Friday, 19 April 2024

 

 

ਖ਼ਾਸ ਖਬਰਾਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਦਿਵਿਆਂਗ ਵੋਟਰਾਂ ਨਾਲ ਸੰਵਾਦ ਪ੍ਰੋਗਰਾਮ ਆਯੋਜਿਤ ਦਸਵੀਂ ਜਮਾਤ ਦੀ ਮੈਰਿਟ ਸੂਚੀ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕੀਤਾ ਸਨਮਾਨਿਤ ਸਵੀਪ ਗਤੀਵਿਧੀਆਂ ਤਹਿਤ ਦਸਵੀਂ ਜਮਾਤ ਦੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਕੀਤਾ ਜਾਗਰੂਕ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਅਪਨਾਉਣ ਕਿਸਾਨ : ਕੋਮਲ ਮਿੱਤਲ PEC ਦੇ ਸਾਬਕਾ ਵਿਦਿਆਰਥੀ, ਸਵਾਮੀ ਇੰਟਰਨੈਸ਼ਨਲ, ਯੂਐਸਏ ਦੇ ਸੰਸਥਾਪਕ ਅਤੇ ਪ੍ਰਧਾਨ, ਸ਼੍ਰੀ. ਰਾਮ ਕੁਮਾਰ ਮਿੱਤਲ, ਨੇ ਕੈਂਪਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਮਹਿਲਾਂ ’ਚ ਰਹਿਣ ਵਾਲੇ ਗਰੀਬਾਂ ਦਾ ਦੁੱਖ ਨਹੀਂ ਸਮਝ ਸਕਦੇ : ਐਨ.ਕੇ.ਸ਼ਰਮਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ 'ਫੰਡਿੰਗ ਲਈ ਖੋਜ ਪ੍ਰੋਜੈਕਟ ਲਿਖਣ' 'ਤੇ ਵਰਕਸ਼ਾਪ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਵਿਨੀਤ ਕੁਮਾਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦਾਣਾ ਮੰਡੀ ਨਵਾਂਸ਼ਹਿਰ ਦਾ ਦੌਰਾ ਕਰਕੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਜ਼ਿਲ੍ਹਾ ਬਰਨਾਲਾ ‘ਚ 40 ਥਾਵਾਂ ਉੱਤੇ ਸਰਫੇਸ ਫੀਡਰ ਦਾ ਇਸਤਮਾਲ ਕਰਦਿਆਂ ਲਗਾਈ ਗਈ ਕਣਕ, ਡਿਪਟੀ ਕਮਿਸ਼ਨਰ 'ਸੇਫ਼ ਸਕੂਲ ਵਾਹਨ ਪਾਲਿਸੀ' ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਕਿਸੇ ਵੀ ਪੱਧਰ ਉਤੇ ਸਮਝੌਤਾ ਨਹੀਂ: ਡਿਪਟੀ ਕਮਿਸ਼ਨਰ ਫਾਇਰ ਸੇਫ਼ਟੀ ਸਬੰਧੀ ਜਾਣਕਾਰੀ ਹੋਣਾ ਅਤੀ ਜਰੂਰੀ :- ਸਿਵਲ ਸਰਜਨ ਡਾ ਦਵਿੰਦਰਜੀਤ ਕੌਰ NSS PEC ਨੇ PGIMER ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਡੀਸੀ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਹਸਤਾਖਰ ਮੁਹਿੰਮ ਦੀ ਹੋਈ ਸ਼ੁਰੂਆਤ ਸਿਵਲ ਸਰਜਨ ਨੇ ਹੀਟ ਐਡਵਾਈਜ਼ਰੀ ਸਬੰਧੀ ਮੀਟਿੰਗ ਕੀਤੀ ਪਰਾਲੀ ਸਾੜੇ ਬਿਨਾਂ ‘ਸਰਫੇਸ ਸੀਡਰ’ ਨਾਲ ਬੀਜੀ ਕਣਕ ਦੇ ਖੇਤ ਦਾ ਮੌਕਾ ਵੇਖਣ ਪੁੱਜੇ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ ਡਿਪਟੀ ਕਮਿਸ਼ਨਰ ਨੇ ਭਗਤਾਂਵਾਲਾ ਮੰਡੀ ਵਿਚ ਕਰਵਾਈ ਕਣਕ ਦੀ ਖ਼ਰੀਦ ਸ਼ੁਰੂ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਬਾਇਓਮੈਡ ਲੈਬ ਸਾਇੰਸ ਦਿਵਸ ਸਬੰਧੀ ਸਮਾਗਮ ਦਾ ਆਯੋਜਨ ਡਿਪਟੀ ਕਮਿਸ਼ਨਰ ਵੱਲੋਂ ਮਾਲ ਮਹਿਕਮੇ ਦੇ ਕੰਮ ਕਾਜ ਦੀ ਮਹੀਨਾਵਾਰ ਸਮੀਖਿਆ ਲਈ ਬੈਠਕ

 

ਮਾਂ ਸਵਿੰਦਰ ਇਕ ਰੋਸ਼ਨ ਸਫਰ ਨੂੰ ਸਮਰਪਿਤ ਹੋਵੇਗਾ 71ਵਾਂ ਨਿਰੰਕਾਰੀ ਸੰਤ ਸਮਾਗਮ

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਵਲੋਂ ਸਮਾਗਮ ਸਥਲ ਦਾ ਸ਼ੁਭ ਆਰੰਭ, 5000 ਦਰਸ਼ਕਾਂ ਦੇ ਬੈਠਣ ਵਾਲੀ ਸਮਰਥਾ ਵਾਲੇ ਬਾਬਾ ਹਰਦੇਵ ਸਿੰਘ ਜੀ ਦੇ ਨਾਮ ਬਣਾਏ ਸਟੇਡੀਅਮ ਦਾ ਵੀ ਕੀਤਾ ਉਦਘਾਟਨ

Web Admin

Web Admin

5 Dariya News

ਗੜ੍ਹਦੀਵਾਲਾ (ਹੁਸ਼ਿਆਰਪੁਰ) , 14 Oct 2018

ਮਾਂ ਸਵਿੰਦਰ ਇਕ ਰੋਸ਼ਨ ਸਫਰ ਨੂੰ 71ਵਾਂ ਨਿਰੰਕਾਰੀ ਸੰਤ ਸਮਾਗਮ ਸਮਰਪਿਤ ਹੋਵੇਗਾ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਸੰਤ ਨਿਰੰਕਾਰੀ ਮੰਡਲ ਦੇ ਮੀਡਿਆ ਸਹਾਇਕ ਮਨਪ੍ਰੀਤ ਸਿੰਘ ਮੰਨਾ ਨੇ ਦੱਸਿਆ ਕਿ ਉਕਤ ਜਾਣਕਾਰੀ ਕ੍ਰਿਪਾ ਸਾਗਰ ਮੈਂਬਰ ਇੰਚਾਰਜ ਐਂਡ ਪਬਲਸਿਟੀ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਅੱਜ ਗਨੌਰ ਅਤੇ ਸਮਾਲਖਾ ਦੇ ਵਿਚਕਾਰ ਜੀ.ਟੀ.ਰੋਡ ਸਥਿਤ ਸੰਤ ਨਿਰੰਕਾਰੀ ਅਧਿਆਧਮਿਕ ਸਥਲ'ਤੇ 71ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਜੋ ਕਿ ਨਵਬੰਰ 2018 ਵਿਚ ਆਯੋਜਿਤ ਕੀਤਾ ਜਾਵੇਗਾ, ਦੀਆਂ ਤਿਆਰੀਆਂ ਲਈ ਸੇਵਾ ਦਾ ਉਦਘਾਟਨ ਕੀਤਾ। ਇਹ ਸਮਾਗਮ ਪਹਿਲੀ ਵਾਰ ਸੰਤ ਨਿਰੰਕਾਰੀ ਮਿਸ਼ਨ ਦੀ ਆਪਣੀ ਭੂਮੀ'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਸਮਾਗਮ ਸਥਲ ਪੂਰੀ ਤਰ੍ਹਾਂ ਨਾਲ ਤਿਆਰ ਹੋ ਸਕੇ, ਇਸ ਲਈ 15 ਅਕਤੂਬਰ ਤੋਂ ਇਥੇ ਰੋਜਾਨਾ ਲਗਭਗ 4000 ਸੇਵਾਦਲ ਦੇ ਭੈਣ ਭਰਾ ਅਤੇ ਹੋਰ ਸ਼ਰਧਾਲੂ ਭਗਤ ਸੇਵਾ ਕਰਨਗੇ। ਸਮਾਗਮ ਸਥਲ'ਤੇ ਸਤਸੰਗ ਪੰਡਾਲ, ਵੱਖ-ਵੱਖ ਦਫਤਰਾਂ, ਪ੍ਰਦਰਸ਼ਨੀ, ਪ੍ਰਕਾਸ਼ਨ ਸਟਾਲਾਂ, ਲੰਗਰ, ਕੈਂਟੀਨ, ਡਿਸਪੈਂਸਰੀ ਆਦਿ ਇਲਾਵਾ ਬਾਹਰ ਤੋਂ ਆਉਣ ਵਾਲੇ ਭਗਤਾਂ ਦੇ ਸੁਵਿਧਾਪੂਰਵਕ ਨਿਵਾਸ ਲਈ ਵਿਵਸਥਾ ਕੀਤੀ ਜਾਵੇਗੀ, ਸ਼ਮਿਆਨਿਆਂ ਦੀ ਇਕ ਸੁੰਦਰ ਨਗਰੀ ਸਥਾਪਿਤ ਹੋ ਜਾਵੇਗੀ। ਸੇਵਾਦਲ ਅਤੇ ਹੋਰਨਾਂ ਭਗਤਾਂ ਨੂੰ ਸੰਬੋਧਨ ਕਰਦੇ ਹੋਏ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਇਸ ਭੂਮੀ 'ਤੇ ਪਿਛਲੇ ਕਈ ਸਾਲਾਂ ਤੋਂ ਵਿਕਾਸ ਕਾਰਜ ਉਤਸ਼ਾਹਪੂਰਵਕ ਭਗਤਾਂ ਤੋਂ ਕੀਤੇ ਜਾ ਰਹੇ ਹਨ ਅਤੇ ਅੱਜ ਵੀ ਉਹ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਵੀ ਭਗਤਾਂ ਵਿਚ ਉਹੀ ਸਮਰਪਣ ਭਾਵ ਅਤੇ ਸੇਵਾ ਭਾਵ ਨਜ਼ਰ ਆ ਰਿਹਾ ਹੈ। ਵਾਸਤਵ ਵਿਚ ਸ਼ਰਧਾਲੂ ਭਗਤਾਂ ਨੇ ਹਮੇਸ਼ਾਂ ਹੀ ਤਨ, ਮਨ, ਧਨ ਨਾਲ ਸਮਰਪਿਤ ਹੋ ਕੇ ਮਿਸ਼ਨ ਦੀ ਸੇਵਾ ਕੀਤੀ ਹੈ ਇਸ ਲਈ ਸਮਾਗਮ ਦੇ ਸਫਲ ਆਯੋਜਨ ਲਈ ਵੀ ਸਾਰਿਆਂ ਦਾ ਸਹਿਯੋਗ ਜਰੂਰੀ ਹੈ।

ਸਾਲਾਨਾ ਸਮਾਗਮ ਵਿਚ ਲਖਾਂ ਦੀ ਗਿਣਤੀ ਵਿਚ ਦੇਸ਼ ਭਰ ਤੋਂ ਸ਼ਰਧਾਲੂਆਂ ਦੇ ਸਮਾਗਮ ਸਥਲ'ਤੇ ਪਹੁੰਚਣ ਦੀ ਸੰਭਾਵਨਾ ਹੈ ਅਤੇ ਦੂਰ ਦੇਸ਼ਾਂ ਵਿਚ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਭਗਤ ਸੰਤ ਸਮਾਗਮ ਵਿਚ ਭਾਗ ਲੈਣਗੇ। ਇਸਦੇ ਲਈ ਰੇਲ ਮੰਤਰਾਲਿਆ ਵਲੋਂ ਇਸ ਵਾਰ ਇਕ ਵਿਸ਼ੇਸ਼ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਇਸਦੇ ਅਨੁਸਾਰ 10 ਨਵੰਬਰ ਤੋਂ ਲੈ ਕੇ 5 ਦਸੰਬਰ 2018 ਤੱਕ ਸਾਰੀਆਂ ਐਕਸਪ੍ਰੈਸ ਅਤੇ ਮੇਲ ਗੱਡੀਆਂ 2 ਮਿੰਟ ਲਈ ਭੋਡਵਾਲ ਮਾਜਰੀ ਸਟੇਸ਼ਨ'ਤੇ ਰੁਕਣਗੀਆਂ ਜੋ ਸਮਾਗਮ ਸਥਲ ਦੇ ਬਿਲਕੁਲ ਨਜ਼ਦੀਕ ਹੀ ਹੈ। 

ਪਿਛਲੇ ਕਈ ਸਾਲਾਂ ਦੀ ਤਰ੍ਹਾਂ 5000 ਰੁਪਏ ਤੱਕ ਦੀ ਮਾਸਿਕ ਇਨਕਮ ਵਾਲੇ ਸ਼ਰਧਾਲੂਆਂ ਲਈ ਰੇਲ ਮੰਤਰਾਲਿਆ ਵਲੋਂ ਆਉਣ ਜਾਣ ਦੀ ਟਿਕਟ'ਤੇ 50 ਫੀਸਦੀ ਦੀ ਛੂਟ ਦਿੱਤੀ ਜਾਵੇਗੀ। ਇਸਦੇ ਇਲਾਵਾ ਸਾਰੇ ਸੀਨੀਅਰ ਨਾਗਰਿਕਾਂ ਲਈ ਵੀ ਪਹਿਲਾਂ ਹੀ ਛੁਟ ਦਿੱਤੀ ਜਾ ਰਹੀ ਹੈ-60 ਸਾਲ ਅਤੇ ਇਸ ਉਪਰ ਦੀ ਉਮਰ ਵਾਲੇ ਪੁਰਸ਼ਾਂ ਲਈ 40 ਫੀਸਦੀ ਅਤੇ 58 ਸਾਲ ਅਤੇ ਇਸ ਤੋਂ ਉਪਰ ਵਾਲੀ ਉਮਰ ਵਾਲੀਆਂ ਮਹਿਲਾਵਾਂ ਲਈ 50 ਫੀਸਦੀ। ਇਹ ਸਮਾਗਮ ਸਥਲ ਲਗਭਗ 600 ਏਕੜ ਜਮੀਨ'ਤੇ ਫੈਲਿਆ ਹੋਇਆ ਹੈ। ਇਥੇ ਬਾਹਰ ਤੋਂ ਆਉਣ ਵਾਲੇ ਭਗਤ ਸਮਾਗਮ ਦਾ ਭਰਪੂਰ ਆਨੰਦ ਲੈ ਸਕਣ ਅਤੇ ਰੁਕਣ ਅਤੇ ਭੋਜਨ ਆਦਿ ਵਿਚ ਵੀ ਕੋਈ ਅਸੁਵਿਧਾ ਨਾ ਹੋਵੇ, ਇਸਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਬਿਜਲੀ, ਪਾਣੀ, ਸੀਵਰੇਜ ਆਦਿ ਦੇ ਪ੍ਰਬੰਧ ਲਈ ਸੰਬੰਧਤ ਅਧਿਕਾਰੀਆਂ ਦਾ ਸਹਿਯੋਗ ਲਿਆ ਜਾ ਰਿਹਾਹੈ ਅਤੇ ਮਿਲ ਵੀ ਰਿਹਾ ਹੈ। ਸਮਾਗਮ ਸਥਲ'ਤੇ ਸਫਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਥੋਂ ਤੱਕ ਕੀ ਲੰਗਰ ਪਤਲਾਂ ਦੀ ਬਜਾਏ ਸਟੀਲ ਦੀਆਂ ਥਾਲੀਆਂ ਵਿਚ ਦਿੱਤਾ ਜਾਵੇਗਾ। ਲੰਗਰ, ਕੈਂਟੀਨਾਂ, ਪਿਆਉ ਅਤੇ ਬਾਥਰੂਮਾਂ ਆਦਿ ਥਾਵਾਂ 'ਤੇ ਸਵਛਤਾ ਤੇ ਖਾਸ਼ ਜੋਰ ਦਿੱਤਾ ਜਾਵੇਗਾ। ਬੱਸਾਂ ਅਤੇ ਹੋਰ ਆਉਣ ਜਾਣ ਵਾਲੇ ਸਾਧਨਾਂ ਦੀ ਪਾਰਕਿੰਗ ਵਿਵਸਥਾ ਵੀ ਸੁਚਾਰੂ ਕੀਤੀ ਜਾਵੇਗੀ। ਇਸ ਤਰ੍ਹਾਂ ਦਿਵਆਗਾਂ ਲਈ ਵੀ ਵਿਸ਼ੇਸ਼ ਸੁਵਿਧਾ ਮੁਹਇਆ ਕਰਵਾਈ ਜਾਵੇਗੀ।

ਭੋਡਵਾਲ ਮਾਜਰੀ ਵਿਖੇ ਸਟੇਡੀਅਮ ਦਾ ਉਦਘਾਟਨ

ਸਮਾਗਮ ਸਥਲ'ਤੇ ਸੇਵਾ ਦੇ ਸੁੱਭ ਆਰੰਭ ਦੇ ਤੁਰੰਤ ਬਾਅਦ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਸਮਾਗਮ ਸਥਲ ਦੇ ਨਜ਼ਦੀਕ ਹੀ ਭੋਡਵਾਲ ਮਾਜਰੀ ਪਿੰਡ ਵਿਖੇ ਇਕ ਸਟੇਡੀਅਮ ਦਾ ਉਦਘਾਟਨ ਕੀਤਾ। ਭੋਡਵਾਲ ਪਿੰਡ ਉਨ੍ਹਾਂ ਤਿੰਨਾਂ ਪਿੰਡਾਂ ਵਿਚੋਂ ਇਕ ਹੈ ਜਿਥੇ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਨੇ ਉਸ ਸਮੇਂ ਦੇ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਦੇ 60ਵੇਂ ਜਨਮ ਦਿਨ'ਤੇ ਬਹੁਮੁੱਖੀ ਵਿਕਾਸ ਲਈ ਅਪਣਾਇਆ ਸੀ। ਹੋਰ ਦੋ ਪਿੰਡ ਹਨ ਜਿਲਾ ਪਾਣੀਪਤ ਦਾ ਪਟਟੀ ਕਲਿਆਣਾ ਅਤੇ ਸੋਨੀਪਤ ਦਾ ਪੰਚੀ ਗੁਜਰਾਂ। ਉਸ ਸਮੇਂ ਤੋਂ ਫਾਉਂਡੇਸ਼ਨ ਵਲੋਂ ਇਨ੍ਹਾਂ ਤਿਨ੍ਹਾਂ ਪਿੰਡਾਂ ਵਿਚ ਵਿਕਾਸ ਦੀਆਂ ਅਨੇਕਾਂ ਗਤੀਵਿਧੀਆਂ ਨੂੰ ਸੰਪਨ ਕੀਤਾ ਜਾ ਚੁੱਕਾ ਹੈ, ਜਿਥੇ ਕੰਮ ਕਾਜ ਟ੍ਰੇਨਿੰਗ ਕੇਂਦਰ, ਪਿੰਡਾਂ ਦੇ ਸਕੂਲਾਂ ਵਿਚ ਨਿਰਮਾਣ ਅਤੇ ਮੁਰਮੰਤ ਕਾਰਜ, ਪੌਦਾਰੋਪਣ ਅਤੇ ਸਫਾਈ ਅਭਿਆਨ, ਸਿਹਤ ਚੈਕਅਪ ਕੈਂਪ ਜਿਥੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਨ੍ਹਾਂ ਦੇ ਇਲਾਵਾ ਇਨ੍ਹਾਂ ਖੇਤਰਾਂ ਨੂੰ ਐਬੂਲੈਂਸ ਸੇਵਾ ਅਤੇ ਚਲਦੀ ਫਿਰਦੀ ਡਿਸਪੈਂਸਰੀ ਆਦਿ ਵੀ ਮੁਹੱਇਆ ਕਰਵਾਏ ਜਾ ਰਹੇ ਹਨ। ਇਹ ਸਟੇਡੀਅਮ ਫਾਉਂਡੇਸਨ ਵਲੋਂ ਇਸ ਇਲਾਕੇ ਲਈ ਨਵਾਂ ਤੋਹਫਾ ਹੈ ਸਟੇਡੀਅਮ ਦਾ ਨਾਮ ਬਾਬਾ ਹਰਦੇਵ ਸਿੰਘ ਜੀ ਸਟੇਡੀਅਮ ਰੱਖਿਆ ਗਿਆ ਹੈ। ਇਹ ਸਟੇਡੀਅਮ ਸਾਢੇ ਚਾਰ ਏਕੜ ਜਮੀਨ'ਤੇ ਫੈਲਿਆ ਹੋਇਆ ਅਤੇ ਇਸ ਵਿਚ 5000 ਦਰਸ਼ਕਾਂ ਦੇ ਬੈਠਣ ਲਈ ਥਾਂ ਉਪਲਵਧ ਹਨ। ਸਟੇਡੀਅਮ ਦਾ ਸਟੇਡੀਅਮ ਕਰਦੇ ਹੋਏ ਸਤਿਗੁਰੂ ਮਾਤਾ ਜੀ ਨੇ ਪਹਿਲਾ ਝੰਡਾ ਲਹਿਰਾਇਆ, ਪੌਦਾਰੋਪਣ ਕੀਤਾ ਅਤੇ ਫਿਰ ਰੰਗ ਬਿਰੰਗੇ ਗੁਬਾਰੇ ਛੱਡੇ। ਹਾਜ਼ਰ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਮੈਨੂੰ ਇਥੇ ਸਾਰਿਆਂ ਦਾ ਉਤਸ਼ਾਹ ਦੇਖ ਕੇ ਖੁਸ਼ੀ ਹੋ ਰਹੀ ਹੈ। 

ਇਸ ਤੋਂ ਇਹ ਪਤਾ ਲਗਦਾ ਹੈ ਕਿ ਇਹ ਪੇਂਡੂ ਖੇਤਰ ਵਿਚ ਵੀ ਖੇਡਾਂ ਦੇ ਪ੍ਰਤੀ ਕਿੰਨਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਇਹ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦਾ ਇਹ ਸਪਨਾ ਸੀ ਕਿ ਫਾਉਂਡੇਸ਼ਨ ਕੁਝ ਪਿੰਡਾਂ ਨੂੰ ਅਪਣਾਏ ਅਤੇ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਵਿਕਾਸ ਕੀਤਾ ਜਾਵੇ।  ਸਤਿਗੁਰੂ ਮਾਤਾ ਜੀ ਨੇ ਅੱਗੇ ਕਿਹਾ ਕਿ ਸਾਨੂੰ ਖੇਡਾਂ ਵਿਚ ਅਧਿਆਤਮਿਕ ਸਿੱਖਿਆ ਅਤੇ ਪ੍ਰੇਰਣਾ ਮਿਲਦੀ ਹੈ। ਉਦਾਹਰਣ ਦੇ ਤੌਰ'ਤੇ ਬੈਡਮਿੰਟਨ ਖੇਡਦੇ ਸਮੇਂ ਕਹਿੰਦੇ ਹਨ ਲਵ ਆਲ। ਇਸ ਤਰ੍ਹਾਂ ਜੇਕਰ ਜੀਵਨ ਵਿਚ ਵੀ ਅਸੀਂ ਸਾਰਿਆਂ ਨਾਲ ਪਿਆਰ ਕਰੀਏ ਤਾਂ ਸਾਡਾ ਜੀਵਨ ਕਿੰਨਾ ਸੁੰਦਰ ਬਣ ਜਾਵੇ। ਖੇਡਦੇ ਖੇਡਦੇ ਕਈ ਵਾਰ ਕਿਸੇ ਖਿਡਾਰੀ ਨੂੰ ਸੱਟ ਲਗ ਜਾਂਦੀ ਹੈ, ਲੇਕਿਨ ਉਹ ਉਸ ਨਾਲ ਕਦੇ ਨਿਰਾਸ਼ ਨਹੀਂ ਹੁੰਦਾ ਬਲਕਿ ਪਹਿਲਾਂ ਤੋਂ ਵੀ ਜਿਆਦਾ ਉਤਸ਼ਾਹ ਨਾਲ ਖੇਡਾਂ ਵਿਚ ਸ਼ਾਮਲ ਹੋ ਜਾਂਦਾ ਹੈ। ਇਹ ਗੁਣ ਵੀ ਸਾਡੇ ਜੀਵਨ ਲਈ ਬਹੁਤ ਲਾਹੇਬੰਦ ਸਿੱਧ ਹੋ ਸਕਦਾ ਹੈ। ਇਸ ਮੌਕੇ'ਤੇ ਫਾਉਂਡੇਸ਼ਨ ਦੀ ਕਾਰਜਕਾਰੀ ਪ੍ਰਧਾਨ ਪਰਮ ਪੂਜਨੀਕ ਭੈਣ ਬਿੰਦੀਆ ਛਾਬੜਾ ਜੀ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ ਅਸੀਂ ਨਹੀਂ ਅਪਣਾਇਆ, ਬਲਕਿ ਇਨ੍ਹਾਂ ਪਿੰਡਾਂ ਨੇ ਸਾਨੂੰ ਅਪਣਾ ਲਿਆ ਹੈ। ਅਸੀਂ ਬੜੇ ਉਤਸ਼ਾਹ ਨਾਲ ਸਾਰਿਆਂ ਦੇ ਨਾਲ ਪੂਰਨ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਭਾਰਤੀ ਉਲਪਿੰਕ ਐਸ਼ੋਸੀਏਸ਼ਨ ਦੇ ਉਪ ਪ੍ਰਧਾਨ ਸ਼੍ਰੀ ਕੁਲਦੀਪ ਵਤਸ ਜੀ ਨੇ ਕਿਹਾ ਕਿ ਪਿੰਡ ਵਿਚ ਸਟੇਡੀਅਮ ਬਣਾਉਣ ਕੋਈ ਸੋਖਾ ਕੰਮ ਨਹੀ ਹੈ। ਫਾਉਂਡੇਸ਼ਨ ਨੇ ਹਰਿਆਣਾ ਦੇ ਖੇਡ ਜਗਤ ਨੂੰ ਇਕ ਬਹੁਤ ਮਹੱਤਵਪੂਰਨ ਤੋਹਫਾ ਦਿੱਤਾ ਹੈ। ਆਸ ਹੈ ਕਿ ਇਥੇ ਦੇ ਸਾਰੇ ਬੱਚੇ ਅਤੇ ਨੌਜਵਾਨ ਵੱਖ-ਵੱਖ ਖੇਡਾਂ ਵਿਚ ਸਟੇਡੀਅਮ ਦਾ ਲਾਭ ਚੁੱਕਣਗੇ ਅਤੇ ਖੇਡਾਂ ਵਿਚ ਅੱਗੇ ਤੋਂ ਅੱਗੇ ਵੱਧਣ ਦਾ ਯਤਨ ਕਰਨਗੇ

 

Tags: Nirankari

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD