Friday, 19 April 2024

 

 

ਖ਼ਾਸ ਖਬਰਾਂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੇਫ ਸਕੂਲ ਵਾਹਨ ਤਹਿਤ ਸਬ ਡਵੀਜਨ ਤਪਾ ਦੇ ਸਕੂਲਾਂ ਦੀਆਂ ਵੈਨਾਂ/ਬੱਸਾਂ ਦੀ ਕੀਤੀ ਗਈ ਚੈਕਿੰਗ ਐਲਪੀਯੂ ਦੇ ਸਾਲਾਨਾ 'ਵਨ ਇੰਡੀਆ-2024' ਕਲਚਰਲ ਫੈਸਟ 'ਚ ਭਾਰਤੀ ਸੱਭਿਆਚਾਰ ਦਾ ਸ਼ਾਨਦਾਰ ਪ੍ਰਦਰਸ਼ਨ ਵਿਛੜੇ ਇਨਕਲਾਬੀ ਸਾਥੀਆਂ ਦੀ ਯਾਦ 'ਚ ਸਮਾਗਮ 21 ਅਪਰੈਲ ਨੂੰ ਸਬ ਜੇਲ੍ਹ ਪੱਟੀ ਬਣਿਆ ਈਟ ਰਾਈਟ ਕੈੱਪਸ ਰਵਨੀਤ ਬਿੱਟੂ ਦੇ ਉਲਟ, ਕਾਂਗਰਸ ਨੇ ਹਮੇਸ਼ਾ ਬੇਅੰਤ ਸਿੰਘ ਜੀ ਦੀ ਵਿਰਾਸਤ ਦਾ ਸਨਮਾਨ ਕੀਤਾ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਕੁੰਵਰ ਵਿਜੇ ਪ੍ਰਤਾਪ ਦੇ ਭਾਸ਼ਣ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਜਾਂਚ ਹੋਣੀ ਚਾਹੀਦੀ ਹੈ: ਬਾਜਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਸੱਦਾ ਪੱਤਰ ਮੁੱਖ ਮੰਤਰੀ ਭਗਵੰਤ ਮਾਨ ' ਨੇ 'ਆਪ' ਦਾ ਮਿਸ਼ਨ 13-0 ਨਾਮ ਦੇ ਇੱਕ ਪ੍ਰੋਗਰਾਮ ਵਿੱਚ ਪੰਜਾਬ ਦੇ ਆਪਣੇ ਸਾਰੇ 13 ਲੋਕ ਸਭਾ ਉਮੀਦਵਾਰਾਂ ਨੂੰ ਕਰਵਾਇਆ ਜਾਣੂ ਮਾਨ ਨੇ 'ਆਪ' ਦੇ 13 ਲੋਕ ਸਭਾ ਉਮੀਦਵਾਰਾਂ ਦੀ ਪੰਜਾਬ ਦੇ ਲੋਕਾਂ ਨਾਲ ਕਰਵਾਈ ਜਾਣ-ਪਛਾਣ ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਨਹੀਂ ਕੋਈ ਕਿਰਦਾਰ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਸੰਗਰੂਰ ਤੋਂ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਸਿਤਾਰਿਆਂ ਨਾਲ ਭਰੀ ਸ਼ਾਮ: ਸਤਿੰਦਰ ਸਰਤਾਜ, ਨੀਰੂ ਬਾਜਵਾ, ਦੇਬੀ ਮਖਸੂਸਪੁਰੀ, ਬੰਟੀ ਬੈਂਸ ਅਤੇ ਹੋਰਾਂ ਕਲਾਕਾਰਾਂ ਵਿਚਕਾਰ ਹੋਇਆ 'ਸ਼ਾਯਰ' ਦਾ ਸ਼ਾਨਦਾਰ ਪ੍ਰੀਮੀਅਰ ਗੁਜਰਾਤ ਦੇ ਭਰੂਚ 'ਚ ਭਗਵੰਤ ਮਾਨ ਦੀ 'ਜਨ ਆਸ਼ੀਰਵਾਦ ਯਾਤਰਾ' 'ਚ ਹੋਇਆ ਲੋਕਾਂ ਦਾ ਭਾਰੀ ਇਕੱਠ, ਕਿਹਾ- ਭਰੂਚ 'ਚ ਹੈ ਆਪ ਦੀ ਸੁਨਾਮੀ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਭਗਵਾਨ ਰਾਮ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਸੰਗਿਕ : ਐਨ.ਕੇ. ਸ਼ਰਮਾ ਇਕਜੁੱਟਤਾ ਨਾਲ ਐਨ.ਕੇ. ਸ਼ਰਮਾ ਲਈ ਪ੍ਰਚਾਰ ਕਰਨ ਸਾਰੇ ਹਲਕਾ ਇੰਚਾਰਜ : ਸੁਖਬੀਰ ਸਿੰਘ ਬਾਦਲ ''ਪੀਈਸੀ ਹਮੇਸ਼ਾ ਜਸਪਾਲ ਜੀ ਦੀ ਦੂਜੀ ਮਾਂ ਰਹੀ ਹੈ'': ਸਵਿਤਾ ਭੱਟੀ ਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ 'ਚ ਅਚਨਚੇਤ ਨਿਰੀਖਣ ਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ

 

ਬਾਰਡਰ ਏਰੀਆਂ ਅੰਦਰ ਲੋਕਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਲਿਆਉਂਣ ਲਈ ਇਹ ਵਧੀਆ ਉਪਰਾਲਾ ਹੈ- ਜੋਗਿੰਦਰ ਪਾਲ

ਲੜਕੀਆਂ ਨੂੰ ਸਵੈ ਰੋਜਗਾਰ ਲਈ ਬੈਂਕਾਂ ਨਾਲ ਸੰਪਰਕ ਬਣਾ ਕੇ ਉਪਲੱਬਦ ਕਰਵਾਏ ਜਾਣਗੇ ਲੋਨ

Web Admin

Web Admin

5 Dariya News

ਪਠਾਨਕੋਟ , 14 Oct 2018

ਬਾਰਡਰ ਏਰੀਆਂ ਅੰਦਰ ਇਸ ਤਰ੍ਹਾਂ ਦਾ ਉਪਰਾਲਾ ਜਿੱਥੇ ਬੱਚੀਆਂ ਨੂੰ ਸਵੈ ਰੋਜਗਾਰ ਸਥਾਪਤ ਕਰਨ ਵਿੱਚ ਸਹਿਯੋਗੀ ਸਾਬਤ ਹੋਵੇਗਾ ਉੱਥੇ ਹੀ ਬਾਰਡਰ ਏਰੀਆਂ ਦੀਆਂ ਹੋਰ ਲੜਕੀਆਂ ਦੇ ਲਈ ਇੱਕ ਪ੍ਰੇਰਨਾ ਸਰੋਤ ਬਣ ਕੇ ਵੀ ਸਾਹਮਣੇ ਆਵੇਗਾ, ਇਸ ਨਾਲ ਲੋਕਾਂ ਦੀ ਆਰਥਿਤ ਸਥਿਤੀ ਵਿੱਚ ਵੀ ਸੁਧਾਰ ਹੋਵੇਗਾ। ਇਹ ਪ੍ਰਗਟਾਵਾ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਨਰੋਟ ਜੈਮਲ ਸਿੰਘ ਵਿਖੇ ਸਥਿਤ ਬਲਾਕ ਦਫਤਰ ਵਿਖੇ ਨਿਟਕੌਨ ਚੰਡੀਗੜ੍ਹ ਵੱਲੋਂ ਆਯੋਜਿਤ ਇੱਕ ਸਮਾਰੋਹ ਦੋਰਾਨ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਜੈ ਅਰੋੜਾ ਡੀ.ਜੀ.ਐਮ. ਨਿਟਕੋਨ ਚੰਡੀਗੜ੍ਹ, ਸੁਨੀਲ ਕੁਮਾਰ ਜਿਲ੍ਹਾ ਮੈਨੇਜਰ ਨਿਟਕੋਨ, ਸੁਮਨ ਟ੍ਰੇਨਿੰਗ ਟੀਚਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਜਿਕਰਯੋਗ ਹੈ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਬਾਰਡਰ ਏਰੀਆਂ ਖੇਤਰ ਨਰੋਟ ਜੈਮਲ ਸਿੰਘ ਅਤੇ ਬਮਿਆਲ ਵਿਖੇ ਸਾਲ 2015-16 ਦੋਰਾਨ ਨਿਟਕੌਨ ਚੰਡੀਗੜ੍ਹ ਦੀ ਸਹਾਇਤਾ ਨਾਲ ਕਰੀਬ 69 ਲੜਕੀਆਂ ਨੂੰ ਸਿਲਾਈ ਕਟਾਈ ਦੀ ਕਰੀਬ ਤਿੰਨ ਮਹੀਨੇ ਫ੍ਰੀ ਟ੍ਰੇਨਿੰਗ ਦਿੱਤੀ ਗਈ ਸੀ। ਜਿਸ ਵਿੱਚ 44 ਲੜਕੀਆਂ ਨਰੋਟ ਜੈਮਲ ਸਿੰਘ ਅਤੇ 25 ਲੜਕੀਆਂ ਬਮਿਆਲ ਖੇਤਰ ਨਾਲ ਸਬੰਧਤ ਸਨ। ਇਨ੍ਹਾਂ 69 ਲੜਕੀਆਂ ਜਿਨ੍ਹਾਂ ਨੇ ਤਿੰਨ ਤਿੰਨ ਮਹੀਨੇ ਦਾ ਸਿਲਾਈ ਕਟਾਈ ਦਾ ਕੋਰਸ ਪੂਰਾ ਕੀਤਾ ਸੀ ਉਨ੍ਹਾਂ ਲੜਕੀਆਂ ਨੂੰ ਅੱਜ ਬਲਾਕ ਦਫਤਰ ਨਰੋਟ ਜੈਮਲ ਸਿੰਘ ਵਿਖੇ ਇਕ ਸਮਾਰੋਹ ਦੋਰਾਨ ਇੱਕ ਇੱਕ ਸਿਲਾਈ ਮਸੀਨ ਅਤੇ ਤਿੰਨ ਮਹੀਨੇ ਦੀ ਸਿਲਾਈ ਕਟਾਈ ਟ੍ਰੇਨਿੰਗ ਦਾ ਸਰਟੀਫਿਕੇਟ ਦਿੱਤੇ ਜਾਣ ਲਈ ਨਿਟਕੌਨ ਵੱਲੋਂ ਇਕ ਸਮਾਰੋਹ ਆਯੋਜਿਤ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਸਮਾਰੋਹ ਦਾ ਸੁਭ ਅਰੰਭ ਕੀਤਾ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕਿਹਾ ਕਿ ਬਾਰਡਰ ਖੇਤਰ ਅੰਦਰ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਂਣ ਵਾਲਾ ਇਹ ਵਧੀਆਂ ਉਪਰਾਲਾ ਹੈ। ਬੱਚੀਆਂ ਜਿਨ੍ਹਾਂ ਨੇ ਇਹ ਕੌਰਸ ਪੂਰਾ ਕਰ ਕੇ ਸਰਟੀਫਿਕੇਟ ਪ੍ਰਾਪਤ ਕੀਤੇ ਹਨ ਇਹ ਕੱਲ ਨੂੰ ਅਪਣਾ ਸਵੈ ਰੋਜਗਾਰ ਸਥਾਪਤ ਕਰ ਕੇ  ਅਪਣੇ ਪੈਰਾਂ ਦੇ ਖੜੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਨਿਟਕੋਨ ਕੰਪਨੀ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿ ਇਸ ਖੇਤਰ ਵਿੱਚ ਇਸ ਪ੍ਰੋਜੈਕਟ ਅਧੀਨ ਦੂਸਰਾ ਪੜਾਅ ਹੋਵੇਗਾ ਕਿ ਬੈਂਕਾਂ ਦੇ ਨਾਲ ਤਾਲਮੇਲ ਕਰ ਕੇ ਇਨ੍ਹਾਂ ਬੱਚੀਆਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਧੀਨ ਘੱਟ ਬਿਆਜ ਦਰਾਂ ਤੇ ਲੋਨ ਮੁਹੇਈਆਂ ਕਰਵਾਇਆ ਜਾਵੇ ਤਾਂ ਜੋ ਇਹ ਬੱਚੀਆਂ ਨੂੰ ਅਪਣਾ ਰੋਜਗਾਰ ਸਥਾਪਤ ਕਰਨ ਵਿੱਚ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਕਈ ਕੋਰਸ ਬਾਰਡਰ ਖੇਤਰ ਅੰਦਰ ਚਲਾਏ ਜਾਣਗੇ ਤਾਂ ਜੋ ਹੋਰ ਬੱਚੀਆਂ ਵੀ ਅਜਿਹੇ ਹੀ ਸਵੈ ਰੋਜਗਾਰ ਦੇ ਕੋਰਸ ਕਰ ਕੇ ਜਿੰਦਗੀ ਵਿੱਚ ਕਾਮਯਾਬ ਹੋ ਸਕਣ।ਇਸ ਮੋਕੇ ਤੇ ਹਾਜ਼ਰ ਸ੍ਰੀ ਵਿਜੈ ਅਰੋੜਾ ਡੀ.ਜੀ.ਐਮ. ਨਿਟਕੋਨ ਚੰਡੀਗੜ੍ਹ ਨੇ ਦੱਸਿਆ ਕਿ ਉਨ੍ਹਾਂ ਦਾ ਦੂਸਰਾ ਉਪਰਾਲਾ ਟ੍ਰੇਨਿੰਗ ਪ੍ਰਾਪਤ ਕਰ ਚੁੱਕੀਆਂ ਲੜਕੀਆਂ ਨੂੰ ਸਵੈ ਰੋਜਗਾਰ ਸਥਾਪਤ ਕਰਨ ਵਿੱਚ ਬੈਂਕਾਂ ਨਾਲ ਸੰਪਰਕ ਕਰ ਕੇ ਲੋਨ ਪ੍ਰਾਪਤ ਕਰਵਾਉਂਣਾ ਹੋਵੇਗਾ। ਉਨ੍ਹਾਂ ਦੱਸਿਆ ਇਸ ਤੋਂ ਉਨ੍ਹਾਂ ਵੱਲੋਂ ਬਾਰਡਰ ਏਰੀਆਂ ਅੰਦਰ ਹੀ ਜਲਦੀ ਹੀ ਲੜਕਿਆਂ ਲਈ ਵੀ ਫਰਿੱਜ ਰਿਪੇਅਰ,ਏ.ਸੀ. ਰਿਪੇਅਰ ਅਤੇ ਵਾਸਿੰਗ ਮਸੀਨ ਰਿਪੇਅਰ ਦੇ ਤਿੰਨ ਤਿੰਨ ਮਹੀਨਿਆਂ ਦੇ ਫ੍ਰੀ ਟੇਨਿੰਗ ਕੋਰਸ ਸੁਰੂ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਲੜਕਿਆਂ ਲਈ ਵੀ ਇੱਕ ਵਧੀਆ ਮੋਕਾ ਹੋਵੇਗਾ। 

 

Tags: Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD