Tuesday, 23 April 2024

 

 

ਖ਼ਾਸ ਖਬਰਾਂ ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ ਵਿਸ਼ਵ ਟੀਕਾਕਰਨ ਦਿਵਸ ਮੌਕੇ ਸਿਹਤ ਵਿਭਾਗ ਵਲੋ ਪੋਸਟਰ ਕੀਤੀ ਜਾਰੀ ਸਕੂਲੀ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਵੱਡੇ ਤਿਉਹਾਰ ਚੋਣਾਂ ਨਾਲ ਜੋੜਿਆ ਜਾਵੇ- ਸ਼ੌਕਤ ਅਹਿਮਦ ਪਰੇ ਭਾਜਪਾ ਉਮੀਦਵਾਰ ਸੰਜੇ ਟੰਡਨ 'ਤੇ ਮਨੀਸ਼ ਤਿਵਾੜੀ ਦੀ ਟਿੱਪਣੀ 'ਤੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਦਿੱਤਾ ਜਵਾਬ ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਤੇ ਐੱਸ.ਐੱਸ.ਪੀ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਅਨਾਜ ਮੰਡੀ ਬੇਲਾ ਅਤੇ ਸ਼੍ਰੀ ਚਮਕੌਰ ਸਾਹਿਬ ਦੌਰਾ ਪੰਜਾਬ ਦੇ ਵਿਰਸੇ ਦੀ ਝਲਕ ਦਰਸਾਉਂਦਾ ਆਦਰਸ਼ ਪੋਲਿੰਗ ਬੂਥ ਬਣਿਆ ਖਿੱਚ ਦਾ ਕੇਂਦਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਐਸ ਐਸ ਪੀ ਵੱਲੋਂ ਕਣਕ ਮੰਡੀਆਂ ਦਾ ਦੌਰਾ ਮੰਡੀਆਂ ਚ ਥਾਂ ਦੀ ਤੰਗੀ ਤੋਂ ਬਚਣ ਲਈ ਲਿਫਟਿੰਗ ਕਾਰਜਾਂ ਨੂੰ ਤੇਜ਼ ਕੀਤਾ ਜਾਵੇ, ਏ.ਡੀ.ਸੀ ਵੱਲੋਂ ਖਰੀਦ ਏਜੰਸੀਆਂ ਨੂੰ ਹਦਾਇਤ ਪੀ.ਸੀ.ਪੀ.ਐਨ.ਡੀ.ਟੀ ਐਕਟ ਅਤੇ ਟੀਕਾਕਰਨ ਪ੍ਰੋਗਰਾਮ ਨੂੰ ਜ਼ਿਲ੍ਹੇ ਵਿੱਚ ਸਚਾਰੂ ਢੰਗ ਨਾਲ ਲਾਗੂ ਕਰਨ ਲਈ ਮੀਟਿੰਗ ਦਾ ਆਯੋਜਨ ਬਜ਼ੁਰਗਾਂ ਤੇ ਦਿਵਿਆਂਗਜਨ ਦੀਆਂ ਵੋਟਾਂ ਲਾਜ਼ਮੀ ਪਵਾਉਣ ਲਈ ਦਿੱਤੀਆਂ ਜਾਣਗੀਆਂ ਵਿਸ਼ੇਸ਼ ਸਹੂਲਤਾਂ : ਸ਼ੌਕਤ ਅਹਿਮਦ ਪਰੇ ਡੀ.ਸੀ. ਰਾਜੇਸ਼ ਧੀਮਾਨ ਨੇ ਅਨਾਜ ਮੰਡੀਆਂ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਰਾਤ ਨੂੰ ਨਿਕਲੇ ਕਣਕ ਦੀ ਲਿਫਟਿੰਗ ਕਰਵਾਉਣ, ਵੱਖ ਵੱਖ ਮੰਡੀਆਂ ਅਤੇ ਗੁਦਾਮਾਂ ਦਾ ਕੀਤਾ ਦੌਰਾ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਮੰਡੀਆਂ ਵਿਚ ਨੋਡਲ ਅਧਿਕਾਰੀ ਤਾਇਨਾਤ ਭਾਜਪਾ ਨੂੰ ਹਰਾਓ ਅਤੇ ਭਜਾਓ, ਵਿਰੋਧੀ ਧਿਰ ਪਾਰਟੀਆਂ ਨੂੰ ਸੁਆਲ ਕਰੋ: ਸੀ.ਪੀ.ਆਈ. (ਐਮ-ਐਲ) ਨਿਊ ਡੈਮੋਕਰੇਸੀ ਐਲਪੀਯੂ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੂੰ ਇਸਰੋ ਸਮਰਥਿਤ ਰਾਸ਼ਟਰੀ ਪ੍ਰਤੀਯੋਗਿਤਾ ਵਿੱਚ ਭਵਿੱਖ ਦੇ ਪੁਲਾੜ ਇਨੋਵੇਟਰਾਂ ਵਜੋਂ ਚੁਣਿਆ ਗਿਆ ਐਨ ਕੇ ਸ਼ਰਮਾ ਪਟਿਆਲਾ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ: ਜੌਨੀ ਕੋਹਲੀ ਗੁਰਜੀਤ ਸਿੰਘ ਔਜਲਾ ਕਾਰੋਬਾਰੀਆਂ ਨੂੰ ਮਿਲਣ ਸ਼ਾਸਤਰੀ ਮਾਰਕੀਟ ਪੁੱਜੇ 'ਆਪ' ਸਮਰਥਕਾਂ ਨੇ ਆਈਪੀਐਲ ਮੈਚ 'ਚ ਕੀਤਾ ਅਨੋਖਾ ਪ੍ਰਦਰਸ਼ਨ, ਅਰਵਿੰਦ ਕੇਜਰੀਵਾਲ ਦੀ ਫ਼ੋਟੋ ਵਾਲੀ ਟੀ-ਸ਼ਰਟ ਪਾਕੇ ਲਗਾਏ ਨਾਅਰੇ- ਮੈਂ ਵੀ ਕੇਜਰੀਵਾਲ ਹਾਂ ਫ਼ਰੀਦਕੋਟ ਤੇ ਖਡੂਰ ਸਾਹਿਬ 'ਚ 'ਆਪ' ਨੂੰ ਮਿਲੀ ਮਜ਼ਬੂਤੀ, ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਲੱਗਿਆ ਵੱਡਾ ਝਟਕਾ!

 

ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦਵਾਰਾ ਸੰਤ ਖ਼ਾਲਸਾ ਦਾ ਉਦਘਾਟਨ ਇਤਿਹਾਸਕ ਹੋ ਨਿੱਬੜਿਆ

ਸ਼ਰਧਾ ਵਸ ਆਪ ਮੁਹਾਰੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਨੇ ਪ੍ਰਬੰਧ ਫਿੱਕੇ ਪਾਏ

Web Admin

Web Admin

5 Dariya News (ਕੁਲਜੀਤ ਸਿੰਘ )

ਰੋਡੇ/ਮੋਗਾ , 22 Feb 2018

ਦਮਦਮੀ ਟਕਸਾਲ ਦੇ ਚੌਧਵੇ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਾਵਨ ਜਨਮ ਅਸਥਾਨ ਪਿੰਡ ਰੋਡੇ ਵਿਖੇ ਉੱਸਾਰੇ ਗਏ ਗੁਰਦਵਾਰਾ ਸੰਤ ਖ਼ਾਲਸਾ ਦਾ ਪੂਰੀ ਸ਼ਰਧਾ ਅਤੇ ਸ਼ਾਨੋ-ਸ਼ੌਕਤ ਨਾਲ ਉਦਘਾਟਨ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ 'ਚ ਆਮ ਮੁਹਾਰੇ ਪਹੁੰਚੀ ਸੰਗਤ ਨੇ ਕੀਤੇ ਪ੍ਰਬੰਧ ਫਿੱਕੇ ਪਾ ਦਿੱਤੇ ਹਨ। ਨੌਜਵਾਨਾਂ ਦਾ ਜੋਸ਼ ਦੇਖਿਆ ਹੀ ਬਣਦਾ ਸੀ।  ਕੇਸਰੀ ਝੰਡਿਆਂ ਅਤੇ ਸਜਾਵਟੀ ਲੜੀਆਂ ਨਾਲ ਸਜਾਇਆ ਗਿਆ ਹੋਣ ਕਾਰਨ ਪੂਰਾ ਨਗਰ ਖ਼ਾਲਸਾਈ ਰੰਗ ਵਿੱਚ ਰੰਗਿਆ ਗਿਆ ਸੀ। ਸਵੇਰੇ ੯ ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅਰਦਾਸ ਉਪਰੰਤ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੁਖਵਾਕ ਦੀ ਕਥਾ ਕਰਦਿਆਂ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਸੰਗਤ ਦੀ ਸਾਂਝ ਪਵਾਈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਾ ਸਟੇਡੀਅਮ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਦੌਰਾਨ ਸੰਤ ਭਿੰਡਰਾਂਵਾਲਿਆਂ ਦੇ ਪਰ ਉਪਕਾਰਾਂ ਦੀ ਗਲ ਕਰਦਿਆਂ  ਭਾਵੁਕ ਹੋ ਗਏ। ਗੁ: ਸਾਹਿਬ ਦੀ ਉੱਸਾਰੀ 'ਚ ਯੋਗਦਾਨ ਪਾਉਣ ਲਈ ਸੰਗਤ ਦਾ ਰੋਮ ਰੋਮ ਧੰਨਵਾਦ ਕੀਤਾ।ਉਹ ਹਮੇਸ਼ਾਂ ਇਸ ਧਰਤੀ ਨੂੰ ਨਤਮਸਤਕ ਹੁੰਦੇ ਰਹਿਣਗੇ।ਉਹਨਾਂ ਕਿਹਾ ਕਿ ਮਹਾਨ ਯੋਧੇ ਦੇ ਜਨਮ ਅਸਥਾਨ ਦੀ ਉੱਸਾਰੀ 'ਤੇ ਅੱਜ ਪੰਥ ਅੰਦਰ ਖੁਸ਼ੀ ਅਤੇ ਪ੍ਰਸੰਨਤਾ ਹੈ।ਉਹਨਾਂ ਕਿਹਾ ਕਿ ਸੰਗਤ ਨੇ ਭਾਰੀ ਗਿਣਤੀ 'ਚ ਅੱਜ ਦੇ ਸਮਾਗਮਾਂ 'ਚ ਹਿੱਸਾ ਲੈ ਕੇ ਕੌਮੀ ਏਕਤਾ ਦਾ ਦੁਨੀਆ ਨੂੰ ਸੁਨੇਹਾ ਦਿੱਤਾ ਹੈ।ਉਹਨਾਂ ਪਿੰਡ ਰੋਡੇ ਵਿਖੇ ਹਰ ਸਾਲ ੨ ਜੂਨ ਨੂੰ ਸੰਤਾਂ ਦਾ ਜਨਮ ਦਿਹਾੜਾ ਅਤੇ ੨੨ ਫਰਵਰੀ ਨੂੰ ਸੰਤਾ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੇ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ। ਉਹਨਾਂ ਸੰਤ ਭਿੰਡਰਾਂਵਾਲਿਆਂ ਦੇ ਜੀਵਨ ਨਾਲ ਸੰਬੰਧਿਤ ਕਈ ਅਹਿਮ ਪੱਖਾਂ 'ਤੇ ਰੌਸ਼ਨੀ ਪਾਈ। ਉਹਨਾਂ ਕਿਹਾ ਕਿ ਸੰਤਾਂ ਨੇ ਕੌਮ ਦੀ ਬਤੌਰ ਜਰਨੈਲ ਅਗਵਾਈ ਕਰਦਿਆਂ ਜਬਰ ਜ਼ੁਲਮ ਖ਼ਿਲਾਫ਼ ਸੰਘਰਸ਼ ਕੀਤਾ। ਸ੍ਰੀ ਦਰਬਾਰ ਸਾਹਿਬ 'ਤੇ ਜਾਬਰ ਹਕੂਮਤ ਵੱਲੋਂ ਕੀਤੇ ਗਏ ਹਮਲੇ ਦੌਰਾਨ ਉਹਨਾਂ ਜਾਨ ਬਚੇ ਜਾਂ ਨਾ ਬਚੇ ਸ਼ਾਨ ਸਲਾਮਤ ਰਹਿਣੀ ਚਾਹੀਦੀ ਹੈ 'ਤੇ ਪਹਿਰਾ ਦਿੱਤਾ ਅਤੇ ਜੂਝਦਿਆਂ ਆਪਣੇ ਸਾਥੀ ਸਿੰਘਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁੱਖ ਸ਼ਹਾਦਤ ਦਿੱਤੀ।ਬਾਬਾ ਹਰਨਾਮ ਸਿੰਘ ਨੇ ਸੰਤ ਭਿੰਡਰਾਂਵਾਲਿਆਂ ਨਾਲ ਬਿਤਾਏ ਬੀਤੇ ਪਲਾਂ ਪ੍ਰਤੀ ਸੰਗਤ ਨੂੰ ਜਾਣੂ ਕਰਾਉਂਦਿਆਂ ਕਿਹਾ ਕਿ ਉਹਨਾਂ ਸੰਤਾਂ ਨੂੰ ਕਦੀ ਸੁੱਤਿਆਂ ਨਹੀਂ ਦੇਖਿਆ, ਸੰਤ ਜੀ ਜਾਂ  ਤਾਂ ਸਿਮਰਨ 'ਚ ਲੀਨ ਪਾਏ ਗਏ ਜਾਂ ਫਿਰ ਕਿਸੇ ਨਾ ਕਿਸੇ ਪੰਥਕ ਕਾਰਜ ਨੂੰ ਸਮਰਪਿਤ ਦੇਖੇ ਗਏ।

ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਘਰ ਘਰ ਸ਼ਸਤਰ ਰੱਖਣ ਦੀ ਵੀ ਅਪੀਲ ਕੀਤੀ। ਉਹਨਾਂ ਦਮਦਮੀ ਟਕਸਾਲ ਨੂੰ ਪੰਥ ਦੀ ਰੀੜ੍ਹ ਦੀ ਹੱਡੀ ਕਰਾਰ ਦਿੱਤਾ ਤੇ ਕਿਹਾ ਕਿ ਦਮਦਮੀ ਟਕਸਾਲ ਦੀ ਮਜ਼ਬੂਤੀ ਹੀ ਪੰਥ ਦੀ ਮਜ਼ਬੂਤੀ ਹੈ।ਟਕਸਾਲ ਨੇ ਮਹਾਨ ਸ਼ਹਾਦਤਾਂ ਨੇ ਨਹੀਂ ਦਿੱਤਿਆਂ ਸਗੋਂ ਪੰਥ ਦਾ ਪ੍ਰਚਾਰ ਪ੍ਰਸਾਰ ਕਰਨ 'ਚ ਵੀ ਮੋਹਰੀ ਰਹੀ। ਉਹਨਾਂ ਟਕਸਾਲ ਨੂੰ ਸੀਨੇਬਸੀਨੇ ਚਲੀ ਆ ਰਹੀ ਗੁਰਬਾਣੀ ਦੇ ਅਰਥਾਂ ਦੀ ਕਥਾ ਨੂੰ ਜਲਦ ਸੰਪੂਰਨ ਕਰਨ ਦੀ ਅਪੀਲ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਪੰਥਕ ਸੇਵਾ 'ਚ ਨਿਭਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਹਨਾਂ ਦਮਦਮੀ ਟਕਸਾਲ ਨੂੰ ਹਰ ਤਰਾਂ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਅਤੇ ਸਿੱਖਾਂ ਦੀ ਸ਼ਹਾਦਤ ਨਾ ਹੁੰਦੀ ਤਾਂ ਅੱਜ ਹਿੰਦੁਸਤਾਨ ਦਾ ਨਕਸ਼ਾ ਹੋਰ ਹੋਣਾ ਸੀ।  ਉਹਨਾਂ ਸਜਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਨਾ ਕੀਤੇ ਜਾਣ 'ਤੇ ਸਵਾਲ ਉਠਾਇਆ ਕਿ ਕੀ ਅਜਿਹੇ ਕਾਲੇ ਕਾਨੂੰਨ ਸਿਰਫ਼ ਸਿੱਖਾਂ ਲਈ ਹੀ ਕਿਉਂ ਹਨ। ਦਿਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ ਨੇ ਸੰਤ ਭਿੰਡਰਾਂਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਤ ਜੀ ਨੇ ਸਿੱਖ ਸੰਗਤਾਂ ਨੂੰ ਕੁਰੀਤੀਆਂ ਨਾਲੋਂ ਤੋੜ ਕੇ ਸਿੱਖੀ ਰਵਾਇਤਾਂ ਨਾਲ ਜੋੜਿਆ। ਉਨ੍ਹਾਂ ਜੂਨ '੮੪ 'ਚ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਹਮਲੇ ਨੂੰ ਸਿਆਸਤ ਤੋਂ ਪ੍ਰੇਰਤ ਦੱਸਿਆ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਨੇ ਵੋਟ ਰਾਜਨੀਤੀ ਖ਼ਾਤਰ ਘਟ ਗਿਣਤੀ ਸਿੱਖਾਂ 'ਤੇ ਹਮਲ ਕਰਦਿਆਂ ਅਜਿਹਾ ਮਾਹੌਲ ਸਿਰਜਿਆ ਜਿਸ ਨਾਲ ਬਹੁ ਗਿਣਤੀਆਂ ਦੀਆਂ ਵੋਟਾਂ ਬਟੋਰੀਆਂ ਜਾ ਸਕਣ। ਉਨ੍ਹਾਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣ 'ਤੇ ਦੁਖ ਅਤੇ ਰੋਸ ਪ੍ਰਗਟ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਅਤੇ ਕਿਹਾ ਕਿ ਕੀ ਉਹਨਾਂ ਨੂੰ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਕਦੀ ਨਹੀਂ ਨਜ਼ਰ ਆਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਅਤੇ ਸਿੱਖ ਹਿਤਾਂ ਲਈ ਲੜਾਈ ਲੜੀ ਹੈ।  ਸਿੰਘ ਸਾਹਿਬ ਜਸਬੀਰ ਸਿੰਘ ਰੋਡੇ ਨੇ ਸੰਤਾਂ ਦੇ ਜੀਵਨ 'ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਸੰਤ ਜੀ ਟਕਸਾਲ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਤੋਂ ਪਹਿਲਾਂ ਆਮ ਇਨਸਾਨ ਦੀ ਤਰਾਂ ਖੇਤੀਬਾੜੀ ਦਾ ਪਰਿਵਾਰ ਕੰਮ ਕਰਦੇ ਹੋਏ ਵੀ ਬਾਣੀ ਅਤੇ ਬਾਣੇ ਪ੍ਰਤੀ ਪਰਪੱਕਤਾ ਨੂੰ ਪਹਿਲ ਦਿੰਦੇ ਸਨ।ਉਹਨਾਂ ਸੰਤ ਜੀ ਦੀ ਦਿਆਲਤਾ ਅਤੇ ਨਰਮ ਸੁਭਾਅ ਦੀ ਗਲ ਕਰਦਿਆਂ ਦੱਸਿਆ ਕਿ ਉਹ ਹਿੰਦੂ ਪਰਿਵਾਰਾਂ ਨੂੰ ਦਰਪੇਸ਼ ਸਮਾਜਿਕ ਅਤੇ ਪਰਿਵਾਰਕ ਮਸਲਿਆਂ ਨੂੰ ਸੁਲਝਾਉਣ ਲਈ ਹਮੇਸ਼ਾਂ ਤਤਪਰ ਰਹੇ। ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਮੇਤ ਹਾਜ਼ਰ ਸਾਰੇ ਸਿੰਘ ਸਾਹਿਬਾਨਾਂ ਨੇ ਪੰਥਕ ਯੋਗਦਾਨ ਲਈ ਬਾਬਾ ਹਰਨਾਮ ਸਿੰਘ ਨੂੰ ਸਨਮਾਨਿਤ ਕੀਤਾ।  ਇਸ ਮੌਕੇ ਬੱਬਰ ਖ਼ਾਲਸਾ ਦੇ ਮੁਖੀ ਭਾਈ ਪਰਮਜੀਤ ਸਿੰਘ ਭਿਓਰਾ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਨੂੰ ਵਧਾਈ ਦਿੱਤੀ ਗਈ ਅਤੇ  ਬੱਬਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਸਭ ਸੰਗਤਾਂ ਨੂੰ ਫ਼ਤਿਹ ਬੁਲਾਈ ਗਈ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ,ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਭਾਈ ਮਲਕੀਤ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਭਾਈ ਰਾਮ ਸਿੰਘ ਤਖ਼ਤ ਹਜ਼ੂਰ ਸਾਹਿਬ, ਭਾਈ ਭਾਗ ਸਿੰਘ ਗ੍ਰੰਥੀ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੁ: ਬੰਗਲਾ ਸਾਹਿਬ ਦਿਲੀ, ਭਾਈ ਈਸ਼ਰ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਸਪੁੱਤਰ ਸੰਤ ਭਿੰਡਰਾਂਵਾਲੇ, ਜਥੇ: ਤੋਤਾ ਸਿੰਘ ਸੀ: ਮੀਤ ਪ੍ਰਧਾਨ ਅਕਾਲੀ ਦਲ,  ਗਿਆਨੀ ਗੁਰਵਿੰਦਰ ਸਿੰਘ, ਗੁਰਬਚਨ ਸਿੰਘ ਕਰਮੂਵਾਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਭਾਈ ਅਜੈਬ ਸਿੰਘ ਅਭਿਆਸੀ, ਭਾਈ ਮਨਜੀਤ ਸਿੰਘ, ਕੈਪਟਨ ਹਰਚਰਨ ਸਿੰਘ ਰੋਡੇ, ਚੇਅਰਮੈਨ ਪਰਮਜੀਤ ਸਿੰਘ ਰਾਣਾ ਦਿਲੀ ਕਮੇਟੀ, ਬਾਬਾ ਕਰਨੈਲ ਸਿੰਘ ਹਜ਼ੂਰ ਸਾਹਿਬ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਬਾਬਾ ਗੁਰਮੀਤ ਸਿੰਘ ਤਲੋਕੇਵਾਲੇ, ਸ: ਜਗਤਾਰ ਸਿੰਘ ਰੋਡੇ, ਗੁਰਚਰਨ ਸਿੰਘ ਗਰੇਵਾਲ, ਭਾਈ ਸੁਖਵੰਤ ਸਿੰਘ ਅਲਗੋ, ਸ: ਗੁਰਮੇਲ ਸਿੰਘ, ਜਸਪਾਲ ਸਿੰਘ, ਦਰਸ਼ਨ ਸਿੰਘ ਮੰਡ, ਗੁਰਮੇਲ ਸਿੰਘ, ਸੁਖ ਹਰਪ੍ਰੀਤ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ ਰਾਗੀ, ਮਾਤਾ ਸਰਬਜੀਤ ਕੌਰ ਛਾਭਰੀ, ਅਮਰਜੀਤ ਸਿੰਘ ਕੋਟ ਸ਼ਮੀਰ, ਬਲਦੇਵ ਸਿੰਘ ਚੁੱਘਾ, ਅਮਰੀਕ ਸਿੰਘ,ਮਖਨ ਸਿੰਘ ਮੈਂਬਰ, ਰਹਿੰਦਰ ਸਿੰਘ ਰਣੀਆਂ,  ( ਸਾਰੇ ਮੈਂਬਰਾਨ ਸ਼੍ਰੋਮਣੀ ਕਮੇਟੀ) ਸੰਤ ਬਾਬਾ ਗੁਰਬਚਨ ਸਿੰਘ ਸੰਪਰਦਾਏ ਬਾਬਾ ਬਿਧੀ ਚੰਦ ਸੁਰ ਸਿੰਘ, ਕਥਾਵਾਚਕ ਭਾਈ ਪਿੰਦਰਪਾਲ ਸਿੰਘ ਲੁਧਿਆਣਾ, ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ, ਸੰਤ ਸੁਰਜੀਤ ਸਿੰਘ ਮਹਿਰੋ,  ਸੰਤ ਬਾਬਾ ਨਗਿੰਦਰ ਸਿੰਘ, ਸੰਤ ਬਾਬਾ ਅਜੀਤ ਸਿੰਘ ਤਰਨਾ ਦਲ ਮਹਿਤਾ, ਸੰਤ ਬਾਬਾ ਅਵਤਾਰ ਸਿੰਘ ਬੱਧਨੀ ਕਲਾਂ, ਸੰਤ ਬਲਦੇਵ ਸਿੰਘ ਜੋਗੇਵਾਲਾ,ਸੰਤ ਬਾਬਾ ਬਲਕਾਰ ਸਿੰਘ ਭਾਗੋਕੇ, ਭਾਈ ਹਰਮਿੰਦਰ ਸਿੰਘ, ਸੰਤ ਬਾਬਾ ਧਰਮ ਸਿੰਘ ਦਮਦਮੀ ਟਕਸਾਲ ਅਮਰੀਕਾ, ਸੰਤ ਬਾਬਾ ਦਵਿੰਦਰ ਸਿੰਘ ਸ਼ਾਹ ਪੁਰ, ਸੰਤ ਬਾਬਾ ਸੱਜਣ ਸਿੰਘ ਗੁਰੂ ਕੇ ਬੇਰ, ਸੰਤ ਬਾਬਾ ਬੀਰ ਸਿੰਘ, ਬਾਬਾ ਮਨਮੋਹਨ ਸਿੰਘ ਭੰਗਾਲੀ, ਬਾਬਾ ਬੰਤਾ ਸਿੰਘ ਮੁੰਡਾਪਿੰਡ, ਗਿਆਨੀ ਸਰੂਪ ਸਿੰਘ,ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਭਾਈ ਜਗਰੂਪ ਸਿੰਘ, ਬਾਬਾ ਅਮਰੀਕ ਸਿੰਘ ਕਾਰਸੇਵਾ, ਬਾਬਾ ਪਿੰਦਾ ਜੀ ਆਲਮਗੀਰ,ਬਾਬਾ ਸੁਖਮਿੰਦਰ ਸਿੰਘ ਜੰਡ ਸਾਹਿਬ, ਸੰਤ ਬਾਬਾ ਸੁਬੇਗ ਸਿੰਘ ਕਾਰਸੇਵਾ ਗੋਇੰਦਵਾਲ,ਬਾਬਾ ਅਮੀਰ ਸਿੰਘ ਜਵਦੀ ਟਕਸਾਲ, ਬਾਬਾ ਗੁਰਵਿੰਦਰ ਸਿੰਘ, ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ,ਸੰਤ ਇਕਬਾਲ ਸਿੰਘ ਤੁਗਲ, ਸੰਤ ਮਹਾਂਵੀਰ ਸਿੰਘ ਤਾਜੇਵਾਲ, ਬੀਬੀ ਕਮਲਜੀਤ ਕੌਰ ਲਹੌਰੀਆ, ਬਾਬਾ ਸਤਨਾਮ ਸਿੰਘ ਰਾਜੇਆਣਾ, ਬਾਬਾ ਰਾਮਾ ਨੰਦ, ਸੰਤ ਬਾਬਾ ਹਰਚਰਨ ਸਿੰਘ ਨਾਨਕ ਸਰ ਪਟਿਆਲਾ, ਬਾਬਾ ਸੁਰਜੀਤ ਸਿੰਘ ਸੋਂਧੀ, ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਦੁਆਬਾ, ਬਾਬਾ ਬਲਵੀਰ ਸਿੰਘ ਜਰਮਨ, ਬਾਬਾ ਅਵਤਾਰ ਸਿੰਘ ਦਲ ਪੰਥ ਬਾਬਾ ਬਿਧੀਚੰਦ ਸੰਪਰਦਾ, ਸੰਤ ਬਾਬਾ ਪਾਲ ਸਿੰਘ ਉਪਲਹੇੜੀ, ਬਾਬਾ ਪ੍ਰਦੀਪ ਸਿੰਘ ਬੋਰੇਵਾਲੇ ਲੰਗਰ ਦੀ ਸੇਵਾ, ਸੰਤ ਬਾਬਾ ਗੁਰਜੰਟ ਸਿੰਘ ਸਲੀਨੇਵਾਲੇ, ਬਾਬਾ ਅਰਜਨ ਸਿੰਘ ਨਾਨਕਸਰ ਛਾਂਗੇ, ਸੰਤ ਬਾਬਾ ਬਲਬੀਰ ਸਿੰਘ ਲੰਮੇਜਟਪੁਰੇ, ਸੰਤ ਕੁਲਦੀਪ ਸਿੰਘ ਪਾਉਂਟਾ ਸਾਹਿਬ, ਗਿਆਨੀ ਸ਼ਿੰਦਰਪਾਲ ਸਿੰਘ ਜੈਮਲ ਵਾਲਾ, ਬਾਬਾ ਹਰਦੀਪ ਅਨੰਦਪੁਰ, ਬਾਬਾ ਗੁਰਭੇਜ ਸਿੰਘ ਖੁਜਾਲਾ, ਬਾਬਾ ਕਵਲਜੀਤ ਸਿੰਘ ਨਾਗੀਆਣਾ, ਬਾਬਾ ਸੁਖਵੰਤ ਸਿੰਘ ਚੰਨਨਕੇ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਸੰਤ ਬਾਬਾ ਮੌਜ ਦਾਸ ਜੀ ਮਾੜੀ ਕੰਮੋਕੇ, ਬਾਬਾ ਤਰਲੋਕ ਸਿੰਘ ਤਰਨਾ ਦਲ ਖਿਆਲਾ, ਬਲਵੀਰ ਸਿੰਘ ਕਾਰਸੇਵਾ ਖਡੂਰ ਸਾਹਿਬ, ਬਾਬਾ ਮਨਮੋਹਨ ਸਿੰਘ ਖਡੂਰ ਸਿੰਘ, ਬਾਬਾ ਦਰਸ਼ਨ ਸਿੰਘ ਘੋੜੇਵਾਹ, ਬਾਬਾ ਸੁਰਜੀਤ ਸਿੰਘ ਤੁਗਲਵਾਲ, ਜਥੇ: ਤੀਰਥ ਸਿੰਘ ਮਾਹਲਾ, ਸੰਤ ਬੁੱਧ ਸਿੰਘ ਨਿਕੇਘੁਮਣ, ਬਾਪੂ ਸੋਹਣ ਸਿੰਘ, ਸੰਤ ਬਾਬਾ ਜਸਵੰਤ ਸਿੰਘ ਨਾਨਕ ਸਰ ਸਮਰਾਲਾ, ਕਰਨੈਲ ਸਿੰਘ ਪੰਜੋਲੀ, ਸੰਤ ਸੁਖਵਿੰਦਰ ਸਿੰਘ ਮਲਕਪੁਰ, ਸੰਤ ਜਸਵੀਰ ਸਿੰਘ, ਜਥੇ: ਭੁਪਿੰਦਰ ਸਿੰਘ ਸ਼ੇਖਪੁਰਾ, ਬਾਬਾ ਉਦੇ ਸਿੰਘ ਠੱਠਾ, ਸਰਪੰਚ ਬਲਬੀਰ ਸਿੰਘ ਠੱਠਾ, ਗਿਆਨੀ ਮੁਖਵਿੰਦਰ ਸਿੰਘ,  ਭਾਈ ਅਵਤਾਰ ਸਿੰਘ ਬੱਬਰ, ਭਾਈ ਧਰਮਵੀਰ ਸਿੰਘ ਗਰਾਗਣੇਵਾਲੇ, ਬਾਬਾ ਹਰਦਿਆਲ ਸਿੰਘ ਲੰਘੇਆਣਾ, ਬਾਬਾ ਗੁਰਦੀਪ ਸਿੰਘ ਰੋਡੇ, ਬਾਬਾ ਲਾਲ ਸਿੰਘ ਧੂੜਕੋਟ, ਸੰਤ ਬਾਬਾ ਜੋਰਾ ਸਿੰਘ ਬਧਨੀਕਲਾਂ,ਬਾਬਾ ਸਤਿੰਦਰ ਸਿੰਘ ਗੁਰਦਾਸਪੁਰ, ਜਥੇਦਾਰ ਸੁਖਬੀਰ ਸਿੰਘ ਵਾਹਲਾ, ਭੁਪਿੰਦਰ ਸਿੰਘ ਸਾਹੋਕੇ, ਬਾਬਾ ਆਤਮਾ ਸਿੰਘ, ਗੁਰਜੰਟ ਸਿੰਘ ਪੰਧੇਰ, ਭਾਈ ਗੁਰਪ੍ਰੀਤ ਸਿੰਘ ਚੰਡੀਗੜ੍ਹ, ਕਰਨੈਲ ਸਿੰਘ ਪੀਰਮੁਹੰਮਦ, ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਇਡਿਟ ਅਕਾਲੀ ਦਲ, ਸਤਨਾਮ ਸਿੰਘ ਮਨਾਵਾਂ, ਸੰਤ ਮੁਖਵਿੰਦਰ ਸਿੰਘ ਕੱਟੂ, ਸੰਤ ਦਲੇਰ ਸਿੰਘ, ਜਥੇ ਰਣਧੀਰ ਸਿੰਘ, ਸੰਤ ਬਾਬਾ ਸੁਖਚੈਨ ਸਿੰਘ ਧਰਮਪੁਰਾ, ਬਾਬਾ ਸਤਨਾਮ ਸਿੰਘ ਵੱਡੀਆਂ,ਬਾਬਾ ਦਿਲਬਾਗ ਸਿੰਘ  ਹਾਰਫਕੇ,ਸੰਤ ਗੁਰਨਾਮ ਸਿੰਘ ਡਰੋਲੀ ਭਾਈ, ਸਰਬਜੀਤ ਸਿੰਘ ਘੁੰਮਣ, ਭਾਈ ਨਛੱਤਰ ਸਿੰਘ ਆਸਟਰੀਆ, ਬਾਬਾ ਸੁਖਚੈਨ ਸਿੰਘ, ਚਰਨ ਸਿੰਘ ਮਨਜੀਤ ਸਿੰਘ ਦਵਿੰਦਰ ਸਿੰਘ ਯੂ ਕੇ ਜਾਗੋ ਵਾਲੇ ਜਥਾ, ਜਥੇਦਾਰ ਮੋਹਨ ਸਿੰਘ ਮਟੀਆਂ, ਜਥੇ: ਬੂਟਾ ਸਿੰਘ ਰਣਸੀਹ, ਅਜੀਤ ਸਿੰਘ ਸ਼ਾਂਤ ਸਾਬਕਾ ਵਿਧਾਇਕ, ਰਮਨਦੀਪ ਸਿੰਘ ਭਗਢਿੜੀ, ਹਰਜਿੰਦਰ ਸਿੰਘ ਰੋਡੇ,  ਮਲਕੀਤ ਸਿੰਘ ਰਣੀਆਂ, ਭਾਗ ਸਿੰਘ ਗ੍ਰੰਥੀ, ਗਿਆਨੀ ਨਵਤੇਜ ਸਿੰਘ, ਮਹੰਤ ਸੰਤਾ ਸਿੰਘ ਪਟਿਆਲਾ, ਮਹੰਤ ਕਸ਼ਮੀਰ ਸਿੰਘ ਮੁਕਤਸਰ, ਮਹੰਤ ਜਗਤਾਰ ਸਿੰਘ ਨੈਣੇਵਾਲਾ, ਮਹੰਤ ਜਸਵਿੰਦਰ ਸਿੰਘ ਕੋਟਫਤਾ, ਮਹੰਤ ਇੰਦਰਜੀਤ ਸਿੰਘ Àਦੋਕੇ, ਮਹੰਤ ਭਗਵੰਤ ਸਿੰਘ ਜਗਰਾÀ, ਮਹੰਤ ਪਰਵਿੰਦਰ ਸਿੰਘ ਭਾਈ ਰੂਪਾ, ਭਾਈ ਸਤਵੰਤ ਸਿੰਘ ਸਪੁੱਤਰ ਸ਼ਹੀਦ ਭਾਈ ਕੇਹਰ ਸਿੰਘ, ਮਹੰਤ ਜਗੀਰ ਸਿੰਘ ਇੰਗਲੈਂਡ, ਦਲਵੀਰ ਸਿੰਘ, ਮੇਜਰ ਸਿੰਘ ਅਮਰੀਕਾ, ਭਾਈ ਮਨਧੀਰ ਸਿੰਘ, ਭਾਈ ਹੀਰਾ ਸਿੰਘ, ਸੰਤ ਬਾਬਾ ਹੀਰਾ ਸਿੰਘ ਨਾਨਕਸਰ ਜੀਰਾ, ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਰਣਧੀਰ ਸਿੰਘ ਰਾਣਾ ਸਾਹਿਬ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ, ਰਾਗੀ ਅਮਨਦੀਪ ਕੌਰ ਮਜੀਠਾ,ਰਾਗੀ ਸਿਮਰਜੀਤ ਕੌਰ,  ਰਾਗੀ ਭਾਈ ਬਲਵਿੰਦਰ ਸਿੰਘ ਲੋਪੋਕੇ, ਭਾਈ ਜਰਨੈਲ ਸਿੰਘ , ਭਾਈ ਰਣਜੀਤ ਸਿੰਘ ਭਾਈ ਗੁਲਜ਼ਾਰ ਸਿੰਘ, ਭਾਈ ਜਗਦੇਵ ਸਿੰਘ ਭਾਈ ਮੇਜਰ ਸਿੰਘ ( ਸਾਰੇ ਫਰੀਜਨੋ ਅਮਰੀਕਾ ਤੋਂ ), ਭਾਈ ਰਾਮ ਸਿੰਘ, ਭਾਈ ਸਰਬਜੀਤ ਸਿੰਘ ਸੋਹਲ, ਭਾਈ ਦਲਬੀਰ ਸਿੰਘ ਚੂੜਚਕ, ਸ਼ਮਸ਼ੇਰ ਸਿੰਘ ਜੇਠੂਵਾਲ, ਸਕਿੰਦਰ ਸਿੰਘ ਜੇਠੂਵਾਲ (ਦੋਵੇਂ ਲਿਖਾਰੀ), ਬਾਬਾ ਜਸਵੰਤ ਸਿੰਘ ਸ਼ੇਖਾਂਵਾਲੇ, ਸੰਤ ਬਾਬਾ ਸਤਿੰਦਰ ਸਿੰਘ ਮੁਕੇਰੀਆਂ, ਬਾਬਾ ਸੋਧ ਸਿੰਘ ਲੰਗਰਾਂਵਾਲੇ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਗੁਰਦੀਪ ਸਿੰਘ ਬਠਿੰਡਾ, ਸਰਬਜੀਤ ਸਿੰਘ ਜੰਮੂ, ਸਤਨਾਮ ਸਿੰਘ ਜ਼ਫਰਵਾਲ, ਕਰਮਜੀਤ ਸਿੰਘ ਮੈਨੇਜਰ, ਭਾਈ ਲਖਬੀਰ ਸਿੰਘ, ਸ਼ਮਸ਼ੇਰ ਸਿੰਘ ਬਰਨਾਲਾ, ਭਾਈ ਸੁਰਜੀਤ ਸਿੰਘ ਮੈਨੇਜਰ, ਕਰਨੈਲ ਸਿੰਘ ਮੈਨੇਜਰ, ਪਰਮਜੀਤ ਸਿੰਘ ਪੰਮਾ ਬਰਨਾਲਾ,  ਸੁਰਜੀਤ ਸਿੰਘ ਠੀਕਰੀਵਾਲ, ਗੁਰਜੰਟ ਸਿੰਘ ਅੱਲੀਆਂ,ਭਾਈ ਅਮਨਦੀਪ ਸਿੰਘ,ਭਾਈ ਸੁਖਵਿੰਦਰ ਸਿੰਘ ਅਗਵਾਨ, ਜਤਿੰਦਰ ਸਿੰਘ ਐਕਸੀਅਨ, ਤੇਜਵੰਤ ਸਿੰਘ ਗਰੇਵਾਲ,ਭਾਈ ਪਿੱਪਲ ਸਿੰਘ ਦਮਦਮਾ ਸਾਹਿਬ, ਬਾਬਾ ਗੁਰਨਾਮ ਸਿੰਘ ਬੰਡਾਲਾ, ਮੈਨੇਜਰ ਰਣਜੀਤ ਸਿੰਘ,ਚਮਕੌਰ ਸਿੰਘ ਥਰਾਜ, ਭਾਈ ਹੀਰਾ ਸਿੰਘ ਮਨਿਆਲਾ, ਗੁਰਦੇਵ ਸਿੰਘ ਮਨਿਆਲਾ, ਭਾਈ ਪਰਮਜੀਤ ਸਿੰਘ, ਭਾਈ ਪ੍ਰਗਟ ਸਿੰਘ ਵਰਪਾਲ, ਪ੍ਰਿੰਸੀਪਲ ਸੂਬਾ ਸਿੰਘ, ਲਖਬੀਰ ਸਿੰਘ ਮੈਨੇਜਰ,  ਅਵਤਾਰ ਸਿੰਘ ਖੋਸਾ, ਬਲਦੇਵ ਸਿੰਘ ਮੰਡੀਰਾਂਵਾਲੇ, ਸੰਤ ਮਹਿੰਦਰ ਸਿੰਘ ਜਨੇਰ, ਜਗਜੀਤ ਸਿੰਘ ਦਰਦੀ, ਬਾਬਾ ਗੁਰਦੀਪ ਸਿੰਘ ਮੁਦਕੀ, ਭਾਈ ਜਸਪਾਲ ਸਿੰਘ ਸਿੱਧੂ ਮੁੰਬਈ ਸਿੱਖ ਕੌਂਸਲ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ। 

 

Tags: MIX PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD