Tuesday, 16 April 2024

 

 

ਖ਼ਾਸ ਖਬਰਾਂ ਗਿਆਨ ਜੋਤੀ ਵੱਲੋਂ ''ਹਸਤਾ ਲਾ ਵਿਸਟਾ'' ਬੈਨਰ ਹੇਠ ਫਰੈਸ਼ਰ ਅਤੇ ਵਿਦਾਇਗੀ ਪਾਰਟੀ ਦਾ ਆਯੋਜਨ 50,000 ਮਜ਼ਬੂਤ ਪੰਜਾਬ ਕਾਂਗਰਸ ਕਾਡਰ ਭਾਜਪਾ ਨੂੰ ਖ਼ਤਮ ਕਰੇਗਾ: ਅਮਰਿੰਦਰ ਸਿੰਘ ਰਾਜਾ ਵੜਿੰਗ ਆਪ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਚੋਣ ਪ੍ਰਚਾਰ ਲਈ ਪਹੁੰਚੇ ਗੁਜਰਾਤ ਡੀਜੇ ਫਲੋ ਨੇ ਸਾਂਝਾ ਕੀਤਾ ਆਪਣਾ ਨਵਾਂ ਗੀਤ "ਲਾਈਫ" ਜ਼ਿਲ੍ਹੇ ਵਿੱਚ ਇਸ ਵਾਰ ਵੋਟ ਫੀਸਦੀ ਦਾ ਗ੍ਰਾਫ 70 ਤੋਂ ਥੱਲੇ ਨਹੀਂ ਡਿੱਗਣ ਦਿੱਤਾ ਜਾਵੇਗਾ- ਕੁਲਵੰਤ ਸਿੰਘ ਬੇਲਾ ਫਾਰਮੇਸੀ ਕਾਲਜ ਨੇ ਨੈੱਟਵਰਕ ਫਾਰਮਾਕੋਲੋਜੀ 'ਤੇ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ 14 ਸਕੂਲਾਂ ਦੀਆਂ 24 ਬੱਸਾਂ ਦੀ ਕੀਤੀ ਚੈਕਿੰਗ, 10 ਬੱਸਾਂ ਦੇ ਕੀਤੇ ਚਲਾਨ, ਦੋ ਬੱਸਾਂ ਕੀਤੀਆਂ ਇਮਪਾਊਂਡ Reconnaissance-2024" ਇੱਕ ਉੱਚ ਨੋਟ 'ਤੇ ਸਮਾਪਤ ਹੋਇਆ ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਸ਼ਾਨਦਾਰ ਸਮਾਰੋਹ ਨਾਲ ਸਪੈਕਟਰਮ 2.0 ਦਾ ਉਦਘਾਟਨ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ 5,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਚੰਡੀਗੜ੍ਹ ਵਿੱਚ ਇੰਡੀਆ ਗਠਜੋੜ ਦੀ ਹੋਵੇਗੀ ਇਤਿਹਾਸਕ ਜਿੱਤ: ਡਾ. ਐਸ.ਐਸ. ਆਹਲੂਵਾਲੀਆ ਸੰਤ ਸਮਾਜ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅੱਗੇ ਰੱਖਿਆ ਵਾਤਾਵਰਣ ਦਾ ਏਜੰਡਾ ਜੇਲ 'ਚ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਭਾਵੁਕ ਹੋਏ ਭਗਵੰਤ ਮਾਨ, ਕਿਹਾ- ਮੁੱਖ ਮੰਤਰੀ ਨਾਲ ਅੱਤਵਾਦੀਆਂ ਵਰਗਾ ਸਲੂਕ ਹੋ ਰਿਹਾ ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਭਾਜਪਾ ਦਾ ਸੰਕਲਪ ਪੱਤਰ ਕੀਤਾ ਜਾਰੀ 5000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦੀ ਸਮੀਖਿਆ ਸਕੂਲੀ ਵਾਹਨਾਂ ਦੀ ਚੈਕਿੰਗ ਲਈ ਜ਼ਿਲ੍ਹਾ ਬਰਨਾਲਾ ‘ਚ 8 ਟੀਮਾਂ ਗਠਿਤ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੀ ਨਿਗਰਾਨੀ ਵਿੱਚ ਸਕੂਲ ਵਾਹਨਾਂ ਦੀ ਕੀਤੀ ਗਈ ਚੈਕਿੰਗ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵੋਟਰ ਦਾ ਜਾਗਰੂਕ ਹੋਣਾਂ ਜ਼ਰੂਰੀ-ਐਸ.ਡੀ.ਐਮ. ਗਗਨਦੀਪ ਸਿੰਘ

 

ਖੰਨਾ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 1 ਕਿਲੋ ਹੈਰੋਇਨ ਬ੍ਰਾਮਦ

ਦੋ ਦੋਸ਼ੀ ਕਾਬੂ, ਮਾਮਲਾ ਦਰਜ

Web Admin

Web Admin

5 Dariya News

ਖੰਨਾ , 04 May 2019

ਗੁਰਸ਼ਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ–2019 ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਬੀਤੇ ਦਿਨੀਂ ਪੁਲਿਸ ਪਾਰਟੀ ਵੱਲੋ ਜੀ.ਟੀ ਰੋਡ ਪਿੰਡ ਲਿਬੜਾ ਵਿਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਖੰਨਾ ਸਾਈਡ ਵੱਲੋ ਇੱਕ ਕਾਰ ਮਾਰਕਾ ਵੈਗਨਰ ਨੰਬਰ ਡੀ.ਐੱਲ-01-ਆਰ.ਟੀ.ਬੀ-7451 ਆ ਰਹੀ ਸੀ, ਜਿਸ ਵਿੱਚ ਦੋ ਮੋਨੇ ਵਿਅਕਤੀ ਸਵਾਰ ਸਨ, ਜਿਹਨਾ ਨੂੰ ਉਕਤ ਸਟੈਟਿਕ ਸਰਵੈਲੈਂਸ ਟੀਮ ਵੱਲੋ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਬੈਰੀਕੇਡ ਦੀ ਮਦਦ ਨਾਲ ਰੋਕਿਆ ਗਿਆ।ਕਾਰ ਚਲਾਕ ਨੇ ਆਪਣਾ ਨਾਮ ਗਜਿੰਦਰ ਗੌਤਮ ਪੁੱਤਰ ਚੰਦਰਪਾਲ ਵਾਸੀ ਮਕਾਨ ਨੰਬਰ ਏ-9, ਨੰਦਾ ਰੋਡ ਅਦਰਸ਼ ਨਗਰ ਥਾਣਾ ਅਦਰਸ਼ ਨਗਰ ਦਿੱਲੀ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਜੈਕਬ ਪੁੱਤਰ ਰੋਬਟ ਵਾਸੀ ਮਕਾਨ ਨੰਬਰ ਡੀ-2, ਚਾਣਕੀਆ ਪੈਲੇਸ ਉੱਤਮ ਨਗਰ ਥਾਣਾ ਉੱਤਮ ਨਗਰ ਦਿੱਲੀ ਦੱਸਿਆ। ਮੌਕਾ ਪਰ ਸ਼੍ਰੀ ਜਤਿੰਦਰਪਾਲ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ (ਨਾਰਕੋਟਿਕ) ਖੰਨਾ ਦੀ ਹਾਜਰੀ ਵਿੱਚ ਉਕਤਾਨ ਵਿਅਕਤੀਆ ਅਤੇ ਕਾਰ ਦੀ ਤਲਾਸ਼ੀ ਕੀਤੀ ਗਈ, ਕਾਰ ਦੀ ਚੈਕਿੰਗ ਕਰਨ ਉਪਰੰਤ ਕਾਰ ਵਿੱਚ ਪਏ ਕਾਲੇ ਰੰਗ ਦੇ ਬੈਗ ਵਿੱਚੋਂ ਮੋਮੀ ਕਾਗਜ ਦੇ ਲਿਫਾਫੇ ਵਿੱਚ ਲਪੇਟੀ 1 ਕਿਲੋ ਹੈਰੋਇਨ ਬ੍ਰਾਮਦ ਹੋਈ।ਜਿਸ ਸਬੰਧੀ ਉਕਤ ਵਿਅਕਤੀਆ ਖਿਲਾਫ ਮੁੱਕਦਮਾ ਨੰਬਰ 113, ਮਿਤੀ 03.05.19 ਅ/ਧ 21,25/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਦਰ, ਖੰਨਾ ਦਰਜ ਰਜਿਸਟਰ ਕਰਕੇ ਉਹਨਾ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਇੱਕ ਕਿਲੋ ਹੈਰੋਇਨ, ਕਾਰ ਮਾਰਕਾ ਵੈਨਗਰ ਨੰਬਰ ਡੀ.ਐੱਲ-01-ਆਰ.ਟੀ.ਬੀ-7451 ਬਰਾਮਦ ਹੋਈ ਹੈ।

 

Tags: Crime News Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD