Wednesday, 24 April 2024

 

 

ਖ਼ਾਸ ਖਬਰਾਂ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਨੇ ਕੀਤਾ ਵੱਖ ਵੱਖ ਮੰਡੀਆਂ ਦਾ ਦੌਰਾ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਲਲਤੋਂ ਅਤੇ ਜੋਧਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ ਕਾਰਜ਼ਾਂ ਲਈ ਜ਼ਮੀਨੀ ਪੱਧਰ 'ਤੇ ਖੇਤਰੀ ਦੌਰਿਆਂ 'ਚ ਲਿਆਂਦੀ ਜਾਵੇ ਤੇਜ਼ੀ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿੱਚ ਮਤਦਾਨ ਦਾ ਸੁਨੇਹਾ ਦਿੰਦਾ ਵੱਡ ਆਕਾਰੀ ਚਿਤਰ ਬਣਾਇਆ ਗਿਆ ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਨਾਜ ਮੰਡੀ ਪੁਰਖਾਲੀ ਦਾ ਲਿਆ ਜਾਇਜਾ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਅਨੋਖਾ ਉਪਰਾਲਾ- ਨੌਜਵਾਨ ਵੋਟਰਾਂ ਨੂੰ ਯੂਥ ਇਲੈਕਸ਼ਨ ਅੰਬੈਸਡਰ ਬਣਾ ਕੇ ਚੋਣ ਪ੍ਰਕਿਆ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ ਡੀ ਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਮਿਥੇਨੌਲ/ਇੰਡਸਟਰੀਅਲ ਸਪਿਰਟ ਅਤੇ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ/ਈਐਨਏ/ਸ਼ਰਾਬ ਦੇ ਠੇਕਿਆਂ ਦੀ ਵਿਕਰੀ, ਸਪਲਾਈ ਅਤੇ ਸਟਾਕ 'ਤੇ ਲਾਈ ਗਈ ਨਿਗਰਾਨੀ ਪ੍ਰਣਾਲੀ ਦੀ ਸਮੀਖਿਆ ਕੀਤੀ ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ ਵਿਸ਼ਵ ਟੀਕਾਕਰਨ ਦਿਵਸ ਮੌਕੇ ਸਿਹਤ ਵਿਭਾਗ ਵਲੋ ਪੋਸਟਰ ਕੀਤੀ ਜਾਰੀ ਸਕੂਲੀ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਵੱਡੇ ਤਿਉਹਾਰ ਚੋਣਾਂ ਨਾਲ ਜੋੜਿਆ ਜਾਵੇ- ਸ਼ੌਕਤ ਅਹਿਮਦ ਪਰੇ ਭਾਜਪਾ ਉਮੀਦਵਾਰ ਸੰਜੇ ਟੰਡਨ 'ਤੇ ਮਨੀਸ਼ ਤਿਵਾੜੀ ਦੀ ਟਿੱਪਣੀ 'ਤੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਦਿੱਤਾ ਜਵਾਬ

 

ਫ਼ੂਡ ਸੇਫਟੀ ਵਿਭਾਗ ਮਾਨਸਾ ਵੱਲੋਂ 1950 ਲੀਟਰ ਨਕਲੀ ਦੇਸੀ ਘਿਉ ਜ਼ਬਤ

ਹਰਿਆਣਾ ਤੋਂ ਰਾਮਪੁਰਾ ਫੂਲ ਵਿਖੇ ਕੀਤਾ ਜਾ ਰਿਹਾ ਸੀ ਸਪਲਾਈ, ਡਿਪਟੀ ਕਮਿਸ਼ਨਰ ਮਾਨਸਾ ਦੇ ਮਿਲਾਵਟਖੋਰਾਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮਾਂ ਤੋਂ ਬਾਅਦ ਵੱਡੀ ਕਾਰਵਾਈ

Web Admin

Web Admin

5 Dariya News

ਮਾਨਸਾ , 22 Oct 2018

ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੇ ਸਨਮੁਖ ਖ਼ੁਰਾਕੀ ਵਸਤਾਂ ਦੇ ਮਿਲਾਵਟਖੋਰਾਂ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਮਾਨਸਾ ਦੇ ਫ਼ੂਡ ਸੇਫਟੀ ਵਿਭਾਗ ਦੀ ਟੀਮ ਨੇ ਬੀਤੀ ਰਾਤ ਮਾਰੇ ਛਾਪੇ ਦੌਰਾਨ 1950 ਲੀਟਰ ਨਕਲੀ ਦੇਸੀ ਘਿਉ ਜ਼ਬਤ ਕੀਤਾ ਹੈ। ਮਾਨਸਾ ਦੇ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸੋਢੀ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਸੰਦੀਪ ਸਿੰਘ ਸੰਧੂ ਅਤੇ ਸਟਾਫ ਵੱਲੋਂ ਮਾਨਸਾ-ਸਿਰਸਾ ਰੋਡ ਉੱਤੇ ਝੁਨੀਰ ਵਿਖੇ ਲਾਏ ਨਾਕੇ ਦੌਰਾਨ ਦੇਰ ਰਾਤ ਨਕਲੀ ਘਿਉ ਦੀ ਇਹ ਖੇਪ ਬਰਾਮਦ ਕੀਤੀ ਗਈ। ਸੋਢੀ ਨੇ ਦੱਸਿਆ ਕਿ ਹਰਿਆਣਾ ਵੱਲੋਂ ਆ ਰਹੀ ਮੈਕਸ ਪਿੱਕ ਅੱਪ ਗੱਡੀ ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ ਤਿੰਨ ਵੱਖੋ-ਵੱਖ ਮਾਅਰਕਿਆਂ ਰੌਇਲ ਅਨਮੋਲ ਲਾਈਟ ਦਾ 1152 ਲੀਟਰ, ਮਧੂ ਧਾਰਾ ਦਾ 510 ਲੀਟਰ ਅਤੇ ਕੇਦਾਰ ਬਲੈਂਡਿਡ ਮਾਅਰਕੇ ਦਾ 288 ਲੀਟਰ ਨਕਲੀ ਦੇਸੀ ਘਿਉ ਮਿਲਿਆ। ਉਨ੍ਹਾਂ ਖ਼ਾਸ ਤੌਰ 'ਤੇ ਦੱਸਿਆ ਕਿ ਇਨ੍ਹਾਂ ਮਾਅਰਕਿਆਂ ਉਪਰ ਲੱਗੇ ਲੇਬਲ ਵੀ ਗੁੰਮਰਾਹ ਕਰਨ ਵਾਲੇ ਪਾਏ ਗਏ ਕਿਉਂ ਜੋ ਲੇਬਲ ਦੇ ਇਕ ਪਾਸੇ ਲਾਈਟ ਤੇ ਦੂਜੇ ਪਾਸੇ ਵਨਸਪਤੀ ਲਿਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਮੌਜੂਦ ਇਸ ਖੇਪ ਦੇ ਮਾਲਕ ਅਜੇ ਕੁਮਾਰ ਵਾਸੀ ਰਾਮਪੁਰਾ ਫੂਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਸਮੱਗਰੀ ਹਰਿਆਣਾ ਦੇ ਫਤਿਹਾਬਾਦ ਤੋਂ ਰਾਮ ਕੁਮਾਰ ਪਵਨ ਕੁਮਾਰ ਟ੍ਰੇਡਿੰਗ ਕੰਪਨੀ ਅਤੇ ਗੌਰਵ ਟ੍ਰੇਡਿੰਗ ਕੰਪਨੀ ਤੋਂ ਲਿਆਂਦੀ ਜਾ ਰਹੀ ਸੀ। ਸ੍ਰੀ ਸੋਢੀ ਨੇ ਦੱਸਿਆ ਕਿ ਘਿਉ ਦੇ ਨਮੂਨੇ ਲੈ ਕੇ ਅਗਲੇਰੀ ਜਾਂਚ ਲਈ ਖਰੜ ਸਥਿਤ ਸਟੇਟ ਫੂਡ ਤੇ ਕੈਮੀਕਲ ਲੈਬਾਰਟਰੀ ਵਿਖੇ ਭੇਜੇ ਗਏ ਹਨ ਅਤੇ ਘਿਉ ਦਾ ਸਟਾਕ ਜ਼ਬਤ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਨਮੂਨਿਆਂ ਦੇ ਨਤੀਜਿਆਂ ਮੁਤਾਬਕ ਖੇਪ ਦੇ ਮਾਲਕ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸ੍ਰੀ ਸੋਢੀ ਨੇ ਦੱਸਿਆ ਕਿ ਅਜਿਹਾ ਘਿਉ ਦੋ ਜਾਂ ਤਿੰਨ ਤਰ੍ਹਾਂ ਦੇ ਖਾਣ ਵਾਲੇ ਤੇਲਾਂ ਦੀ ਮਿਲਾਵਟ ਕਰਕੇ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਦੇਸੀ ਘਿਉ ਕਹਿ ਕੇ ਵੇਚਿਆ ਜਾਂਦਾ ਹੈ, ਜੋ ਗਾਹਕ ਨਾਲ ਸਿੱਧਾ ਧੋਖਾ ਹੈ।

 

Tags: Tandarust Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD