Thursday, 25 April 2024

 

 

ਖ਼ਾਸ ਖਬਰਾਂ ਕਾਂਗਰਸ ਸਰਕਾਰ ਆਉਣ ਤੇ ਮਹਿਲਾਵਾਂ ਨੂੰ 50% ਆਰਕਸ਼ਣ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਲਈ ਕਾਂਗਰਸ ਵਚਨਬੱਧ --ਅਨੂਮਾ ਅਚਾਰੀਆ ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ : ਜਰਨੈਲ ਸਿੰਘ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਨੇ ਕੀਤਾ ਵੱਖ ਵੱਖ ਮੰਡੀਆਂ ਦਾ ਦੌਰਾ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਲਲਤੋਂ ਅਤੇ ਜੋਧਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ ਕਾਰਜ਼ਾਂ ਲਈ ਜ਼ਮੀਨੀ ਪੱਧਰ 'ਤੇ ਖੇਤਰੀ ਦੌਰਿਆਂ 'ਚ ਲਿਆਂਦੀ ਜਾਵੇ ਤੇਜ਼ੀ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿੱਚ ਮਤਦਾਨ ਦਾ ਸੁਨੇਹਾ ਦਿੰਦਾ ਵੱਡ ਆਕਾਰੀ ਚਿਤਰ ਬਣਾਇਆ ਗਿਆ ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਨਾਜ ਮੰਡੀ ਪੁਰਖਾਲੀ ਦਾ ਲਿਆ ਜਾਇਜਾ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਅਨੋਖਾ ਉਪਰਾਲਾ- ਨੌਜਵਾਨ ਵੋਟਰਾਂ ਨੂੰ ਯੂਥ ਇਲੈਕਸ਼ਨ ਅੰਬੈਸਡਰ ਬਣਾ ਕੇ ਚੋਣ ਪ੍ਰਕਿਆ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ ਡੀ ਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਮਿਥੇਨੌਲ/ਇੰਡਸਟਰੀਅਲ ਸਪਿਰਟ ਅਤੇ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ/ਈਐਨਏ/ਸ਼ਰਾਬ ਦੇ ਠੇਕਿਆਂ ਦੀ ਵਿਕਰੀ, ਸਪਲਾਈ ਅਤੇ ਸਟਾਕ 'ਤੇ ਲਾਈ ਗਈ ਨਿਗਰਾਨੀ ਪ੍ਰਣਾਲੀ ਦੀ ਸਮੀਖਿਆ ਕੀਤੀ ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ

 

ਪੰਜਾਬ ਦਾ ਮਾਹੌਲ ਖਰਾਬ ਕਰਨ ਲਈ 'ਸਰਕਾਰੀ ਬਾਬਿਆਂ' ਨੂੰ ਹੈ 10 ਜਨਪਥ ਤੋਂ ਫੰਡਿੰਗ ਅਤੇ ਪਲੈਨਿੰਗ : ਬਿਕਰਮ ਸਿੰਘ ਮਜੀਠੀਆ

ਮੰਡ ਅਤੇ ਦਾਦੂਵਾਲ ਕਾਂਗਰਸ ਦੀ ਫੰਡਿੰਗ ਨਾਲ ਪੰਜਾਬ 'ਚ ਸਹਿਮ ਤੇ ਭੈਅ ਦਾ ਮਾਹੌਲ ਬਣਾ ਰਹੇ ਹਨ : ਗੁਰਨਾਮ ਸਿੰਘ ਸੈਦਾ ਰੋਹੇਲਾ

5 Dariya News

ਅਮ੍ਰਿਤਸਰ , 18 May 2019

ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸੱਕਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 'ਸਰਕਾਰੀ ਬਾਬਿਆਂ' 'ਆਪ' ਪਾਪ ਤੇ ਅਖੌਤੀ ਟਕਸਾਲੀਆਂ ਰਾਹੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਾਂਗਰਸ ਵਲੋਂ 10 ਜਨਪਥ, ਦਿੱਲੀ ਤੋਂ ਫੰਡਿੰਗ ਅਤੇ ਪਲੈਨਿੰਗ ਕੀਤੀ ਜਾ ਰਹੀ ਹੈ ਜਿਸ ਪ੍ਰਤੀ ਪੰਜਾਬ ਵਾਸੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸ: ਮਜੀਠੀਆ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਰੂਬਰੂ ਕੀਤੇ ਗਏ ਕਾਂਗਰਸ ਦੇ ਸਰਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਪਿੰਡ ਸੈਦੇ ਕੇ ਰੋਹੇਲਾ ਤੋਂ ਉਨਾਂ ਦੇ ਨਜਦੀਕੀ ਅਤੇ ਬਚਪਨ ਦੇ ਸਾਥੀ ਭਾਈ ਗੁਰਨਾਮ ਸਿੰਘ ਅਤੇ ਸਰਪੰਚ ਸਵਰਨ ਸਿੰਘ ਨੇ ਬਰਗਾੜੀ ਮੋਰਚੇ ਦਾ ਪ੍ਰਦਾਫਾਸ਼ ਕਰਦਿਆਂ ਕਿਹਾ ਕਿ ਉਹ ਜ਼ਮੀਰ ਦੀ ਅਵਾਜ਼ ਸੁਣ ਕੇ ਬਰਗਾੜੀ ਮੋਰਚੇ ਵਾਲਿਆਂ ਦਾ ਸਾਥ ਛੱਡ ਕੇ ਆਏ ਹਨ। ਉਹਨਾਂ ਕਿਹਾ ਕਿ ਭਾਈ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਕਾਂਗਰਸ ਦੀ ਫੰਡਿੰਗ ਨਾਲ ਰਾਜ ਵਿਚ ਸਹਿਮ ਅਤੇ ਭੈਅ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ 'ਚ ਹਨ। ਦੋਹਾਂ ਨੇ ਹੀ ਪੰਥ ਦੀ ਸੇਵਾ ਘੱਟ ਪਰ ਸੰਵੇਦਨਸ਼ੀਲ ਮੁਦਿਆਂ 'ਤੇ ਕਾਂਗਰਸ ਨਾਲ ਮਿਲ ਕੇ ਸਿਆਸਤ ਵੱਧ ਕੀਤੀ ਹੈ। ਰਲ ਕੇ ਖੇਡਣ ਦੀ ਵਜ਼ਾ ਕਾਰਨ ਬਰਗਾੜੀ ਮੋਰਚੇ ਨੂੰ ਕਾਂਗਰਸੀ ਆਗੂਆਂ ਵਲੋਂ ਫੰਡਿੰਗ ਤੋਂ ਇਲਾਵਾ ਪੂਰਾ ਪੂਰਾ ਸਹਿਯੋਗ ਰਿਹਾ, ਇਥੋਂ ਤਕ ਕਿ ਮੋਰਚਾ ਲਵਾਇਆ ਵੀ ਕਾਂਗਰਸ ਨੇ ਤੇ ਚੁਕਵਾਇਆ ਵੀ ਕਾਂਗਰਸ ਨੇ ਹੀ ਹੈ। ਵਿਦੇਸ਼ਾਂ ਤੋਂ ਆਏ ਪੈਸਿਆਂ ਦਾ ਹਿਸਾਬ ਕਿਤਾਬ ਮੰਡ ਅਤੇ ਦਾਦੂਵਾਲ 'ਚ ਝਗੜੇ ਦੀ ਇਕ ਵਜਾ ਰਿਹਾ। ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਅਤੇ ਪੰਥ ਪੰਜਾਬ ਦੇ ਹਿਤੈਸ਼ੀ ਹਨ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੇਅਦਬੀਆਂ ਦੇ ਦੋਸ਼ੀਆਂ ਪ੍ਰਤੀ ਕੀਤੀ ਗਈ ਟਿੱਪਣੀ ਤੋਂ ਬਹੁਤ ਪ੍ਰਭਾਵਿਤ ਹਨ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਹਮਲੇ ਦੌਰਾਨ 2500 ਪਾਵਨ ਸਰੂਪਾਂ ਨੂੰ ਅਗਨੀ ਭੇਟ ਕਰਨ ਵਾਲੇ, ਸ੍ਰੀ ਅਕਾਲ ਤਖਤ ਢਹਿ ਢੇਰੀ ਕਰਨ ਵਾਲੇ ਅਤੇ ਹਜਾਰਾਂ ਸਿੱਖਾਂ ਦੇ ਕਤਲੇਆਮ ਲਈ ਦੋਸ਼ੀ ਕਾਂਗਰਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਪ੍ਰਤੀ ਕੀ ਇਨਸਾਫ ਦਿਵਾਏਗਾ। ਉਹਨਾਂ ਕਿਹਾ ਕਿ ਸੱਚ 'ਚ ਵਿਸ਼ਵਾਸ ਰਖਣ ਵਾਲੇ ਅਤੇ ਜਾਗਦੀ ਜਮੀਰਾਂ ਵਾਲੇ ਲੋਕ ਅਖੌਤੀ ਮੋਰਚੇ ਨੂੰ ਛੱਡ ਕੇ ਆਪ ਆ ਜਾਣਗੇ। 

ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਭਾਈਚਾਰਕ ਸਾਂਝ ਪ੍ਰਤੀ ਖਤਰਾ ਪੈਦਾ ਕਰਦਿਆਂ ਕਾਲੇ ਦਿਨਾਂ ਦੀ ਵਾਪਸੀ ਦੀ ਕੋਸ਼ਿਸ਼ ਨੂੰ ਪੰਜਾਬ ਦੇ ਅਮਨ ਪਸੰਦ ਲੋਕ ਅਤੇ ਅਕਾਲੀ ਦਲ ਸਫਲ ਨਹੀਂ ਹੋਣ ਦੇਵਾਗਾ ਭਾਵੇਂ ਉਸ ਲਈ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ। ਉਹਨਾਂ ਜੋਰ ਦੇ ਕੇ ਕਿਹਾ ਕਿ 'ਸਰਕਾਰੀ ਬਾਬੇ' ਧਿਆਨ ਸਿੰਘ ਮੰਡ ਅਤੇ ਦਾਦੂਵਾਲ ਦੀਆਂ ਤਾਰਾਂ ਗਾਂਧੀ ਪਰਿਵਾਰ ਨਾਲ ਜੁੜੀਆਂ ਹੋਈਆਂ ਹਨ। ਜੁਬਾਨ 'ਤੇ ਪੰਥ ਦੀ ਗਲ ਪਰ ਦਿਲੋਂ ਰਾਹੁਲ ਗਾਂਧੀ ਦੇ ਹਮਦਰਦ ਤੇ ਪਿਠੂ ਅੱਜ ਸੰਗਤ ਦੀ ਕਚਹਿਰੀ 'ਚ ਬੇਨਕਾਬ ਹੋ ਰਹੇ ਹਨ। ਕਾਂਗਰਸ ਅਤੇ ਉਸ ਦੇ ਪਿਠੂ 'ਸਰਕਾਰੀ ਬਾਬੇ' ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਦਿਆਂ ਨੀਵੇਂ ਪੱਧਰ ਦੀ ਸਿਆਸਤ ਕਰ ਰਹੇ ਹਨ। ਅਕਾਲੀ ਦਲ ਖਿਲਾਫ ਇਸ਼ਤਿਹਾਰਬਾਜ਼ੀ ਹੋਵੇ ਜਾਂ ਅਕਾਲੀ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਉਣੀਆਂ ਹੋਣ ਖਰਚਾ 'ਪੇਮੈੰਟ' ਕਾਂਗਰਸ ਵਲੋਂ ਕੀਤੀ ਜਾਂਦੀ ਹੈ।  ਉਹਨਾਂ ਦਸਿਆ ਕਿ ਕਾਂਗਰਸ ਦੇ ਹੱਕ 'ਚ ਕੁਝ ਅਖਬਾਰਾਂ 'ਚ ਇਸ਼ਤਿਹਾਰ ਛਪਵਾਉਣ ਵਾਲੇ ਬਾਬਾ ਸੁਖਦੇਵ ਸਿੰਘ ਜੋਗਾਨੰਦ ਅਤੇ ਗੁਰਦੀਪ ਸਿੰਘ ਬਠਿੰਡਾ ਦਾ ਕਾਂਗਰਸੀ ਆਗੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਭਰਤਇੰਦਰ ਸਿੰਘ ਚਹਿਲ ਨਾਲ ਸਿੱਧਾ ਰਾਬਤਾ ਹੈ ਅਤੇ ਇਸ਼ਤਿਹਾਰ ਦੀ ਦੀ ਫੰਡਿੰਗ ਵੀ ਚਹਿਲ ਵਲੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜ਼ਮੀਰ ਦੀ ਅਵਾਜ਼ ਸੁਣਨ ਵਾਲੇ ਲੋਕ ਅਜਿਹੀ ਨਕਾਰਾਤਮਕ ਸਿਆਸਤ ਕਰਨ ਵਾਲਿਆਂ ਦਾ ਸਾਥ ਛੱਡ ਰਹੇ ਹਨ। ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਸ਼ਬਦ ਗੁਰੂ ਦੀ ਸਹੁੰ ਖਾ ਕੇ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦਾ ਕਰਜਾ ਮੁਆਫ ਨਹੀਂ ਕੀਤਾ ਗਿਆ, ਘਰ ਘਰ ਨੌਕਰੀ, ਪੈਨਸ਼ਨਾਂ, ਸ਼ਗਨ ਸਕੀਮਾਂ, ਰੁਜਗਾਰ ਭੱਤਾ, ਮੋਬਾਇਲ ਫੋਨ ਆਦਿ ਜਿਨਾਂ ਲਈ ਕਾਂਗਰਸ ਨੇ ਫਾਰਮ ਭਰਵਾਏ ਸਭ ਹਵਾ ਹੋ ਚੁਕੇ ਹਨ। ਉਤੋਂ 800 ਸਕੂਲ ਬੰਦ ਕਰ ਦਿਤੇ ਗਏ, ਅਧਿਆਪਕਾਂ ਦੀਆਂ ਤਨਖਾਹਾਂ 'ਚ ਘਟਾਉਟੀ ਕਰਦਿਤੀ ਗਈ ਅਤੇ ਮੁਲਾਜਮਾਂ ਦੀਆਂ ਜੇਬਾਂ 'ਤੇ ਟੈਕਸ ਲਾ ਕੇ ਡਾਕਾ ਮਾਰਿਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਸਰਕਾਰੀ ਬਾਬਿਆਂ ਦੀ ਸਚਾਈ ਸਾਹਮਣੇ ਲਿਆਉਣ ਲਈ ਭਾਈ ਗੁਰਨਾਮ ਸਿੰਘ ਅਤੇ ਸਰਪੰਚ ਸਵਰਨ ਸਿੰਘ ਸੈਦੇ ਕੇ ਰੋਹੇਲਾ ਤੇ ਸਾਥੀਆਂ ਨੂੰ ਸਨਮਾਨਿਤ ਕੀਤਾ। 

 

Tags: Bikram Singh Majithia

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD