਡੇ ਨਾਲ ਇਨਸਾਫ਼ ਕੀਤਾ ਹੈ।  ਅਦਾਲਤ ਦਾ ਇਹ ਫੈਸਲਾ ਲੋਕਤੰਤਰ ਨੂੰ ਮਜ਼ਬੂਤ ​​ਕਰਨ ਵਾਲਾ ਹੈ।

*ਆਹਲੂਵਾਲੀਆ ਨੇ ਭਾਜਪਾ ਦੀ ਸਾਬਕਾ ਮੇਅਰ ਆਸ਼ਾ ਜੈਸਵਾਲ 'ਤੇ ਕੌਂਸਲਰ ਖਰੀਦਣ ਦੇ ਦੋਸ਼ ਲਾਏ*

ਉਨ੍ਹਾਂ ਕਿਹਾ ਕਿ ਆਸ਼ਾ ਜੈਸਵਾਲ ਨੇ ਸਾਡੇ ਕੌਂਸਲਰ ਦਮਨਪ੍ਰੀਤ ਸਿੰਘ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ।  ਆਹਲੂਵਾਲੀਆ ਨੇ ਮੀਡੀਆ ਨੂੰ ਉਹ ਵੀਡੀਓ ਵੀ ਦਿਖਾਇਆ ਜਿਸ ਵਿੱਚ ਆਸ਼ਾ ਜੈਸਵਾਲ ਦਮਨਪ੍ਰੀਤ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਆਰਥਿਕ ਲਾਲਚ ਦੇ ਰਹੀ ਸੀ। ਆਹਲੂਵਾਲੀਆ ਨੇ ਕਿਹਾ ਕਿ ਆਸ਼ਾ ਜੈਸਵਾਲ ਨੇ ਦਮਨਪ੍ਰੀਤ ਸਿੰਘ ਦਿ ਗੱਲ ਆਪਣੇ ਪੁੱਤਰ ਨਾਲ ਵੀ ਕਰਵਾਈ ਅਤੇ ਕਿਹਾ ਕਿ ਉਹ ਉਸ ਨੂੰ ਭਾਜਪਾ ਦੇ ਕੌਮੀ ਪੱਧਰ ਦੇ ਆਗੂ ਨਾਲ ਮਿਲਾਉਣਗੇ।

 *ਅੱਜ ਸੁਪਰੀਮ ਕੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਆਖਰਕਾਰ ਸੱਚ ਦੀ ਜਿੱਤ ਹੁੰਦੀ ਹੈ - ਕਾਂਗਰਸ ਚੰਡੀਗੜ੍ਹ ਦੇ ਪ੍ਰਧਾਨ ਐਚ.ਐਸ. ਲੱਕੀ*

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਚੰਡੀਗੜ੍ਹ ਦੇ ਪ੍ਰਧਾਨ ਐਚ.ਐਸ.ਲੱਕੀ ਨੇ ਵੀ ਸੁਪਰੀਮ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸੁਪਰੀਮ ਕੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਆਖਰਕਾਰ ਸੱਚ ਦੀ ਜਿੱਤ ਹੁੰਦੀ ਹੈ।  ਅੱਜ ਲੋਕਤੰਤਰ ਦੀ ਜਿੱਤ ਹੋਈ ਹੈ।  ਉਨ੍ਹਾਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਮੇਅਰ ਚੋਣਾਂ ਵਿਚ ਧਾਂਦਲੀ ਦਾ ਹਰ ਫਰੰਟ 'ਤੇ ਡਟ ਕੇ ਮੁਕਾਬਲਾ ਕੀਤਾ | ਅੱਜ ਸਾਡਾ ਸੰਘਰਸ਼ ਸਫਲ ਹੋਇਆ ਹੈ।  ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਮੂਹ ਭਾਰਤੀਆਂ ਵਿੱਚ ਖੁਸ਼ੀ ਦੀ ਲਹਿਰ ਹੈ।