Wednesday, 24 April 2024

 

 

ਖ਼ਾਸ ਖਬਰਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿੱਚ ਮਤਦਾਨ ਦਾ ਸੁਨੇਹਾ ਦਿੰਦਾ ਵੱਡ ਆਕਾਰੀ ਚਿਤਰ ਬਣਾਇਆ ਗਿਆ ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਨਾਜ ਮੰਡੀ ਪੁਰਖਾਲੀ ਦਾ ਲਿਆ ਜਾਇਜਾ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਅਨੋਖਾ ਉਪਰਾਲਾ- ਨੌਜਵਾਨ ਵੋਟਰਾਂ ਨੂੰ ਯੂਥ ਇਲੈਕਸ਼ਨ ਅੰਬੈਸਡਰ ਬਣਾ ਕੇ ਚੋਣ ਪ੍ਰਕਿਆ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ ਡੀ ਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਮਿਥੇਨੌਲ/ਇੰਡਸਟਰੀਅਲ ਸਪਿਰਟ ਅਤੇ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ/ਈਐਨਏ/ਸ਼ਰਾਬ ਦੇ ਠੇਕਿਆਂ ਦੀ ਵਿਕਰੀ, ਸਪਲਾਈ ਅਤੇ ਸਟਾਕ 'ਤੇ ਲਾਈ ਗਈ ਨਿਗਰਾਨੀ ਪ੍ਰਣਾਲੀ ਦੀ ਸਮੀਖਿਆ ਕੀਤੀ ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ ਵਿਸ਼ਵ ਟੀਕਾਕਰਨ ਦਿਵਸ ਮੌਕੇ ਸਿਹਤ ਵਿਭਾਗ ਵਲੋ ਪੋਸਟਰ ਕੀਤੀ ਜਾਰੀ ਸਕੂਲੀ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਵੱਡੇ ਤਿਉਹਾਰ ਚੋਣਾਂ ਨਾਲ ਜੋੜਿਆ ਜਾਵੇ- ਸ਼ੌਕਤ ਅਹਿਮਦ ਪਰੇ ਭਾਜਪਾ ਉਮੀਦਵਾਰ ਸੰਜੇ ਟੰਡਨ 'ਤੇ ਮਨੀਸ਼ ਤਿਵਾੜੀ ਦੀ ਟਿੱਪਣੀ 'ਤੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਦਿੱਤਾ ਜਵਾਬ ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਤੇ ਐੱਸ.ਐੱਸ.ਪੀ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਅਨਾਜ ਮੰਡੀ ਬੇਲਾ ਅਤੇ ਸ਼੍ਰੀ ਚਮਕੌਰ ਸਾਹਿਬ ਦੌਰਾ ਪੰਜਾਬ ਦੇ ਵਿਰਸੇ ਦੀ ਝਲਕ ਦਰਸਾਉਂਦਾ ਆਦਰਸ਼ ਪੋਲਿੰਗ ਬੂਥ ਬਣਿਆ ਖਿੱਚ ਦਾ ਕੇਂਦਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਐਸ ਐਸ ਪੀ ਵੱਲੋਂ ਕਣਕ ਮੰਡੀਆਂ ਦਾ ਦੌਰਾ ਮੰਡੀਆਂ ਚ ਥਾਂ ਦੀ ਤੰਗੀ ਤੋਂ ਬਚਣ ਲਈ ਲਿਫਟਿੰਗ ਕਾਰਜਾਂ ਨੂੰ ਤੇਜ਼ ਕੀਤਾ ਜਾਵੇ, ਏ.ਡੀ.ਸੀ ਵੱਲੋਂ ਖਰੀਦ ਏਜੰਸੀਆਂ ਨੂੰ ਹਦਾਇਤ

 

ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਾਲ ਜਿੱਤੀ ਕਾਂਗਰਸ ਨੇ ਗੁਰਦਾਸਪੂਰ ਜਿਮਨੀ ਚੋਣ : ਵਿਜੇ ਸਾਂਪਲਾ

Web Admin

Web Admin

5 Dariya News

ਚੰਡੀਗੜ੍ਹ , 22 Oct 2017

ਸਰਕਾਰੀ ਮਸ਼ੀਨਰੀ ਦੀ ਯੋਜਨਾਬੱਧ ਦੁਰਵਰਤੋਂ ਕਰਕੇ ਗੁਰਦਾਸਪੂਰ ਜ਼ਿਮਨੀ ਚੋਣ ਜਿੱਤੀ ਹੈ ਕਾਂਗਰਸ। ਇਹ ਸਿੱਟਾ ਭਾਜਪਾ ਪੰਜਾਬ ਨੇ ਅਪਣੀ ਸਮੀਖਿਆ ਮੀਟਿੰਗ ਵਿਚ ਕੱਢਿਆ। ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਪ੍ਰਧਾਨਗੀ ਵਿਚ ਹੋਈ ਇਸ ਸਮੀਖਿਆ ਮੀਟਿੰਗ ਵਿਚ ਉਹ ਸਾਰੇ ਕੋਰ ਗਰੁੱਪ ਮੈਂਬਰ, ਸੂਬਾ ਆਹੁਦੇਦਾਰ ਅਤੇ ਸਾਬਕਾ ਮੰਤਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਗੁਰਦਾਸਪੂਰ ਲੋਕਸਭਾ ਵਿਚ ਆਉਂਦੀ 9 ਵਿਧਾਨਸਭਾਵਾਂ ਦੀ ਜਿੰਮੇਦਾਰੀ ਸੌਂਪੀ ਗਈ ਸੀ।ਸਾਂਪਲਾ ਨੇ ਕਿਹਾ ਕਿ ਪਹਿਲੇ ਹੀ ਦਿਨ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਰਾਜਨੀਤਿਕ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਸੀ ਅਤੇ ਉਸੀ ਦੀ ਛਾਇਆ ਪ੍ਰਬਲ ਰੂਪ ਨਾਲ ਇਨ੍ਹਾਂ ਚੋਣਾਂ ਵਿਚ ਵੀ ਦਿਖੀ। ਸਰਕਾਰੀ ਤੰਤਰ ਚਾਹੇ ਉਹ ਪ੍ਰਸ਼ਾਸਨਿਕ ਹੋਵੇ ਜਾਂ ਫਿਰ ਪੁਲੀਸ ਦੋਵੇਂ ਹੀ ਕਾਂਗਰਸ ਦੀ ਸੇਵਾ ਵਿਚ ਜੁਟੀ ਰਹੀ। ਅਜਿਹਾ ਲੱਗਦਾ ਸੀ ਕਿ ਕਾਂਗਰਸ ਚੋਣ ਨਹੀਂ ਲੜ ਰਹੀ, ਬਲਕਿ ਸਰਕਾਰੀ ਤੰਤਰ ਚੋਣ ਲੜ ਰਿਹਾ ਹੈ। ਚਾਹੇ ਬੀਡੀਪੀਓ, ਸਿੱਖਿਆ ਅਧਿਕਾਰੀ, ਮਿਉਂਨੀਸੀਪਲ ਕਮੇਟੀ ਅਤੇ ਨਗਰ ਪੰਚਾਇਤ ਦੇ ਈ.ਓ., ਸਿਹਤ ਵਿਭਾਗ ਦੇ ਅਧਿਕਾਰੀ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਆਦਿ ਹੋਣ ਜਾਂ ਫਿਰ ਡੀਐਸਪੀ, ਐਸਐਚਓਜ, ਚੌਂਕੀ ਇੰਚਾਰਜ਼ ਜਾਂ ਨਿੱਚਲੇ ਪੱਧਰ ਦੇ ਪੁਲੀਸ ਮੁਲਾਜ਼ਮ ਹੋਣ ਸਾਰੀਆਂ ਨੇ ਯੋਜਨਾਪੂਰਵਕ ਬੜੀ ਸਾਵਧਾਨੀ ਨਾਲ ਕਾਂਗਰਸ ਨੂੰ ਜਿਤਾਉਣ ਵਿਚ ਅਤੇ ਅਕਾਲੀ-ਭਾਜਪਾ ਆਗੂਆਂ/ਵਰਕਰਾਂ ਨੂੰ ਮਿੱਠੇ ਤਰੀਕੇ ਨਾਲ ਡਰਾਉਣ ਵਿਚ ਕੋਈ ਕਸਰ ਨਹੀਂ ਛੱਡੀ। 

ਭਾਜਪਾ ਨੇ ਲੱਗਭੱਗ 68 ਸ਼ਿਕਾਇਤਾਂ ਚੋਣ ਕਮੀਸ਼ਨ ਨੂੰ ਭੇਜੀ ਸੀ। ਚੋਣ ਦਾ ਐਲਾਨ ਹੁਦਿਆਂ ਹੀ ਅਸੀਂ ਸਪੱਸ਼ਟ ਕਿਹਾ ਸੀ ਗੁਰਦਾਸਪੂਰ ਜ਼ਿਮਨੀ ਚੋਣ ਕਾਂਗਰਸ ਸਰਕਾਰ ਬਨਾਮ ਭਾਜਪਾ-ਅਕਾਲੀ ਚੋਣ ਰਹੇਗਾ ਨਾ ਕਿ ਕਾਂਗਰਸ ਬਨਾਮ ਅਕਾਲੀ-ਭਾਜਪਾ। ਅੰਤ ਵਿਚ ਸਾਡੀ ਗੱਲ ਠੀਕ ਹੀ ਨਿਕਲੀ।ਰਾਜਨੀਤਿਕ ਬਦਲਾਖੋਰੀ ਦਾ ਇਸਤੋਂ ਵੱਡਾ ਉਦਾਹਰਣ ਹੋਰ ਕੀ ਹੋ ਸਕਦੀ ਹੈ ਕਿ ਗੁਰਦਾਸਪੂਰ ਦੇ ਅੰਦਰ ਅਬੋਹਰ ਤੋਂ ਆਕੇ ਜਾਖੜ ਦੇ ਖਿਲਾਫ ਕੰਪੇਨ ਕਰਨ ਦਾ ਬਦਲਾ ਲਿਦਿਆਂ ਅਬੋਹਰ ਮਿਉਨਸੀਪਲ ਕਮੇਟੀ ਦੇ ਪ੍ਰਧਾਨ ਪਰਮਿਲ ਕਲਿਆਣੀ ਨੂੰ ਲੋਕਲ ਬਾਡੀ ਸਕੱਤਰ ਨੇ ਅਪਣੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਹਿਣੇ 'ਤੇ 17 ਅਕਤੂਬਰ ਨੂੰ ਹਟਾ ਦਿੱਤਾ। ਕੁੱਝ ਦਿਨ ਪਹਿਲੇ ਜਿਸ ਤਰ੍ਹਾਂ ਰਾਜਪੁਰਾ ਮਿਉਨਸੀਪਲ ਕਮੇਟੀ ਦੇ ਪ੍ਰਧਾਨ ਪ੍ਰਵੀਣ ਛਾਬੜਾ ਅਤੇ ਉਸਦੇ ਪਰਿਵਾਰ 'ਤੇ ਸਰਕਾਰੀ ਮਸ਼ੀਨਰੀ ਰਾਹੀਂ ਦਬਾਅ ਬਣਾਕੇ ਅਸਤੀਫ਼ਾ ਲੈ ਲਿਆ ਗਿਆ। ਇਹ ਸਭ ਕਾਂਗਰਸ ਦੀ ਤਾਨਾਸ਼ਾਹੀ ਰਵਈਐ ਦੀ ਪੁਸ਼ਟੀ ਕਰਦੀ ਹੈ ਅਤੇ ਸਾਡੀ ਗੱਲ ਨੂੰ ਮਜਬੂਤੀ ਦਿੰਦੀ ਹੈ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਾਲ ਕਾਂਗਰਸ ਨੇ ਚੋਣ ਜਿੱਤਿਆ।ਸਮੀਖਿਆ ਮੀਟਿੰਗ ਵਿਚ ਹਿੱਸਾ ਲੈਣ ਵਾਲਿਆਂ ਵਿਚ ਸਾਬਕਾ ਸੂਬਾ ਪ੍ਰਧਾਨ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਅਨਿਲ ਜੋਸ਼ੀ, ਡਾ. ਬਲਦੇਵ ਚਾਵਲਾ, ਸੂਬਾ ਮਹਾਮੰਤਰੀ ਮਨਜੀਤ ਸਿੰਘ ਰਾਏ, ਜੀਵਨ ਗੁਪਤਾ, ਕੇਵਲ ਕੁਮਾਰ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌੜ, ਅਨਿਲ ਸਰੀਨ, ਹਰਜੀਤ ਸਿੰਘ ਗਰੇਵਾਲ, ਸਕੱਤਰ ਵਿਨੀਤ ਜੋਸ਼ੀ, ਅਨਿਲ ਸੱਚਰ, ਵਿਜੇ ਪੂਰੀ, ਰੇਣੂ ਥਾਪਰ, ਕੈਸ਼ੀਅਰ ਗੁਰਦੇਵ ਦੇਬੀ ਆਦਿ ਸ਼ਾਮਲ ਸਨ। 

 

Tags: Vijay Sampla

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD