Friday, 19 April 2024

 

 

ਖ਼ਾਸ ਖਬਰਾਂ ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਨਹੀਂ ਕੋਈ ਕਿਰਦਾਰ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਸੰਗਰੂਰ ਤੋਂ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਸਿਤਾਰਿਆਂ ਨਾਲ ਭਰੀ ਸ਼ਾਮ: ਸਤਿੰਦਰ ਸਰਤਾਜ, ਨੀਰੂ ਬਾਜਵਾ, ਦੇਬੀ ਮਖਸੂਸਪੁਰੀ, ਬੰਟੀ ਬੈਂਸ ਅਤੇ ਹੋਰਾਂ ਕਲਾਕਾਰਾਂ ਵਿਚਕਾਰ ਹੋਇਆ 'ਸ਼ਾਯਰ' ਦਾ ਸ਼ਾਨਦਾਰ ਪ੍ਰੀਮੀਅਰ ਗੁਜਰਾਤ ਦੇ ਭਰੂਚ 'ਚ ਭਗਵੰਤ ਮਾਨ ਦੀ 'ਜਨ ਆਸ਼ੀਰਵਾਦ ਯਾਤਰਾ' 'ਚ ਹੋਇਆ ਲੋਕਾਂ ਦਾ ਭਾਰੀ ਇਕੱਠ, ਕਿਹਾ- ਭਰੂਚ 'ਚ ਹੈ ਆਪ ਦੀ ਸੁਨਾਮੀ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਭਗਵਾਨ ਰਾਮ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਸੰਗਿਕ : ਐਨ.ਕੇ. ਸ਼ਰਮਾ ਇਕਜੁੱਟਤਾ ਨਾਲ ਐਨ.ਕੇ. ਸ਼ਰਮਾ ਲਈ ਪ੍ਰਚਾਰ ਕਰਨ ਸਾਰੇ ਹਲਕਾ ਇੰਚਾਰਜ : ਸੁਖਬੀਰ ਸਿੰਘ ਬਾਦਲ ''ਪੀਈਸੀ ਹਮੇਸ਼ਾ ਜਸਪਾਲ ਜੀ ਦੀ ਦੂਜੀ ਮਾਂ ਰਹੀ ਹੈ'': ਸਵਿਤਾ ਭੱਟੀ ਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ 'ਚ ਅਚਨਚੇਤ ਨਿਰੀਖਣ ਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ ਸੰਜੇ ਟੰਡਨ ਨੇ ਸਮਾਜ ਵਿੱਚ ਸੀਨੀਅਰ ਨਾਗਰਿਕਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ ਪੰਜਾਬ ਪੁਲਿਸ ਨੇ 72 ਘੰਟਿਆਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਦਾ ਕਤਲ ਕੇਸ ਸੁਲਝਿਆ; ਦੋ ਹਮਲਾਵਰ ਕਾਬੂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਵਾਲੇ ਖੇਤਾਂ ਦਾ ਨਿਰੀਖਣ ਡੀ.ਆਈ.ਜੀ. ਹਰਚਰਨ ਭੁੱਲਰ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੰਗਰੂਰ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਬਿਹਾਰ ਕੇਡਰ ਦੇ ਆਈ ਏ ਐਸ ਅਫਸਰਾਂ ਨੇ ਐਸ.ਏ.ਐਸ.ਨਗਰ ਦਾ ਦੌਰਾ ਕੀਤਾ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਾਲ ਰੈਲੀ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ 'ਚ ਖਰੀਦ ਕਾਰਜਾਂ ਲਈ ਸੁਚਾਰੂ ਪ੍ਰਬੰਧਾਂ ਨੂੰ ਬਣਾਇਆ ਜਾ ਰਿਹਾ ਯਕੀਨੀ - ਸਾਕਸ਼ੀ ਸਾਹਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੀ ਮਾਤਾ ਚਿੰਤਪੁਰਨੀ ਮੰਦਿਰ ਵਿਖੇ ਹੋਏ ਨਤਮਸਤਕ ਆਪ ਨੇ ਪੰਜਾਬ ਵਿੱਚ ਬਾਕੀ ਚਾਰ ਲੋਕ ਸਭਾ ਸੀਟਾਂ ਤੇ ਉਮੀਦਵਾਰਾਂ ਦਾ ਕੀਤਾ ਐਲਾਨ

 

ਦਸੰਬਰ ਤੱਕ ਲੋਕ ਸਭਾ ਉਮੀਦਵਾਰ ਐਲਾਨ ਦੇਵੇਗੀ ਆਪ- ਕੋਰ ਕਮੇਟੀ

ਅੰਮ੍ਰਿਤਸਰ ਹਾਦਸੇ ਦੇ ਮ੍ਰਿਤਕਾਂ ਨੂੰ ਮੋਨ ਰੱਖ ਕੇ ਦਿੱਤੀ ਸ਼ਰਧਾਂਜਲੀ, ਕੁਲਤਾਰ ਸੰਧਵਾਂ ਕਿਸਾਨ ਵਿੰਗ, ਅਮਰਜੀਤ ਸੰਦੋਆ ਟਰਾਂਸਪੋਰਟ ਤੇ ਜਸਤੇਜ ਅਰੋੜਾ ਲੀਗਲ ਸੈੱਲ ਦੇ ਪ੍ਰਧਾਨ ਨਿਯੁਕਤ

Web Admin

Web Admin

5 Dariya News

ਅੰਮ੍ਰਿਤਸਰ , 23 Oct 2018

ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੀ ਬੈਠਕ ਅੱਜ ਇੱਥੇ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਬਾਕੀ ਮੈਂਬਰਾਂ ਨੇ ਹਿੱਸਾ ਲਿਆ। 'ਆਪ' ਵੱਲੋਂ ਜਾਰੀ ਬਿਆਨ ਰਾਹੀਂ ਚੇਅਰਮੈਨ ਬੁੱਧ ਰਾਮ ਨੇ ਦੱਸਿਆ ਕਿ ਬੈਠਕ 'ਚ ਪਾਰਟੀ ਦੇ ਢਾਂਚੇ ਦਾ ਵਿਸਤਾਰ ਕਰਦਿਆਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ 'ਆਪ' ਕਿਸਾਨ ਵਿੰਗ ਪੰਜਾਬ ਦਾ ਪ੍ਰਧਾਨ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੂੰ ਟਰਾਂਸਪੋਰਟ ਵਿੰਗ ਦਾ ਸੂਬਾ ਪ੍ਰਧਾਨ ਅਤੇ ਐਡਵੋਕੇਟ ਜਸਤੇਜ ਸਿੰਘ ਅਰੋੜਾ ਨੂੰ ਲੀਗਲ ਸੈੱਲ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰਾਂ ਤਿੰਨ ਜ਼ਿਲ੍ਹਾ ਪ੍ਰਧਾਨ, 8 ਹਲਕਾ ਪ੍ਰਧਾਨ ਤੇ ਹੋਰ ਨਿਯੁਕਤੀਆਂ ਕੀਤੀਆਂ ਗਈਆਂ। ਜਿੰਨਾ 'ਚ ਜਸਪਾਲ ਸਿੰਘ ਦਾਤੇਵਾਸ ਨੂੰ ਜ਼ਿਲ੍ਹਾ ਮਾਨਸਾ, ਕਰਮਜੀਤ ਸਿੰਘ ਢੀਂਡਸਾ ਨੂੰ ਜ਼ਿਲ੍ਹਾ ਫਤਹਿਗੜ ਸਾਹਿਬ ਅਤੇ ਗੁਰਦੀਪ ਸਿੰਘ ਬਾਠ ਨੂੰ ਬਰਨਾਲਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਪ੍ਰਧਾਨਾਂ 'ਚ ਮੁਕੇਰੀਆਂ ਤੋਂ ਗੁਰਧਿਆਨ ਸਿੰਘ ਮੁਲਤਾਨੀ, ਜ਼ੀਰਾ ਤੋਂ ਚੰਦ ਸਿੰਘ ਗਿੱਲ, ਗੁਰੂ ਹਰਸਹਾਏ ਤੋਂ ਮਲਕੀਤ ਥਿੰਦ, ਲੁਧਿਆਣਾ ਸੈਂਟਰਲ ਤੋਂ ਸੁਰੇਸ਼ ਗੋਇਲ, ਮਲੇਰਕੋਟਲਾ ਤੋਂ ਜਮੀਲ ਉਰ ਰਹਿਮਾਨ, ਅਮਰਗੜ੍ਹ  ਤੋਂ ਨਵਜੋਤ ਸਿੰਘ ਜਰਗ, ਅਟਾਰੀ ਤੋਂ ਜਸਵੰਤ ਸਿੰਘ ਨਰਾਇਣਪੁਰਾ ਅਤੇ ਫ਼ਤਿਹਗੜ੍ਹ ਚੂੜੀਆਂ ਤੋਂ ਪੀਟਰ ਜੀਦਾ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਦਕਿ ਅੰਮ੍ਰਿਤਸਰ ਸਾਊਥ ਤੋਂ ਵਿਜੈ ਗਿੱਲ ਅਤੇ ਕੁਲਵੰਤ ਸਿੰਘ ਨੂੰ ਫ਼ਤਿਹਗੜ੍ਹ ਚੂੜੀਆਂ ਦਾ ਹਲਕਾ ਸਹਿ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਹਿਲਾ ਵਿੰਗ 'ਚ ਪਰਮਿੰਦਰ ਸਮਾਘ ਨੂੰ ਮਹਿਲਾ ਵਿੰਗ ਮਾਨਸਾ ਦਾ ਜ਼ਿਲ੍ਹਾ ਪ੍ਰਧਾਨ ਅਤੇ ਮਲਕੀਤ ਕੌਰ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।ਪ੍ਰਿੰਸੀਪਲ ਬੁੱਧ ਰਾਮ ਨੇ ਸਪਸ਼ਟ ਕੀਤਾ ਕਿ ਕੋਰ ਕਮੇਟੀ ਬੈਠਕ ਦੌਰਾਨ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਉੱਤੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ ਅਤੇ ਇਕਮੱਤ ਫ਼ੈਸਲਾ ਲਿਆ ਕਿ ਉਮੀਦਵਾਰਾਂ ਦੀ ਚੋਣ ਲਈ ਪਾਰਟੀ ਦੇ ਵਲੰਟੀਅਰਾਂ ਨੂੰ ਹੀ ਪਹਿਲ ਦਿੱਤੀ ਜਾਵੇਗੀ। ਉਮੀਦਵਾਰ ਦੀ ਪਾਰਟੀ ਪ੍ਰਤੀ ਵਚਨਬੱਧਤਾ, ਇਮਾਨਦਾਰ ਅਕਸ, ਚਰਿੱਤਰ ਅਤੇ ਬੇਦਾਗ਼ ਪਿਛੋਕੜ ਦਾ ਖ਼ਾਸ ਖ਼ਿਆਲ ਰੱਖਿਆ ਜਾਵੇਗਾ। 

ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਉਮੀਦਵਾਰ ਚੋਣ ਪ੍ਰਕਿਰਿਆ ਦਾ ਪਹਿਲਾ ਪੜਾਅ ਨਵੰਬਰ ਅੰਤ ਤੱਕ ਮੁਕੰਮਲ ਹੋ ਜਾਵੇਗਾ ਅਤੇ ਦਸੰਬਰ ਅੰਤ ਤੱਕ ਉਮੀਦਵਾਰ ਐਲਾਨ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਮੁੱਚੀ ਚੋਣ ਪ੍ਰਕਿਰਿਆ ਕੋਰ ਕਮੇਟੀ ਪੰਜਾਬ ਵੱਲੋਂ ਹੀ ਨੇਪਰੇ ਚੜ੍ਹਾਈ ਜਾਵੇਗੀ, ਕੋਰ ਕਮੇਟੀ ਵੱਲੋਂ ਚੁਣੇ ਗਏ ਨਾਮ ਅੰਤਿਮ ਮੋਹਰ ਲਈ ਪਾਰਟੀ ਦੀ ਰਾਸ਼ਟਰੀ ਪੀ.ਏ.ਸੀ ਕੋਲ ਭੇਜੇ ਜਾਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਅਜੇ ਤੱਕ ਪਾਰਟੀ ਵੱਲੋਂ ਕੋਈ ਉਮੀਦਵਾਰ ਨਹੀਂ ਐਲਾਨਿਆ ਗਿਆ। ਚੋਣ ਪ੍ਰਕਿਰਿਆ ਪਾਰਦਰਸ਼ੀ ਅਤੇ ਲੋਕਤੰਤਰਿਕ ਹੋਵੇਗੀ। ਕਿਸੇ ਵੀ ਸ਼ਿਕਾਇਤ ਜਾਂ ਇਤਰਾਜ਼ ਨੂੰ ਕੋਰ ਕਮੇਟੀ ਖ਼ੁਦ ਸੁਣੇਗੀ।  ਕੋਰ ਕਮੇਟੀ ਨੇ ਯੂਥ ਵਿੰਗ, ਮਹਿਲਾ ਵਿੰਗ, ਕਿਸਾਨ ਵਿੰਗ, ਐਸ.ਸੀ ਵਿੰਗ 'ਚ ਲੰਬਿਤ ਪਈਆਂ ਨਿਯੁਕਤੀਆਂ ਨੂੰ ਇੱਕ ਨਿਸ਼ਚਿਤ ਸਮੇਂ 'ਚ ਪੂਰਾ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।ਅੰਮ੍ਰਿਤਸਰ ਰੇਲ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ- 'ਆਪ' ਕੋਰ ਕਮੇਟੀ ਨੇ ਅੰਮ੍ਰਿਤਸਰ ਰੇਲ ਹਾਦਸੇ ਨੂੰ ਇੱਕ ਵੱਡੀ ਅਤੇ ਭਿਅੰਕਰ ਤ੍ਰਾਸਦੀ ਕਰਾਰ ਦਿੰਦੇ ਹੋਏ ਸਾਰੇ ਮ੍ਰਿਤਕਾਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ। ਇਸ ਬਾਰੇ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਇਸ ਹਾਦਸੇ ਦੀ ਨਿਰਪੱਖ ਜਾਂਚ ਕਰਾਏ। ਉਨ੍ਹਾਂ ਕਿਹਾ ਕਿ ਜਾਂਚ ਨਿਆਇਕ  ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਵੱਡੇ ਦੁਖਾਂਤ 'ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇੱਕ ਸਵਾਲ ਦੇ ਜਵਾਬ 'ਚ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਵੱਡਾ ਅਤੇ ਬੇਹੱਦ ਦਰਦਨਾਕ ਹਾਦਸਾ ਹੈ। ਲੋਕ ਇਸ ਦੀ ਤੁਲਨਾ 1947 ਦੀ ਵੰਡ ਸਮੇਂ ਵਾਪਰੀਆਂ ਤ੍ਰਾਸਦੀਆਂ ਨਾਲ ਕਰਦੇ ਹਨ।ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੁੰਦੀ ਉਦੋਂ ਤੱਕ ਨਾ ਕਿਸੇ ਨੂੰ ਕਲੀਨ ਚਿੱਟ ਦਿੱਤੀ ਜਾ ਸਕਦੀ ਹੈ ਅਤੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਨੂੰ ਦੋਸ਼ੀ ਸਾਬਤ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਸਮਾਂਬੱਧ ਜਾਂਚ ਅਤਿ ਜ਼ਰੂਰੀ ਹੈ, ਕਿਉਂਕਿ ਇਸ ਘਟਨਾ ਲਈ ਪ੍ਰਬੰਧਕ, ਪ੍ਰਸ਼ਾਸਨ, ਪੁਲਿਸ ਅਤੇ ਰੇਲਵੇ ਆਦਿ ਵਿਭਾਗਾਂ ਦੀ ਲਾਪਰਵਾਹੀ ਜ਼ਿੰਮੇਵਾਰ ਹੈ। ਪੀੜਤਾਂ ਨੂੰ ਬਿਨਾਂ ਦੇਰੀ ਇਨਸਾਫ਼, ਇੱਕ-ਇੱਕ ਕਰੋੜ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਕੋਰ ਕਮੇਟੀ ਨੇ ਆਪਣੇ ਵਲੰਟੀਅਰਾਂ ਨੂੰ ਇਸ ਦੀਵਾਲੀ 'ਤੇ ਪਟਾਕਿਆਂ ਆਦਿ ਦੀ ਥਾਂ ਸਿਰਫ਼ ਦੀਵੇ-ਮੋਮਬਤੀਆਂ ਜਗਾਉਣ ਦੀ ਅਪੀਲ ਕੀਤੀ ਹੈ।  ਕੋਰ ਕਮੇਟੀ ਦੇ ਦੂਸਰੇ ਮੈਂਬਰਾਂ 'ਚ ਸਰਬਜੀਤ ਕੌਰ ਮਾਣੂੰਕੇ, ਡਾ. ਬਲਬੀਰ ਸਿੰਘ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ (ਸਾਰੇ ਵਿਧਾਇਕ), ਕੁਲਦੀਪ ਸਿੰਘ ਧਾਲੀਵਾਲ, ਡਾ. ਰਵਜੋਤ ਸਿੰਘ, ਦਲਬੀਰ ਸਿੰਘ ਢਿੱਲੋਂ, ਗੁਰਦਿੱਤ ਸਿੰਘ ਸੇਖੋਂ, ਸੁਖਵਿੰਦਰ ਸੁੱਖੀ, ਜਮੀਲੂ ਉਰ ਰਹਿਮਾਨ ਅਤੇ ਮਨਜੀਤ ਸਿੱਧੂ ਸ਼ਾਮਲ ਸਨ। 

 

Tags: Bhagwant Mann , Harpal Singh Cheema

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD