Saturday, 20 April 2024

 

 

ਖ਼ਾਸ ਖਬਰਾਂ ਪੰਜਾਬ ਨੂੰ ਭਾਜਪਾ ਦੇ ਜ਼ੁਲਮ ਵਿਰੁੱਧ ਇੱਕਜੁੱਟ ਹੋਣਾ ਪਵੇਗਾ: ਰਾਜਾ ਵੜਿੰਗ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਪਟਿਆਲਾ ਦੀਆਂ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਗੁਰਜੀਤ ਔਜਲਾ ਨੇ ਗੁਰਦੁਆਰਾ ਬਾਬਾ ਛੱਜੋ ਜੀ ਵਿਖੇ ਨਤਮਸਤਕ ਹੋ ਕੇ ਕੀਤਾ ਆਪਣੀ ਚੋਣ ਮੁਹਿੰਮ ਦਾ ਆਰੰਭ ਸਰਕਾਰ ਨਿੱਜੀ ਲਾਭ ਲਈ ਕਣਕ ਦੀ ਬਰਬਾਦੀ ਕਰ ਰਹੀ ਹੈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਦਾਣਾ ਮੰਡੀ ਦਾ ਦੌਰਾ-ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ ਰੀਜਨਲ ਟਰਾਂਸਪੋਰਟ ਅਫ਼ਸਰ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਐਲਪੀਯੂ ਦੇ ਸਕੂਲ ਆਫ ਲਿਬਰਲ ਐਂਡ ਕ੍ਰਿਏਟਿਵ ਆਰਟਸ ਨੇ ‘ਵਨ ਇੰਡੀਆ-2024’ ਦੀ ਚੈਂਪੀਅਨਸ਼ਿਪ ਟਰਾਫੀ ਜਿੱਤੀ ਸਿਹਤ ਮੰਤਰੀ ਪੰਜਾਬ ਨੇ ਆਰੀਅਨਜ਼ ਫਾਰਮੇਸੀ ਕਾਨਫਰੰਸ ਦਾ ਉਦਘਾਟਨ ਕੀਤਾ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਸਕੂਲ ਬੱਸ ਪ੍ਰੋਵਾਈਡਰਾਂ ਨਾਲ ਮੀਟਿੰਗ ਪੰਜਾਬ ਦੀਆਂ ਔਰਤਾਂ ਨੂੰ ਅੱਜ ਵੀ ਇੱਕ-ਇੱਕ ਹਜ਼ਾਰ ਮਾਸਿਕ ਭੱਤੇ ਦੀ ਉਡੀਕ : ਐਨ.ਕੇ. ਸ਼ਰਮਾ ਅਪਲਾਈਡ ਸਾਇੰਸਜ਼ ਵਿਭਾਗ ਸੀਜੀਸੀ ਲਾਂਡਰਾਂ ਵੱਲੋਂ ਵਰਕਸ਼ਾਪ ਦਾ ਆਯੋਜਨ ਪ੍ਰੀਤ ਕਲੋਨੀ ਰੂਪਨਗਰ ਵਿਖੇ ਇਮਾਰਤ ਡਿੱਗਣ ਸੰਬੰਧੀ ਬਚਾਅ ਓਪਰੇਸ਼ਨ ਹੋਇਆ ਪੂਰਾ ਰੋਡ ਸ਼ੋਅ ਦੌਰਾਨ ਵਰਤੇ ਜਾ ਰਹੇ ਵਾਹਨਾਂ ਦੀ ਸਹੀ ਪ੍ਰਵਾਨਗੀ ਲਈ ਜਾਵੇ - ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਵੱਲੋਂ 10ਵੀਂ ਜਮਾਤ 'ਚ ਚੋਟੀ ਦਾ ਦਰਜ਼ਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕਿਹਾ: ਰਾਤ ਭਾਵੇਂ ਜਿੰਨੀ ਮਰਜ਼ੀ ਲੰਬੀ ਹੋਵੇ, ਸੱਚ ਦਾ ਸੂਰਜ ਹਮੇਸ਼ਾ ਚੜ੍ਹਦਾ ਹੈ, 2022 'ਚ ਜਨਤਾ ਨੇ ਚੜ੍ਹਾਇਆ ਸੀ ਸੱਚ ਦਾ ਸੂਰਜ ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ ਗੁਰਜੀਤ ਸਿੰਘ ਔਜਲਾ ਮੁਸਲਿਮ ਭਾਈਚਾਰੇ ਨੂੰ ਜੁੰਮੇ ਦੀ ਨਮਾਜ਼ ਦੀ ਵਧਾਈ ਦੇਣ ਪਹੁੰਚੇ ਜ਼ਿਲ੍ਹੇ ਦੀ ਮੰਡੀਆਂ ਵਿੱਚ 18 ਹਜ਼ਾਰ 868 ਮੀਟਰਿਕ ਟਨ ਕਣਕ ਦੀ ਆਮਦ ਹੋਈ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬੈਂਕ ਦੇਣਗੇ ਵੋਟਰ ਜਾਗਰੂਕਤਾ ਦਾ ਸੁਨੇਹਾ ਅੰਤਰਰਾਜੀ ਸਰਹੱਦ ਤੇ ਪੁਲਿਸ ਵੱਲੋਂ ਫਲੈਗ ਮਾਰਚ, ਨਾਕਿਆਂ ਦੀ ਕੀਤੀ ਚੈਕਿੰਗ - ਐਸ ਐਸ ਪੀ ਡਾ ਪ੍ਰਗਿਆ ਜੈਨ ਸਿਹਤ ਵਿਭਾਗ ਨੇ ਮਨਾਇਆ "ਵਿਸ਼ਵ ਜਿਗਰ ਦਿਵਸ"

 

ਸਿਵਲ ਸਰਜਨ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਸਿਹਤ ਜਾਂਚ ਯਕੀਨੀ ਬਣਾਉਣ : ਬ੍ਰਹਮ ਮਹਿੰਦਰਾ

ਸਕੂਲਾਂ ਅਤੇ ਆਂਗਣਵਾੜੀਆਂ ਕੇਂਦਰਾਂ ਦੇ 54499 ਬੱਚਿਆਂ ਨੂੰ ਮੁਹੱਈਆ ਕਰਵਾਈ ਗਈਆਂ ਮੁਫਤ ਸਿਹਤ ਅਤੇ ਇਲਾਜ ਸਹੂਲਤਾਂ

Web Admin

Web Admin

5 Dariya News

ਚੰਡੀਗੜ੍ਹ , 20 Feb 2018

ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਰਾਜ ਦੇ ਸਮੂਹ ਸਿਵਲ ਸਰਜਨਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉੇਹ ਆਪਣੇ ਅਧੀਨ ਆਊਂਦੇ ਖੇਤਰ ਵਿਚ ਰਾਸ਼ਟਰੀ ਬਾਲ ਸੱਵਸਥਿਆ ਕਾਰਿਆਕਰਮ ਅਧੀਨ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜ੍ਹ ਰਹੇ ਅਤੇ ਆਂਗਣਵਾੜੀਆਂ ਕੇਂਦਰਾਂ ਵਿਚ ਰਜਿਸਟਰਡ ਬੱਚਿਆਂ ਦੀ ਮੁਕੰਮਲ ਸਿਹਤ ਜਾਂਚ ਨੂੰ ਯਕੀਨੀ ਬਣਾਉਣ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸੂਬੇ ਦੇ ਸਾਰੇ ਜਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਆਰ.ਬੀ.ਐਸ.ਕੇ. ਅਧੀਨ ਤੀਜੀ ਸ਼੍ਰੇਣੀ ਤੇ ਹੋਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਯੋਗ ਬੱਚਿਆਂ ਨੂੰ ਸਿਹਤ ਕਾਰਡ ਜਾਰੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮੁਕੰਮਲ ਸਿਹਤ ਜਾਂਚ ਦਾ ਮੁੱਖ ਮੰਤਵ 18 ਸਾਲ ਤੱਕ ਦੇ ਬੱਚਿਆਂ ਵਿਚੋਂ ਜਮਾਂਦਰੂ ਬਿਮਾਰੀਆਂ, ਕਮਜੋਰੀਆਂ ਅਤੇ ਸ਼ਰੀਰਕ ਵਿਕਾਸ ਵਿਚ ਦੇਰੀ ਨਾਲ ਸਬੰਧਤ ਰੋਗ ਅਤੇ ਅੰਗਹੀਣਤਾ ਪਹਿਚਾਣ ਕਰਨੀ ਹੈ। ਜਿਨ੍ਹਾਂ ਬੱਚਿਆਂ ਵਿਚ ਉਪਰੋਕਤ ਬਿਮਾਰੀਆਂ ਵਿਚੋਂ ਕਿਸੇ ਵੀ ਬਿਮਾਰੀ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਦਾ ਇਲਾਜ ਸਰਕਾਰ ਵਲੋਂ ਮੁਫਤ ਵਿਚ ਕਰਵਾਇਆ ਜਾਂਦਾ ਹੈ।ਇਸ ਅਹਿਮ ਪ੍ਰੋਗਰਾਮ ਬਾਰੇ ਹੋਰ ਦੱਸਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਆਰ.ਬੀ.ਐਸ.ਕੇ. ਦੀਆਂ ਵਿਸ਼ੇਸ਼ ਟੀਮਾਂ ਨੇ 18365 ਸਕੂਲਾਂ ਦਾ ਦੌਰਾ ਕੀਤਾ ਅਤੇ 1914164 ਬੱਚਿਆਂ ਦੀ ਜਾਂਚ ਕੀਤੀ। ਇਸੇ ਤਰ੍ਹਾਂ ਹੀ ਇਨ੍ਹਾਂ ਟੀਮਾਂ ਨੇ ਆਂਗਣਵਾੜੀਆਂ ਵਿਖੇ ਆਪਣੇ ਪਹਿਲੇ ਦੋਰ ਵਿਚ 595734 ਬੱਚਿਆਂ ਦੀ ਜਾਂਚ ਕੀਤੀ ਜਦਕਿ ਦੂਜੇ ਦੋਰ ਵਿਚ 540432 ਬੱਚਿਆਂ ਦੀ ਜਾਂਚ ਕੀਤੀ ਗਈ।ਉਨ੍ਹਾ ਕਿਹਾ ਕਿ ਇਸ ਉਪਰੰਤ ਸਕੂਲਾਂ ਅਤੇ ਆਂਗਣਵਾੜੀਆਂ ਦੇ 54499 ਬੱਚਿਆਂ ਨੂੰ ਫਰਵਰੀ, 2017 ਤੋਂ ਦਸੰਬਰ,2107 ਦੌਰਾਨ ਆਰ.ਬੀ.ਐਸ.ਕੇ. ਅਧੀਨ ਮੁਫਤ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ।ਸ੍ਰੀ ਮਹਿੰਦਰਾ ਨੇ ਅੱਗੇ ਦੱਸਿਆ ਕਿ ਦਿਲ ਦੇ ਰੋਗ (ਸੀ.ਐਚ.ਡੀ. ਅਤੇ ਆਰ.ਐਚ.ਡੀ.) ਤੋਂ ਪੀੜ੍ਹਤ 416 ਬੱਚਿਆਂ ਨੂੰ ਡੀ.ਐਮ.ਸੀ. ਤੇ ਸੀ.ਐ.ਸੀ. ਲੁਧਿਆਣਾ, ਮੈਕਸ ਸੁਪਰ ਸਪੈਸ਼ਲਟੀ ਹਸਪਤਾਲ ਅਤੇ ਫੋਰਟੀਸ ਹਸਪਤਾਲ, ਮੁਹਾਲੀ ਵਿਖੇ (ਤੀਜੀ ਸ਼੍ਰੇਣੀ) ਦਾ ਇਲਾਜ ਕਰਵਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ 16 ਬੱਚਿਆ ਨੂੰ ਰੋਗਾਂ ਨਾਲ ਲੜਨ ਸਬੰਧੀ ਸਮਰਥਾ ਦੀ ਘਾਟ (ਪੀ.ਆਈ.ਡੀ.ਡੀ.) ਸਬੰਧੀ ਰੋਗਾਂ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਵਿਚ ਮੁਫਤ ਕਰਵਾਇਆ ਜਾ ਰਿਹਾ ਹੈ।ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਜਿਲ੍ਹਾ ਹਸਪਤਾਲ ਬੰਠਿਡਾ, ਹੁਸ਼ਿਆਰਪੁਰ, ਲੁਧਿਆਣਾ, ਰੂਪਨਗਰ ਅਤੇ ਤਰਨਤਾਰਨ ਵਿਖੇ ਬੱਚਿਆਂ ਦੀ ਸਿਹਤ ਸਬੰਧੀ ਵਿਸ਼ੇਸ਼ ਕੇਂਦਰ (ਡੀ.ਈ.ਆਈ.ਸੀ.)  ਸਥਾਪਿਤ ਕੀਤੇ ਗਏ ਹਨ ਅਤੇ ਜਲਦ ਹੀ ਰਾਜ ਦੇ ਬਾਕੀ ਜਿਲ੍ਹਿਆਂ ਵਿਚ ਹੀ ਇਸ ਤਰ੍ਹਾ ਦੇ ਕੇਂਦਰ ਸਥਾਪਿਤ ਕੀਤੇ ਜਾਣਗੇ। ਇਹ ਕੇਂਦਰ ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਦਾ ਇਲਾਜ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਗੇ। 

 

Tags: Brahm Mohindra

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD