ਸ਼ਾਹੀ ਸ਼ਹਿਰ ਪਟਿਆਲਾ ਵਿਚ ਹਰ ਸਾਲ ਵੀਰ ਹਕੀਕਤ ਰਾਏ ਗਰਾਊਂਡ ਵਿਚ ਦਿ ਯੰਗ ਸਟਾਰ ਵੈਲਫੇਅਰ ਕਲੱਬ ਵਲੋਂ ਕੀਤਾ ਜਾਣ ਵਾਲਾ ਸ੍ਰੀ ਬਾਲਾ ਜੀ ਸਾਲਾਸਰ (ਸ੍ਰੀ ਹਨੂੰਮਾਨ ਜਗਰਾਤਾ) ਦਾ ਕਾਰਡ ਇਥੇ ਰਾਜਪੁਰਾ ਰੋਡ ਸਥਿਤ ਸ੍ਰੀ ਹਨੂੰਮਾਨ ਮੰਦਰ ਵਿਚ ਰਿਲੀਜ਼ ਕੀਤਾ ਗਿਆ। ਇਹ ਜਗਰਾਤਾ ਇਸ ਵਾਰ 1 ਜੂਨ 2019 ਨੂੰ ਬੱਸ ਸਟੈਂਡ ਨੇੜੇ ਸਥਿਤ ਵੀਰ ਹਕੀਕਤ ਰਾਏ ਗਰਾਊਂਡ ਵਿਚ ਹੋ ਰਿਹਾ ਹੈ ਆਪਣੀ ਪਰੰਪਰਾ ਅਨੁਸਾਰ ਜਗਰਾਤੇ ਦਾ ਪਹਿਲਾ ਕਾਰਡ ਰਾਜਸਥਾਨ ਸਾਲਾਸਰ ਜਾ ਕੇ ਸ੍ਰੀ ਬਾਲਾ ਜੀ ਦੇ ਦਰਬਾਰ ਵਿਚ ਚੜ੍ਹਾਇਆ। ਸੋਮਵਾਰ ਨੂੰ ਸ੍ਰੀ ਹਨੂੰਮਾਨ ਮੰਦਰ ਵਿਚ ਆਯੋਜਿਤ ਪ੍ਰੋਗਰਾਮ ਦੌਰਾਨ ਕਲੱਬ ਦੇ ਚੇਅਰਮੈਨ ਪਿੰ੍ਰਸ ਖਰਬੰਦਾ, ਪ੍ਰਧਾਨ ਗੁਲਾਬ ਰਾਏ ਗਰਗ, ਜਨਰਲ ਸਕੱਤਰ ਕੁਮਾਰ ਵਿਸ਼ੇਸ਼, ਓਮ ਪ੍ਰਕਾਸ਼ ਬਾਂਸਲ, ਵਿੱਕੀ ਗਰਗ ਸਮਾਣਾ, ਸੰਜੀਵ ਸਿੰਘ, ਗੌਰਵ ਜਿੰਦਲ, ਕੇਸ਼ਵ ਬਾਂਸਲ, ਤਰਸੇਮ ਬਾਂਸਲ, ਲਲਿਤ ਛਾਬੜਾ, ਵਿਸ਼ਾਲ ਕੁਮਾਰ, ਰਮਨੀਕ ਬਾਂਸਲ, ਹਰੀਸ਼ ਗਰਗ, ਸੁਰੇਸ਼ ਬਾਂਸਲ, ਸੁਮਿਤ ਬੱਬਰ, ਪਵਨ ਚੌਧਰੀ ਤੋਂ ਇਲਾਵਾ ਕਲੱਬ ਨਾਲ ਜੁੜੇ ਸ੍ਰੀ ਹਨੂੰਮਾਨ ਭਗਤਾਂ ਨੇ ਇਹ ਕਾਰਡ ਰਿਲੀਜ਼ ਕੀਤਾ। ਕਲੱਬ ਦੇ ਜਨਰਲ ਸਕੱਤਰ ਕੁਮਾਰ ਵਿਸ਼ੇਸ਼ ਨੇ ਕਿਹਾ ਕਿ ਕਲੱਬ ਹਰ ਵਾਰ ਪਹਿਲਾ ਕਾਰਡ ਬਾਲਾ ਜੀ ਸਾਲਾਸਰ ਵਾਲਿਆਂ ਦੇ ਰਬਾਰ ਵਿਚ ਚੜ੍ਹਾਉਣ ਤੋਂ ਬਾਅਦ ਹੀ ਇਹ ਕਾਰਡ ਰਿਲੀਜ਼ ਕਰਦਾ ਹੈ। ਕਲੱਬ ਮੈਂਬਰਾਂ ਨੂੰ ਅਤੁੱਟ ਵਿਸ਼ਵਾਸ਼ ਹੈ ਕਿ ਪਟਿਆਲਾ ਵਿਚ ਹੋਣ ਵਾਲੇ ਇਸ ਜਗਰਾਤੇ ਵਿਚ ਬਾਲਾ ਜੀ ਸਾਲਾਸਰ ਵਾਲੇ ਸਾਖਸ਼ਾਤ ਦਰਸ਼ਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ 1 ਜੂਨ ਨੂੰ ਸ਼ਾਮ 7 ਵਜੇ ਤੋਂ ਲੈ ਕੇ ਪ੍ਰਭੂ ਦੀ ਇੱਛਾ ਤੱਕ ਇਹ ਜਗਰਾਤਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਾਮ 7:30 ਵਜੇ ਦੇਸੀ ਘੀ ਦਾ ਲੰਗਰ ਚਲਾਇਆ ਜਾਵੇਗਾ। 8:30 ਵਜੇ ਜੋਤੀ ਪ੍ਰਚੰਡ ਕੀਤੀ ਜਾਵੇਗੀ। ਸਾਰੀ ਰਾਤ ਇੰਟਰਨੈਸ਼ਨਲ ਬਾਲੀਵੁਡ ਭਜਨ ਗਾਇਕ ਪ੍ਰਮੋਦ ਤ੍ਰਿਪਾਠੀ ਅਤੇ ਊਮਾ ਲਹਿਰੀ ਸ੍ਰੀ ਹਨੂੰਮਾਨ ਜੀ ਸਾਲਾਸਰ ਵਾਲਿਆਂ ਦਾ ਗੁਣਗਾਨ ਕਰਨਗੇ। ਉਨ੍ਹਾਂ ਕਿਹਾ ਕਿ ਕਲੱਬ ਵਲੋਂ ਇਸ ਵਾਰ ਖੂਬਸੂਰਤ ਪੰਡਾਲ ਅਤੇ ਭਵਨ ਬਣਾਇਆ ਜਾਵੇਗਾ।