Tuesday, 16 April 2024

 

 

ਖ਼ਾਸ ਖਬਰਾਂ ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਸ਼ਾਨਦਾਰ ਸਮਾਰੋਹ ਨਾਲ ਸਪੈਕਟਰਮ 2.0 ਦਾ ਉਦਘਾਟਨ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ 5,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਚੰਡੀਗੜ੍ਹ ਵਿੱਚ ਇੰਡੀਆ ਗਠਜੋੜ ਦੀ ਹੋਵੇਗੀ ਇਤਿਹਾਸਕ ਜਿੱਤ: ਡਾ. ਐਸ.ਐਸ. ਆਹਲੂਵਾਲੀਆ ਸੰਤ ਸਮਾਜ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅੱਗੇ ਰੱਖਿਆ ਵਾਤਾਵਰਣ ਦਾ ਏਜੰਡਾ ਜੇਲ 'ਚ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਭਾਵੁਕ ਹੋਏ ਭਗਵੰਤ ਮਾਨ, ਕਿਹਾ- ਮੁੱਖ ਮੰਤਰੀ ਨਾਲ ਅੱਤਵਾਦੀਆਂ ਵਰਗਾ ਸਲੂਕ ਹੋ ਰਿਹਾ ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਭਾਜਪਾ ਦਾ ਸੰਕਲਪ ਪੱਤਰ ਕੀਤਾ ਜਾਰੀ 5000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦੀ ਸਮੀਖਿਆ ਸਕੂਲੀ ਵਾਹਨਾਂ ਦੀ ਚੈਕਿੰਗ ਲਈ ਜ਼ਿਲ੍ਹਾ ਬਰਨਾਲਾ ‘ਚ 8 ਟੀਮਾਂ ਗਠਿਤ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੀ ਨਿਗਰਾਨੀ ਵਿੱਚ ਸਕੂਲ ਵਾਹਨਾਂ ਦੀ ਕੀਤੀ ਗਈ ਚੈਕਿੰਗ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵੋਟਰ ਦਾ ਜਾਗਰੂਕ ਹੋਣਾਂ ਜ਼ਰੂਰੀ-ਐਸ.ਡੀ.ਐਮ. ਗਗਨਦੀਪ ਸਿੰਘ ਸਕੂਲੀ ਵਾਹਨਾਂ ਦੇ ਹਾਦਸਿਆਂ ਨੂੰ ਰੋਕਣ ਲਈ ਸੇਫ ਸਕੂਲ ਵਾਹਨ ਪਾਲਿਸੀ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇ- ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਮੋਹਾਲੀ ਪ੍ਰਸ਼ਾਸਨ 17 ਅਪ੍ਰੈਲ ਨੂੰ ਮਹਿਲਾ ਵੋਟਰਾਂ ਲਈ ਮੈਰਾਥਨ ਦਾ ਆਯੋਜਨ ਕਰੇਗਾ ਵਿਸ਼ਵ ਪ੍ਰਸਿੱਧ ਪਦਮ ਭੂਸ਼ਣ ਐਵਾਰਡੀਇੰਜੀਨਿਅਰ ਜਸਪਾਲ ਭੱਟੀ ਜੀ ਦੀ ਯਾਦ ਵਿਚ ਵਿਸ਼ੇਸ਼ ਸਾਲਾਨਾ ਸਮਾਗਮ ਦਾ ਆਯੋਜਨ ਭਲਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਗਵਾਈ ਚ ਤਿਮਾਹੀ ਮੀਟਿੰਗ ਦਾ ਆਯੋਜਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਾਸਮੈਟੋਲੋਜੀ ਕਾਲਜ ਆਈ.ਆਈ.ਐਮ.ਸੀ.ਬੀ ਦਾ ਕੀਤਾ ਉਦਘਾਟਨ ਆਪ ਨੇ ‘ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ’ ਦੇ ਰੂਪ ਵਿੱਚ ਮਨਾਇਆ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ 'ਵੋਟ ਦੇ ਅਧਿਕਾਰ' ਦੀ ਵਰਤੋਂ ਕਰਨਾ ਡਾ. ਬੀ. ਆਰ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ - ਸਾਕਸ਼ੀ ਸਾਹਨੀ ਸ਼ਿਸ਼ਪਾਲ ਸਿੰਘ ਲਾਡੀ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

 

ਸੰਗੀਤ ਪ੍ਰੇਮੀਆਂ ਲਈ ਪੰਮੀ ਬਾਈ ਦਾ ਨਵਾਂ ਤੋਹਫਾ- 'ਹੀਰ ਸਲੇਟੀ'

ਲੋਕ ਸੰਗੀਤ ਜ਼ਰੀਏ ਹੀ ਨੌਜਵਾਨ ਪੀੜ੍ਹੀ ਨੂੰ ਲੱਚਰਤਾ ਤੋਂ ਦੂਰਾ ਰੱਖਿਆ ਜਾ ਸਕਦਾ: ਪੰਮੀ ਬਾਈ

Web Admin

Web Admin

5 Dariya News

ਚੰਡੀਗੜ੍ਹ , 09 Oct 2017

ਪੰਜਾਬੀ ਲੋਕ ਗਾਇਕ ਪਰਮਜੀਤ ਸਿੰਘ ਸਿੱਧੂ 'ਪੰਮੀ ਬਾਈ' ਦਾ ਨਵਾਂ ਸਿੰਗਲ ਟਰੈਕ 'ਹੀਰ ਸਲੇਟੀ' ਭਲਕੇ 10 ਅਕਤੂਬਰ ਨੂੰ ਸਵੇਰੇ 10 ਵਜੇ ਵਿਸ਼ਵ ਪੱਧਰ 'ਤੇ ਰਿਲੀਜ਼ ਹੋ ਰਿਹਾ ਹੈ। ਇਸ ਸਬੰਧੀ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ 'ਹੀਰ ਸਲੇਟੀ' ਦਾ ਸੰਗੀਤ ਅਤੇ ਟੀਜ਼ਰ ਰਿਲੀਜ਼ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਇਸ ਨੂੰ ਖੁਦ ਗਾਇਕ ਪੰਮੀ ਬਾਈ, ਵਿਸ਼ਵ ਪੰਜਾਬੀ ਸੰਸਥਾ ਨਾਲ ਜੁੜੇ ਸੁਰਜੀਤ ਸਿੰਘ ਆਬੋਧਾਬੀ, ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਸ. ਨਿਧੜਕ ਸਿੰਘ ਬਰਾੜ, ਫਿਲਮ ਕਲਾਕਾਰ ਜਸ਼ਨਜੀਤ ਗੋਸ਼ਾ, ਵੀਡੀਓ ਡਾਇਰੈਕਟਰ ਪਰਵੀਨ ਕੁਮਾਰ, ਮੱਖਣ ਸਿੰਘ ਪੁਰੇਵਾਲ, ਮੱਖਣ ਸਿੰਘ ਯੂ.ਕੇ. ਤੇ ਪ੍ਰੋ. ਰਾਜਪਾਲ ਸਿੰਘ ਨੇ ਰਿਲੀਜ਼ ਕੀਤਾ।ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਗਾਇਕ ਪੰਮੀ ਬਾਈ ਨੇ ਦੱਸਿਆ ਕਿ ਮਿਊਜ਼ਿਕ ਹਾਊਸ 'ਲਾਈਵ ਫੋਕ ਸਟੂਡੀਓ' ਵੱਲੋਂ ਇਸ ਸਾਲ ਦੇ ਅੰਦਰ ਰਿਲੀਜ਼ ਕੀਤਾ ਜਾ ਰਿਹਾ ਇਹ ਚੌਥਾ ਗੀਤ ਹੈ। ਇਸ ਤੋਂ ਪਹਿਲਾਂ ਤਿੰਨ ਹੋਰ ਗੀਤ ਰਿਲੀਜ਼ ਹੋਏ ਜਿਨ੍ਹਾਂ ਵਿੱਚੋਂ ਦੋ ਖੁਦ ਉਨ੍ਹਾਂ ਦੇ ਸਨ। ਇਹ 'ਬੋਲੀਆ' ਤੇ 'ਕਿਸਾਨੀ' ਸਨ। ਵਿਸ਼ਵ ਪੰਜਾਬੀ ਸੰਸਥਾ ਦੇ ਬਾਨੀ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ, ਰਾਜੂ ਚੱਢਾ ਤੇ ਸੁਰਜੀਤ ਸਿੰਘ ਆਬੋਧਾਬੀ ਦੇ ਸਹਿਯੋਗ ਨਾਲ ਅਮੀਰ ਪੰਜਾਬੀ ਲੋਕ ਸੰਗੀਤ, ਲੋਕ ਗਾਥਾਵਾਂ ਤੇ ਕਿੱਸਾ ਕਾਵਿ ਨੂੰ ਪ੍ਰਮੋਟ ਕਰਨ ਦੇ ਉਦੇਸ਼ ਨਾਲ 'ਹੀਰ ਸਲੇਟੀ' ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸੰਗੀਤ ਮਨੀ ਸੌਂਧ ਨੇ ਦਿੱਤਾ ਹੈ ਅਤੇ ਸਹਿ ਗਾਇਕਾ ਵਜੋਂ ਕੁਦਰਤ ਸਿੰਘ ਨੇ ਸਾਥ ਦਿੱਤਾ ਹੈ।ਪਰਵੀਨ ਕੁਮਾਰ ਵੱਲੋਂ ਇਸ ਦੀ ਵੀਡਿਓ ਤਿਆਰ ਕੀਤੀ ਗਈ ਹੈ ਅਤੇ ਇਸ ਵੀਡੀਓ ਵਿੱਚ ਸਮੈਰਾ ਸੰਧੂ ਨੇ ਅਭਿਨੈ ਦੇ ਜੌਹਰ ਦਿਖਾਏ ਹਨ। ਸਮੈਰਾ ਸੰਧੂ ਦੱਖਣ ਦੀਆਂ ਦੋ ਫਿਲਮਾਂ ਵਿੱਚ ਵੀ ਆਪਣੀ ਅਭਿਨੈ ਦਾ ਪ੍ਰਦਰਸ਼ਨ ਕਰ ਚੁੱਕੀ ਹੈ।

ਪੰਮੀ ਬਾਈ ਨੇ ਕਿਹਾ ਕਿ ਉਸ ਦਾ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਦਾ ਗਾਇਕੀ ਦਾ ਸਫਰ ਪੰਜਾਬੀ ਸੱਭਿਆਚਾਰ, ਮਾਂ ਬੋਲੀ ਤੇ ਰਵਾਇਤੀ ਲੋਕ ਸੰਗੀਤ ਨੂੰ ਸਮਰਪਿਤ ਰਿਹਾ ਹੈ। 'ਹੀਰ ਸਲੇਟੀ' ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਨਾਲ ਉਸ ਨੂੰ ਹੋਰ ਵੀ ਸਕੂਨ ਮਿਲਿਆ ਹੈ ਕਿਉਂਕਿ ਇਸ ਨਾਲ ਪੰਜਾਬੀ ਸਾਹਿਤ ਦਾ ਅਨਿੱਖੜਵਾਂ ਅੰਗ ਰਹੇ ਕਿੱਸਾ ਕਾਵਿ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਲੱਚਰਤਾ ਤੋਂ ਦੂਰ ਰੱਖਣ ਦਾ ਸਭ ਤੋਂ ਵਧੀਆ ਸਾਧਨ ਲੋਕ ਸੰਗੀਤ ਹੀ ਹੈ ਜਿਸ ਰਾਹੀਂ ਉਨ੍ਹਾਂ ਨੂੰ ਇਸ ਪਾਸੇ ਲਾ ਸਕਦੇ ਹਨ। ਉਨ੍ਹਾਂ ਵਿਸ਼ਵ ਪੰਜਾਬੀ ਸੰਸਥਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਬਦੌਲਤ ਉਨ੍ਹਾਂ ਨੂੰ ਅਜਿਹੇ ਪ੍ਰਾਜੈਕਟ ਕਰਨ ਦਾ ਮੌਕਾ ਮਿਲਿਆ ਹੈ।ਵਿਸ਼ਵ ਪੰਜਾਬੀ ਸੰਸਥਾ ਦੇ ਸੁਰਜੀਤ ਸਿੰਘ ਆਬੋਧਾਬੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਰਵਾਇਤੀ ਕਿੱਸਿਆਂ ਨੂੰ ਆਧੁਨਿਕ ਸੰਗੀਤ ਵਿੱਚ ਰਿਕਾਰਡ ਕਰਨ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ ਜਿਸ ਲਈ ਪੰਮੀ ਬਾਈ ਤੋਂ ਵਧੀਆ ਗਾਇਕ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪੰਮੀ ਬਾਈ ਨੇ ਹਮੇਸ਼ਾ ਹੀ ਪੰਜਾਬ ਦੇ ਅਮੀਰ ਸੱਭਿਆਚਾਰ ਰੰਗਾਂ ਨੂੰ ਆਪਣੀ ਗਾਇਕੀ ਵਿੱਚ ਪੇਸ਼ ਕੀਤਾ ਹੈ। ਇਸ ਨਵੇਂ ਪ੍ਰਾਜੈਕਟ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਰਵਾਇਤੀ ਕਿੱਸਾ ਕਾਵਿ ਆਧੁਨਿਕ ਸੰਗੀਤ ਵਿੱਚ ਰਿਕਾਰਡ ਕੀਤਾ ਗਿਆ ਹੈ ਜੋ ਕਿ ਰਵਾਇਤ ਤੇ ਆਧੁਨਿਕਤਾ ਦਾ ਬਹੁਤ ਵਧੀਆ ਸੁਮੇਲ ਹੋਇਆ ਹੈ।ਪ੍ਰੋ. ਰਾਜਪਾਲ ਸਿੰਘ ਨੇ ਪੰਮੀ ਬਾਈ ਦੇ ਜੀਵਨ ਸਫਰ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸੰਗਰੂਰ ਜ਼ਿਲੇ ਦੇ ਪਿੰਡ ਜਖੇਪਲ ਵਿੱਚ ਸੁਤੰਤਰਤਾ ਸੈਨਾਨੀ ਸ. ਪਰਤਾਪ ਸਿੰਘ ਬਾਗੀ ਦੇ ਘਰ ਪੈਦਾ ਹੋਏ ਪੰਮੀ ਬਾਈ ਨੇ ਲੋਕ ਨਾਚ ਭੰਗੜੇ ਤੋਂ ਸ਼ੁਰੂਆਤ ਕੀਤੀ। ਪੰਮੀ ਬਾਈ ਨੇ ਜਿੱਥੇ ਭੰਗੜੇ ਨੂੰ ਵਿਸ਼ਵ ਪ੍ਰਸਿੱਧ ਬਣਾਇਆ ਉਥੇ ਲੀਕ ਤੋਂ ਹਟਦਿਆਂ ਗਾਇਕੀ ਵਿੱਚ ਭੰਗੜੇ ਦਾ ਰੰਗ ਪੇਸ਼ ਕੀਤਾ। ਪਿਛਲੇ 25 ਸਾਲਾਂ ਤੋਂ ਸਫਲ ਲੋਕ ਗਾਇਕ ਵਜੋਂ ਵਿਚਰਦੇ ਪੰਮੀ ਬਾਈ ਨੇ ਲੋਕ ਨਾਚਾਂ ਉਪਰ ਬੇਮਿਸਾਲ ਕੰਮ ਕੀਤਾ ਹੈ। ਪੰਮੀ ਬਾਈ ਨੇ ਸ਼ੋਹਰਤ ਅਤੇ ਪੈਸੇ ਖਾਤਰ ਕਦੇ ਵੀ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ, ਮਾਂ ਬੋਲੀ, ਲੋਕ ਸੰਗੀਤ ਦੀ ਪ੍ਰਫੁੱਲਤਾ ਲਈ ਸੰਜੀਦਾ ਯੋਗਦਾਨ ਪਾਇਆ ਹੈ।

 

Tags: POLLYWOOD

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD