Saturday, 20 April 2024

 

 

ਖ਼ਾਸ ਖਬਰਾਂ ਸਿਹਤ ਵਿਭਾਗ ਨੇ ਮਨਾਇਆ "ਵਿਸ਼ਵ ਜਿਗਰ ਦਿਵਸ" ਜ਼ਿਲਾ ਫ਼ਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੀਆਂ ਨਵੀਨਤਮ ਖੇਤੀ ਤਕਨੀਕਾਂ ਵਰਤਣ ਦੀ ਜ਼ਰੂਰਤ: ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਦਿਵਿਆਂਗ ਵੋਟਰਾਂ ਨਾਲ ਸੰਵਾਦ ਪ੍ਰੋਗਰਾਮ ਆਯੋਜਿਤ ਦਸਵੀਂ ਜਮਾਤ ਦੀ ਮੈਰਿਟ ਸੂਚੀ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕੀਤਾ ਸਨਮਾਨਿਤ ਸਵੀਪ ਗਤੀਵਿਧੀਆਂ ਤਹਿਤ ਦਸਵੀਂ ਜਮਾਤ ਦੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਕੀਤਾ ਜਾਗਰੂਕ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਅਪਨਾਉਣ ਕਿਸਾਨ : ਕੋਮਲ ਮਿੱਤਲ PEC ਦੇ ਸਾਬਕਾ ਵਿਦਿਆਰਥੀ, ਸਵਾਮੀ ਇੰਟਰਨੈਸ਼ਨਲ, ਯੂਐਸਏ ਦੇ ਸੰਸਥਾਪਕ ਅਤੇ ਪ੍ਰਧਾਨ, ਸ਼੍ਰੀ. ਰਾਮ ਕੁਮਾਰ ਮਿੱਤਲ, ਨੇ ਕੈਂਪਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਮਹਿਲਾਂ ’ਚ ਰਹਿਣ ਵਾਲੇ ਗਰੀਬਾਂ ਦਾ ਦੁੱਖ ਨਹੀਂ ਸਮਝ ਸਕਦੇ : ਐਨ.ਕੇ.ਸ਼ਰਮਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ 'ਫੰਡਿੰਗ ਲਈ ਖੋਜ ਪ੍ਰੋਜੈਕਟ ਲਿਖਣ' 'ਤੇ ਵਰਕਸ਼ਾਪ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਵਿਨੀਤ ਕੁਮਾਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦਾਣਾ ਮੰਡੀ ਨਵਾਂਸ਼ਹਿਰ ਦਾ ਦੌਰਾ ਕਰਕੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਜ਼ਿਲ੍ਹਾ ਬਰਨਾਲਾ ‘ਚ 40 ਥਾਵਾਂ ਉੱਤੇ ਸਰਫੇਸ ਫੀਡਰ ਦਾ ਇਸਤਮਾਲ ਕਰਦਿਆਂ ਲਗਾਈ ਗਈ ਕਣਕ, ਡਿਪਟੀ ਕਮਿਸ਼ਨਰ 'ਸੇਫ਼ ਸਕੂਲ ਵਾਹਨ ਪਾਲਿਸੀ' ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਕਿਸੇ ਵੀ ਪੱਧਰ ਉਤੇ ਸਮਝੌਤਾ ਨਹੀਂ: ਡਿਪਟੀ ਕਮਿਸ਼ਨਰ ਫਾਇਰ ਸੇਫ਼ਟੀ ਸਬੰਧੀ ਜਾਣਕਾਰੀ ਹੋਣਾ ਅਤੀ ਜਰੂਰੀ :- ਸਿਵਲ ਸਰਜਨ ਡਾ ਦਵਿੰਦਰਜੀਤ ਕੌਰ NSS PEC ਨੇ PGIMER ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਡੀਸੀ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਹਸਤਾਖਰ ਮੁਹਿੰਮ ਦੀ ਹੋਈ ਸ਼ੁਰੂਆਤ ਸਿਵਲ ਸਰਜਨ ਨੇ ਹੀਟ ਐਡਵਾਈਜ਼ਰੀ ਸਬੰਧੀ ਮੀਟਿੰਗ ਕੀਤੀ ਪਰਾਲੀ ਸਾੜੇ ਬਿਨਾਂ ‘ਸਰਫੇਸ ਸੀਡਰ’ ਨਾਲ ਬੀਜੀ ਕਣਕ ਦੇ ਖੇਤ ਦਾ ਮੌਕਾ ਵੇਖਣ ਪੁੱਜੇ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ ਡਿਪਟੀ ਕਮਿਸ਼ਨਰ ਨੇ ਭਗਤਾਂਵਾਲਾ ਮੰਡੀ ਵਿਚ ਕਰਵਾਈ ਕਣਕ ਦੀ ਖ਼ਰੀਦ ਸ਼ੁਰੂ

 

ਜੀ.ਕੇ. 'ਤੇ ਹਮਲਾ ਪਾਕਿਸਤਾਨ ਦੀ ਆਈ ਐਸ ਆਈ ਵਲੋਂ ਬਣਾਈ ਗਈ ਯੋਜਨਾ : ਸੁਖਬੀਰ ਸਿੰਘ ਬਾਦਲ

ਗਾਂਧੀ ਪਰਿਵਾਰ ਅਤੇ ਕਾਂਗਰਸ ਦੀ ਸੋਚ ਹਮੇਸ਼ਾਂ ਪੰਥ ਅਤੇ ਪੰਜਾਬ ਵਿਰੋਧੀ ਰਹੀ : ਬਿਕਰਮ ਸਿੰਘ ਮਜੀਠੀਆ

Web Admin

Web Admin

5 Dariya News

ਬਾਬਾ ਬਕਾਲਾ/ਅਮ੍ਰਿਤਸਰ , 26 Aug 2018

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਦਿਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. 'ਤੇ ਹਮਲਾ ਪਾਕਿਸਤਾਨ ਦੀ ਆਈ ਐਸ ਆਈ ਵਲੋਂ ਬਣਾਈ ਗਈ ਯੋਜਨਾ ਤਹਿਤ ਹੋਇਆ, ਜਿਸ 'ਤੇ ਅਮਲ ਕਰਨ ਵਾਲੇ 2020 ਵਾਲੇ ਸਰਕਾਰੀ ਜਾਹਲੀ ਜਥੇਦਾਰਾਂ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਏਜੰਟ ਹਨ । ਹਮਲਾ ਕਰਨ ਵਾਲਿਆਂ ਦੀ ਪਛਾਣ 1984 ਦੇ ਨਸਲਕੁਸ਼ੀ ਦੇ ਗਵਾਹ ਦੇ ਬੇਟੇ ਜੋ ਕਿ ਦੋਸ਼ੀ ਜਗਦੀਸ਼ ਟਾਈਟਲਰ ਤੋਂ ਰਿਸ਼ਵਤ ਲੈ ਕੇ ਅਮਰੀਕਾ ਚਲੇ ਗਏ ਵਜੋਂ ਹੋਣ ਨਾਲ ਕਾਂਗਰਸ ਪਾਰਟੀ 2020 ਵਾਲੇ ਅਤੇ ਜਾਅਲੀ' ਸਰਕਾਰੀ 'ਜਥੇਦਾਰਾਂ ਵਿਚਕਾਰ ਸਬੰਧ ਦਾ ਖੁਲਾਸਾ ਹੋਇਆ ਹੈ।ਬਾਬਾ ਬਕਾਲਾ ਵਿਖੇ ਹਲਕਾ ਇੰਚਾਰਜ ਮਲਕੀਅਤ ਸਿੰਘ ਏ ਆਰ ਦੀ ਅਗਵਾਈ 'ਚ ਅਕਾਲੀ ਦਲ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮਨਜੀਤ ਜੀ ਕੇ 'ਤੇ ਹਮਲੇ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਜੀ ਕੇ 'ਤੇ ਹਮਲਾ ਨਹੀਂ ਬਲਕਿ ਪੰਥ ਦੀ ਦਸਤਾਰ 'ਤੇ ਹਮਲਾ ਹੈ। ਕਾਂਗਰਸ ਪਾਰਟੀ 2020 ਵਾਲੇ ਅਤੇ 'ਸਰਕਾਰੀ ਅਖੌਤੀ ਜਥੇਦਾਰ ਆਦਿ ਪੰਥ ਤੇ ਪੰਜਾਬ ਵਿਰੋਧੀ ਇਹ ਸਭ ਤਾਕਤਾਂ ਇਕ ਜੁਟ ਹੋਚੁਕੀਆਂ ਹਨ ਜਿਨਾਂ ਦਾ ਮੁਖ ਮਕਸਦ ਅਕਾਲੀ ਦਲ ਨੂੰ ਕਮਜੋਰ ਅਤੇ ਬਦਨਾਮ ਕਰਦਿਆਂ ਸ੍ਰੋਮਣੀ ਕਮੇਟੀ ਅਤੇ ਹੋਰਨਾਂ ਪੰਥਕ ਸੰਸਥਾਵਾਂ 'ਤੇ ਕਾਬਜ ਕਰਨ ਦੀ ਤਾਂਘ ਹੈ। ਇਸ ਲਈ ਇਹ ਲੋਕ ਅਕਾਲੀ ਦਲ ਵਿਰੁਧ ਨਿਤ ਸਾਜਿਸ਼ਾਂ ਅਤੇ ਝੂਠਾ ਪ੍ਰਚਾਰ ਕਰਨ ਲਗੀਆਂ ਹੋਈਆਂ ਹਨ, ਜਿਸ ਪ੍ਰਤੀ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ।ਇੰਦਰਾ ਗਾਂਧੀ ਦਾ ਸ੍ਰੋਮਣੀ ਕਮੇਟੀ 'ਤੇ ਕਬਜਾ ਜਮਾਉਣ ਦਾ ਸੁਪਨਾ ਜੋ ਉਹ ਪੂਰਾ ਨਹੀਂ ਕਰ ਸਕੀ ਉਸ ਨੂੰ ਹੁਣ ਕਾਂਗਰਸ ਦੀ ਸਰਕਾਰ ਪੂਰਾ ਕਰਨ 'ਤੇ ਤੁਲੀ ਹੋਈ ਹੈ, ਪਰ ਇਹ ਕਦੀ ਵੀ ਕਾਮਯਾਬ ਨਹੀਂ ਹੋਣਗੇ ਅਤੇ ਇਨਾਂ ਨੂੰ ਮੂਹ ਦੀ ਖਾਣੀ ਪਵੇਗੀ।ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਕਾਂਗਰਸ ਨਾਲ ਇਕ ਮਿਕ ਹੋਏ 'ਸਰਕਾਰੀ ਜਾਹਲੀ ਜਥੇਦਾਰਾਂ ਦੀ ਭੂਮਿਕਾ ਨੂੰ ਸਮਝਾਉਂਦੇ ਹੋਏ ਬਾਦਲ ਨੇ ਸਵਾਲ ਕੀਤਾ ਕਿ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਕਿਵੇ ਰਾਤੋ ਰਾਤ ਅਮੀਰ ਬਣ ਗਏ ਹਨ। ਉਹਨਾਂ ਦੋਸ਼ ਲਾਇਟਾ ਕਿ ਇਹਨਾਂ ਨੂੰ ਪਾਕਿਸਤਾਨ ਏਜੰਸੀ ਆਈ ਐਸ ਆਂਈ ਅਤੇ ਵਿਦੇਸ਼ਾਂ ਤੋਂ ਫੰਡ ਮਿਲ ਰਿਹਾ ਹੈ ਤਾਂ ਹੀ ਇਹ ਲੋਕ ਦੋ ਦੋ ਕਰੋੜ ਦੀਆਂ ਆਲੀਸ਼ਾਨ ਗਡੀਆਂ ਰਖੀ ਫਿਰਦੇ ਹਨ। ਇਹਨਾਂ ਲੋਕਾਂ ਦ ਪਿਛੋਕੜ ਬਾਰੇ ਪ੍ਰੜਤਾਲ ਕਰਨ ਲਈ ਉਹਨਾਂ ਕਿਹਾ ।ਕਾਂਗਰਸ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸੁਖਜਿੰਦਰ ਰੰਧਾਵਾ ਦੀ ਭੂਮਿਕਾ ਬਾਰੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੰਤਰੀਆਂ ਨੇ ਜਾਅਲੀ ਜਥੇਦਾਰਾਂ ਨਾਲ ਗਠਜੋੜ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਇਕ ਸਾਜ਼ਿਸ਼ ਰਚੀ ਸੀ।ਕਾਂਗਰਸ ਸਰਕਾਰ ਵਲੋਂ ਬਣਾਈ ਗਈ ਰਣਜੀਤ ਸਿੰਘ ਕਮਿਸ਼ਨ ਦੇ ਝੂਠ ਦਾ ਉਸ ਦੇ ਹੀ ਗਵਾਹਾਂ ਵਲੋਂ ਹੀ ਪ੍ਰਦਾਫਾਸ ਕੀਤਾ ਜਾ ਰਿਹਾ ਹੈ

।ਪੰਜਾਬ 'ਚ ਭਰਾਮਾਰੂ ਜੰਗ ਨੂੰ ਉਤਸ਼ਾਹਤ ਕਰ ਰਹੇ ਅਖੌਤੀ ਜਥੇਦਾਰ ਦੇਸ਼ ਨੂੰ ਤੋੜਣ 'ਚ ਲਗੇ 2020 ਵਾਲਿਆਂ ਅਤੇ ਸਰਕਾਰੀ ਜਥੇਦਾਰਾਂ ਨਾਲ ਮਿਲ ਕੇ ਦੀ ਕਾਂਗਰਸ ਨਾਲ ਇਕਜੁਟ ਹੋਣ ਸੰਬੰਧੀ ਖੁਲਾਸੇ ਨਿਤ ਸਾਹਮਣੇ ਆ ਰਹੇ ਹਨ।ਇਸ ਮੌਕੇ 'ਤੇ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਸੋਚ ਹਮੇਸ਼ਾਂ ਪੰਥ ਅਤੇ ਪੰਜਾਬ ਵਿਰੋਧੀ ਰਹੀ ਹੈ। ਉਹਨਾਂ ਕਿਹਾ ਕਿ ਇਸ ਵਕਤ ਕਾਂਗਰਸ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਉਨਾਂ ਲੋਕਾਂ ਨੂੰ ਅਗੇ ਲਿਆ ਰਹੀ ਹੈ ਜਿਨਾਂ ਨੇ ਪੰਥਕ ਮੁਖੌਤੇ ਪਹਿਨੇ ਹੋਏ ਹਨ।ਉਹਨਾਂ ਕਾਂਗਰਸ ਦੀ ਖਤਰਨਾਕ ਖੇਡ ਬਾਰੇ ਲੋਕਾਂ ਨੂੰ ਸੁਚੇਤ ਕੀਤਾ।ਰਣਜੀਤ ਕਮਿਸ਼ਨ 2020 ਅਤੇ ਜਾਹਲੀ ਜਥੇਦਾਰ ਕਾਂਗਰਸ ਨਾਲ ਮਿਲ ਕੇ ਪੰਜਾਬ 'ਚ ਅਰਾਜਕਤਾ ਫੈਲਾਉਦਿਆਂ ਭਰਾ ਮੁਰੂ ਜੰਗ ਕਰਾਉਣ 'ਚ ਲਗੇ ਹੋਏ ਹਨ। ਇਹ ਲੋਕ ਗਲਾਂ ਤਾਂ ਪੰਥ ਦੀਆਂ ਹੀ ਕਰਦੇ ਹਨ ਪਰ ਦਿਲ 'ਚ ਪੰਥ ਦੀ ਦਰਦ ਨਹੀਂ ਤਾਂ ਹੀ ਇੲ ਲੋਕ ਬੇਨਕਾਬ ਹੋ ਰਹੇ ਹਨ। ਉਹਨਾਂ ਰਾਹੁਲ ਵਲੋਂ '84 ਦੇ ਨਿਰਦੋਸ਼ ਸਿੱਖਾਂ ਦੀਆਂ ਹੱਤਿਆਵਾਂ ਨਾਲ ਕਾਂਗਰਸ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਬਾਰੇ ਜਵਾਬ ਦਿੰਦਿਆਂ ਕਿਹਾ ਕੀ ਰਾਹੁਲ ਇੱਕ ਝੂਠਾ ਹੈ, ਕੀ ਦੋਸ਼ੀ ਜਗਦੀਸ਼ ਟਾਈਟਲਰ, ਸਜਨ ਕੁਮਾਰ, ਐਚ ਕੇ ਐਲ ਭਗਤ , ਸ਼ਾਸਤਰੀ, ਲਲਿਤ ਮਾਕਨ ਆਦਿ ਲੋਕ ਕਾਂਗਰਸੀ ਨਹੀਂ ਹਨ। ਸ਼੍ਰੋਮਣੀ ਅਕਾਲੀ ਦਲ ਉਦੋਂ ਤੱਕ ਆਰਾਮ ਨਹੀਂ ਪਾਵੇਗਾ ਜਦੋਂ ਤੱਕ ਇਨ੍ਹਾਂ ਲੋਕਾਂ ਨੂੰ ਸਲਾਖਾਂ ਪਿੱਛੇ ਨਹੀਂ ਭੇਜਿਆ ਜਾਂਦਾ। ਸ਼੍ਰੀ ਮਜੀਠੀਆ ਨੇ ਇਸ ਮੌਕੇ ਉਹਨਾਂ ਹਾਜਰ ਸੰਗਤ ਤੋਂ ਹਥ ਖੜੇ ਕਰਾਉਦਿਆਂ ਸਿਖ ਨਸਲਕੁਸ਼ੀ ਲਈ ਕਾਂਗਰਸ ਨੂੰ ਜਿਮੇਵਾਰ ਠਹਿਰਾਉਣ ਨੂੰ ਮੰਨਜੂਰੀ ਲਈ, ਜਿਸ ਨੂੰ ਹਾਜਰ ਸੰਗਤ ਨੂੰ ਜੈਕਾਰਿਆਂ ਦੀ ਗੂੰਜ 'ਚ ਪਰਵਾਨਗੀ ਦੀ ਮੋਹਰ ਲਾਈ ਗਈ।ਮਜੀਠੀਆ ਨੇ ਅਖੌਤੀ ਜਥੇਦਾਰਾਂ ਨੂੰ ਸਵਾਲ ਕੀਤਾ ਕਿ ਉਹ ਗੁਟਕਾ ਸਾਹਿਬ ਹਥ 'ਚ ਲੈ ਕੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਵਾਲਿਆਂ ਨੁੰ ਕਿਉ ਨਹੀਂ ਪੁਛਦੇ? ਉਨ੍ਹਾਂ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਕਾਂਗਰਸ ਉਹੀ ਪਾਰਟੀ ਹੈ ਜਿਸ ਨੇ 1984 ਵਿਚ ਸਿੱਖਾਂ ਦੇ ਵਿਰੁੱਧ ਟੈਂਕਾਂ ਅਤੇ ਤੋਪਾਂ ਨਾਲ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਸੀ।ਇਸ ਮੌਕੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਬੀਬੀ ਜਗੀਰ ਕੌਰ ਨੇ ਇਸ ਗੱਲ 'ਤੇ ਚਰਚਾ ਕੀਤੀ ਕਿ ਕਿਵੇਂ ਸਿੱਖਾਂ ਨੂੰ ਵੰਡਣ ਲਈ ਬੋਗਸ ਜਥੇਦਾਰਾਂ ਦੇ' ਪੰਥਿਕ ਮੌਖਟੇ 'ਦੀ ਵਰਤੋਂ ਕਾਂਗਰਸ ਕਰ ਰਹੀ ਹੈ। ਇਸ ਮੌਕੇ ਬੋਲਾਰਿਆਂ 'ਚ ਗੁਲਜਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ ਹਰਮੀਤ ਸਿੰਘ ਸੰਧੂ, ਡਾ: ਦਲਬੀਰ ਸਿੰਘ ਵੇਰਕਾ, ਬਲਬੀਰ ਸਿੰਘ ਬਾਠ, ਵੀਰ ਸਿੰਘ ਲੋਪੋਕੇ, ਲਖਬੀਰ ਸਿੰਘ ਲੋਧੀਨੰਗਲ, ਰਵਿੰਦਰ ਸਿੰਘ ਬ੍ਰਹਮਪੁਰਾ, ਮਨਜਿੰਦਰ ਸਿੰਘ ਸਿਰਸਾ, ਭਾਈ ਰਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ, ਭਗਵੰਤ ਸਿੰਘ ਸਿਆਲਕਾ, ਮੰਗਵਿੰਦਰ ਸਿੰਘ ਖਾਪੜਖੇੜੀ, ਹਰਜਾਪ ਸਿੰਘ ਸੁਲਤਾਨਵਿੰਡ, ਰਵੀ ਕਰਨ ਸਿੰਘ ਕਾਹਲੋ, ਤਲਬੀਰ ਸਿੰਘ ਗਿੱਲ, ਪ੍ਰੋ: ਸਰਚਾਂਦ ਸਿੰਘ, ਸੁਰਜੀਤ ਸਿੰਘ ਭਿਟੇਵਡ, ਕਿਰਨਪ੍ਰੀਤ ਮੋਨੂੰ, ਬੀਬੀ ਵਜਿੰਦਰ ਕੌਰ, ਬੀਬੀ ਰਾਜਵਿੰਦਰ ਕੌਰ ਆਦਿ ਮੌਜੂਦ ਸਨ।

 

Tags: Sukhbir Singh Badal , Bikram Singh Majithia

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD