Wednesday, 24 April 2024

 

 

ਖ਼ਾਸ ਖਬਰਾਂ ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਨਾਜ ਮੰਡੀ ਪੁਰਖਾਲੀ ਦਾ ਲਿਆ ਜਾਇਜਾ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਅਨੋਖਾ ਉਪਰਾਲਾ- ਨੌਜਵਾਨ ਵੋਟਰਾਂ ਨੂੰ ਯੂਥ ਇਲੈਕਸ਼ਨ ਅੰਬੈਸਡਰ ਬਣਾ ਕੇ ਚੋਣ ਪ੍ਰਕਿਆ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ ਡੀ ਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਮਿਥੇਨੌਲ/ਇੰਡਸਟਰੀਅਲ ਸਪਿਰਟ ਅਤੇ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ/ਈਐਨਏ/ਸ਼ਰਾਬ ਦੇ ਠੇਕਿਆਂ ਦੀ ਵਿਕਰੀ, ਸਪਲਾਈ ਅਤੇ ਸਟਾਕ 'ਤੇ ਲਾਈ ਗਈ ਨਿਗਰਾਨੀ ਪ੍ਰਣਾਲੀ ਦੀ ਸਮੀਖਿਆ ਕੀਤੀ ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ ਵਿਸ਼ਵ ਟੀਕਾਕਰਨ ਦਿਵਸ ਮੌਕੇ ਸਿਹਤ ਵਿਭਾਗ ਵਲੋ ਪੋਸਟਰ ਕੀਤੀ ਜਾਰੀ ਸਕੂਲੀ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਵੱਡੇ ਤਿਉਹਾਰ ਚੋਣਾਂ ਨਾਲ ਜੋੜਿਆ ਜਾਵੇ- ਸ਼ੌਕਤ ਅਹਿਮਦ ਪਰੇ ਭਾਜਪਾ ਉਮੀਦਵਾਰ ਸੰਜੇ ਟੰਡਨ 'ਤੇ ਮਨੀਸ਼ ਤਿਵਾੜੀ ਦੀ ਟਿੱਪਣੀ 'ਤੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਦਿੱਤਾ ਜਵਾਬ ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਤੇ ਐੱਸ.ਐੱਸ.ਪੀ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਅਨਾਜ ਮੰਡੀ ਬੇਲਾ ਅਤੇ ਸ਼੍ਰੀ ਚਮਕੌਰ ਸਾਹਿਬ ਦੌਰਾ ਪੰਜਾਬ ਦੇ ਵਿਰਸੇ ਦੀ ਝਲਕ ਦਰਸਾਉਂਦਾ ਆਦਰਸ਼ ਪੋਲਿੰਗ ਬੂਥ ਬਣਿਆ ਖਿੱਚ ਦਾ ਕੇਂਦਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਐਸ ਐਸ ਪੀ ਵੱਲੋਂ ਕਣਕ ਮੰਡੀਆਂ ਦਾ ਦੌਰਾ ਮੰਡੀਆਂ ਚ ਥਾਂ ਦੀ ਤੰਗੀ ਤੋਂ ਬਚਣ ਲਈ ਲਿਫਟਿੰਗ ਕਾਰਜਾਂ ਨੂੰ ਤੇਜ਼ ਕੀਤਾ ਜਾਵੇ, ਏ.ਡੀ.ਸੀ ਵੱਲੋਂ ਖਰੀਦ ਏਜੰਸੀਆਂ ਨੂੰ ਹਦਾਇਤ ਪੀ.ਸੀ.ਪੀ.ਐਨ.ਡੀ.ਟੀ ਐਕਟ ਅਤੇ ਟੀਕਾਕਰਨ ਪ੍ਰੋਗਰਾਮ ਨੂੰ ਜ਼ਿਲ੍ਹੇ ਵਿੱਚ ਸਚਾਰੂ ਢੰਗ ਨਾਲ ਲਾਗੂ ਕਰਨ ਲਈ ਮੀਟਿੰਗ ਦਾ ਆਯੋਜਨ

 

ਲਾਲੜੂ ਵਿੱਚ ਨਕਲੀ ਸ਼ਰਾਬ ਤਿਆਰ ਕਰਨ ਵਾਲੀ ਫੈਕਟਰੀ ਦਾ ਪਰਦਾਫਾਸ਼ : ਹਰਚਰਨ ਸਿੰਘ ਭੁੱਲਰ

ਭਾਰੀ ਮਾਤਰਾ ਵਿੱਚ ਸਾਮਾਨ ਜ਼ਬਤ; ਵੱਖਰੀ ਕਾਰਵਾਈ ਦੌਰਾਨ ਕੈਂਟਰ ਵਿੱਚੋਂ 300 ਪੇਟੀਆਂ ਸ਼ਰਾਬ ਫੜੀ

5 Dariya News

ਲਾਲੜੂ , 17 May 2019

ਜ਼ਿਲ੍ਹਾ ਪੁਲੀਸ ਨੇ ਅੱਜ ਲਾਲੜੂ ਵਿਖੇ ਛਾਪਾ ਮਾਰ ਕੇ ਨਕਲੀ ਸ਼ਰਾਬ ਤਿਆਰ ਕਰਨ ਵਾਲੀ ਫੈਕਟਰੀ ਦਾ ਪਰਦਾਫ਼ਾਸ਼ ਕਰ ਕੇ ਭਾਰੀ ਮਾਤਰਾ ਵਿੱਚ ਮਸ਼ੀਨਰੀ ਤੇ ਹੋਰ ਸਾਮਾਨ ਬਰਾਮਦ ਕੀਤਾ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇੱਥੇ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੀ ਇਕ ਫੈਕਟਰੀ ਉਤੇ ਛਾਪਾ ਮਾਰ ਕੇ ਮੌਕੇ ਤੋਂ ਭਾਰੀ ਮਾਤਰਾ ਵਿੱਚ ਨਕਲੀ ਸ਼ਰਾਬ, ਸ਼ਰਾਬ ਤਿਆਰ ਕਰਨ ਲਈ ਵਰਤਿਆ ਜਾਂਦਾ ਪਦਾਰਥ ਅਤੇ ਮਸ਼ੀਨਰੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਅਪਰੇਸ਼ਨ ਦੀ ਅਗਵਾਈ ਉਨ੍ਹਾਂ ਖ਼ੁਦ ਅਤੇ ਅਤੇ ਏ.ਆਈ.ਜੀ. ਐਕਸਾਈਜ, ਪੰਜਾਬ ਸ੍ਰੀ ਗੁਰਚੈਨ ਸਿੰਘ ਧਨੋਆ ਨੇ ਸਾਂਝੇ ਤੌਰ ਉਤੇ ਕੀਤੀ। ਇਸ ਕਾਰਵਾਈ ਦੌਰਾਨ ਮੌਕੇ ਤੋਂ ਇਹ ਸ਼ਰਾਬ ਤਿਆਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਇਕ ਹੋਰ ਸਾਂਝੀ ਕਾਰਵਾਈ ਦੌਰਾਨ ਨਕਲੀ ਸ਼ਰਾਬ ਦਾ ਭਰਿਆ ਟਰੱਕ (300 ਪੇਟੀਆਂ) ਬਰਾਮਦ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਰਤੀ ਜਾ ਰਹੀ ਚੌਕਸੀ ਦੌਰਾਨ ਗੁਪਤ ਸੂਚਨਾ ਦੇ ਆਧਾਰ ਉਤੇ ਮੁਹਾਲੀ ਪੁਲਿਸ ਅਤੇ ਐਕਸਾਈਜ ਮਹਿਕਮੇ ਦੀ ਟੀਮ ਨੇ ਅੰਬਾਲਾ ਰੋਡ ਉਤੇ ਸਥਿਤ ਏ.ਐਲ.ਪੀ. ਧਾਗਾ ਮਿੱਲ ਦੇ ਪਿਛਲੇ ਪਾਸੇ ਪਟਿਆਲਾ ਰੋਡ ਲਾਈਨਜ਼ ਵਿਖੇ ਸਾਂਝੇ ਤੌਰ 'ਤੇ ਛਾਪਾ ਮਾਰਿਆ, ਜਿਸ ਦੌਰਾਨ 5000 ਲੀਟਰ ਦੇ 2 ਟੈਂਕ ਸਮੇਤ ਤਿਆਰ ਨਕਲੀ ਸ਼ਰਾਬ, 1000 ਪੇਟੀ ਤਿਆਰ ਸ਼ਰਾਬ (ਲੋਡਿਡ ਟਰੱਕ ਨੰਬਰઠਪੀਬੀ-65 ਕੇ -6321),ઠਪੰਜਾਬ ਰਸੀਲਾ ਸੰਤਰਾ ਦੇ ਜਾਅਲੀ ਲੇਬਲ 83600,ઠ ਹੋਲੋਗ੍ਰਾਮ ਪੰਜਾਬ 69048,ઠਕੈਪ ਅਲੱਗ-ਅਲੱਗ 627000,ઠਡੱਕਟੇਪ 288 ਰੋਲ,ઠ ਰੌਇਲ-ਸਟੈੱਗ ਖਾਲੀ ਅਧੀਏ 1210, ਆਈ.ਐਮ. ਐਫ.ਐਲ. ਬਲੈਂਡ ( ਅੰਗਰੇਜ਼ੀ ਸ਼ਰਾਬ ਤਿਆਰ ਕਰਨ ਲਈ 14 ਡਰੰਮ),ઠ ਈ.ਐਨ.ਏ. ਸਪਿਰਟ (ਐਕਸਟਰਾ ਨਿਊਟਰਲ ਐਲਕੋਹਲ) 4 ਡਰੰਮ, ਕੈਰਾਮਿਲ (ਰੰਗ ਤੇ ਟੇਸਟ ਦੇਣ ਸਬੰਧੀ) 2 ਡਰੰਮ, ਈਸੈਂਸ 50 ਲੀਟਰ ਅਤੇ ਬੋਤਲਾਂ ਵਿੱਚ ਸ਼ਰਾਬ ਭਰਨ ਵਾਲੀ ਚਾਰ 4 ਨੋਜਲਾਂ ਵਾਲੀ 1 ਮਸ਼ੀਨ ਬਰਾਮਦ ਕੀਤੀ। 

ਸ. ਭੁੱਲਰ ਨੇ ਦੱਸਿਆ ਕਿ ਗਰੋਹ ਦਾ ਮੁਖੀ ਲਵਨ ਸ਼ਰਮਾ ਵਾਸੀ ਐਸ.ਐਸ.ਟੀ. ਨਗਰ ਪਟਿਆਲਾ ਹੈ, ਜਦੋਂ ਕਿ ਇਸ ਗਰੋਹ ਵਿੱਚ ਹਰਵਿੰਦਰ ਸਿੰਘ ਉਰਫ ਮੰਗਾ ਚੱਢਾ ਵਾਸੀ ਪਟਿਆਲਾ ਅਤੇ ਜੇ.ਡੀ. ( ਵੀਡੀਓ ਡਾਇਰੈਕਟਰ ) ਵਾਸੀ ਨਰੈਣਗੜ੍ਹ-ਅੰਬਾਲਾ ਵੀ ਸ਼ਾਮਲ ਹਨ, ਜੋ ਭਾਰੀ ਮਾਤਰਾ ਵਿੱਚ ਨਕਲੀ ਸ਼ਰਾਬ ਬਣਾ ਕੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਸਪਲਾਈ ਕਰਦੇ ਸਨ।  ਹਰਵਿੰਦਰ ਸਿੰਘ ਉਰਫ ਮੰਗਾ ਚੱਢਾ ਵਿਰੁੱਧ ਪਹਿਲਾਂ ਵੀ ਨਕਲੀ ਸ਼ਰਾਬ ਬਣਾਉਣ ਦੇ ਤਿੰਨ ਕੇਸ ਰਾਜਸਥਾਨ, ਸਨੌਰ ਤੇ ਫਤਹਿਗੜ੍ਹ ਸਾਹਿਬ ਵਿੱਚ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਨਕਲੀ ਸ਼ਰਾਬ ਤਿਆਰ ਕਰਨ ਦਾ ਇਹ ਧੰਦਾ 11 ਮਈ 2019 ਤੋਂ ਸ਼ੁਰੂ ਕੀਤਾ ਸੀ। ਇਸ ਫੈਕਟਰੀ ਵਿੱਚ 5000 ਲੀਟਰ ਦੀਆਂ ਦੋ ਟੈਕੀਆਂ ਰੱਖੀਆਂ ਹੋਈਆਂ ਸਨ, ਜਿਨ੍ਹਾਂ ਵਿੱਚ ਈ.ਐਨ.ਏ. ਸਪਿਰਟ, ਈਸੈਂਸ ਅਤੇ ਕੈਰਾਮਿਲ ਜੋ ਰੰਗ ਅਤੇ ਟੇਸਟ ਦਿੰਦਾ ਹੈ, ਮਿਲਾ ਕੇ ਫਿਰ ਟੈਂਕੀ ਵਿੱਚ ਪਾ ਕੇ ਰਿਫਾਇਨ ਕਰਦੇ ਸਨ ਅਤੇ ਫਿਰ ਮਸ਼ੀਨ ਰਾਹੀਂ ਇਕੋ ਸਮੇਂ 4 ਬੋਤਲਾਂ ਭਰੀਆਂ ਜਾਂਦੀਆਂ ਸਨ।ਇਸ ਸਾਂਝੇ ਅਪਰੇਸ਼ਨ ਵਿੱਚ ਡੀ.ਈ.ਟੀ.ਸੀ. ਡਿਸਟਲਰੀ ਨਰੇਸ਼ ਦੁਬੈ, ਏ.ਈ.ਟੀ.ਸੀ. ਮੁਹਾਲੀ ਪਰਮਜੀਤ ਸਿੰਘ, ਐਸ.ਪੀ. ਪ੍ਰਿਥੀਪਾਲ ਸਿੰਘ, ਡੀ.ਐਸ.ਪੀ. ਐਕਸਾਈਜ਼ ਤੇਜਿੰਦਰ ਸਿੰਘ ਧਾਲੀਵਾਲ, ਡੀ.ਐਸ.ਪੀ. ਸਰਕਲ ਡੇਰਾਬਸੀ ਸਿਮਰਨਜੀਤ ਸਿੰਘ ਲੰਗ ਅਤੇ ਮੁੱਖ ਅਫਸਰ ਥਾਣਾ ਲਾਲੜੂ ਇੰਸਪੈਕਟਰ ਗੁਰਚਰਨ ਸਿੰਘ ਸ਼ਾਮਲ ਸਨ। ਇਸ ਬਾਰੇ ਥਾਣਾ ਲਾਲੜੂ ਵਿੱਚ ਲਵਨ ਸ਼ਰਮਾ ਅਤੇ ਹਰਵਿੰਦਰ ਸਿੰਘ ਉਰਫ ਮੰਗਾ ਚੱਢਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਜਦੋਂ ਕਿ ਮੌਕੇ ਤੋਂ ਸੰਜੇ ਅਤੇ ਸਚਿਨ ਵਾਸੀ ਉੱਤਰ ਪ੍ਰਦੇਸ਼ ਹਾਲ ਕਿਰਾਏਦਾਰ ਪਿੰਡ ਕੂੜਾਵਾਲਾ ਥਾਣਾ ਡੇਰਾਬਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਇਕ ਵੱਖਰੀ ਕਾਰਵਾਈ ਤਹਿਤ ਕੈਂਟਰ ਨੰਬਰ ਐਚ.ਆਈ. 19ਏ-0202 ਵਿੱਚੋਂ ਨਕਲੀ ਸ਼ਰਾਬ ਦੀਆਂ 300 ਪੇਟੀਆਂ ਬਰਾਮਦ ਕੀਤੀਆਂ ਗਈਆਂ। ਪੁਲੀਸ ਨੇ ਕੈਂਟਰ ਸਵਾਰ ਰਵੀ ਵਾਸੀ ਰਾਣੀਆਂ ਗੇਟ ਸਿਰਸਾ ਅਤੇ ਮੰਗਲ ਸਿੰਘ ਵਾਸੀ ਵਾਰਡ ਨੰਬਰ 27 ਗੁਰੂ ਤੇਗ ਬਹਾਦਰ ਨਗਰ ਸਿਰਸਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਥਾਣਾ ਲਾਲੜੂ ਵਿੱਚ ਕੇਸ ਦਰਜ ਕੀਤਾ ਗਿਆ ਹੈ।

 

Tags: Crime News Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD