5 Dariya News

Harchand Singh Barsat Directs Speedy Completion of Development Works

Chairman of the Punjab Mandi Board Reviews Progress with Senior Officials

5 Dariya News

S.A.S. Nagar (Mohali) 19-Feb-2024

Today, S. Harchand Singh Barsat, Chairman of the Punjab Mandi Board, conducted a special review meeting with senior officials at the board's headquarters. The meeting aimed to evaluate the progress of various projects related to Punjab's grain markets, fruit and vegetable markets, road development works, market committees, and the e-NAM initiative. During this review, the Chairman instructed all officials to expedite the ongoing works.

During the meeting, S. Harchand Singh Barsat gathered information about the e-auction of plots on a freehold basis in various markets of Punjab, the current status of different projects, expenditures made, outstanding funds, and the current state of projects initiated on a trial basis. He mentioned the initiation of online entry processes at the main gate of the modern fruit and vegetable market located on Sanour Road in Patiala, equipped with a boom barrier, CCTV cameras, and a weighbridge.

Similarly, he urged the completion of the online gate entry process in other fruit and vegetable markets across Punjab. Additionally, the Chairman directed discussions with the sports department to utilize the vacant covered sheds in markets for indoor sports and to restart coaching for children based on previous arrangements, advising prompt communication with the coaches.

The Chairman also instructed the Mandi Board's flying squad to continuously conduct checks in Punjab's markets according to a set roster. He sought updates on the allocation of funds for various projects and other activities, emphasizing the importance of quality and transparency in development works.

He called for action on the construction of a sub-yard in Mahmadpur to benefit the residents of the area. The meeting was attended by notable officials including Mrs. Amrit Kaur Gill, Secretary of the Mandi Board, S. Gurdeep Singh, Engineer-in-Chief, S. Gurinder Singh Cheema, Chief Engineer, S. Manjit Singh Sandhu, G.M. Estate & Enforcement, S. Paramjit Singh, Chief Operating Officer, and Mrs. Bhajan Kaur, D.G.M., among other senior officers.

ਹਰਚੰਦ ਸਿੰਘ ਬਰਸਟ ਨੇ ਵਿਕਾਸ ਕਾਰਜਾਂ ਨੂੰ ਤੇਜੀ ਨਾਲ ਪੂਰਾ ਕਰਨ ਦੇ ਦਿੱਤੇ ਨਿਰਦੇਸ਼

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਉੱਚ ਅਧਿਕਾਰੀਆਂ ਨਾਲ ਕੀਤੀ ਰਵਿਊ ਮੀਟਿੰਗ

ਐਸ.ਏ.ਐਸ. ਨਗਰ (ਮੋਹਾਲੀ) 

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਰਵਿਊ ਮੀਟਿੰਗ ਕੀਤੀ ਗਈ। ਪੰਜਾਬ ਦੀਆਂ ਵੱਖ-ਵੱਖ ਅਨਾਜ ਮੰਡੀਆਂ, ਫ਼ਲ ਅਤੇ ਸਬਜੀ ਮੰਡੀਆਂ, ਸੜਕਾਂ ਦੇ ਵਿਕਾਸ ਕਾਰਜਾਂ, ਮਾਰਕਿਟ ਕਮੇਟੀਆਂ, ਈ-ਨੈਮ ਆਦਿ ਨਾਲ ਸਬੰਧਤ ਕਾਰਜਾਂ ਦਾ ਜਾਇਜਾ ਲੈਣ ਸਬੰਧੀ ਆਯੋਜਤ ਇਸ ਸਮੀਖਿਆ ਮੀਟਿੰਗ ਦੌਰਾਨ ਚੇਅਰਮੈਨ ਵੱਲੋਂ ਸਮੂਹ ਅਧਿਕਾਰੀਆਂ ਨੂੰ ਚੱਲ ਰਹੇ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ ਗਏ।

ਮੀਟਿੰਗ ਦੌਰਾਨ ਸ. ਹਰਚੰਦ ਸਿੰਘ ਬਰਸਟ ਨੇ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ ਫਰੀ ਹੋਲਡ ਅਧਾਰ ਤੇ ਹੋਈ ਪਲਾਟਾਂ ਦੀ ਈ-ਨਿਲਾਮੀ, ਵੱਖ-ਵੱਖ ਕਾਰਜਾਂ ਦੀ ਮੌਜੂਦਾ ਸਥਿਤੀ, ਖਰਚ ਕੀਤੇ ਗਏ ਫੰਡਾਂ ਅਤੇ ਬਕਾਇਆ ਪਏ ਫੰਡਾਂ ਦੇ ਨਾਲ-ਨਾਲ ਟ੍ਰਾਇਲ ਬੇਸਿਜ ਤੇ ਸ਼ੁਰੂ ਕੀਤੇ ਪ੍ਰੋਜੈਕਟਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਪਟਿਆਲਾ ਦੀ ਸਨੌਰ ਰੋਡ ਸਥਿਤ ਆਧੁਨਿਕ ਫ਼ਲ ਅਤੇ ਸਬਜੀ ਮੰਡੀ ਦੇ ਮੁੱਖ ਗੇਟ ਉੱਤੇ ਬੂਮ ਬੈਰੀਅਰ, ਸੀ.ਸੀ.ਟੀ.ਵੀ. ਕੈਮਰੇ ਅਤੇ ਵੇ-ਬ੍ਰਿਜ ਰਾਹੀਂ ਆਨਲਾਈਨ ਐਂਟਰੀ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤੀ ਗਈ ਹੈ। 

ਉਸੇ ਤਰਜ਼ ਤੇ ਪੰਜਾਬ ਦੀਆਂ ਹੋਰ ਫ਼ਲ ਅਤੇ ਸਬਜੀ ਮੰਡੀਆਂ ਵਿੱਚ ਵੀ ਆਨਲਾਈਨ ਗੇਟ ਐਂਟਰੀ ਦੇ ਕਾਰਜ ਨੂੰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਤੇਜੀ ਨਾਲ ਪੂਰਾ ਕੀਤਾ ਜਾਵੇ। ਇਸਦੇ ਨਾਲ ਹੀ ਚੇਅਰਮੈਨ ਵੱਲੋਂ ਮੰਡੀਆਂ ਵਿੱਚ ਆਫ ਸੀਜ਼ਨ ਦੌਰਾਨ ਖਾਲੀ ਪਏ ਕਵਰ ਸ਼ੈੱਡਾਂ ਨੂੰ ਇੰਡੌਰ ਖੇਡਾਂ ਲਈ ਇਸਤੇਮਾਲ ਵਿੱਚ ਲਿਆਉਂਣ ਲਈ ਖੇਡ ਵਿਭਾਗ ਨਾਲ ਗੱਲਬਾਤ ਕਰਕੇ ਬੱਚਿਆ ਦੀ ਕੌਚਿੰਗ ਪਹਿਲ ਦੇ ਆਧਾਰ ਤੇ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਜਿਸਦੇ ਲਈ ਜਲਦ ਤੋਂ ਜਲਦ ਕੋਚਾਂ ਨਾਲ ਗੱਲਬਾਤ ਕਰਨ ਲਈ ਵੀ ਕਿਹਾ ਗਿਆ। 

ਚੇਅਰਮੈਨ ਨੇ ਮੰਡੀ ਬੋਰਡ ਦੀ ਫਲਾਇੰਗ ਸੂਕੇਡ ਨੂੰ ਰੋਸਟਰ ਬਣਾਕੇ ਪੰਜਾਬ ਦੀਆਂ ਮੰਡੀਆਂ ਵਿੱਚ ਚੈਕਿੰਗ ਦੀ ਕਾਰਵਾਈ ਨੂੰ ਲਗਾਤਾਰ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਵੱਖ-ਵੱਖ ਪ੍ਰੋਜੈਕਟਾਂ, ਕਾਰਜਾਂ ਸਬੰਧੀ ਅਲਾਟ ਹੋਏ ਫੰਡਾਂ ਅਤੇ ਹੋਰਨਾਂ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਲਿਆਉਣੀ ਯਕੀਨੀ ਬਣਾਈ ਜਾਵੇ। 

ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਮਹਿਮਦਪੁਰ ਵਿਖੇ ਸਬ-ਯਾਰਡ ਬਣਾਉਣ ਦੇ ਕਾਰਜ਼ ਉੱਤੇ ਪਹਿਲ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ, ਤਾਂ ਜੋ ਇਲਾਕਾ ਨਿਵਾਸੀਆਂ ਨੂੰ ਉਪਰੋਕਤ ਮੰਡੀ ਤੋਂ ਲਾਭ ਮਿਲ ਸਕੇ। ਇਸ ਮੌਕੇ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਸਕੱਤਰ, ਮੰਡੀ ਬੋਰਡ, ਸ. ਗੁਰਦੀਪ ਸਿੰਘ, ਇੰਜੀਨਿਅਰ-ਇਨ-ਚੀਫ, ਸ. ਗੁਰਿੰਦਰ ਸਿੰਘ ਚੀਮਾ, ਮੁੱਖ ਇੰਜੀਨੀਅਰ, ਸ. ਮਨਜੀਤ ਸਿੰਘ ਸੰਧੂ ਜੀ.ਐਮ. ਅਸਟੇਟ ਅਤੇ ਇੰਨਫੋਰਸਮੈਂਟ, ਸ. ਪਰਮਜੀਤ ਸਿੰਘ, ਚੀਫ਼ ਓਪਰੇਟਿੰਗ ਅਫਸਰ, ਸ਼੍ਰੀਮਤੀ ਭਜਨ ਕੌਰ, ਡੀ.ਜੀ.ਐਮ. ਸਮੇਤ ਸਮੂਹ ਉੱਚ ਅਧਿਕਾਰੀ ਮੌਜੂਦ ਰਹੇ।

हरचंद सिंह बरसट ने विकास कार्यों को तेजी से पूरा करने के दिये निर्देश

पंजाब मंडी बोर्ड के चेयरमैन ने उच्च अधिकारियों के साथ की समीक्षा बैठक

एस.ए.एस. नगर ( मोहाली) 

पंजाब मंडी बोर्ड के चेयरमैन स. हरचंद सिंह बरसट की ओर से आज मंडी बोर्ड के मुख्य कार्यालय में उच्च अधिकारियों के साथ विशेष रिव्यू मीटिंग की गई। पंजाब की विभिन्न अनाज मंडियों, फल एवं सब्जी मंडियों, सड़क विकास कार्यों, मार्केट कमेटियों, ई-नाम आदि से संबंधित कार्यों की समीक्षा के लिए आयोजित इस समीक्षा बैठक के दौरान चेयरमैन ने सभी अधिकारियों को चल रहे कार्यों को तेजी से पूरा करने के निर्देश दिये।

बैठक के दौरान स. हरचंद सिंह बरसट ने पंजाब की विभिन्न मंडियों में फ्री होल्ड आधार पर प्लाटों की हुई ई-नीलामी, विभिन्न कार्यों की वर्तमान स्थिति, खर्च किये गए फंडों और बकाया पड़े फंडों के साथ-साथ ट्रायल बेसिज पर शुरू किये गए प्रोजेक्टों की मौजूदा स्थिति के बारे में जानकारी प्राप्त की। उन्होंने कहा कि जैसे पटियाला में सनौर रोड पर स्थित आधुनिक फल एवं सब्जी मंडी के मुख्य गेट पर बूम बैरियर, सी.सी.टी.वी. कैमरे और वे-ब्रिज के माध्यम से ऑनलाइन एंट्री की प्रक्रिया शुरू कर दी गई है।

इसी तरह पंजाब की अन्य फल और सब्जी मंडियों में भी ऑनलाइन गेट एंट्री शुरू करने की प्रक्रिया जल्द पूरी की जाए। इसके साथ ही चेयरमैन ने मंडियों में ऑफ सीजन में खाली पड़े कवर शेडों का प्रयोग इनडोर खेलों के लिए करने को खेल विभाग से बात करके बच्चों की कोचिंग पहले के आधार पर शुरू करने के निर्देश दिये, जिसके लिए उन्हें जल्द से जल्द कोचों से बात करने के लिये कहा गया।

चेयरमैन ने मंडी बोर्ड की फ्लाइंग स्कूएड को रोस्टर बनाकर पंजाब की मंडियों में चेकिंग अभियान को लगातार जारी रखने के निर्देश दिए। उन्होंने विभिन्न प्रोजेक्टों, कार्यों के लिये अलाट हुए फंडों और अन्य कार्यों की स्थिति के बारे में जानकारी प्राप्त की और अधिकारियों को कहा कि विकास कार्यों में गुणवत्ता और पारदर्शिता को सुनिश्चित किया जाए। 

उन्होंने अधिकारियों से महमदपुर में सब-यार्ड के निर्माण पर कार्रवाई करने को कहा, ताकि क्षेत्र के निवासियों को उपरोक्त मंडी से लाभ मिल सके। इस अवसर पर मंडी बोर्ड की सचिव श्रीमती अमृत कौर गिल, इंजीनियर इन चीफ स. गुरदीप सिंह, चीफ इंजीनियर स. गुरिंदर सिंह चीमा, जी.एम. एस्टेट व इंफोर्समेँट स. मंजीत सिंह संधू, चीफ ओपरेटिंग अफसर स. परमजीत सिंह, डी.जी.एम. श्रीमती भजन कौर समेत समूह उच्च अधिकारी मौजूद रहे।