Tuesday, 23 April 2024

 

 

ਖ਼ਾਸ ਖਬਰਾਂ ਗੁਰਜੀਤ ਸਿੰਘ ਔਜਲਾ ਕਾਰੋਬਾਰੀਆਂ ਨੂੰ ਮਿਲਣ ਸ਼ਾਸਤਰੀ ਮਾਰਕੀਟ ਪੁੱਜੇ 'ਆਪ' ਸਮਰਥਕਾਂ ਨੇ ਆਈਪੀਐਲ ਮੈਚ 'ਚ ਕੀਤਾ ਅਨੋਖਾ ਪ੍ਰਦਰਸ਼ਨ, ਅਰਵਿੰਦ ਕੇਜਰੀਵਾਲ ਦੀ ਫ਼ੋਟੋ ਵਾਲੀ ਟੀ-ਸ਼ਰਟ ਪਾਕੇ ਲਗਾਏ ਨਾਅਰੇ- ਮੈਂ ਵੀ ਕੇਜਰੀਵਾਲ ਹਾਂ ਫ਼ਰੀਦਕੋਟ ਤੇ ਖਡੂਰ ਸਾਹਿਬ 'ਚ 'ਆਪ' ਨੂੰ ਮਿਲੀ ਮਜ਼ਬੂਤੀ, ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਲੱਗਿਆ ਵੱਡਾ ਝਟਕਾ! ਬਾਸਰਕੇ ਭੈਣੀ ਤੋਂ ਅਕਾਲੀ ਦਲ ਨੂੰ ਝੱਟਕਾ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ 07 ਸਕੂਲੀ ਵਾਹਨਾਂ ਦੇ ਕੱਟੇ ਚਲਾਨ ''ਇੰਜੀਨੀਅਰਿੰਗ ਜਲਦ ਹੀ ਕੁਆਂਟਮ ਬਣ ਜਾਏਗੀ'' : ਪ੍ਰੋ: ਅਰਵਿੰਦ, ਵੀਸੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਪਕ ਬਾਂਸਲ ਡਕਾਲਾ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਦਸਵੀਂ ਜਮਾਤ ਦੇ ਸਰਕਾਰੀ ਸਕੂਲਾਂ ਦੇ ਮੈਰਿਟ 'ਚ ਆਏ ਵਿਦਿਆਰਥੀ ਸਨਮਾਨਤ ਜ਼ਿਲ੍ਹਾ ਤਰਨ ਤਾਰਨ ਵਿੱਚ ਕਣਕ ਦੀ ਸੁਚਾਰੂ ਖਰੀਦ ਲਈ 62 ਸਥਾਈ ਮੰਡੀਆਂ ਤੋਂ ਇਲਾਵਾ ਸਥਾਪਿਤ ਕੀਤੇ ਗਏ 24 ਆਰਜ਼ੀ ਖਰੀਦ ਕੇਂਦਰ- ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸ ਐਸ ਪੀ ਵੱਲੋਂ ਮੰਡੀਆਂ ਦਾ ਦੌਰਾ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਵੱਲੋਂ ਚੋਣਾਂ ਦੀਆਂ ਤਿਆਰੀਆਂ ਬਾਰੇ ਬੈਠਕ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾਂ ਕਰਨ ਵਾਲੀਆਂ 09 ਸਕੂਲੀ ਬੱਸਾਂ ਦੇ ਚਲਾਣ ਸ਼ੈਮਰਾਕ ਸਕੂਲ ਵਿਚ ਐਵਾਰਡ ਸੈਰਾਮਨੀ ਦਾ ਆਯੋਜਨ ਫਾਜ਼ਿਲਕਾ ਜ਼ਿਲ੍ਹੇ ਵਿਚ 132596 ਮਿਟ੍ਰਿਕ ਟਨ ਕਣਕ ਦੀ ਖਰੀਦ ਐਸ.ਐਮ.ਓ. ’ਤੇ ਹਮਲੇ ਵਿਰੁਧ ਡਾਕਟਰਾਂ ਨੇ ਕਢਿਆ ਇਕਜੁੱਟਤਾ ਮਾਰਚ ਸ਼੍ਰੀ ਰਾਮ ਮੰਦਿਰ ਅੱਜ ਸਰੋਵਰ ਵਿਕਾਸ ਸਮਿਤੀ ਦੀ ਅਧਿਕਾਰਤ ਵੈੱਬਸਾਈਟ ਵੀ ਲਾਂਚ ਕੀਤੀ ਗਈ 26 ਅਪ੍ਰੈਲ ਤੱਕ ਮਨਾਇਆ ਜਾਵੇਗਾ "ਮਲੇਰੀਆ ਵਿਰੋਧੀ ਹਫਤਾ": ਸਿਵਲ ਸਰਜਨ ਬਲਾਤਕਾਰ ਦੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਪੁਲਿਸ: ਜਨਤਕ ਜਥੇਬੰਦੀਆਂ ਸਵੀਪ ਗਤੀਵਿਧੀਆ ਤਹਿਤ ਖਾਲਸਾ ਗਰਲਜ਼ ਕਾਲਜ ਮੋਰਿੰਡਾ ਵਿੱਚ ਹੋਇਆ ਪ੍ਰਭਾਵਸ਼ਾਲੀ ਸਮਾਗਮ ਟੋਲ ਪਲਾਜ਼ੇ ਬੰਦ ਕਰਵਾਉਣ ਦੇ ਨਾਂ ’ਤੇ ਲੋਕਾਂ ਨੂੰ ਬਲੈਕਮੇਲ ਨਾ ਕਰਨ ਡਾ. ਬਲਬੀਰ ਸਿੰਘ : ਐਨ ਕੇ ਸ਼ਰਮਾ

 

ਵਾਤਾਵਰਣ ਨਾਲ ਮੋਹ ਅਤੇ ਵਧੇਰਾ ਮੁਨਾਫਾ ਲੈਣ ਲਈ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਕਿਸਾਨ ਜਸਪ੍ਰੀਤ ਸਿੰਘ

ਪਿੰਡ ਗਾਲਿਬ ਖੁਰਦ ਦਾ ਕਿਸਾਨ ਕਰਦੈ ਹੈਪੀਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ, ਨਵੀਂਆਂ ਪੀੜੀਆਂ ਦੇ ਸੁਨਹਿਰੀ ਭਵਿੱਖ ਲਈ ਪਰਾਲੀ ਨੂੰ ਸਾੜਨਾ ਰੋਕਣਾ ਜ਼ਰੂਰੀ-ਜਸਪ੍ਰੀਤ ਸਿੰਘ

Web Admin

Web Admin

5 Dariya News

ਜਗਰਾਂਉ/ਲੁਧਿਆਣਾ , 14 Oct 2018

ਪਿੰਡ ਗਾਲਿਬ ਖੁਰਦ ਦਾ ਜੰਮਪਲ ਜਸਪ੍ਰੀਤ ਸਿੰਘ ਗਿੱਲ ਪੰਜਾਬ ਦੇ ਉਨ੍ਹਾਂ ਆਧੁਨਿਕ ਸੋਚ ਵਾਲੇ ਕਿਸਾਨਾਂ ਵਿੱਚ ਆਉਂਦਾ ਹੈ, ਜਿਹੜੇ ਕਿਸਾਨਾਂ ਨੇ ਕਣਕ ਦੀ ਬਿਜਾਈ ਹੈਪੀ ਸੀਡਰ ਦੁਆਰਾ ਕਰਕੇ ਵਾਤਾਵਰਣ ਨੂੰ ਸੰਭਾਲਣ ਲਈ ਕਦਮ ਚੁੱਕੇ ਹਨ।ਇਹ ਕਿਸਾਨ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਬਿਨਾਂ ਕਣਕ ਦੀ ਸਿੱਧੀ ਬਿਜਾਈ ਹੈਪੀ ਸੀਡਰ ਦੁਆਰਾ ਕਰਕੇ ਆਪਣੇ ਸਮੇਂ, ਤੇਲ ਦੀ ਬੱਚਤ ਤਾਂ ਕਰਦਾ ਹੀ ਹੈ ਨਾਲ ਹੀ ਵਧੇਰੇ ਮੁਨਾਫਾ ਵੀ ਪ੍ਰਾਪਤ ਕਰ ਰਿਹਾ ਹੈ। ਮੈਟ੍ਰਿਕ ਪਾਸ ਜਸਪ੍ਰੀਤ ਸਿੰਘ ਨੇ ਆਧੁਨਿਕ ਖੇਤੀ ਅਪਣਾ ਕੇ ਆਪਣੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਨਹੀਂ ਕੀਤਾ ਸਗੋਂ ਆਪਣੇ ਇਲਾਕੇ ਦੇ ਲੋਕਾਂ ਦਾ ਰਾਹ ਦਸੇਰਾ ਵੀ ਬਣਿਆ। ਜਸਪ੍ਰੀਤ ਸਿੰਘ ਅਨੁਸਾਰ ਉਸਦਾ ਵਾਤਾਵਰਣ ਨਾਲ ਮੋਹ ਹੋਣ ਕਰਕੇ ਝੋਨੇ ਦੀ ਪਰਾਲੀ ਨੂੰ ਸਾੜਨ ਨੂੰ ਮਨ ਨਹੀਂ ਕਰਦਾ ਸੀ। ਜਿਸ ਕਰਕੇ ਉਸ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਸ਼ੀਨਰੀ ਵਿਭਾਗ ਵਿਚ ਆਪਣਾ ਰਾਬਤਾ ਕਾਇਮ ਕੀਤਾ ਤੇ ਉਹਨਾਂ ਦੀ ਸਲਾਹ ਨਾਲ ਹੀ ਹੈਪੀ ਸੀਡਰ ਦੀ ਵਰਤੋਂ ਸ਼ੁਰੂ ਕੀਤੀ। ਜਿਸ ਨਾਲ ਕਣਕ ਦੀ ਫਸਲ ਦੇ ਝਾੜ ਵਿਚ ਕਾਫੀ ਵਧੀਆ ਰਿਹਾ। ਇਸ ਕਰਕੇ ਹੀ ਉਹ ਪਿਛਲੇ ਕੁਝ ਸਮੇਂ ਤੋਂ ਕਣਕ ਦੀ ਸਿੱਧੀ ਬਿਜਾਈ ਕਰ ਰਿਹਾ ਹੈ ਤੇ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ।ਉਸ ਦੇ ਮੁਤਾਬਿਕ ਹੈਪੀ ਸੀਡਰ ਨਾਲ ਬਿਜਾਈ ਕੀਤੀ ਫਸਲ ਦਾ ਝਾੜ ਵਧੇਰੇ ਹੁੰਦਾ ਹੈ ਦਾਣੇ ਮੋਟੇ, ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਤੂੜੀ ਵੀ ਜ਼ਿਆਦਾ ਬਣਦੀ ਹੈ ਸਭ ਤੋਂ ਵੱਡੀ ਗੱਲ ਗੁੱਲੀ-ਡੰਡੇ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਨਿਜਾਤ ਮਿਲੀ ਹੈ।ਹੈਪੀ ਸੀਡਰ ਦੀ ਵਰਤੋਂ ਤੋਂ ਸੰਤੁਸ਼ਟ ਹੋ ਕੇ ਇਸ ਸਾਲ ਕੁਝ ਹੋਰ ਕਿਸਾਨਾਂ ਨਾਲ ਮਿਲ ਕੇ ਇੱਕ ਹੈਪੀ ਸੀਡਰ ਮਸ਼ੀਨ ਖਰੀਦ ਲਈ ਹੈ।

ਸ. ਜਸਪ੍ਰੀਤ ਸਿੰਘ ਸੰਤ ਭਗਵਾਨ ਪੁਰੀ ਕਿਸਾਨ ਕਲੱਬ ਗਾਲਿਬ ਖੁਰਦ (ਰਜਿ.) ਦਾ ਪ੍ਰਧਾਨ ਹੈ।ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਕਲੱਬ ਅਤੇ ਸਪਨਾ ਕਲੱਬ ਦਾ ਵੀ ਮੈਂਬਰ ਹੈ।ਆਪਣੀ ਸੂਝਵਾਨ ਤੇ ਕੁਸ਼ਲਤਾ ਕਰਕੇ ਉਹ ਲੋਕਾਂ ਨੂੰ ਫਸਲੀ ਵਿਭਿੰਨਤਾ ਲਈ ਵੀ ਪ੍ਰੇਰਿਤ ਕਰਦਾ ਹੈ ਤੇ ਆਪਣੇ ਇਲਾਕੇ ਦੇ ਲੋਕਾਂ ਲਈ ਇਕ ਮਿਸਾਲ ਹੈ।ਉਹ ਕਿਸਾਨ ਵੀਰਾਂ ਨੂੰ ਸਲਾਹ ਦਿੰਦਾ ਹੈ ਕਿ ਹੈਪੀਸੀਡਰ ਵਰਤੋਂ ਨਾਲ ਕਣਕ ਦੀ ਸਿੱਧੀ ਬਿਜਾਈ ਸੌਖੀ ਤਰ੍ਹਾਂ ਕੀਤੀ ਜਾ ਸਕਦੀ ਹੈ।ਉਸ ਮੁਤਾਬਿਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਵਿਕਸਿਤ ਸਟਰਾਅ ਮੈਨੇਜਮੈਟ ਸਿਸਟਮ ਅਤੇ ਰੀਪਰ ਦੋਹਾਂ ਦੀ ਵਰਤੋਂ ਤੋਂ ਬਾਅਦ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।ਪਰ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਖੇਤੀ ਮਾਹਿਰਾਂ ਨਾਲ ਸਲਾਹ ਜ਼ਰੂਰ ਕਰ ਲੈਣੀ ਚਾਹੀਦੀ ਹੈ ਤਾਂ ਜੋ ਕਿਸਾਨ ਇਸ ਤਕਨੀਕ ਦਾ ਭਰਪੂਰ ਲਾਭ ਲੈ ਸਕੇ। ਉਸਦਾ ਮੰਨਣਾ ਹੈ ਕਿ ਕਿਸਾਨਾਂ ਨੂੰ ਆਧੁਨਿਕ ਖੇਤੀ ਵੱਲ ਆਉਣਾ ਚਾਹੀਦਾ ਹੈ। ਵਾਤਾਵਰਣ ਨੂੰ ਸੰਭਾਲਣ ਲਈ ਅਤੇ ਸਰਕਾਰ ਦੇ ਉੱਦਮ ਨੂੰ ਪੂਰਾ ਕਰਨ ਲਈ ਪਰਾਲੀ ਨੂੰ ਅੱਗ ਲਾਉਣ ਤੋਂ ਰੁਕਣਾ ਹੀ ਪੈਣਾ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

 

Tags: Khas Khabar , Agriculture

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD