ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ, ਫ਼ੇਜ਼ 2 ਵੱਲੋਂ ਐਜ ਕੈਰੀਅਰ ਸਲਿਊਸ਼ਨਜ਼ ਬੈਨਰ ਹੇਠ ਅੰਤਰ ਰਾਸ਼ਟਰੀ ਸਿੱਖਿਆਂ ਵੱਲ ਇਕ ਵੱਖਰਾ ਉਪਰਾਲਾ ਕਰਦੇ ਹੋਏ ਆਸਟ੍ਰੇਲੀਅਨ ਯੂਨੀਵਰਸਿਟੀ ਨਾਲ ਕਰਾਰ ਕੀਤਾ ਹੈ।ਇਹ ਕਰਾਰ ਏ ਆਈ ਐੱਮ ਦੇ ਡੀਨ ਪ੍ਰੋ ਮੋਰ ਅਤੇ ਐਜ ਕੈਰੀਅਰ ਸਲਿਊਸ਼ਨਜ਼ ਵੱਲੋਂ ਕੀਤਾ ਗਿਆ। ਇਹ ਕਰਾਰ ਆਸਟ੍ਰੇਲੀਆ ਦੀ ਮਸ਼ਹੂਰ ਯੂਨੀਵਰਸਿਟੀ ਏ ਆਈ ਐਮ ਬਿਜ਼ਨੈੱਸ ਸਕੂਲ ਨਾਲ ਇਸ ਕਰਾਰ ਤਹਿਤ ਭਾਰਤ ਦੇ ਪੇਸ਼ੇਵਾਰ ਲੋਕਾਂ ਲਈ ਐਮ ਬੀ ਏ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਐਮ ਬੀ ਏ ਪ੍ਰੋਗਰਾਮ ਵਿਚ ਸਬੰਧੀ ਜਾਣਕਾਰੀ ਦਿੰਦੇ ਹੋਏ ਏ ਆਈ ਐਮ ਦੇ ਡੀਨ ਪ੍ਰੋ ਮੋਰ ਅਤੇ ਡਾਇਰੈਕਟਰ ਸਿਸਾ ਰਸਾਕੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਪ੍ਰੋਗਰਾਮ ਵਿਸ਼ੇਸ਼ ਤੋਰ ਤੇ ਉਨ੍ਹਾਂ ਪੇਸ਼ੇਵਾਰ ਲੋਕਾਂ ਲਈ ਸ਼ੁਰੂ ਕੀਤਾ ਗਿਆ ਹੈ ਜੋ ਕਿ ਆਪਣੀ ਨੌਕਰੀ ਦੇ ਨਾਲ ਨਾਲ ਭਾਰਤ ਵਿਚ ਰਹਿ ਕੇ ਹੀ ਅੰਤਰ ਰਾਸ਼ਟਰੀ ਡਿਗਰੀ ਹਾਸਿਲ ਕਰ ਸਕਦੇ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਜ ਕੈਰੀਅਰ ਸਲਿਊਸ਼ਨਜ਼ ਦੇ ਸੀ ਈ À ਸੁਖਪ੍ਰੀਤ ਸਿੰਘ ਨੇ ਦੱਸਿਆਂ ਕਿ ਆਸਟ੍ਰੇਲੀਅਨ ਏ ਆਈ ਐਮ ਬਿਜ਼ਨੈੱਸ ਸਕੂਲ ਐਮ ਬੀ ਏ ਦੇ ਵਿਦਿਆਰਥੀਆਂ ਨੂੰ ਦਾਖਲਾ ਦੇਵੇਗਾ,ਜਦ ਕਿ ਇਸ ਦੀਆਂ ਕਲਾਸਾਂ ਹਫ਼ਤੇ ਦੇ ਅੰਤ ਵਿਚ ਲਗਾਈਆਂ ਜਾਣਗੀਆਂ।ਉਨ੍ਹਾਂ ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਦੱਸਦੇ ਹੋਏ ਕਿਹਾ ਕਿ ਐਮ ਬੀ ਏ ਦੀ ਡਿਗਰੀ ਦਾ ਮੁਲਾਂਕਣ ਵੀ ਭਾਰਤ ਵਿਚ ਕੀਤਾ ਜਾਵੇਗਾ। ਭਾਰਤ ਵਿਚ ਕਰਵਾਈ ਜਾਣ ਵਾਲੀ ਇਸ ਆਸਟ੍ਰੇਲੀਅਨ ਐਮ ਬੀ ਏ ਦੀ ਡਿਗਰੀ ਦਾ ਖਰਚਾ ਵੀ ਭਾਰਤ ਨਾਲੋਂ ਘੱਟ ਹੈ। ਜਦ ਕਿ ਇਸ ਪ੍ਰੋਗਰਾਮ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਜਾ ਕੇ ਨੌਕਰੀ ਹਾਸਿਲ ਕਰਨ ਦੇ ਮੌਕੇ ਵੀ ਮਿਲਣਗੇ।ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਦੱਸਿਆਂ ਕਿ ਇਸ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਪੜਾਈ ਗਿਆਨ ਜੋਤੀ ਦਾ ਤਜਰਬੇਕਾਰ ਸਟਾਫ਼ ਕਰਵਾਏਗਾ। ਤਾਂ ਇਸ ਪ੍ਰੋਗਰਾਮ ਰਾਹੀਂ ਦਾਖਲਾ ਲੈਣ ਵਾਲੇ ਵਿਦਿਆਰਥੀ ਵਧੀਆਂ ਨੰਬਰ ਲੈ ਕੇ ਪਾਸ ਹੋਣ ਅਤੇ ਆਸਟ੍ਰੇਲੀਆ ਜਾ ਕੇ ਆਪਣਾ ਬਿਹਤਰੀਨ ਕੈਰੀਅਰ ਬਣਾ ਸਕਣ।