Thursday, 25 April 2024

 

 

ਖ਼ਾਸ ਖਬਰਾਂ ਕਾਂਗਰਸ ਸਰਕਾਰ ਆਉਣ ਤੇ ਮਹਿਲਾਵਾਂ ਨੂੰ 50% ਆਰਕਸ਼ਣ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਲਈ ਕਾਂਗਰਸ ਵਚਨਬੱਧ --ਅਨੂਮਾ ਅਚਾਰੀਆ ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ : ਜਰਨੈਲ ਸਿੰਘ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਨੇ ਕੀਤਾ ਵੱਖ ਵੱਖ ਮੰਡੀਆਂ ਦਾ ਦੌਰਾ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਲਲਤੋਂ ਅਤੇ ਜੋਧਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ ਕਾਰਜ਼ਾਂ ਲਈ ਜ਼ਮੀਨੀ ਪੱਧਰ 'ਤੇ ਖੇਤਰੀ ਦੌਰਿਆਂ 'ਚ ਲਿਆਂਦੀ ਜਾਵੇ ਤੇਜ਼ੀ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿੱਚ ਮਤਦਾਨ ਦਾ ਸੁਨੇਹਾ ਦਿੰਦਾ ਵੱਡ ਆਕਾਰੀ ਚਿਤਰ ਬਣਾਇਆ ਗਿਆ ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਨਾਜ ਮੰਡੀ ਪੁਰਖਾਲੀ ਦਾ ਲਿਆ ਜਾਇਜਾ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਅਨੋਖਾ ਉਪਰਾਲਾ- ਨੌਜਵਾਨ ਵੋਟਰਾਂ ਨੂੰ ਯੂਥ ਇਲੈਕਸ਼ਨ ਅੰਬੈਸਡਰ ਬਣਾ ਕੇ ਚੋਣ ਪ੍ਰਕਿਆ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ ਡੀ ਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਮਿਥੇਨੌਲ/ਇੰਡਸਟਰੀਅਲ ਸਪਿਰਟ ਅਤੇ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ/ਈਐਨਏ/ਸ਼ਰਾਬ ਦੇ ਠੇਕਿਆਂ ਦੀ ਵਿਕਰੀ, ਸਪਲਾਈ ਅਤੇ ਸਟਾਕ 'ਤੇ ਲਾਈ ਗਈ ਨਿਗਰਾਨੀ ਪ੍ਰਣਾਲੀ ਦੀ ਸਮੀਖਿਆ ਕੀਤੀ ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ

 

ਐਨ.ਸੀ.ਈ.ਆਰ.ਟੀ. ਦੇ ਡਾਇਰੈਕਟਰ ਨੇ ਇੰਡੀਆ ਦੇ ਸਰਵੋਤਮ ਸਕੂਲਾਂ ਅਤੇ ਅਧਿਆਪਕਾਂ ਨੂੰ ਐਲਪੀਯੂ ਦੇ ਟਰਾਂਸਫਾਰਮਿੰਗ ਐਜੁਕੇਸ਼ਨ ਅਵਾਰਡਸ ਵੰਡੇ

'ਇੱਕ ਮਾਹਿਰ ਅਧਿਆਪਕ ਹੀ ਸਹੀ ਸਿੱਖਿਅਕ ਵਾਤਾਵਰਣ ਉਤਪੰਨ ਕਰ ਸਕਦਾ ਹੈ'-ਐਨਸੀਈਆਰਟੀ ਡਾਇਰੈਕਟਰ ਡਾੱ ਰਿਸ਼ੀਕੇਸ਼ ਸੇਨਾਪਤੀ

5 Dariya News

ਜਲੰਧਰ , 18 May 2019

ਇਹ ਸਮਝਦਿਆਂ ਕਿ ਰਾਸ਼ਟਰ ਅਤੇ ਸਮਾਜ ਲਈ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਜੀਵਨ 'ਚ ਹਮੇਸ਼ਾਂ ਲਈ ਪ੍ਰਗਤੀਸ਼ੀਲ ਅਸਰ ਪਾਉਣ ਪ੍ਰਤੀ ਰੀੜ ਦੀ ਹੱਡੀ ਦੇ ਸਮਾਨ ਹੁੰਦੇ ਹਨ, ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਨੇ 18 ਮਈ 2019 ਨੂੰ ਆਪਣੇ ਸ਼ਾਂਤੀ ਦੇਵੀ ਮਿੱਤਲ ਆੱਡੀਟੋਰੀਯਮ 'ਚ ਸਾਲਾਨਾ ਟਰਾਂਸਫਾਰਮਿੰਗ ਐਜੁਕੇਸ਼ਨ ਅਵਾਰਡਸ ਦੇ ਦੂਜੇ ਭਾਗ ਦਾ ਆਯੋਜਨ ਕੀਤਾ। ਇਸ ਆਯੋਜਨ 'ਚ ਨੈਸ਼ਨਲ ਕੌਂਸਿਲ ਆੱਫ ਐਜੁਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨਸੀਈਆਰਟੀ)) ਦੇ ਡਾਇਰੈਕਟਰ ਰਿਸ਼ੀਕੇਸ਼ ਸੇਨਾਪਤੀ ਮੁੱਖ ਮੇਹਮਾਨ ਦੇ ਤੌਰ 'ਤੇ ਪੁੱਜੇ ਅਤੇ ਉਨ੍ਹਾਂ ਨੇ ਦੇਸ਼ ਭਰ ਦੇ 60 ਸਕੂਲਾਂ ਦੇ ਅਧਿਆਪਕਾਂ ਨੂੰ 22 ਲੱਖ ਦੇ ਨਗਦ ਅਵਾਰਡ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ। ਇਸਦੇ ਲਈ ਦੇਸ਼ ਦੇ 26 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਤਂੋ 1100 ਤੇ ਜਿਆਦਾ ਨੋਮੀਨੇਸ਼ਨ ਪ੍ਰਾਪਤ ਹੋਏ ਸੀ।  11 ਅਧਿਆਪਕਾਂ ਨੂੰ 'ਵਿਨਰ ਅਵਾਰਡਸ' (ਹਰੇਕ ਨੂੰ 85000 ਰੁਪਏ), 37 ਨੂੰ 'ਰਨਰ ਅਪ ਅਵਾਰਡਸ' (ਹਰੇਕ ਨੂੰ 35,000 ਰੁਪਏ) ਅਤੇ 12 ਨੂੰ 'ਐਪਰੀਸਿਏਸ਼ਨ ਅਵਾਰਡਸ' (ਹਰੇਕ ਨੂੰ 10,000 ਰੁਪਏ) ਨਾਲ ਸਨਮਾਨਿਤ ਕੀਤਾ ਗਿਆ।ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਡਾੱ ਸੇਨਾਪਤੀ ਨੇ ਕਿਹਾ-'ਅਧਿਆਪਕਾਂ ਦੀ ਤਰਜ਼ਮਾਨੀ ਤੇ ਯੋਗਦਾਨ ਦੀ ਵਿਸ਼ੇਸ਼ ਪਹਿਚਾਣ ਕਰਦਿਆਂ ਐਲਪੀਯੂ ਨੇ ਜੋ ਪਹਿਲ ਕੀਤੀ ਹੈ ਮੈਂ ਉਸਦੀ ਬਹੁਤ ਸ਼ਲਾਘਾ ਕਰਦਾ ਹਾਂ।' ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਡਾੱ ਸੇਨਾਪਤੀ ਨੇ ਸਾਂਝਾ ਕੀਤਾ-'ਚਾਹੇ ਕਿਸੇ ਵੀ ਸੰਸਥਾਨ ਦਾ ਇੰਨਫਰਾਸਟ੍ਰਕਚਰ ਚੰਗਾ ਹੋਵੇ ਜਾਂ ਬੁਰਾ, ਸਿਰਫ ਇੱਕ ਯੋਗ ਅਧਿਆਪਕ ਹੀ ਆਪਣੇ ਕਲਾਸਰੂਮ 'ਚ ਸਹੀ ਵਾਤਾਵਰਣ ਉਤਪੰਨ ਕਰ ਸਕਦਾ ਹੈ। ਬਜਾਏ ਇਸਦੇ ਕਿ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵੱਲ ਤਿਆਰ ਅਤੇ ਪ੍ਰੇਰਿਤ ਕੀਤਾ ਜਾਵੇ, ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਨਵੀਨਤਾ ਉਨਮੁੱਖ, ਰਚਨਾਤਮਕ ਅਤੇ ਆਪ ਸਿੱਖਣ ਯੋਗ ਬਣਾਉਣ। ਟੈਕਸਟ ਬੁਕਸ ਅਤੇ ਪਰੀਖਿਆਵਾਂ 'ਤੇ ਜ਼ੋਰ ਦੇਣ ਦੀ ਬਜਾਏ ਵਿਦਿਆਰਥੀਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਅਤੇ ਮੁਸ਼ਕਿਲਾਂ ਨੂੰ ਸੁਲਝਾਉਣ ਵਾਲਾ ਬਣਾਉਣਾ ਚਾਹੀਦਾ ਹੈ। 

ਸਾਨੂੰ ਆਪਣੇ ਦੇਸ਼ ਲਈ ਚੰਗੇ ਨਾਗਰਿਕ ਅਤੇ ਮਨੁੱਖਤਾਪੂਰਣ ਵਿਦਿਆਰਥੀ ਚਾਹੀਦੇ ਹਨ ਤਾਂ ਜੋ ਅਸੀਂ ਹੋਰ ਰਾਸ਼ਟਰਾਂ ਨਾਲ ਮੁਕਾਬਲਾ ਕਰਕੇ ਅੱਗੇ ਵੱਧ ਸਕੀਏ। ਵਿਦਿਆਰਥੀਆਂ ਨੂੰ ਰਾਸ਼ਟਰ ਦੇ ਹਿੱਤ 'ਚ ਸਮੁਦਾਇਕ ਵਿਕਾਸ, ਆਪਸੀ ਸਹਿਯੋਗ, ਤਰਜ਼ਮਾਨੀ ਦੇ ਗੁਣਾਂ, ਸਮਾਜਿਕ ਮੁੱਲਾਂ, ਸਾਮੂਹਿਕ ਤੌਰ 'ਤੇ ਕੰਮ ਕਰਨ ਆਦਿ ਬਾਰੇ ਵੀ ਸਿੱਖਣਾ ਚਾਹੀਦਾ ਹੈ।' ਡਾਇਰੈਕਟਰ ਸੇਨਾਪਤੀ ਨੇ ਅਧਿਆਪਕਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਦੀਆਂ ਸ਼ਮਤਾਵਾਂ ਨੂੰ ਵਿਕਸਿਤ ਕਰਨ ਅਤੇ ਕਲਾਸਰੂਮ ਦੇ ਪ੍ਰਚੱਲਿਤ ਤਰੀਕਿਆਂ 'ਚ ਜ਼ਰੂਰੀ ਬਦਲਾਅ ਲਿਆਉਣ।ਡਾੱ ਸੇਨਾਪਤੀ ਦਾ ਧੰਨਵਾਦ ਕਰਦਿਆਂ ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ ਕਿਹਾ-'ਅਸੀਂ ਸਾਰੇ ਆਪਣੇ ਅਨੁਭਵਾਂ ਤਂੋ ਜਾਣਦੇ ਹਾਂ ਕਿ ਸਿਰਫ ਇੱਕ ਅਧਿਆਪਕ ਹੀ ਰਾਸ਼ਟਰ ਅਤੇ ਸਮਾਜ 'ਚ ਬਦਲਾਅ ਲਿਆ ਸਕਦਾ ਹੈ। ਇਸੇ ਸੰਦਰਭ 'ਚ ਉਨ੍ਹਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਅਸੀਂ ਦੇਸ਼ ਭਰ ਦੇ ਸਕੂਲੀ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਪਹਿਲ ਕੀਤੀ ਹੈ। ਅਸੀਂ ਸਾਰੇ ਜੇਤੂ ਅਧਿਆਪਕਾਂ ਨੂੰ ਵਧਾਈ ਦਿੰਦੇ ਹਾਂ  ਅਤੇ ਉਨ੍ਹਾਂ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਵੀ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ ਟਾਈਮ ਕੱਢ ਕੇ ਵਿਸ਼ੇਸ਼ ਅਧਿਆਪਕਾਂ ਦੀ ਪਹਿਚਾਣ ਕਰਨ 'ਚ ਸਾਡੀ ਸਹਾਇਤਾ ਕੀਤੀ ਹੈ।'ਇਸ ਮੌਕੇ 'ਤੇ ਸ਼੍ਰੀ ਮਿੱਤਲ ਨੇ ਏਲੇਂਸ ਕਰਿਅਰ ਦੇ ਡਾਇਰੈਕਟਰ ਪੁਸ਼ਕਰ ਰਾਜ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਿਨ੍ਹਾਂ ਨੇ ਪ੍ਰਤਿਯੋਗੀ ਪ੍ਰੀਖਿਆਵਾਂ ਪ੍ਰਤੀ ਜਿਕਰਯੋਗ ਬਦਲਾਅ ਸਾਹਮਣੇ ਲਿਆਂਦੇ ਹਨ। ਮੁੱਖ ਮੰਚ 'ਤੇ ਐਲਪੀਯੂ ਦੀ ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ, ਵਾਈਸ ਚਾਂਸਲਰ ਡਾੱ ਰਮੇਸ਼ ਕੰਵਰ, ਡੀਜੀ ਇੰਜੀ ਐਚ ਆਰ ਸਿੰਗਲਾ, ਐਗਜੀਕਿਉਟਿਵ ਡੀਨਜ਼ ਡਾੱ ਸੰਜੇ ਮੋਦੀ, ਡਾੱ ਐਲ ਆਰ ਗੁਪਤਾ, ਸੀਨੀਅਰ ਡੀਨ ਡਾੱ ਮੋਨਿਕਾ ਗੁਲਾਟੀ, ਡਾੱ ਰਾਜੀਵ ਸੋਬਤੀ ਵੀ ਮੌਜੂਦ ਸਨ।ਅਵਾਰਡਾਂ ਲਈ 7 ਲੱਖ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੇ ਵੀਡੀਓਜ਼ ਦੁਆਰਾ ਵੋਟਿੰਗ ਕੀਤੀ ਸੀ ਜਿਨ੍ਹਾਂ 'ਚ ਕੁੱਝ ਦੀ ਸਿਲੈਕਸ਼ਨ 15 ਮੈਂਬਰਾਂ 'ਤੇ ਅਧਾਰਿਤ ਇੱਕ ਵਿਸ਼ੇਸ਼ ਜਿਊਰੀ ਨੇ ਕੀਤੀ ਸੀ ਜਿਸ ਵਿੱਚ ਬਿਲ ਐਂਡ ਮਲਿੰਡਾ ਗੇਟਸ ਫਾਊੰਡੇਸ਼ਨ ਦੀ ਹੈਡ ਆੱਫ ਏਸ਼ੀਆ ਡਾੱ ਪੂਰਵੀ ਮੇਹਤਾ, ਇਨਫੋਸਿਸ ਦੀ ਸੁਜਾ ਵਾਰੀਯਰ, ਇੰਡੀਅਨ ਸਕੂਲ ਆੱਫ ਬਿਜਨੇਸ ਦੇ ਕੁਮਾਰਾ ਗੁਰੂ ਡੀਐਨਵੀ, ਵੇਦਾਂਤਾ ਦੀ ਨੀਲਿਮਾ ਖੇਤਾਨ, ਐਸਬੀਆਈ ਫਾਊੰਡੇਸ਼ਨ ਦੇ ਨਿਕਸਨ ਜੋਸਫ, ਅਭਿਨੇਤਰੀ ਅਤੇ ਮੀਡੀਆ ਉਧਮੀ ਦੀਪਾ ਸਾਹੀ, ਇੰਡੀਅਨ ਇੰਸਟੀਚਿਊਟ ਆੱਫ ਰਿਮੋਟ ਸੈਂਸਿੰਗ ਦੇ ਡਾੱ ਏ ਸੈਂਥਿਲ ਆਦਿ ਸ਼ਾਮਿਲ ਸਨ।

 

Tags: Lovely Professional University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD