Friday, 19 April 2024

 

 

ਖ਼ਾਸ ਖਬਰਾਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਦਿਵਿਆਂਗ ਵੋਟਰਾਂ ਨਾਲ ਸੰਵਾਦ ਪ੍ਰੋਗਰਾਮ ਆਯੋਜਿਤ ਦਸਵੀਂ ਜਮਾਤ ਦੀ ਮੈਰਿਟ ਸੂਚੀ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕੀਤਾ ਸਨਮਾਨਿਤ ਸਵੀਪ ਗਤੀਵਿਧੀਆਂ ਤਹਿਤ ਦਸਵੀਂ ਜਮਾਤ ਦੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਕੀਤਾ ਜਾਗਰੂਕ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਅਪਨਾਉਣ ਕਿਸਾਨ : ਕੋਮਲ ਮਿੱਤਲ PEC ਦੇ ਸਾਬਕਾ ਵਿਦਿਆਰਥੀ, ਸਵਾਮੀ ਇੰਟਰਨੈਸ਼ਨਲ, ਯੂਐਸਏ ਦੇ ਸੰਸਥਾਪਕ ਅਤੇ ਪ੍ਰਧਾਨ, ਸ਼੍ਰੀ. ਰਾਮ ਕੁਮਾਰ ਮਿੱਤਲ, ਨੇ ਕੈਂਪਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਮਹਿਲਾਂ ’ਚ ਰਹਿਣ ਵਾਲੇ ਗਰੀਬਾਂ ਦਾ ਦੁੱਖ ਨਹੀਂ ਸਮਝ ਸਕਦੇ : ਐਨ.ਕੇ.ਸ਼ਰਮਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ 'ਫੰਡਿੰਗ ਲਈ ਖੋਜ ਪ੍ਰੋਜੈਕਟ ਲਿਖਣ' 'ਤੇ ਵਰਕਸ਼ਾਪ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਵਿਨੀਤ ਕੁਮਾਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦਾਣਾ ਮੰਡੀ ਨਵਾਂਸ਼ਹਿਰ ਦਾ ਦੌਰਾ ਕਰਕੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਜ਼ਿਲ੍ਹਾ ਬਰਨਾਲਾ ‘ਚ 40 ਥਾਵਾਂ ਉੱਤੇ ਸਰਫੇਸ ਫੀਡਰ ਦਾ ਇਸਤਮਾਲ ਕਰਦਿਆਂ ਲਗਾਈ ਗਈ ਕਣਕ, ਡਿਪਟੀ ਕਮਿਸ਼ਨਰ 'ਸੇਫ਼ ਸਕੂਲ ਵਾਹਨ ਪਾਲਿਸੀ' ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਕਿਸੇ ਵੀ ਪੱਧਰ ਉਤੇ ਸਮਝੌਤਾ ਨਹੀਂ: ਡਿਪਟੀ ਕਮਿਸ਼ਨਰ ਫਾਇਰ ਸੇਫ਼ਟੀ ਸਬੰਧੀ ਜਾਣਕਾਰੀ ਹੋਣਾ ਅਤੀ ਜਰੂਰੀ :- ਸਿਵਲ ਸਰਜਨ ਡਾ ਦਵਿੰਦਰਜੀਤ ਕੌਰ NSS PEC ਨੇ PGIMER ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਡੀਸੀ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਹਸਤਾਖਰ ਮੁਹਿੰਮ ਦੀ ਹੋਈ ਸ਼ੁਰੂਆਤ ਸਿਵਲ ਸਰਜਨ ਨੇ ਹੀਟ ਐਡਵਾਈਜ਼ਰੀ ਸਬੰਧੀ ਮੀਟਿੰਗ ਕੀਤੀ ਪਰਾਲੀ ਸਾੜੇ ਬਿਨਾਂ ‘ਸਰਫੇਸ ਸੀਡਰ’ ਨਾਲ ਬੀਜੀ ਕਣਕ ਦੇ ਖੇਤ ਦਾ ਮੌਕਾ ਵੇਖਣ ਪੁੱਜੇ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ ਡਿਪਟੀ ਕਮਿਸ਼ਨਰ ਨੇ ਭਗਤਾਂਵਾਲਾ ਮੰਡੀ ਵਿਚ ਕਰਵਾਈ ਕਣਕ ਦੀ ਖ਼ਰੀਦ ਸ਼ੁਰੂ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਬਾਇਓਮੈਡ ਲੈਬ ਸਾਇੰਸ ਦਿਵਸ ਸਬੰਧੀ ਸਮਾਗਮ ਦਾ ਆਯੋਜਨ ਡਿਪਟੀ ਕਮਿਸ਼ਨਰ ਵੱਲੋਂ ਮਾਲ ਮਹਿਕਮੇ ਦੇ ਕੰਮ ਕਾਜ ਦੀ ਮਹੀਨਾਵਾਰ ਸਮੀਖਿਆ ਲਈ ਬੈਠਕ

 

ਜ਼ਿਲ੍ਹਾ ਚੋਣ ਅਫ਼ਸਰ ਨੇ ਪੋਲਿੰਗ ਬੂਥਾਂ ‘ਤੇ ਜਾ ਕੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਸਬੰਧੀ ਕੀਤੀ ਪੜਤਾਲ

ਵਿਧਾਨ ਸਭਾ ਹਲਕਾ ਪੱਟੀ ਅਤੇ ਖਡੂਰ ਸਾਹਿਬ ਦੇ ਵੱਖ-ਵੱਖ ਬੂਥਾਂ ਦਾ ਕੀਤਾ ਦੌਰਾ

Web Admin

Web Admin

5 Dariya News

ਤਰਨ ਤਾਰਨ , 14 Dec 2018

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹੇ ਵਿਚ ਮਈ ਜੂਨ 2018 ਵਿਚ ਘਰ-ਘਰ ਹੋਈ ਪੜਤਾਲ ਅਤੇ ਉਸ ਅਨੁਸਾਰ ਬਣੀਆਂ ਵੋਟਾਂ ਅਤੇ 31 ਅਕਤੂਬਰ 2018 ਤੱਕ ਬਣੀਆਂ ਨਵੀਆਂ ਵੋਟਾਂ ਵਿਚ ਕੀਤੀ ਗਈ ਸੁਧਾਈ ਤੇ ਵੋਟਾਂ ਦੀ ਤਬਦੀਲੀ ਕਰਨ ਸਬੰਧੀ ਪ੍ਰਾਪਤ ਫਾਰਮਾਂ ਦੀ 0.5% ਪੜਤਾਲ ਕੀਤੀ ਜਾਣੀ ਸੀ। ਇਸ ਸੰਦਰਭ ਵਿਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਪਰਦੀਪ ਕੁਮਾਰ ਸੱਭਰਵਾਲ ਵਲੋਂ ਜ਼ਿਲ੍ਹੇ ਵਿਚ ਕੁੱਲ ਪ੍ਰਾਪਤ 3997 ਵੱਖ-ਵੱਖ ਫਾਰਮਾਂ ਦੀ 0.5% ਪੜਤਾਲ ਕਰਨ ਸਬੰਧੀ ਅੱਜ ਵਿਧਾਨ ਸਭਾ ਹਲਕਾ ਪੱਟੀ ਅਤੇ ਖਡੂਰ ਸਾਹਿਬ ਦੇ ਵੱਖ-ਵੱਖ ਬੂਥਾਂ ਦਾ ਦੌਰਾ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ, ਤਹਿਸੀਲਦਾਰ ਖਡੂਰ ਸਾਹਿਬ ਸ੍ਰੀ ਗੁਰਮੀਤ ਸਿੰਘ ਅਤੇ ਸਬੰਧਿਤ ਬੀ. ਐੱਲ. ਓਜ਼. ਤੋਂ ਇਲਾਵਾ ਪਿੰਡਾਂ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵਿਧਾਨ ਸਭਾ ਹਲਕਾ ਪੱਟੀ ਦੇ ਦੇ ਬੂਥ ਨੰ. 25, 26, 27, 28 ਸਰਕਾਰੀ ਐਲੀਮਂਟਰੀ ਸਕੂਲ ਸੇਰੋਂ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਬੂਥ ਨੰਬਰ 52, 53 ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਜਾ ਕੇ ਪਿੰਡ ਦੇ ਮੋਹਰਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਨਵੀਂਆਂ ਬਣੀਆਂ ਵੋਟਾਂ ਅਤੇ ਕੱਟੀਆਂ ਗਈਆਂ ਵੋਟਾਂ ਸਬੰਧੀ ਪੜਤਾਲ ਕੀਤੀ ਗਈ।ਇਸ ਮੌਕੇ ਉਹਨਾਂ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਆਦੇਸ਼ ਦਿੱਤੇ ਕਿ ਚੋਣ ਪ੍ਰਕਿਰਿਆਂ ਨੂੰ ਚੁਸਤ ਦਰੁਸਤ ਬਣਾਉਣ ਸਬੰਧੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ੍ਹ ਪਾਲਣਾ ਯਕੀਨੀ ਬਣਾਈ ਜਾਵੇ । ਇਸ ਪੜਤਾਲ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ 339 ਵੋਟਾਂ ਦੀ ਪੜਤਾਲ ਕੀਤੀ ਗਈ । ਇਸ ਮੌਕੇ ਉਹਨਾਂ ਸਬੰਧਿਤ ਬੀ. ਐੱਲ. ਓਜ਼. ਨੂੰ ਹਦਾਇਤ ਕੀਤੀ ਕਿ ਸਬੰਧਿਤ ਬੂਥਾਂ ‘ਤੇ ਜੇਕਰ ਕੋਈ ਨਵੀਂ ਵੋਟ ਬਣਾਉਣ ਵਾਲੀ ਜਾਂ ਕੱਟਣ ਵਾਲੀ ਹੈ ਤਾਂ ਤੁਰੰਤ ਫਾਰਮ ਭਰ ਕੇ ਲੋੜੀਂਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ।

 

Tags: DC Tarntaran

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD