ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ਪ੍ਰਬੰਧਕੀ ਆਧਾਰ ਤੇ ਪੰਜਾਬ ਪੁਲਿਸ ਦੇ ਗਿਆਰਾ ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀ ਸਬੰਧੀ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹਰਦੀਪ ਸਿੰਘ ਢਿੱਲੌ ਆਈ.ਪੀ.ਐਸ. ਨੂੰ ਸ਼੍ਰੀ ਰੋਹਿਤ ਚੋਧਰੀ ਦੀ ਥਾਂ 'ਤੇ ਡੀ.ਜੀ.ਪੀ. ਲਾਅ ਐਂਡ ਆਰਡਰ ਨਿਯੁਕਤ ਕੀਤਾ ਗਿਆ ਹੈ । ਇਸੇ ਤਰ੍ਹਾਂ ਜਸਮਿੰਦਰ ਸਿੰਘ ਆਈ.ਪੀ.ਐਸ. ਨੂੰ ਡੀ.ਜੀ.ਪੀ. ਆਈ.ਵੀ.ਸੀ. ਪੰਜਾਬ, ਸ਼੍ਰੀ ਐਮ.ਕੇ.ਤਿਵਾੜੀ ਆਈ.ਪੀ.ਐਸ. ਨੂੰ ਡੀ.ਜੀ.ਪੀ.(ਪ੍ਰ੍ਰਬੰਧ) ਅਤੇ ਵਾਧੂ ਚਾਰਜ ਐਮ.ਡੀ. ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਚੰਡੀਗੜ੍ਹ, ਸ਼੍ਰੀ ਰੋਹਿਤ ਚੌਧਰੀ ਆਈ.ਪੀ.ਐਸ. ਨੂੰ ਏ.ਡੀ.ਜੀ.ਪੀ.ਰੇਲਵੇਜ ਪੰਜਾਬ, ਸ਼੍ਰੀ ਆਈ.ਪੀ.ਐਸ. ਸਹੋਤਾ ਆਈ.ਪੀ.ਐਸ. ਨੂੰ ਏ.ਡੀ.ਜੀ.ਪੀ. ਜੇਲ੍ਹਾਂ ਪੰਜਾਬ, ਸ਼੍ਰੀ ਸੰਜੀਵ ਕਾਲੜਾ ਆਈ.ਪੀ.ਐਸ. ਨੂੰ ਏ.ਡੀ.ਜੀ.ਪੀ. ਭਲਾਈ ਪੰਜਾਬ, ਸ਼੍ਰੀ ਬੀ.ਕੇ. ਬਾਵਾ ਆਈ.ਪੀ.ਐਸ. ਨੂੰ Â.ਡੀ.ਜੀ.ਪੀ. ਕਮ ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਸ ਪੰਜਾਬ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਮਿਤੀ 1 ਸਤੰਬਰ 2017 ਨੂੰ ਸ਼੍ਰੀ ਜੀ.ਡੀ.ਪਾਂਡੇ ਦੀ 31 ਅਗਸਤ 2017 ਨੂੰ ਸੇਵਾਮੁਕਤੀ ਤੋਂ ਬਾਅਦ ਅਹੁਦਾ ਸੰਭਾਲਣਗੇ ਅਤੇ ਹੁਣ ਉਹ ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਸ ਪੰਜਾਬ ਦੇ ਦਫਤਰ ਵਿੱਚ ਕਾਰਜਪ੍ਰਣਾਲੀ ਨੂੰ ਸਮਝਣ ਲਈ ਉ.ਐਸ.ਡੀ. ਵੱਜੋਂ ਕੰਮ ਕਰਨਗੇ।ਬੁਲਾਰੇ ਨੇ ਦੱਸਿਆ ਕਿ ਸ਼੍ਰੀ ਗੋਰਵ ਯਾਦਵ ਆਈ.ਪੀ.ਐਸ. ਨੂੰ ਏ.ਡੀ.ਜੀ.ਪੀ. ਸਕਿਊਰਟੀ ਪੰਜਾਬ, ਸ਼੍ਰੀ ਕੁਲਦੀਪ ਸਿੰਘ ਆਈ.ਪੀ.ਐਸ. ਨੂੰ ਏ.ਡੀ.ਜੀ.ਪੀ. ਆਰਮਡ ਬਟਾਲੀਅਨ ਜਲ਼ੰਧਰ, ਸ਼੍ਰੀ ਅਨੀਤਾ ਪੁੰਜ ਆਈ.ਪੀ.ਐਸ. ਨੂੰ ਆਈ.ਜੀ.ਪੀ. ਟਰੇਨਿੰਗ ਦਾ ਨਾਲ ਡਾਇਰੈਕਟਰ ਪੀ.ਪੀ.ਏ. ਫਿਲੋਰ ਦਾ ਵਾਧੂ ਚਾਰਜ ਅਤੇ ਸ਼੍ਰੀ ਰਾਕੇਸ਼ ਅਗਰਵਾਲ ਆਈ.ਪੀ.ਐਸ. ਨੂੰ ਪਦ ਉਨਤ ਹੋਣ ਤੇ ਆਈ.ਜੀ.ਪੀ. ਮੁੱਖ ਮੰਤਰੀ ਸੁਰੱਖਿਆ ਪੰਜਾਬ/ਐਸ.ਪੀ.ਯੂ ਤਾਇਨਾਤ ਕੀਤਾ ਗਿਆ ਹੈ।ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।