Thursday, 25 April 2024

 

 

ਖ਼ਾਸ ਖਬਰਾਂ ਕਾਂਗਰਸ ਸਰਕਾਰ ਆਉਣ ਤੇ ਮਹਿਲਾਵਾਂ ਨੂੰ 50% ਆਰਕਸ਼ਣ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਲਈ ਕਾਂਗਰਸ ਵਚਨਬੱਧ --ਅਨੂਮਾ ਅਚਾਰੀਆ ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ : ਜਰਨੈਲ ਸਿੰਘ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਨੇ ਕੀਤਾ ਵੱਖ ਵੱਖ ਮੰਡੀਆਂ ਦਾ ਦੌਰਾ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਲਲਤੋਂ ਅਤੇ ਜੋਧਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ ਕਾਰਜ਼ਾਂ ਲਈ ਜ਼ਮੀਨੀ ਪੱਧਰ 'ਤੇ ਖੇਤਰੀ ਦੌਰਿਆਂ 'ਚ ਲਿਆਂਦੀ ਜਾਵੇ ਤੇਜ਼ੀ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿੱਚ ਮਤਦਾਨ ਦਾ ਸੁਨੇਹਾ ਦਿੰਦਾ ਵੱਡ ਆਕਾਰੀ ਚਿਤਰ ਬਣਾਇਆ ਗਿਆ ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਨਾਜ ਮੰਡੀ ਪੁਰਖਾਲੀ ਦਾ ਲਿਆ ਜਾਇਜਾ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਅਨੋਖਾ ਉਪਰਾਲਾ- ਨੌਜਵਾਨ ਵੋਟਰਾਂ ਨੂੰ ਯੂਥ ਇਲੈਕਸ਼ਨ ਅੰਬੈਸਡਰ ਬਣਾ ਕੇ ਚੋਣ ਪ੍ਰਕਿਆ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ ਡੀ ਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਮਿਥੇਨੌਲ/ਇੰਡਸਟਰੀਅਲ ਸਪਿਰਟ ਅਤੇ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ/ਈਐਨਏ/ਸ਼ਰਾਬ ਦੇ ਠੇਕਿਆਂ ਦੀ ਵਿਕਰੀ, ਸਪਲਾਈ ਅਤੇ ਸਟਾਕ 'ਤੇ ਲਾਈ ਗਈ ਨਿਗਰਾਨੀ ਪ੍ਰਣਾਲੀ ਦੀ ਸਮੀਖਿਆ ਕੀਤੀ ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ

 

ਪਿੰਡ ਝਿਉਰਹੇੜੀ ਦੀ ਪੰਚਾਇਤੀ ਜ਼ਮੀਨ ਖਰੀਦਣ ਲਈ ਹੋਈ ਘਪਲੇਬਾਜ਼ੀ 'ਚ ਡੀ.ਡੀ.ਪੀ.ਓ. ਤੇ ਬੀ.ਡੀ.ਪੀ.ਓ. ਸਣੇ ਪੰਜਾਇਤ ਸਕੱਤਰ ਗ੍ਰਿਫਤਾਰ

ਅਦਾਲਤ ਵੱਲੋਂ ਦੋ ਦਿਨਾਂ ਦਾ ਵਿਜੀਲੈਂਸ ਰਿਮਾਂਡ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 20 Feb 2018

ਪੰਜਾਬ ਵਿਜੀਲੈਂਸ ਬਿਓਰੋ ਨੇ ਅੱਜ ਗ੍ਰਾਮ ਪੰਚਾਇਤ ਪਿੰਡ ਝਿਉਰਹੇੜੀ ਦੇ ਨਾਮ 'ਤੇ ਵੱਖ-ਵੱਖ ਥਾਵਾਂ 'ਤੇ 25 ਏਕੜ ਤੋਂ ਵੱਧ ਜ਼ਮੀਨ ਖਰੀਦਣ ਵਿਚ ਹੋਈ ਕਰੀਬ 8 ਕਰੋੜ ਰੁਪਏ ਦੀ ਘਪਲੇਬਾਜੀ ਦੀ ਪੜ੍ਹਤਾਲ ਉਪਰੰਤ ਉਸ ਵੇਲੇ ਤਾਇਨਾਤ ਡੀ.ਡੀ.ਪੀ.ਓ. ਐਸ.ਏ.ਐਸ. ਨਗਰ ਗੁਰਬਿੰਦਰ ਸਿੰਘ ਸਰਾਓ ਅਤੇ ਮਲਵਿੰਦਰ ਸਿੰਘ ਬੀ.ਡੀ.ਪੀ.ਓ ਖਰੜ ਸਮੇਤ ਰਵਿੰਦਰ ਸਿੰਘ ਗ੍ਰਾਮ ਪੰਚਾਇਤ ਸਕੱਤਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਤੋਂ ਦੋ ਦਿਨ ਦਾ ਰਿਮਾਂਡ ਲੈ ਲਿਆ ਹੈ।ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਮੁੱਖ ਨਿਰਦੇਸ਼ਕ-ਕਮ-ਏ.ਡੀ.ਜੀ.ਪੀ. ਸ੍ਰੀ ਬੀ.ਕੇ. ਉਪਲ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਅਤੇ ਪੰਚਾਇਤ ਵਿਭਾਗ ਵੱਲੋਂ ਕੀਤੀ ਜਾਂਚ ਦੌਰਾਨ ਪਾਇਆ ਗਿਆ ਕਿ ਰਾਜ ਸਰਕਾਰ ਵੱਲੋਂ ਮੁਹਾਲੀ ਹਵਾਈ ਅੱਡੇ ਦਾ ਵਿਸਥਾਰ ਕਰਨ ਮੌਕੇ ਪਿੰਡ ਝਿਉਰਹੇੜੀ ਦੀ ਕਰੀਬ 36 ਏਕੜ ਪੰਚਾਇਤ ਦੇਹ ਜ਼ਮੀਨ ਅਕਵਾਇਰ ਕੀਤੀ ਗਈ ਜਿਸ ਦਾ ਮੁਆਵਜ਼ਾ 1.50 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 54,16,87,500 ਰੁਪਏ ਜਾਰੀ ਕੀਤਾ ਗਿਆ ਸੀ ਅਤੇ ਇਹ ਰਕਮ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਨਿਗਰਾਨੀ 'ਤੇ ਰੱਖੀ ਗਈ ਸੀ ਪਰ ਸਾਲ 2013 ਵਿਚ ਸਰਪੰਚ ਗੁਰਪਾਲ ਸਿੰਘ ਨੇ ਪੰਚਾਇਤ ਵੱਲੋਂ ਪਾਸ ਮਤੇ ਦੇ ਉਲਟ ਮਹਿਕਮੇ ਦੇ ਅਧਿਕਾਰੀਆਂ, ਕਮਰਚਾਰੀਆਂ, ਸਰਪੰਚ ਅਤੇ ਹੋਰਨਾਂ ਨੇ ਰਲ ਕੇ ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਰੀਦਣ ਵਿੱਚ ਘਪਲੇਬਾਜ਼ੀ ਕੀਤੀ। ਉਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਜ਼ਮੀਨ ਖਰੀਦਣ ਸਬੰਧੀ ਸਰਕਾਰੀ ਹਦਾਇਤਾਂ ਤੋਂ ਜਾਣੂੰ ਹੁੰਦੇ ਹੋਏ ਵੀ ਆਪਣੇ ਨਿੱਜੀ ਲਾਭ ਲਈ ਇਹ ਜ਼ਮੀਨ ਕੁਲੈਕਟਰ ਰੇਟ ਅਤੇ ਮਾਰਕੀਟ ਰੇਟਾਂ ਤੋਂ ਬਹੁਤ ਉਚੇ ਰੇਟ 'ਤੇ ਖਰੀਦਕੇ ਸਰਕਾਰ ਅਤੇ ਗਰਾਮ ਪੰਚਾਇਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਕਰਕੇ ਉਕਤ ਦੋਸ਼ੀਆਂ ਡੀ.ਡੀ.ਪੀ.ਓ., ਬੀ.ਡੀ.ਪੀ.ਓ. ਅਤੇ ਪੰਚਾਇਤ ਸਕੱਤਰ ਸਮੇਤ ਸੁਰਿੰਦਰ ਸਿੰਘ ਉਰਫ ਸੁਰਿੰਦਰ ਖਾਨ ਵਾਸੀ ਮੂਲੇਪੁਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਮੁਹੰਮਦ ਸੁਹੇਲ ਚੌਹਾਨ ਵਾਸੀ ਮਕਾਨ ਨੰਬਰ 991, ਸੈਕਟਰ 79, ਮੋਹਾਲੀ, ਦਰਸ਼ਨ ਸਿੰਘ ਵਾਸੀ ਹੱਲੋਮਾਜਰਾ (ਯੂ.ਟੀ.), ਸਵਰਨ ਸਿੰਘ ਪਿੰਡ ਟਿਵਾਣਾ ਤਹਿਸੀਲ ਡੇਰਾਬੱਸੀ ਜ਼ਿਲ੍ਹਾ ਮੋਹਾਲੀ ਅਤੇ ਦਰਸ਼ਨ ਸਿੰਘ ਵਾਸੀ ਕੰਵਰਪੁਰ (ਊਕਸੀ ਜੱਟਾਂ) ਜ਼ਿਲ੍ਹਾ ਪਟਿਆਲਾ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 409, 420, 465, 467, 471, 120-ਬੀ. ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਤੇ 13 (2) ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕੀਤੀ ਹੈ।

ਉਨਾਂ ਦੱÎਿਸਆ ਕਿ ਗ੍ਰਾਮ ਪੰਚਾਇਤ ਵੱਲੋਂ ਮਤਾ ਪਾਸ ਕਰਕੇ ਮੁਆਵਜੇ ਦੀ ਰਕਮ ਨਾਲ ਪੰਚਾਇਤ ਦੀ ਹਦੂਦ ਨਾਲ ਲਗਦੇ ਸ਼ਹਿਰੀ ਖੇਤਰ ਵਿਚ ਬੂਥ ਅਤੇ ਸ਼ੋਅ ਰੂਮ ਸਾਈਟ ਸਰਕਾਰ ਵੱਲੋਂ ਨਿਰਧਾਰਤ ਨੀਤੀ ਅਤੇ ਸ਼ਰਤਾਂ ਅਨੁਸਾਰ ਖਰੀਦ ਕਰਨ ਲਈ ਤਜਵੀਜ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਰਾਹੀਂ ਸਰਕਾਰ ਨੂੰ ਭੇਜਣ ਬਾਰੇ ਲਿਖਿਆ ਗਿਆ। ਇਸ ਬਾਰੇ ਰਿਪੋਰਟ ਬੀ.ਡੀ.ਪੀ.ਓ ਖਰੜ ਵੱਲੋਂ ਮਿਤੀ 24.9.2015 ਨੂੰ ਜਿਲਾ ਵਿਕਾਸ ਤੇ ਪੰਚਾਇਤ ਅਫਸਰ ਮੋਹਾਲੀ ਨੂੰ ਭੇਜੀ ਗਈ ਅਤੇ ਉਨਾਂ ਮਿਤੀ 6.10.2015 ਨੂੰ ਇਹ ਤਜਵੀਜ ਡਵੀਨਲ ਡਿਪਟੀ ਡਾਇਰੈਕਟਰ ਪਟਿਆਲਾ ਪਾਸ ਭੇਜੀ ਦਿੱਤੀ। ਉਨਾਂ ਮਿਤੀ 9.11.2015 ਰਾਹੀਂ ਡਿਪਟੀ ਡਾਇਰੈਕਟਰ (ਭੌਂ ਤੇ ਵਿਕਾਸ) ਪਾਸ ਮੰਜੂਰੀ ਲਈ ਤਜਵੀਜ ਭੇਜੀ ਜਿਨਾਂ ਤਜਵੀਜ਼ ਉਤੇ ਇਤਰਾਜਾਂ ਉਠਾਏ ਗਏ। ਇਹ ਤਜਵੀਜ ਇਤਰਾਜ਼ਾਂ ਦੀ ਪੂਰਤੀ ਕਰਨ ਲਈ ਡੀ.ਡੀ.ਪੀ.ਓ ਮੋਹਾਲੀ ਨੂੰ 5.1.2016 ਨੂੰ ਭੇਜੀ ਗਈ ਅਤੇ ਮਿਤੀ 6.6.2016 ਤੱਕ 9 ਚਿਤਾਵਨੀ ਪੱਤਰ ਲਿਖਣ ਦੇ ਬਾਵਜੂਦ ਵੀ ਇਸ ਤਜਵੀਜ ਸਬੰਧੀ ਇਤਰਾਜ ਪੂਰੇ ਕਰਕੇ ਇਹ ਤਜਵੀਜ ਵਾਪਸ ਸਰਕਾਰ ਦੀ ਪ੍ਰਵਾਨਗੀ ਲਈ ਨਹੀਂ ਭੇਜੀ ਗਈ।ਪੜਤਾਲ ਅਨੁਸਾਰ ਇਸ ਤਜਵੀਜ ਨੂੰ ਗੁਰਬਿੰਦਰ ਸਿੰਘ ਸਰਾਓ ਡੀ.ਡੀ.ਪੀ.ਓ ਨੇ ਬਿਨਾ ਕਿਸੇ ਕਾਰਨ ਆਪਣੇ ਦਫਤਰ ਵਿਚ ਦਬਾ ਕੇ ਰਖਿਆ ਜਿਸ ਕਰਕੇ ਜਮੀਨ ਖਰੀਦ ਕਰਨ ਲਈ ਸਰਕਾਰ ਵੱਲੋਂ ਗ੍ਰਾਮ ਪੰਚਾਇਤ ਪਿੰਡ ਝਿਊਰਹੇੜੀ ਨੂੰ ਕੋਈ ਲਿਖਤੀ ਪ੍ਰਬੰਧਕੀ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸ ਦੌਰਾਨ ਗ੍ਰਾਮ ਪੰਚਾਇਤ  ਝਿਊਰਹੇੜੀ ਵੱਲੋਂ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਸਲਾਹ 'ਤੇ ਇਕ ਨਵਾਂ ਮਤਾ ਮਿਤੀ 1 ਫਰਵਰੀ 2016 ਨੂੰ ਪਾਸ ਕਰਕੇ ਸਿੱਧੇ ਤੌਰ 'ਤੇ ਉਨ੍ਹਾਂ ਨੂੰ ਭੇਜਿਆ ਗਿਆ। ਇਸ ਮਤੇ ਵਿਚ ਅਕਵਾਇਰ ਕੀਤੀ ਗਈ ਪੰਚਾਇਤੀ ਜਮੀਨ ਦੇ ਮੁਆਵਜੇ ਦੀ ਪ੍ਰਾਪਤ ਹੋਈ ਰਕਮ ਨਾਲ ਪੇਂਡੂ ਖੇਤਰ ਵਿਚ ਵਾਹੀਯੋਗ ਜਮੀਨ ਅਤੇ ਕੁਝ ਕਮਰਸ਼ੀਅਲ ਸੋਅਰੂਮ ਸ਼ਹਿਰੀ ਖੇਤਰ ਵਿਚ ਖਰੀਦ ਕਰਨ ਲਈ 15 ਕਰੋੜ ਰੁਪਏ ਦੀ ਰਾਸ਼ੀ ਮੰਜੂਰ ਕਰਨ ਲਈ ਲਿਖਿਆ ਗਿਆ। ਇਸ ਮਤੇ ਦੇ ਅਧਾਰ 'ਤੇ ਉਸ ਸਮੇਂ ਤਾਇਨਾਤ ਡਾਇਰੈਕਟਰ ਪੰਚਾਇਤ ਨੇ ਗ੍ਰਾਮ ਪੰਚਾਇਤ ਦੀ ਮੰਗ ਮੁਤਾਬਿਕ ਆਪਣੇ ਵਲੋਂ 10.2.2016 ਨੂੰ ਕੀਤੇ ਗਏ ਹੁਕਮਾਂ ਅਨੁਸਾਰ 15 ਕਰੋੜ ਦੀ ਰਾਸ਼ੀ ਦਾ ਚੈਕ ਗ੍ਰਾਮ ਪੰਚਾਇਤ ਝਿਊਰਹੇੜੀ ਨੂੰ ਭੇਜਿਆ ਗਿਆ।  ਇਸ ਰਾਸ਼ੀ ਨਾਲ ਝਿਊਰਹੇੜੀ ਪੰਚਾਇਤ ਵਲੋਂ ਪਿੰਡ ਕੈਦੀਪੁਰ ਅਤੇ ਕਰੀਮਪੁਰਾ ਵਿਖੇ ਕਰੀਬ 25 ਏਕੜ ਵਾਹੀਯੋਗ ਜਮੀਨ ਖਰੀਦ ਕਰਨ ਸਬੰਧੀ ਤਿੰਨ ਸੌਦੇ ਵਸੀਕਾ ਮਿਤੀ 6.4.2016, ਵਸੀਕਾ ਮਿਤੀ 6.4.2016, ਵਸੀਕਾ ਮਿਤੀ 27.4.2016 ਰਾਹੀਂ ਕੀਤੇ ਗਏ। ਇਸ ਜਮੀਨ ਦਾ ਸੌਦਾ ਸੁਰਿੰਦਰ ਸਿੰਘ ਉਰਫ ਸੁਰਿੰਦਰ ਖਾਨ ਵਾਸੀ ਮੁਲੇਪੁਰ ਜਿਲਾ ਫਤਹਿਗੜ੍ਹ ਅਤੇ ਉਸਦੇ ਭਾਂਣਜੇ ਮੁਹੰਮਦ ਸੁਹੇਲ ਚੌਹਾਨ ਸੈਕਟਰ 79 ਮੋਹਾਲੀ ਅਤੇ ਬਲਦੇਵ ਸਿੰਘ ਵਾਸੀ ਵਜੀਦਪੁਰ ਤਹਿਸੀਲ ਡੇਰਾਬੱਸੀ ਨਾਮ ਦੇ ਦਲਾਲਾਂ ਵੱਲੋਂ ਕਰਵਾਇਆ ਗਿਆ। 

ਉਨਾਂ ਦੱਸਿਆ ਕਿ ਮਿਤੀ 6.4.2016 ਰਾਹੀਂ ਜਗਜੀਤ ਸਿੰਘ, ਸਵਰਨ ਕੌਰ, ਹਰਭਜਨ ਕੌਰ ਅਤੇ ਨਵਨੀਤ ਸਿੰਘ ਵੱਲੋਂ ਪਿੰਡ ਕਰੀਮਪੁਰਾ ਅਤੇ ਪਿੰਡ ਕੰਦੀਪੁਰ ਦੀ ਜੋ 165 ਕਨਾਲ 18 ਮਰਲੇ ਜਮੀਨ ਗ੍ਰਾਮ ਪੰਚਾਇਤ ਝਿਊਰਹੇੜੀ ਨੂੰ ਵੇਚੀ ਗਈ ਉਸ ਜਮੀਨ ਦਾ ਸੌਦਾ 29, 50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੈਅ ਹੋਇਆ ਅਤੇ ਇਸੇ ਹਿਸਾਬ ਨਾਲ ਵੇਚਦਾਰ ਧਿਰ ਨੂੰ ਅਦਾਇਗੀ ਕੀਤੀ ਗਈ ਜੋ ਕੁੱਲ 6,11,75,625 ਰੁਪਏ ਬਣਦੀ ਸੀ। ਜਦੋਂਕਿ ਖਰੀਦਦਾਰ ਧਿਰ ਗ੍ਰਾਮ ਪੰਚਾਇਤ ਝਿਊਰਹੇੜੀ ਵੱਲੋਂ ਇਹ ਜਮੀਨ 54 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਦਿਖਾ ਕੇ 11,19,82,500 ਰੁਪਏ ਦਾ ਖਰਚ ਸਟੈਂਪ ਡਿਊਟੀ ਅਤੇ ਹੋਰ ਖਰਚਿਆਂ ਤੋਂ ਬਿਨਾ ਕੀਤਾ ਵਿਖਾਇਆ ਗਿਆ। ਇਹ ਜਮੀਨ ਖਰੀਦ ਕਰਨ ਸਮੇਂ ਕੁੱਲ 5,08, 06, 875 ਰੁਪਏ ਦਾ ਘਪਲਾ ਕੀਤਾ ਗਿਆ।ਉਨਾਂ ਦੱਸਿਆ ਕਿ ਇਸ ਤਰ੍ਹਾਂ ਹਰਪਾਲ ਸਿੰਘ ਵਲੋਂ ਗ੍ਰਾਮ ਪੰਚਾਇਤ ਨੂੰ 36 ਕਨਾਲ 1 1/3 ਮਰਲੇ ਜਮੀਨ ਮਿਤੀ 27.4.2016 ਨੂੰ ਵੇਚੀ ਗਈ। ਇਸ ਜਮੀਨ ਦਾ ਸੌਦਾ 23,50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਹੋਇਆ। ਇਸੇ ਹਿਸਾਬ ਨਾਲ ਵੇਚਦਾਰ ਧਿਰ ਨੂੰ ਅਦਾਇਗੀ ਕੀਤੀ ਗਈ ਜੋ ਕੁੱਲ 1,05,94,093 ਰੁਪਏ ਬਣਦੀ ਸੀ ਜਦੋਂ ਕਿ ਖਰੀਦਦਾਰ ਧਿਰ ਗ੍ਰਾਮ ਪੰਚਾਇਤ ਝਿਊਰਹੇੜੀ ਵਲੋਂ ਇਹ ਜਮੀਨ 54 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਵਿਖਾ ਕੇ ਇਸ ਉਪਰ 2,43,43,85 ਰੁਪਏ ਦਾ ਖਰਚ ਸਟੈਂਪ ਡਿਊਟੀ ਅਤੇ ਹੋਰ ਖਰਚਿਆਂ ਤੋਂ ਬਿਨਾ ਕੀਤਾ ਵਿਖਾਇਆ ਗਿਆ। ਇਹ ਜਮੀਨ ਖਰੀਦ ਕਰਨ ਸਮੇਂ ਕੁੱਲ 1,37,49,781 ਰੁਪਏ ਦਾ ਘਪਲਾ ਕਰਨਾ ਪਾਇਆ ਗਿਆ ਹੈ।ਸ੍ਰੀ ਉਪਲ ਨੇ ਦੱਸਿਆ ਕਿ ਇਸੇ ਤਰਾਂ ਪਿੰਡ ਕਰੀਮਪੁਰਾ ਅਤੇ ਪਿੰਡ ਕੰਦੀਪੁਰਾ ਵਿਖੇ ਜੋ 25 ਕਿੱਲੇ 9 ਮਰਲੇ ਜਮੀਨ ਗ੍ਰਾਮ ਪੰਚਾਇਤ ਝਿਊਰਹੇੜੀ ਦੇ ਨਾਮ 'ਤੇ ਖਰੀਦ ਕੀਤੀ ਗਈ ਉਸ ਜਮੀਨ ਦੀ ਖਰੀਦ ਵਿਚ 5,08,06,975 ਰੁਪਏ ਦੇ ਨਾਲ 1,37,49,781 ਰੁਪਏ ਕੁੱਲ 6,45,56,656 ਰੁਪਏ ਦਾ ਘਪਲਾ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਜ਼ਮੀਨ ਸਬੰਧੀ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਬਸੀ ਪਠਾਣਾਂ ਰਾਹੀਂ ਦਿੱਤੀ ਰਿਪੋਰਟ ਵਿੱਚ ਲਿਖਿਆ ਹੈ ਕਿ ਪਿੰਡ ਕੰਦੀਪੁਰ ਅਤੇ ਕਰੀਮਪੁਰਾ ਵਿੱਚ ਇੱਕ ਜਾਂ ਦੋ ਕਿੱਲੇ ਜ਼ਮੀਨ ਦਾ ਮਾਰਕੀਟ ਰੇਟ ਤਕਰੀਬਨ 15 ਤੋਂ 17 ਲੱਖ ਰੁਪਏ ਪ੍ਰਤੀ ਏਕੜ ਹੈ ਅਤੇ ਜੇਕਰ 15 ਏਕੜ ਜਾਂ ਇਸ ਤੋਂ ਵੱਧ ਜ਼ਮੀਨ ਦਾ ਟੱਕ ਖਰੀਦਿਆ ਜਾਂ ਵੇਚਿਆ ਜਾਂਦਾ ਹੈ ਤਾਂ ਮਾਰਕੀਟ ਰੇਟ 20 ਤੋਂ 25 ਲੱਖ ਰੁਪਏ ਪ੍ਰਤੀ ਏਕੜ ਵਿਚਕਾਰ ਹੈ। ਉਨਾਂ ਪਿੰਡ ਕਰੀਮਪੁਰਾ ਅਤੇ ਪਿੰਡ ਕੰਦੀਪੁਰ ਦੀ ਜ਼ਮੀਨ ਦਾ ਕੁਲੈਕਟਰ ਰੇਟ ਸਾਲ 2016-17 ਲਈ 9.77 ਲੱਖ ਰੁਪਏ ਪ੍ਰਤੀ ਏਕੜ ਦੱਸਿਆ ਹੈ।

ਉਨਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਸਨੌਲੀ ਵਿਖੇ ਮਿਤੀ 03.04.2017 ਨੂੰ 6700 ਵਰਗ ਗਜ਼ ਜ਼ਮੀਨ 10,11,70,000/- ਰੁਪਏ ਵਿਚ ਗਰਾਮ ਪੰਚਾਇਤ ਪਿੰਡ ਝਿਊਰਹੇੜੀ ਦੇ ਨਾਮ ਉਪਰ ਖਰੀਦੀ ਗਈ ਜਿਸ ਵਿੱਚ ਵੀ ਡੇਢ ਕਰੋੜ ਰੁਪਏ ਦੀ ਘਪਲੇਬਾਜ਼ੀ ਸਾਹਮਣੇ ਆਈ ਹੈ ਅਤੇ ਇਸ ਜ਼ਾਇਦਾਦ ਨੂੰ ਖਰੀਦਣ ਲਈ ਅਸਲ ਨਾਲੋਂ ਵੱਧ ਰਕਮ ਦਸਤਾਵੇਜ਼ਾਂ ਵਿੱਚ ਵਿਖਾਈ ਗਈ। ਉਹ ਰਕਮ ਵੇਚਦਾਰਾਂ ਤੋਂ ਦਰਸ਼ਨ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਕੰਵਰਪੁਰ (ਉਕਸੀ ਜੱਟਾਂ) ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ (ਜੋ ਸਰਪੰਚ ਗੁਰਪਾਲ ਸਿੰਘ ਦਾ ਸਾਢੂ ਲੱਗਦਾ ਹੈ) ਰਾਹੀਂ ਦੋਸ਼ੀ ਗੁਰਪਾਲ ਸਿੰਘ ਸਰਪੰਚ ਨੇ ਵਾਪਸ ਲੈ ਕੇ ਹੋਰਾਂ ਨਾਲ ਮਿਲ ਕੇ ਹੜ੍ਹੱਪ ਲਈ।ਉਨਾਂ ਕਿਹਾ ਪਿੰਡ ਸਨੌਲੀ ਤਹਿਸੀਲ ਜ਼ੀਰਕਪੁਰ ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਜ਼ਮੀਨ ਖਰੀਦਣ ਸਮੇਂ ਗੁਰਬਿੰਦਰ ਸਿੰਘ ਸਰਾਓ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਐਸ.ਏ.ਐਸ. ਨਗਰ (ਮੋਹਾਲੀ) ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਖਰੜ੍ਹ ਵੱਲੋਂ ਪੰਚਾਇਤ ਦੇ ਮਤੇ ਅਨੁਸਾਰ ਮਿਤੀ 28.03.2017 ਰਾਹੀਂ 6700 ਵਰਗ ਗਜ ਵਪਾਰਕ ਜਗ੍ਹਾ ਖਰੀਦਣ ਸਬੰਧੀ ਇੱਕ ਪੱਤਰ ਲਿਖਿਆ ਗਿਆ ਲੇਕਿਨ ਜਤਿੰਦਰ ਸਿੰਘ ਢਿੱਲੋਂ ਬੀ.ਡੀ.ਪੀ.ਓ. ਅਤੇ ਗੁਰਪਾਲ ਸਿੰਘ ਸਰਪੰਚ ਨੇ ਮਨਜ਼ੂਰੀ ਲੈਣ ਤੋਂ ਪਹਿਲਾਂ ਹੀ ਮਿਤੀ 03.04.2017 ਨੂੰ 6 ਵਿਘੇ 14 ਬਿਸਵੇ ਜ਼ਮੀਨ ਪਿੰਡ ਸਨੌਲੀ ਵਿਖੇ ਖਰੀਦ ਲਈ। ਇਨਾਂ ਨੇ ਇਸ ਤੋਂ ਪਹਿਲਾਂ ਹੀ ਮਿਤੀ 28.2.2017 ਨੂੰ ਲਗਭਗ 9.5 ਕਰੋੜ ਦੀ ਅਦਾਇਗੀ ਬਿਆਨੇ ਵਜੋਂ ਆਪਣੇ ਹੀ ਪੱਧਰ 'ਤੇ ਬਿਨਾਂ ਸਰਕਾਰ ਦੀ ਮੰਨਜ਼ੂਰੀ ਦੇ ਕਰ ਦਿੱਤੀ। ਗੁਰਬਿੰਦਰ ਸਿੰਘ ਸਰਾਓ ਡੀ.ਡੀ.ਪੀ.ਓ. ਨੇ ਮਿਲੀ ਭੁਗਤ ਕਰਕੇ ਇਸ ਜ਼ਮੀਨ ਨੂੰ ਖਰੀਦਣ ਸਬੰਧੀ ਮੰਨਜ਼ੂਰੀ ਜ਼ਮੀਨ ਖਰੀਦੇ ਜਾਣ ਤੋਂ ਬਾਅਦ ਮਿਤੀ 05.04.2017 ਰਾਹੀਂ ਦੇ ਦਿੱਤੀ ਜਦੋਂ ਕਿ ਉਸ ਨੂੰ ਅਜਿਹੀ ਮਨਜ਼ੂਰੀ ਦੇਣ ਦਾ ਕੋਈ ਅਧਿਕਾਰ ਹੀ ਨਹੀਂ ਸੀ ਅਤੇ ਉਸ ਕੋਲ ਪਹਿਲਾਂ ਹੀ ਝਿਊਰਹੇੜੀ ਪੰਚਾਇਤ ਲਈ ਜ਼ਮੀਨ ਖਰੀਦਣ ਸਬੰਧੀ ਇੱਕ ਹੋਰ ਤਜਵੀਜ਼ ਲੰਮੇ ਸਮੇਂ ਤੋਂ ਇਤਰਾਜਾਂ ਦੀ ਪੂਰਤੀ ਲਈ ਲੰਬਿਤ ਪਈ ਸੀ।ਇਸ ਮਾਮਲੇ ਵਿੱਚ ਗੁਰਪਾਲ ਸਿੰਘ ਸਰਪੰਚ, ਗੁਰਬਿੰਦਰ ਸਿੰਘ ਸਰਾਓ, ਜਤਿੰਦਰ ਸਿੰਘ ਢਿੱਲੋਂ, ਰਵਿੰਦਰ ਸਿੰਘ ਪੰਚਾਇਤ ਸਕੱਤਰ ਨੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਕੇ ਆਪਣੇ ਨਿੱਜੀ ਲਾਭ ਲਈ ਉਕਤ ਸਰਪੰਚ ਦੇ ਸਾਢੂ ਦਰਸ਼ਨ ਸਿੰਘ ਵਾਸੀ ਕੰਵਰਪੁਰ ਤਹਿਸੀਲ ਰਾਜਪੁਰਾ, ਦਰਸ਼ਨ ਸਿੰਘ ਵਾਸੀ ਹੱਲੋਮਾਜਰਾ, ਚੰਡੀਗੜ੍ਹ ਅਤੇ ਸਵਰਨ ਸਿੰਘ ਪਿੰਡ ਟਿਵਾਣਾ ਨਾਲ ਮਿਲੀਭੁਗਤ ਕਰਕੇ ਇਹ ਜ਼ਮੀਨ ਕੁਲੈਕਟਰ ਅਤੇ ਮਾਰਕੀਟ ਰੇਟਾਂ ਤੋਂ ਬਹੁਤ ਉਚੇ ਭਾਅ 'ਤੇ ਖਰੀਦਕੇ ਸਰਕਾਰ ਅਤੇ ਪਿੰਡ ਪੰਚਾਇਤ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾ ਕੇ ਇਹ ਸਾਰੀ ਘਪਲੇਬਾਜ਼ੀ ਕੀਤੀ। ਇਨਾਂ ਨੇ ਇਸ ਖਰੀਦੀ 6700 ਵਰਗ ਗਜ ਜਗ੍ਹਾ ਵਿੱਚ ਪਹਿਲਾਂ ਤੋਂ ਬਣੇ 2 ਮੰਜ਼ਿਲਾਂ ਮਕਾਨ ਅਤੇ ਇਸ ਦੁਆਲੇ ਕੀਤੀ ਗਈ ਚਾਰਦੀਵਾਰੀ ਦਾ ਵਸੀਕੇ ਵਿੱਚ ਵੀ ਕੋਈ ਜ਼ਿਕਰ ਨਹੀਂ ਕੀਤਾ। 

 

Tags: Vigilance Bureau

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD