Thursday, 25 April 2024

 

 

ਖ਼ਾਸ ਖਬਰਾਂ ਕਾਂਗਰਸ ਸਰਕਾਰ ਆਉਣ ਤੇ ਮਹਿਲਾਵਾਂ ਨੂੰ 50% ਆਰਕਸ਼ਣ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਲਈ ਕਾਂਗਰਸ ਵਚਨਬੱਧ --ਅਨੂਮਾ ਅਚਾਰੀਆ ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ : ਜਰਨੈਲ ਸਿੰਘ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਨੇ ਕੀਤਾ ਵੱਖ ਵੱਖ ਮੰਡੀਆਂ ਦਾ ਦੌਰਾ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਲਲਤੋਂ ਅਤੇ ਜੋਧਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ ਕਾਰਜ਼ਾਂ ਲਈ ਜ਼ਮੀਨੀ ਪੱਧਰ 'ਤੇ ਖੇਤਰੀ ਦੌਰਿਆਂ 'ਚ ਲਿਆਂਦੀ ਜਾਵੇ ਤੇਜ਼ੀ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿੱਚ ਮਤਦਾਨ ਦਾ ਸੁਨੇਹਾ ਦਿੰਦਾ ਵੱਡ ਆਕਾਰੀ ਚਿਤਰ ਬਣਾਇਆ ਗਿਆ ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਨਾਜ ਮੰਡੀ ਪੁਰਖਾਲੀ ਦਾ ਲਿਆ ਜਾਇਜਾ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਅਨੋਖਾ ਉਪਰਾਲਾ- ਨੌਜਵਾਨ ਵੋਟਰਾਂ ਨੂੰ ਯੂਥ ਇਲੈਕਸ਼ਨ ਅੰਬੈਸਡਰ ਬਣਾ ਕੇ ਚੋਣ ਪ੍ਰਕਿਆ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ ਡੀ ਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਮਿਥੇਨੌਲ/ਇੰਡਸਟਰੀਅਲ ਸਪਿਰਟ ਅਤੇ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ/ਈਐਨਏ/ਸ਼ਰਾਬ ਦੇ ਠੇਕਿਆਂ ਦੀ ਵਿਕਰੀ, ਸਪਲਾਈ ਅਤੇ ਸਟਾਕ 'ਤੇ ਲਾਈ ਗਈ ਨਿਗਰਾਨੀ ਪ੍ਰਣਾਲੀ ਦੀ ਸਮੀਖਿਆ ਕੀਤੀ ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ

 

ਆਰ ਆਰ ਐਸ ਦੇ ਇਕ ਰਾਜਪਾਲ ਤੋਂ ਤੁਸੀ ਹੋਰ ਕੀ ਆਸ ਰੱਖ ਸਕਦੇ ਹੋ - ਕਰਨਾਟਕ ਦੀਆਂ ਘਟਨਾਵਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਦੀ ਟਿੱਪਣੀ

ਭਾਰਤੀ ਸਵਿਧਾਨ ਅਤੇ ਜਮਹੂਰੀ ਸਿਆਸਤ ਨੂੰ ਬਣਾਈ ਰੱਖਣ ਲਈ ਹੁਣ ਸੁਪਰੀਮ ਕੋਰਟ 'ਤੇ ਸਾਰਿਆਂ ਦੀਆਂ ਨਜ਼ਰਾਂ- ਕੈਪਟਨ ਅਮਰਿੰਦਰ ਸਿੰਘ

Web Admin

Web Admin

5 Dariya News

ਚੰਡੀਗੜ੍ਹ , 17 May 2018

ਭਾਰਤੀ ਜਨਤਾ ਪਾਰਟੀ ਦੇ ਆਪਣੇ ਸਿਆਸੀ ਆਕਾਵਾਂ ਦੀ ਇੱਛਾ ਅਤੇ ਖਾਹਿਸ਼ ਪੂਰੀ ਕਰਨ ਲਈ ਸਵਿਧਾਨ ਅਤੇ ਜਮਹੂਰੀ ਸਿਆਸਤ ਦਾ ਕਤਲੇਆਮ ਕਰਨ ਵਾਸਤੇ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕ ਦੇ ਰਾਜਪਾਲ ਦੀ ਤਿੱਖੀ ਆਲੋਚਨਾ ਕੀਤੀ ਹੈ। ਕਰਨਾਟਕ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਤਾਬੜ-ਤੋੜ ਬਿਆਨ ਜਾਰੀ ਕਰਦੇ ਹੋਏ ਮੁੱਖ ਮੰਤਰੀ ਨੇ ਰਾਜਪਾਲ ਵਾਜੂਭਾਈ ਰੂਧਾਭਾਈ ਵਾਲਾ ਵਲੋਂ ਕਰਨਾਟਕ ਵਿਚ ਸਰਕਾਰ ਬਨਾਉਣ ਲਈ ਘੱਟ ਗਿਣਤੀ ਪਾਰਟੀ ਨੂੰ ਸੱਦਾ ਦੇ ਕੇ ਭਾਰਤੀ ਜਮਹੂਰੀਅਤ ਅਤੇ ਸਵਿਧਾਨ ਦਾ ਕਤਨ ਕਰਨ ਦੀ ਸ਼ਰਮਨਾਕ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਨਿਰਾਸ਼ਾਜਨਕ ਘਟਨਾ ਹੈ ਕਿ ਰਾਜਪਾਲ ਨੇ ਵਿਰੋਧੀ ਧਿਰ ਨੂੰ ਤੋੜਨ ਅਤੇ ਖਰੀਦੋ-ਫਰੋਖਤ ਲਈ ਭਾਰਤੀ ਜਨਤਾ ਪਾਰਟੀ ਨੂੰ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, '' ਆਰ ਐਸ ਐਸ ਦੇ ਇਕ ਰਾਜਪਾਲ ਵਲੋਂ ਤੁਸੀਂ ਹੋਰ ਕੀ ਆਸ ਕਰ ਸਕਦੇ ਹੋ?''ਇਸ ਪੂਰੇ ਘਟਨਾਕ੍ਰਮ ਨੂੰ ਮੰਦਭਾਗਾ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਘਟਨਾਵਾਂ ਵਾਪਰੀਆਂ ਹਨ ਉਹ ਸਿਰਫ ਉਦਾਸ ਕਰਨ ਵਾਲੀਆਂ ਹੀ ਨਹੀਂ ਹਨ ਸਗੋਂ ਭਾਰਤ ਲਈ ਖਤਰਨਾਕ ਵੀ ਹਨ। ਪੱਤਰਕਾਰਾਂ ਦੇ ਇਕ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ, '' ਅਸੀਂ ਨਹੀ ਚਾਹੁੰਦੇ ਕਿ ਭਾਰਤ ਪਾਕਿਸਤਾਨ ਬਣੇ ਜਿਥੇ ਹਰ ਕਦਮ 'ਤੇ ਤਾਨਾਸ਼ਾਹਾਂ ਅਤੇ ਫੌਜ ਵਲੋਂ ਜਮਹੂਰੀਅਤ ਨੂੰ ਢਾਹ ਲਾਈ ਗਈ ਹੈ।'' 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਮੁੱਚਾ ਦੇਸ਼ ਕਰਨਾਟਕ ਦੇ ਰਾਜਪਾਲ ਤੋਂ ਇਹ ਜਾਣਨਾ ਚਾਹੁੰਦਾ ਹੈ ਕਿ ਉਨ੍ਹਾਂ ਨੇ ਕਿਸ ਤਰਕ ਦੇ ਆਧਾਰ 'ਤੇ ਘੱਟ ਗਿਣਤੀ ਭਾਜਪਾ ਨੂੰ ਸਰਕਾਰ ਬਨਾਉਣ ਦਾ ਸੱਦਾ ਦਿਤਾ ਜਦਕਿ ਹਾਲ ਹੀ ਵਿੱਚ ਗੋਆ ਅਤੇ ਮਨੀਪੁਰ ਚੋਣਾਂ ਵਿੱਚ ਹੰਗ ਫਤਵਾ ਹੋਣ ਦੇ ਮਾਮਲਿਆਂ ਵਿੱਚ ਚੋਣਾਂ ਤੋਂ ਬਾਅਦ ਦੇ ਬਹੁਮੱਤ ਗਠਜੋੜ ਦੇ ਹੱਕ ਵਿੱਚ ਸਪਸ਼ਟ ਤੌਰ 'ਤੇ ਮਿਸਾਲ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਹੁਮੱਤ ਦੇ ਸਮਰਥਨ ਵਾਲੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਰਾਜਪਾਲ ਵਲੋਂ ਸੱਦਾ ਦਿੱਤਾ ਜਾਣਾ ਚਾਹੀਦਾ ਸੀ ਅਤੇ ਤੁਰੰਤ ਸਦਨ ਵਿੱਚ ਬਹੁਮੱਤ ਸਾਬਤ ਕਰਵਾਉਣਾ ਚਾਹੀਦਾ ਹੈ ਨਾ ਕਿ ਘੱਟ ਗਿਣਤੀ ਵਾਲੀ ਪਾਰਟੀ ਨੂੰ ਸਰਕਾਰ ਬਨਾਉਣ ਤੇ ਬਹੁਮੱਤ ਸਾਬਤ ਕਰਨ ਲਈ 15 ਦਿਨਾਂ ਦਾ ਸਮਾਂ ਦੇ ਕੇ ਵਿਰੋਧੀ ਧਿਰ ਨੂੰ ਤੋੜਨ ਅਤੇ ਖਰੀਦੋ-ਫਰੋਖਤ ਦਾ ਰਾਹ ਖੋਲਣਾ ਚਾਹੀਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਵਿਧਾਨ ਨੂੰ ਬਣਾਈ ਰੱਖਣ ਲਈ ਹੁਣ ਭਾਰਤ ਦੇ ਲੋਕ ਸੁਪਰੀਮ ਕੋਰਟ ਵੱਲ ਦੇਖ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਹੈ ਕਿ ਹਮੇਸ਼ਾ ਦੀ ਤਰ੍ਹਾਂ ਨਿਆਂਪਾਲਕਾ ਹੁਣ ਵੀ ਭਾਰਤੀ ਜਮਹੂਰੀ ਢਾਂਚੇ ਨੂੰ ਬਚਾਵੇਗੀ ਜਿਸ ਨੂੰ ਫੁਟਪਾਊ ਸ਼ਕਤੀਆਂ ਵਲੋਂ ਢਾਹ ਲਾਈ ਜਾ ਰਹੀ ਹੈ ਅਤੇ ਭਾਰਤ ਦੀਆਂ ਸ਼ਾਂਤੀਪੂਰਨ ਤੰਦਾਂ ਅਤੇ ਫਿਰਕੂ ਸਦਭਾਵਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਸਵਿਧਾਨ ਦੀ ਰਖਵਾਲੀ ਹੈ ਜਿਸਦੇ ਵਿਰੁਧ ਕਰਨਾਟਕ ਦੇ ਰਾਜਪਾਲ ਨੇ ਕਾਰਜ ਕੀਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਸ਼ਖਤ ਟਵੀਟ ਵਿਚ ਲਿਖਿਆ '' ਕਰਨਾਟਕ ਵਿੱਚ ਜਮਹੂਰੀਅਤ ਨੂੰ ਬੁਰੀ ਤਰ੍ਹਾਂ ਤੋੜਿਆ-ਮਰੋੜਿਆ, ਧੱਕੇਸ਼ਾਹੀ ਅਤੇ ਕਤਲ ਕੀਤਾ ਗਿਆ ਹੈ। ਇਹ ਭਾਰਤ ਦੇ ਭਵਿਖ ਲਈ ਚੰਗਾ ਸ਼ਗਨ ਨਹੀਂ ਹੈ। ਹੁਣ ਸਾਰੀਆਂ ਨਜ਼ਰਾਂ ਸੁਪਰੀਮ ਕੋਰਟ 'ਤੇ ਲੱਗੀਆਂ ਹੋਈਆ ਹਨ ਕਿ ਉਹ ਸਵਿਧਾਨ ਦੀ ਰੱਖਿਆ ਲਈ ਅੱਗੇ ਆਵੇ ਜੋ ਕਿ ਸਾਡੇ ਦੇਸ਼ ਦੀ ਬੁਨਿਆਦ ਹੈ।''

 

Tags: Amarinder Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD