Saturday, 20 April 2024

 

 

ਖ਼ਾਸ ਖਬਰਾਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਪਟਿਆਲਾ ਦੀਆਂ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਗੁਰਜੀਤ ਔਜਲਾ ਨੇ ਗੁਰਦੁਆਰਾ ਬਾਬਾ ਛੱਜੋ ਜੀ ਵਿਖੇ ਨਤਮਸਤਕ ਹੋ ਕੇ ਕੀਤਾ ਆਪਣੀ ਚੋਣ ਮੁਹਿੰਮ ਦਾ ਆਰੰਭ ਸਰਕਾਰ ਨਿੱਜੀ ਲਾਭ ਲਈ ਕਣਕ ਦੀ ਬਰਬਾਦੀ ਕਰ ਰਹੀ ਹੈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਦਾਣਾ ਮੰਡੀ ਦਾ ਦੌਰਾ-ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ ਰੀਜਨਲ ਟਰਾਂਸਪੋਰਟ ਅਫ਼ਸਰ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਐਲਪੀਯੂ ਦੇ ਸਕੂਲ ਆਫ ਲਿਬਰਲ ਐਂਡ ਕ੍ਰਿਏਟਿਵ ਆਰਟਸ ਨੇ ‘ਵਨ ਇੰਡੀਆ-2024’ ਦੀ ਚੈਂਪੀਅਨਸ਼ਿਪ ਟਰਾਫੀ ਜਿੱਤੀ ਸਿਹਤ ਮੰਤਰੀ ਪੰਜਾਬ ਨੇ ਆਰੀਅਨਜ਼ ਫਾਰਮੇਸੀ ਕਾਨਫਰੰਸ ਦਾ ਉਦਘਾਟਨ ਕੀਤਾ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਸਕੂਲ ਬੱਸ ਪ੍ਰੋਵਾਈਡਰਾਂ ਨਾਲ ਮੀਟਿੰਗ ਪੰਜਾਬ ਦੀਆਂ ਔਰਤਾਂ ਨੂੰ ਅੱਜ ਵੀ ਇੱਕ-ਇੱਕ ਹਜ਼ਾਰ ਮਾਸਿਕ ਭੱਤੇ ਦੀ ਉਡੀਕ : ਐਨ.ਕੇ. ਸ਼ਰਮਾ ਅਪਲਾਈਡ ਸਾਇੰਸਜ਼ ਵਿਭਾਗ ਸੀਜੀਸੀ ਲਾਂਡਰਾਂ ਵੱਲੋਂ ਵਰਕਸ਼ਾਪ ਦਾ ਆਯੋਜਨ ਪ੍ਰੀਤ ਕਲੋਨੀ ਰੂਪਨਗਰ ਵਿਖੇ ਇਮਾਰਤ ਡਿੱਗਣ ਸੰਬੰਧੀ ਬਚਾਅ ਓਪਰੇਸ਼ਨ ਹੋਇਆ ਪੂਰਾ ਰੋਡ ਸ਼ੋਅ ਦੌਰਾਨ ਵਰਤੇ ਜਾ ਰਹੇ ਵਾਹਨਾਂ ਦੀ ਸਹੀ ਪ੍ਰਵਾਨਗੀ ਲਈ ਜਾਵੇ - ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਵੱਲੋਂ 10ਵੀਂ ਜਮਾਤ 'ਚ ਚੋਟੀ ਦਾ ਦਰਜ਼ਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕਿਹਾ: ਰਾਤ ਭਾਵੇਂ ਜਿੰਨੀ ਮਰਜ਼ੀ ਲੰਬੀ ਹੋਵੇ, ਸੱਚ ਦਾ ਸੂਰਜ ਹਮੇਸ਼ਾ ਚੜ੍ਹਦਾ ਹੈ, 2022 'ਚ ਜਨਤਾ ਨੇ ਚੜ੍ਹਾਇਆ ਸੀ ਸੱਚ ਦਾ ਸੂਰਜ ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ ਗੁਰਜੀਤ ਸਿੰਘ ਔਜਲਾ ਮੁਸਲਿਮ ਭਾਈਚਾਰੇ ਨੂੰ ਜੁੰਮੇ ਦੀ ਨਮਾਜ਼ ਦੀ ਵਧਾਈ ਦੇਣ ਪਹੁੰਚੇ ਜ਼ਿਲ੍ਹੇ ਦੀ ਮੰਡੀਆਂ ਵਿੱਚ 18 ਹਜ਼ਾਰ 868 ਮੀਟਰਿਕ ਟਨ ਕਣਕ ਦੀ ਆਮਦ ਹੋਈ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬੈਂਕ ਦੇਣਗੇ ਵੋਟਰ ਜਾਗਰੂਕਤਾ ਦਾ ਸੁਨੇਹਾ ਅੰਤਰਰਾਜੀ ਸਰਹੱਦ ਤੇ ਪੁਲਿਸ ਵੱਲੋਂ ਫਲੈਗ ਮਾਰਚ, ਨਾਕਿਆਂ ਦੀ ਕੀਤੀ ਚੈਕਿੰਗ - ਐਸ ਐਸ ਪੀ ਡਾ ਪ੍ਰਗਿਆ ਜੈਨ ਸਿਹਤ ਵਿਭਾਗ ਨੇ ਮਨਾਇਆ "ਵਿਸ਼ਵ ਜਿਗਰ ਦਿਵਸ" ਜ਼ਿਲਾ ਫ਼ਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੀਆਂ ਨਵੀਨਤਮ ਖੇਤੀ ਤਕਨੀਕਾਂ ਵਰਤਣ ਦੀ ਜ਼ਰੂਰਤ: ਡਿਪਟੀ ਕਮਿਸ਼ਨਰ ਵਿਨੀਤ ਕੁਮਾਰ

 

ਪੰਜਾਬ ਦੇ ਅਮਨ ਨੂੰ ਗੰਭੀਰ ਖ਼ਤਰਾ, ਅਕਾਲੀ ਦਲ ਦੀ ਚਿਤਾਵਨੀ

ਕਾਂਗਰਸੀ ਗਿਦੜ ਭਬਕੀਆਂ ਦਾ ਠੋਕ ਕੇ ਮੂੰਹ ਤੋੜ ਜਵਾਬ ਦੇਵਾਂਗੇ, ਸਥਿਤੀ ਵਿਗੜਣ ਲਈ ਸਰਕਾਰ ਜਿੰਮੇਵਾਰ ਹੋਵੇਗੀ

Web Admin

Web Admin

5 Dariya News

ਚੰਡੀਗੜ੍ਹ , 30 Aug 2018

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਐਲਾਨ ਕੀਤਾ ਕਿ ਉਹ ਸਿੱਖਾਂ ਦੀ ਕਾਤਲ, ਸ੍ਰੀ ਹਰਮਿੰਦਰ ਸਾਹਿਬ ਦੀ ਦੋਖੀ ਅਤੇ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਕੁਫ਼ਰ ਤੋਲਣ ਵਾਲੇ ਕਾਂਗਰਸੀ ਆਗੂਆਂ ਵਲੋ ਦਿੱਤੀ ਗਈ ਇਸ ਗਿਦੜ ਭਬਕੀ ਨੂੰ ਪਾਰਟੀ ਕਬੂਲ ਕਰਦੀ ਹੈ ਅਤੇ ਐਲਾਨ ਕਰਦੀ ਹੈ ਕਿ ਕਾਂਗਰਸੀ ਗਿਦੜ ਭਬਕੀਆਂ ਦਾ ਠੋਕ ਕੇ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਪਾਰਟੀ ਨੇ ਚਿਤਾਵਨੀ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋਧਿਆਂ ਨੂੰ ਜੇ ਕਿਸੇ ਨੇ ਲਲਕਾਰਿਆਂ ਤਾਂ ਉਸ ਨੂੰ ਉਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਅਤੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਪੈਦਾ ਹੋਏ ਕਿਸੇ ਵੀ ਖ਼ਤਰੇ ਦੀ ਪੂਰੀ ਜਿੰਮੇਦਾਰੀ ਪੰਜਾਬ ਸਰਕਾਰ ਦੇ ਸਿਰ ਹੋਵੇਗੀ।ਪਾਰਟੀ ਨੇ ਐਲਾਨ ਕੀਤਾ ਕਿ ਉਸ ਵਲੋ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ੍ਹ ਦੇ ਘਰ ਵਿਚ ਜਾ ਕੇ ਕਾਂਗਰਸ ਵਿਰੁੱਧ ਪੋਲ ਖੋਲ ਰੈਲੀ ਕੀਤੀ ਜਾਵੇਗੀ, ਜਿਸ ਵਿਚ ਕਾਂਗਰਸ ਅਤੇ ਪੰਜਾਬ ਵਿਚ ਅਮਨ ਨੂੰ ਲਾਬੂ ਲੋਣ ਵਾਲਿਆਂ ਦਰਮਿਆਨ ਮਿਲੀ ਭੁਗਤ ਨੂੰ ਨੰਗਿਆ ਕੀਤਾ ਜਾਵੇਗਾ।ਪਾਰਟੀ ਦੀ ਕੋਰ ਕਮੇਟੀ ਦੇ ਫ਼ੈਸਲਿਆਂ ਦੀ ਜਾਣਕਾਰੀ ਮੀਡੀਆਂ ਨੂੰ ਦਿੰਦੇ ਹੋਏ ਪਾਰਟੀ ਦੇ ਬੁਲਾਰੇ ਸ਼੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਹੈ  ਕਿ ਕਾਂਗਰਸ ਪਾਰਟੀ ਵਲੋ ਕੋਝੇ ਹੱਥ ਕੰਡਿਆਂ ਤੇ ਉਤਰ ਕੇ ਪੰਜਾਬ ਦੇ ਸਰਵ ਪ੍ਰਮਾਣਿਤ ਆਗੂ ਅਤੇ ਖ਼ਾਲਸਾ ਪੰਥ ਦੇ ਸਿਰਮੋਰ ਜਰਨੈਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਕੀਤੀ ਗਈ ਭੱਦੀ ਨੁਕਤਾਚੀਨੀ ਨੂੰ ਖਾਲਸਾ ਪੰਥ ਅਤੇ ਸ੍ਰੋਮਣੀ ਅਕਾਲੀ ਦਲ ਉਤੇ ਹਮਲਾ ਕਰਾਰ ਦਿੰਦੀ ਹੈ।ਮੀਟਿੰਗ ਵਿਚ ਕਾਂਗਰਸ ਪਾਰਟੀ ਵਲੋ ਭਾੜੇ ਦੇ ਕਰਿੰਦਿਆਂ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਂਵਾਂ ਵਿਰੁੱਧ ਕੀਤੀ ਬਿਆਨਬਾਜੀ ਅਤੇ ਡਰਾਮੇਬਾਜੀ ਦੀ ਘੋਰ ਨਿੰਦਿਆਂ ਕੀਤੀ ਗਈ।ਪਾਰਟੀ ਨੇ ਸਮੂਹ ਪੰਜਾਬੀਆਂ ਨੂੰ ਪੰਜਾਬ ਵਿਚ ਅਮਨ ਅਤੇ ਭਾਈਚਾਰਕ ਸਾਂਝ ਨੂੰ ਪੈਦਾ ਹੋਏ ਗੰਭੀਰ ਖ਼ਤਰੇ ਵਿਰੁੱਧ ਸੁਚੇਤ ਕੀਤਾ ਅਤੇ ਕਿਹਾ ਕਿ ਕਾਇਸ ਵਿਚ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਪਾਰਟੀ ਅਤੇ ਵਿਦੇਸ਼ੀ ਚੰਦਿਆਂ ਦੀ ਸ਼ਹਿ ਤੇ ਕੰਮ ਕਰ ਰਹੇ ਏਜੰਟਾਂ ਦੀ ਮਿਲੀ ਭੁਗਤ ਵਲੋ ਪੰਜਾਬ ਦੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਮੁੜ੍ਹ ਲਾਬੂ ਲਾਉਣ ਦੀ ਸਾਜ਼ਿਸ ਰਚੀ ਗਈ ਹੈ।ਪੰਥ ਅਤੇ ਪੰਜਾਬ ਦੇ ਲੋਕ ਨਾਇਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਮੁੱਚਾ ਜੀਵਨ ਪੰਜਾਬ ਵਿਚ ਅਮਨ ਅਤੇ ਭਾਈਚਾਰਕ ਸਾਂਝ ਲਈ ਸਮਰਪਤ ਰਿਹਾ ਹੈ। ਪਾਰਟੀ ਸ਼੍ਰ: ਬਾਦਲ ਦੇ ਅਮਨ ਅਤੇ ਭਾਈਚਾਰਕ ਦੇ ਇਸ ਉਦੇਸ ਉਤੇ ਡੱਟਕੇ ਪਹਿਰਾ ਦੇਣ ਦੀ ਵਚਨਬੱਧਤਾ ਨੂੰ ਦਹੁਰਾਇਆ।

 

Tags: Sukhbir Singh Badal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD