Tuesday, 16 April 2024

 

 

ਖ਼ਾਸ ਖਬਰਾਂ ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਸ਼ਾਨਦਾਰ ਸਮਾਰੋਹ ਨਾਲ ਸਪੈਕਟਰਮ 2.0 ਦਾ ਉਦਘਾਟਨ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ 5,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਚੰਡੀਗੜ੍ਹ ਵਿੱਚ ਇੰਡੀਆ ਗਠਜੋੜ ਦੀ ਹੋਵੇਗੀ ਇਤਿਹਾਸਕ ਜਿੱਤ: ਡਾ. ਐਸ.ਐਸ. ਆਹਲੂਵਾਲੀਆ ਸੰਤ ਸਮਾਜ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅੱਗੇ ਰੱਖਿਆ ਵਾਤਾਵਰਣ ਦਾ ਏਜੰਡਾ ਜੇਲ 'ਚ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਭਾਵੁਕ ਹੋਏ ਭਗਵੰਤ ਮਾਨ, ਕਿਹਾ- ਮੁੱਖ ਮੰਤਰੀ ਨਾਲ ਅੱਤਵਾਦੀਆਂ ਵਰਗਾ ਸਲੂਕ ਹੋ ਰਿਹਾ ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਭਾਜਪਾ ਦਾ ਸੰਕਲਪ ਪੱਤਰ ਕੀਤਾ ਜਾਰੀ 5000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦੀ ਸਮੀਖਿਆ ਸਕੂਲੀ ਵਾਹਨਾਂ ਦੀ ਚੈਕਿੰਗ ਲਈ ਜ਼ਿਲ੍ਹਾ ਬਰਨਾਲਾ ‘ਚ 8 ਟੀਮਾਂ ਗਠਿਤ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੀ ਨਿਗਰਾਨੀ ਵਿੱਚ ਸਕੂਲ ਵਾਹਨਾਂ ਦੀ ਕੀਤੀ ਗਈ ਚੈਕਿੰਗ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵੋਟਰ ਦਾ ਜਾਗਰੂਕ ਹੋਣਾਂ ਜ਼ਰੂਰੀ-ਐਸ.ਡੀ.ਐਮ. ਗਗਨਦੀਪ ਸਿੰਘ ਸਕੂਲੀ ਵਾਹਨਾਂ ਦੇ ਹਾਦਸਿਆਂ ਨੂੰ ਰੋਕਣ ਲਈ ਸੇਫ ਸਕੂਲ ਵਾਹਨ ਪਾਲਿਸੀ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇ- ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਮੋਹਾਲੀ ਪ੍ਰਸ਼ਾਸਨ 17 ਅਪ੍ਰੈਲ ਨੂੰ ਮਹਿਲਾ ਵੋਟਰਾਂ ਲਈ ਮੈਰਾਥਨ ਦਾ ਆਯੋਜਨ ਕਰੇਗਾ ਵਿਸ਼ਵ ਪ੍ਰਸਿੱਧ ਪਦਮ ਭੂਸ਼ਣ ਐਵਾਰਡੀਇੰਜੀਨਿਅਰ ਜਸਪਾਲ ਭੱਟੀ ਜੀ ਦੀ ਯਾਦ ਵਿਚ ਵਿਸ਼ੇਸ਼ ਸਾਲਾਨਾ ਸਮਾਗਮ ਦਾ ਆਯੋਜਨ ਭਲਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਗਵਾਈ ਚ ਤਿਮਾਹੀ ਮੀਟਿੰਗ ਦਾ ਆਯੋਜਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਾਸਮੈਟੋਲੋਜੀ ਕਾਲਜ ਆਈ.ਆਈ.ਐਮ.ਸੀ.ਬੀ ਦਾ ਕੀਤਾ ਉਦਘਾਟਨ ਆਪ ਨੇ ‘ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ’ ਦੇ ਰੂਪ ਵਿੱਚ ਮਨਾਇਆ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ 'ਵੋਟ ਦੇ ਅਧਿਕਾਰ' ਦੀ ਵਰਤੋਂ ਕਰਨਾ ਡਾ. ਬੀ. ਆਰ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ - ਸਾਕਸ਼ੀ ਸਾਹਨੀ ਸ਼ਿਸ਼ਪਾਲ ਸਿੰਘ ਲਾਡੀ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

 

ਜੰਗਲੀ ਖੇਤਰਾਂ 'ਚ ਤਾਰਬੰਦੀ ਕਰਨ 'ਤੇ 12 ਕਰੋੜ ਰੁਪਏ ਖਰਚੇ ਜਾਣਗੇ : ਸਾਧੂ ਸਿੰਘ ਧਰਮਸੋਤ

ਜੰਗਲੀ ਜੀਵਾਂ ਦੇ ਨਾਲ-ਨਾਲ ਫਸਲਾਂ ਨੂੰ ਸੁਰੱਖਿਅਤ ਕਰਨਾ ਮੁੱਖ ਟੀਚਾ

ਸਾਧੂ ਸਿੰਘ ਧਰਮਸੋਤ
ਸਾਧੂ ਸਿੰਘ ਧਰਮਸੋਤ

Web Admin

Web Admin

5 Dariya News

ਚੰਡੀਗੜ , 17 Aug 2017

ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀਆਂ ਫਸਲਾਂ ਦੇ ਬਚਾਅ ਲਈ ਜੰਗਲੀ ਖੇਤਰਾਂ 'ਚ 57.38 ਕਿਲੋਮੀਟਰ ਲੰਬਾਈ ਦੀ ਤਾਰਬੰਦੀ ਕਰਨ ਦਾ ਫੈਸਲਾ ਕੀਤਾ ਹੈ ਜਿਸ 'ਤੇ ਅਨੁਮਾਨਿਤ 1212.87 ਲੱਖ ਰੁਪਏ ਦੀ ਲਾਗਤ ਆਵੇਗੀ।ਇਹ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਦੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕੀਤਾ।ਉਨ੍ਹਾਂ ਦੱਸਿਆ ਕਿ ਜੰਗਲੀ ਜੀਵ ਸੁਰੱਖਿਆ ਐਕਟ-1972 ਦੇ ਲਾਗੂ ਹੋਣ ਮਗਰੋਂ ਸੂਬੇ 'ਚ ਨੀਲ ਗਾਂ, ਜੰਗਲੀ ਸੂਰ ਅਤੇ ਸਾਂਬਰ ਆਦਿ ਜਾਤੀਆਂ ਦੀ ਅਬਾਦੀ 'ਚ ਵਾਧਾ ਹੋਇਆ ਹੈ। ਭਾਵੇਂ ਇਸ ਨੂੰ ਜੰਗਲੀ ਜੀਵ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਪ੍ਰਾਪਤੀ ਮੰਨਿਆ ਜਾਂਦਾ ਹੈ ਪਰ ਜੰਗਲੀ ਜੀਵਾਂ ਦੇ ਵਾਧੇ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਦੋਂ ਜੰਗਲੀ ਜੀਵ ਉਨ੍ਹਾਂ ਦੀ ਖੜ੍ਹੀ ਫਸਲ ਦਾ ਨੁਕਸਾਨ ਕਰ ਦਿੰਦੇ ਹਨ। ਜੰਗਲੀ ਜੀਵਾਂ ਤੇ ਮਨੁੱਖ ਦੇ ਇਸ ਸੰਘਰਸ਼ 'ਚ ਜੰਗਲੀ ਰੱਖਾਂ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਦਿਨ ਅਤੇ ਰਾਤ ਦੌਰਾਨ ਆਪਣੀ ਫਸਲ ਦੀ ਲਗਾਤਾਰ ਨਿਗਰਾਨੀ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ 'ਚ ਇਹ ਵੱਡੀ ਸਮੱਸਿਆ ਆਈ ਕਿਉਂਕਿ ਇੱਥੇ 6 ਜੰਗਲੀ ਰੱਖਾਂ ਹਨ। ਇਸਦੇ ਫਲਸਰੂਪ ਜ਼ਿਲ੍ਹਾ ਪਟਿਆਲਾ ਦੀਆਂ ਜੰਗਲੀ ਰੱਖਾਂ ਦੀ ਤਾਰਬੰਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਦੀ ਸਮੱਸਿਆ ਦੇ ਹੱਲ ਦੇ ਨਾਲ-ਨਾਲ ਜੰਗਲੀ ਜੀਵਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ।

ਉਨ੍ਹਾਂ ਦੱਸਿਆ ਕਿ ਪਟਿਆਲਾ ਮੰਡਲ ਵਿਖੇ ਪੈਂਦੇ ਬੀੜ ਭੋਰੇ ਅਗੋਲ, ਮਾਲੀਆਂ ਖੇੜੀ, ਬਹਾਦਰਗੜ੍ਹ, ਛੋਟੀ ਭੁੱਨਰਹੇੜੀ, ਖੇੜੀ ਗੁੱਜਰਾਂ ਅਤੇ ਬੀੜ ਮੀਰਾਂਪੁਰ ਤੇ ਗੋਗਪੁਰ ਜੰਗਲਾਤ ਖੇਤਰਾਂ ਦੀ ਤਾਰਬੰਦੀ ਦੇ ਪ੍ਰਾਜੈਕਟ 'ਤੇ ਉਪਰੋਕਤ ਅਨੁਮਾਨਿਤ ਰਕਮ ਖਰਚੀ ਜਾਵੇਗੀ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤੱਖਣੀ ਰਹਿਮਾ ਪੁਰ ਜੰਗਲੀ ਰੱਖ ਵਿਖੇ 1.347 ਕਿਲੋਮੀਟਰ ਦੇ ਦਾਇਰੇ ਵਿੱਚ ਸੋਲਰ ਤਾਰਬੰਦੀ ਲਾਈ ਗਈ ਹੈ। ਸ. ਧਰਮਸੋਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ 'ਚ ਬੀੜ ਭੋਰੇ ਅਗੋਲ ਵਿਖੇ 300 ਲੱਖ ਦੀ ਲਾਗਤ ਨਾਲ 15.60 ਕਿਲੋਮੀਟਰ ਮਾਲੀਆਂ ਖੇੜੀ, ਬਹਾਦਰਗੜ੍ਹ, ਛੋਟੀ ਭੁੱਨਰਹੇੜੀ, ਖੇੜੀ ਗੁੱਜਰਾਂ ਦੇ ਜੰਗਲੀ ਖੇਤਰਾਂ ਵਿਖੇ 356.87 ਲੱਖ ਦੀ ਲਾਗਤ ਨਾਲ 16.22 ਕਿਲੋਮੀਟਰ ਅਤੇ ਗੋਗਪੁਰ ਜੰਗਲਾਤ ਖੇਤਰ ਵਿਖੇ 556 ਲੱਖ ਦੀ ਲਾਗਤ ਨਾਲ 25.56 ਕਿਲੋਮੀਟਰ 'ਚ ਤਾਰਬੰਦੀ ਕੀਤੀ ਜਾਵੇਗੀ।ਸ. ਧਰਮਸੋਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਬੀੜ ਭਾਦਸੋਂ, ਬੀੜ ਭੁਨਰਹੇੜੀ, ਬੀੜ ਮੋਤੀ ਬਾਗ, ਬੀੜ ਗੁਰਦਿਆਲਪੁਰਾ ਅਤੇ ਬੀੜ ਦੋਸਾਂਝ ਦੇ 3464.75 ਹੈਕਟੇਅਰ ਖੇਤਰ ਵਿਖੇ ਕੁੱਲ 57.30 ਕਿਲੋਮੀਟਰ ਲੰਬਾਈ ਖੇਤਰ 'ਚ ਤਾਰਬੰਦੀ ਕੀਤੀ ਗਈ ਹੈ ਜਿਸ 'ਤੇ 791.37 ਲੱਖ ਰੁਪਏ ਖਰਚੇ ਜਾ ਚੁੱਕੇ ਹਨ। ਉਨ੍ਹਾਂ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਬੀੜ ਭਾਦਸੋਂ ਦੇ 1022.63 ਹੈਕਟੇਅਰ ਖੇਤਰ 'ਚ 11.475 ਕਿਲੋਮੀਟਰ, ਬੀੜ ਭੁਨਰਹੇੜੀ ਦੇ 650 ਹੈਕਟੇਅਰ ਖੇਤਰ 'ਚ 11.220 ਕਿਲੋਮੀਟਰ, ਬੀੜ ਮੋਤੀ ਬਾਗ ਦੇ 654 ਹੈਕਟੇਅਰ ਖੇਤਰ 'ਚ 11.500 ਕਿਲੋਮੀਟਰ, ਬੀੜ ਗੁਰਦਿਆਲਪੁਰਾ ਦੇ 620.53 ਹੈਕਟੇਅਰ ਵਿਖੇ 10.611 ਮਿਲੋਮੀਟਰ ਅਤੇ ਬੀੜ ਦੋਸਾਂਝ ਦੇ 517.59 ਹੈਕਟੇਅਰ 'ਚ 12.500 ਕਿਲੋਮੀਟਰ ਖੇਤਰ 'ਚ ਤਾਰਬੰਦੀ ਕੀਤੀ ਜਾ ਚੁੱਕੀ ਹੈ।

 

Tags: Sadhu Singh Dharamsot

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD