Thursday, 18 April 2024

 

 

ਖ਼ਾਸ ਖਬਰਾਂ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਭਗਵਾਨ ਰਾਮ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਸੰਗਿਕ : ਐਨ.ਕੇ. ਸ਼ਰਮਾ ਇਕਜੁੱਟਤਾ ਨਾਲ ਐਨ.ਕੇ. ਸ਼ਰਮਾ ਲਈ ਪ੍ਰਚਾਰ ਕਰਨ ਸਾਰੇ ਹਲਕਾ ਇੰਚਾਰਜ : ਸੁਖਬੀਰ ਸਿੰਘ ਬਾਦਲ ''ਪੀਈਸੀ ਹਮੇਸ਼ਾ ਜਸਪਾਲ ਜੀ ਦੀ ਦੂਜੀ ਮਾਂ ਰਹੀ ਹੈ'': ਸਵਿਤਾ ਭੱਟੀ ਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ 'ਚ ਅਚਨਚੇਤ ਨਿਰੀਖਣ ਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ ਸੰਜੇ ਟੰਡਨ ਨੇ ਸਮਾਜ ਵਿੱਚ ਸੀਨੀਅਰ ਨਾਗਰਿਕਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ ਪੰਜਾਬ ਪੁਲਿਸ ਨੇ 72 ਘੰਟਿਆਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਦਾ ਕਤਲ ਕੇਸ ਸੁਲਝਿਆ; ਦੋ ਹਮਲਾਵਰ ਕਾਬੂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਵਾਲੇ ਖੇਤਾਂ ਦਾ ਨਿਰੀਖਣ ਡੀ.ਆਈ.ਜੀ. ਹਰਚਰਨ ਭੁੱਲਰ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੰਗਰੂਰ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਬਿਹਾਰ ਕੇਡਰ ਦੇ ਆਈ ਏ ਐਸ ਅਫਸਰਾਂ ਨੇ ਐਸ.ਏ.ਐਸ.ਨਗਰ ਦਾ ਦੌਰਾ ਕੀਤਾ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਾਲ ਰੈਲੀ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ 'ਚ ਖਰੀਦ ਕਾਰਜਾਂ ਲਈ ਸੁਚਾਰੂ ਪ੍ਰਬੰਧਾਂ ਨੂੰ ਬਣਾਇਆ ਜਾ ਰਿਹਾ ਯਕੀਨੀ - ਸਾਕਸ਼ੀ ਸਾਹਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੀ ਮਾਤਾ ਚਿੰਤਪੁਰਨੀ ਮੰਦਿਰ ਵਿਖੇ ਹੋਏ ਨਤਮਸਤਕ ਆਪ ਨੇ ਪੰਜਾਬ ਵਿੱਚ ਬਾਕੀ ਚਾਰ ਲੋਕ ਸਭਾ ਸੀਟਾਂ ਤੇ ਉਮੀਦਵਾਰਾਂ ਦਾ ਕੀਤਾ ਐਲਾਨ 'ਆਪ' ਉਮੀਦਵਾਰ ਉਮੇਸ਼ ਮਕਵਾਨਾ ਨੇ ਭਗਵੰਤ ਮਾਨ ਦੀ ਹਾਜ਼ਰੀ 'ਚ ਭਰਿਆ ਨਾਮਜ਼ਦਗੀ ਪੱਤਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਧਿਕਾਰੀਆਂ ਨੂੰ ਹਰ ਇੱਕ ਪੋਲਿੰਗ ਸਟੇਸ਼ਨ ਤੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੀ ਦਿੱਤੀ ਹਦਾਇਤ ਗੁਰਜੀਤ ਸਿੰਘ ਔਜਲਾ ਦਾ ਰੇਲਵੇ ਸਟੇਸ਼ਨ ’ਤੇ ਨਿੱਘਾ ਸਵਾਗਤ, ਸੀਨੀਅਰ ਕਾਂਗਰਸੀ ਆਗੂਆਂ, ਵਰਕਰਾਂ ਤੇ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕੀਤੀ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣਾਂ 2024 ਦੇ ਬਣਨ ਵਾਲੇ ਗਿਣਤੀ ਕੇਂਦਰ, ਡਿਸਪੈਚ ਸੈਂਟਰ ਅਤੇ ਸਟਰਾਂਗ ਰੂਮਾਂ ਦਾ ਲਿਆ ਜਾਇਜਾ ਗੈਰ-ਸੰਚਾਰੀ ਬਿਮਾਰੀਆਂ ਸਬੰਧੀ ਕੀਤਾ ਜਾਗਰੂਕ

 

ਸਿਵਲ ਹਸਪਾਤਲ ਫਤਹਿਗੜ੍ਹ ਸਾਹਿਬ ਵਿਖੇ ਮਰੀਜਾਂ ਲਈ ਹੋਰ ਵਧੇਰੇ ਸਹੂਲਤਾਂ ਉਪਲਬਧ ਕਰਾਉਣ ਵਾਸਤੇ ਰੋਗੀ ਕਲਿਆਣ ਸੰਮਤੀ ਨੇ ਲਏ ਅਹਿਮ ਫੈਸਲੇ

ਮਰੀਜਾਂ ਨੂੰ ਜੈਨਰਿਕ ਤੇ ਮਿਆਰੀ ਦਵਾਈਆਂ ਉਪਲਬਧ ਕਰਾਉਣ ਲਈ ਜਨ ਔਸ਼ਧੀ ਸਟੋਰ ਖੋਲਿਆ ਜਾਵੇਗਾ -ਨਾਗਰਾ

Web Admin

Web Admin

5 Dariya News

ਫਤਿਹਗੜ ਸਾਹਿਬ , 08 Oct 2018

ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਮਰੀਜ਼ਾਂ ਲਈ ਹੋਰ ਵਧੇਰੇ ਸਹੂਲਤਾਂ ਵਧਾਉਣ ਲਈ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਜਿਸ ਵਿਚ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਇਸ ਗੱਲ ਤੇ ਜੋੋਰ ਦਿੱਤਾ ਕਿ ਹਸਪਤਾਲ ਵਿਖੇ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ  ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਜੈਨਰਿਕ ਦਵਾਈਆਂ ਉਪਲਬਧ ਕਰਾਉਣ ਵਾਸਤੇ ਜਨ ਔਸ਼ਦੀ ਸਟੋਰ ਖੋਲਿਆ ਜਾਵੇ ਤਾਂ ਜੋ ਆਮ ਮਰੀਜ਼ਾਂ ਨੂੰ ਸਸ਼ਤੀਆਂ ਅਤੇ ਮਿਆਰੀ ਦਵਾਈਆਂ ਉਪਲਬਧ ਹੋ ਸਕਣ। ਇਸ ਮੀਟਿੰਗ ਵਿੱਚ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਰੋਗੀ ਕਲਿਆਣ ਸੰਮਤੀ ਨੇ ਇਹ ਵੀ ਫੈਸਲਾ ਕੀਤਾ ਕਿ ਹਸਪਤਾਲ ਵਿੱਚ ਪੂਰੀ ਤਰ੍ਹਾਂ ਸਾਫ ਸਫਾਈ ਰੱਖਣ ਲਈ ਵੱਖ-ਵੱਖ ਵਾਰਡਾਂ ਵਿੱਚ ਸਫੈਦੀ ਤੇ ਪੇਂਟ ਕਰਵਾਇਆ ਜਾਵੇ ਅਤੇ ਹਸਪਤਾਲ ਦੀਆਂ ਛੱਤਾਂ ਦੀ ਅਤੇ ਹੋਰ ਲੋੜੀਂਦੀ ਮੁਰ੍ਰੰਮਤ ਵੀ ਕਰਵਾਈ ਜਾਵੇ। ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਹਸਪਤਾਲ ਦੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਸਵੱਛ ਤੇ ਸਾਫ ਸੁਥਰਾ ਰੱਖਣ ਲਈ ਮਰੀਜਾਂ ਲਈ ਬਣੇ ਪਖਾਨਿਆਂ ਦੀ ਵਿਸ਼ੇਸ ਮੁਰੰਮਤ ਕਰਵਾਈ ਜਾਵੇ।ਰੋਗੀ ਕਲਿਆਣ ਸੰਮਤੀ ਦੇ ਮੈਂਬਰਾਂ ਨੇ ਬਹੁਸੰਮਤੀ ਨਾਲ ਇਹ ਵੀ ਫੈਸਲਾ ਕੀਤਾ ਕਿ ਹਸਪਤਾਲ ਦੇ ਐਮਰਜੈਂਸੀ ਯੂਨਿਟ ਅਤੇ ਡਾਇਲਸਿਸ ਯੂਨਿਟਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਏ.ਸੀ ਲਗਾਏ ਜਾਣ। ਵਿਧਾਇਕ ਨਾਗਰਾ ਨੇ ਸਿਵਲ ਸਰਜਨ ਨੂੰ ਕਿਹਾ ਕਿ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ਦੀ ਲੈਬਾਰਟਰੀ ਦਾ ਸਮਾਂ ਮਰੀਜਾਂ ਦੇ ਸੈਂਪਲ ਲੈਣ ਲਈ ਦੁਪਹਿਰ 12 ਵਜੇ ਤੱਕ ਵਧਾਇਆ ਜਾਵੇ। ਸਿਵਲ ਸਰਜਨ ਨੇ ਦੱਸਿਆ ਕਿ ਹਸਪਤਾਲ ਦੇ ਪ੍ਰਸ਼ਾਸਨ ਵਿਚ ਸੁਧਾਰ ਲਿਆਉਣ ਤੋਂ ਬਾਅਦ ਓ.ਪੀ.ਡੀ ਵਿਚ ਰੋਜਾਨਾਂ ਮਰੀਜ ਆਉਣ ਦੀ ਗਿਣਤੀ 800 ਤੋਂ ਵੀ ਵੱਧ ਹੋ ਗਈ ਹੈ।ਮੀਟਿੰਗ ਵਿਚ ਇਹ ਵੀ ਵਿਚਾਰਿਆ ਗਿਆ ਕਿ ਹਸਪਤਾਲ ਦੀਆਂ ਬਿਜ਼ਲੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸੋਲਰ ਸਿਸਟਮ ਲਗਾਉਣ ਵੱਲ ਵੀ ਤਵੱਜੋਂ ਦਿੱਤੀ ਜਾਵੇ। ਇਸ ਮੀਟਿੰਗ ਵਿਚ ਐਸ.ਡੀ.ਐਮ. ਫਤਹਿਗੜ੍ਹ ਸਾਹਿਬ ਡਾ: ਸੰਜੀਵ ਕੁਮਾਰ, ਸਿਵਲ ਸਰਜਨ ਡਾ:ਐਨ.ਕੇ. ਅਗਰਵਾਲ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਜਗਦੀਸ ਸਿੰਘ,ਮੈਂਬਰ ਸ੍ਰੀ ਗੁਲਸ਼ਨ ਰਾਏ ਬੌਬੀ, ਸ੍ਰੀ ਦਵਿੰਦਰ ਭੱਟ, ਸ੍ਰੀ ਹਰਵਿੰਦਰ ਸੂਦ, ਡਾ: ਸੰਦੀਪ ਸਿੰਘ ਗਿੱਲ, ਸ੍ਰੀਮਤੀ ਹਰਮੀਤ ਕੌਰ, ਹਰਸ਼ਵਿੰਦਰ ਸਿੰਘ ਤੋਂ ਇਲਾਵਾ ਹੋਰ ਮੈਂਬਰ ਵੀ ਸ਼ਾਮਿਲ ਹੋਏ।

 

Tags: Punjab Admin

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD