ਮੋਰਿੰਡਾ ਪੁਲਸ ਨੇ ਦੋ ਵਿਅਕਤੀਆਂ ਨੂੰ 50 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੋਰਿੰਡਾ ਪੁਲਸ ਦੇ ਏ.ਐਸ.ਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਪੁਲਸ ਪਾਰਟੀ ਸਥਾਨਕ ਸਰਹਿੰਦ ਚੌਕ ਤੇ ਨਾਕਾ ਲਗਾਇਆ ਹੋਇਆ ਸੀ ਤਾਂ ਪੁਲਸ ਪਾਰਟੀ ਨੂੰ ਮੁਖਬਰਖਾਸ ਨੇ ਇਤਲਾਹ ਦਿੱਤੀ ਕਿ ਤੇਜਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਪਿੰਡ ਅਮਰਾਲੀ ਤੇ ਗੁਰਮੇਲ ਸਿੰਘ ਪੁੱਤਰ ਧਰਮ ਸਿੰਘ ਨਿਵਾਸੀ ਪਿੰਡ ਮੁੰਡੀਆ ਆਪਣੇ ਟਰੱਕ ਨੰਬਰ ਪੀ.ਬੀ.65ਐਫ .9934 ਤੇ ਮੱਧ ਪ੍ਰਦੇਸ ਤੋਂਂ ਸਸਤੇ ਭਾਅ ਤੇ ਭੁੱਕੀ ਲੈਕੇ ਇੱਥੇ ਮਹਿੰਗੇ ਰੇਟ ਤੇ ਵੇਚਦੇ ਹਨ ਤੇ ਅੱਜ ਵੀ ਆਪਣੇ ਟਰੱਕ ਵਿੱਚ ਭੁੱਕੀ ਲੈਕੇ ਸਰਹਿੰਦ ਵੱਲ ਤੋਂ ਆ ਰਹੇ ਹਨ । ਜਦੋਂ ਪੁਲਸ ਪਾਰਟੀ ਨੇ ਇਨ੍ਹਾਂ ਦੇ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ ਵਿੱਚ ਪਿਆਜ ਲੱਦੇ ਹੋਏ ਸਨ ਤੇ ਜਦੋ ਪਿਆਜਾਂ ਦੀਆਂ ਬੋਰੀਆ ਨੂੰ ਹਟਾਕੇ ਦੇਖਿਆ ਗਿਆ ਤਾ ਉਸ ਵਿੱਚੋਂ 25-25 ਕਿਲੋ ਭੁੱਕੀ ਦੀਆਂ ਦੋ ਬੋਰੀਆ ਬਰਾਮਦ ਹੋਈਆ । ਜਿਸ ਤੇ ਪੁਲਸ ਨੇ ਦੋਨੇ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅੱਜ ਅਰੋਧੀਆ ਨੂੰ ਮਾਂਨਯੋਗ ਆਦਲਤ ਵਿੱਚ ਪੇਸ ਕੀਤਾ ਗਿਆ ਜਿਥੇ ਅਦਾਲਤ ਵੱਲੋਂ ਦੋਸੀਆਂ ਨੂੰ ਤਿੰਨ ਦਿਨ ਲਈ ਪੁਲਿਸ ਰਿਮਾਡ ਭੇਜ ਦਿੱਤਾ ਗਿਆ ਹੈ।