Thursday, 25 April 2024

 

 

ਖ਼ਾਸ ਖਬਰਾਂ ਕਾਂਗਰਸ ਸਰਕਾਰ ਆਉਣ ਤੇ ਮਹਿਲਾਵਾਂ ਨੂੰ 50% ਆਰਕਸ਼ਣ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਲਈ ਕਾਂਗਰਸ ਵਚਨਬੱਧ --ਅਨੂਮਾ ਅਚਾਰੀਆ ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ : ਜਰਨੈਲ ਸਿੰਘ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਨੇ ਕੀਤਾ ਵੱਖ ਵੱਖ ਮੰਡੀਆਂ ਦਾ ਦੌਰਾ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਲਲਤੋਂ ਅਤੇ ਜੋਧਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ ਕਾਰਜ਼ਾਂ ਲਈ ਜ਼ਮੀਨੀ ਪੱਧਰ 'ਤੇ ਖੇਤਰੀ ਦੌਰਿਆਂ 'ਚ ਲਿਆਂਦੀ ਜਾਵੇ ਤੇਜ਼ੀ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿੱਚ ਮਤਦਾਨ ਦਾ ਸੁਨੇਹਾ ਦਿੰਦਾ ਵੱਡ ਆਕਾਰੀ ਚਿਤਰ ਬਣਾਇਆ ਗਿਆ ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਨਾਜ ਮੰਡੀ ਪੁਰਖਾਲੀ ਦਾ ਲਿਆ ਜਾਇਜਾ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਅਨੋਖਾ ਉਪਰਾਲਾ- ਨੌਜਵਾਨ ਵੋਟਰਾਂ ਨੂੰ ਯੂਥ ਇਲੈਕਸ਼ਨ ਅੰਬੈਸਡਰ ਬਣਾ ਕੇ ਚੋਣ ਪ੍ਰਕਿਆ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ ਡੀ ਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਮਿਥੇਨੌਲ/ਇੰਡਸਟਰੀਅਲ ਸਪਿਰਟ ਅਤੇ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ/ਈਐਨਏ/ਸ਼ਰਾਬ ਦੇ ਠੇਕਿਆਂ ਦੀ ਵਿਕਰੀ, ਸਪਲਾਈ ਅਤੇ ਸਟਾਕ 'ਤੇ ਲਾਈ ਗਈ ਨਿਗਰਾਨੀ ਪ੍ਰਣਾਲੀ ਦੀ ਸਮੀਖਿਆ ਕੀਤੀ ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ

 

ਗੈਂਗਸਟਰਾਂ ਤੇ ਤਸਕਰਾਂ ਸਬੰਧੀ ਦੁਵੱਲੀ ਸੂਚਨਾ ਅਦਾਨ-ਪ੍ਰਦਾਨ ਕਰਨ ਲਈ 8 ਰਾਜ ਸਹਿਮਤ

ਜ਼ੁਰਮਾਂ ਨੂੰ ਠੱਲ ਪਾਉਣ ਲਈ ਉਤਰੀ ਰਾਜਾਂ ਦੀ ਪੁਲਿਸ ਦਾ ਤਾਲਮੇਲ ਜ਼ਰੂਰੀ-ਸੁਰੇਸ਼ ਅਰੋੜਾ

Web Admin

Web Admin

5 Dariya News

ਚੰਡੀਗੜ੍ਹ , 20 Jun 2017

ਉਤਰੀ ਰਾਜਾਂ ਵਿਚ ਵੱਧ ਰਹੇ ਅਪਰਾਧਾਂ 'ਤੇ ਠੱਲ ਪਾਉਣ ਲਈ ਅੱਠ ਰਾਜਾਂ ਦੀ ਹੋਈ ਅੰਤਰਰਾਜੀ ਪੁਲਿਸ ਮੀਟਿੰਗ ਦੌਰਾਨ ਅਪਰਾਧੀਆਂ, ਨਸ਼ਾ ਤਸਕਰਾਂ, ਇਸ਼ਤਿਹਾਰੀ ਭਗੌੜਿਆਂ ਅਤੇ ਪੇਸ਼ੇਵਰ ਅਪਰਾਧੀਆਂ ਦੀਆਂ ਗਤੀਵਿਧੀਆਂ 'ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਜ਼ਰ ਰੱਖਣ ਅਤੇ ਸਬੰਧਿਤ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਦੇ ਹੋਏ ਸਾਂਝੇ ਤੌਰ 'ਤੇ ਇਕ ਡਾਟਾਬੇਸ ਤਿਆਰ ਕਰਨ ਲਈ ਸਹਿਮਤੀ ਹੋਈ।ਅੱਜ ਇੱਥੇ ਪੰਜਾਬ ਪੁਲਿਸ ਹੈਡਕੁਆਰਟਰ ਵਿਖੇ ਸ਼੍ਰੀ ਰੋਹਿਤ ਚੌਧਰੀ ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਦੀ ਅਗਵਾਈ ਹੇਠ ਹੋਈ ਇਸ ਪਲੇਠੀ ਮੀਟਿੰਗ ਵਿਚ ਅੱਠ ਰਾਜਾਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਭਾਗ ਲਿਆ। ਸ਼੍ਰੀ ਚੌਧਰੀ ਨੇ ਇਸ ਮੀਟਿੰਗ ਨੂੰ ਬਹੁਤ ਫਾਇਦੇਮੰਦ ਦੱਸਦਿਆਂ ਕਿਹਾ ਕਿ ਇਸ ਮੀਟਿੰਗ ਵਿੱਚ ਅਧਿਕਾਰੀਆਂ ਨੇ ਵੱਖ-ਵੱਖ ਤਰ੍ਹਾਂ ਦੇ ਅਪਰਾਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਅਪਰਾਧੀਆਂ ਨੂੰ ਕਾਬੂ ਕਰਨ ਸਬੰਧੀ ਸੁਝਾਅ ਰੱਖੇ। ਇਸ ਦੌਰਾਨ ਸਬੰਧਿਤ ਰਾਜਾਂ ਨੇ ਹਰ ਤਿੰਨ ਮਹੀਨੇ ਬਾਅਦ ਇਕ ਸਾਂਝੀ ਮੀਟਿੰਗ ਕਰਨ ਦਾ ਵੀ ਸਿਧਾਂਤਕ ਫ਼ੈਸਲਾ ਲਿਆ।ਮੀਟਿੰਗ ਵਿਚ ਹਾਜਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਪੁਲਿਸ ਦੇ ਮੁਖੀ ਸ਼੍ਰੀ ਸੁਰੇਸ਼ ਅਰੋੜਾ ਡੀ.ਜੀ.ਪੀ. ਪੰਜਾਬ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਵੱਖ-ਵੱਖ ਰਾਜਾਂ  ਅਤੇ ਏਜੰਸੀਆਂ ਦੇ ਪੁਲਿਸ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਉਤਰੀ ਰਾਜਾਂ ਵਿਚ ਅਮਨ, ਕਾਨੂੰਨ ਅਤੇ ਵਿਵਸਥਾ ਕਾਇਮ ਕਰਨਾ ਹੈ। 

ਅੰਤਰ-ਰਾਜੀ ਮੀਟਿੰਗ ਦੀ ਮਹੱਤਤਾ ਬਾਰੇ ਬੋਲਦਿਆਂ ਡੀ.ਜੀ.ਪੀ. ਨੇ ਕਿਹਾ ਕਿ ਖੁਫ਼ੀਆ ਸੂਚਨਾਵਾਂ ਦੇ ਅਦਾਨ-ਪ੍ਰਦਾਨ ਅਤੇ ਸਾਂਝੀਆਂ ਕੋਸ਼ਿਸ਼ਾਂ ਨਾਲ ਰਾਜਾਂ ਅੰਦਰ ਜਿੱਥੇ ਵੱਖ-ਵੱਖ ਤਰ੍ਹਾਂ ਦੇ ਅਣਸੁਲਝੇ ਕੇਸਾਂ ਨੂੰ ਹੱਲ ਕਰਨ ਵਿਚ ਮੱਦਦ ਮਿਲੇਗੀ ਉਥੇ ਅਪਰਾਧੀਆਂ, ਨਸ਼ਾ ਤਸਕਰਾਂ, ਭਗੌੜੇ ਮੁਜ਼ਰਮਾਂ ਨੂੰ ਕਾਬੂ ਕਰਨਾ ਸੁਖਾਲਾ ਹੋ ਸਕੇਗਾ।ਸ਼੍ਰੀ ਰੋਹਿਤ ਚੌਧਰੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਜਿੱਥੇ ਜਾਣਕਾਰੀ ਨੂੰ ਸਾਂਝਾ ਕਰਨ ਅਤੇ ਅਪਰਾਧੀਆਂ, ਨਸ਼ਾ ਤਸਕਰਾਂ ਅਤੇ ਪੇਸ਼ੇਵਰ ਮੁਜ਼ਰਮਾਂ ਦਾ ਸਾਂਝਾ ਡਾਟਾਬੇਸ ਬਣਾਉਣ ਤੋਂ ਇਲਾਵਾ ਖੁਫ਼ੀਆ ਸੂਚਨਾਵਾਂ 'ਤੇ ਢੁੱਕਵੀਂ ਅਤੇ ਤੁਰੰਤ ਕਾਰਵਾਈ ਕਰਨ ਵਰਗੇ ਮਹੱਤਵਪੂਰਣ ਮੁੱਦਿਆਂ 'ਤੇ ਵੀ ਵਿਚਾਰਾਂ ਹੋਈਆਂ। ਉਨਾਂ ਕਿਹਾ ਕਿ ਇਹ ਮੀਟਿੰਗ ਹਰ ਤਿਮਾਹੀ ਪਿੱਛੋਂ ਹੋਵੇਗੀ।ਇਸ ਮੀਟਿੰਗ ਵਿਚ ਸ਼੍ਰੀ ਕੁਲਦੀਪ ਸਿੰਘ ਆਈ.ਜੀ./ਰਾਜ ਅਪਰਾਧ ਸ਼ਾਖਾ ਹਰਿਆਣਾ, ਸ਼੍ਰੀ ਰਾਮ ਕੁਮਾਰ ਆਈ.ਜੀ. ਮੇਰਠ. ਯੂ.ਪੀ, ਸ਼੍ਰੀਮਤੀ ਰਿਧਿਮ ਅਗਰਵਾਲ ਐਸ.ਐਸ.ਪੀ./ਐਸ.ਟੀ.ਐਫ ਉਤਰਾਖੰਡ, ਸ਼੍ਰੀ ਹਰੇਂਦਰਾ ਕੁਮਾਰ ਐਸ.ਪੀ/ਸ੍ਰੀਗੰਗਾਨਗਰ ਰਾਜਸਥਾਨ, ਡਾ. ਖੁਸ਼ਾਲ ਸ਼ਰਮਾ ਐਸ.ਪੀ/ਅਮਨ ਤੇ ਕਾਨੂੰਨ ਹਿਮਾਚਲ ਪ੍ਰਦੇਸ਼, ਸ਼੍ਰੀ ਮਧੁਰ ਵਰਮਾ ਡੀ.ਸੀ.ਪੀ/ਕਰਾਈਮ ਨਵੀਂ ਦਿੱਲੀ, ਸ਼੍ਰੀ ਆਰੇ.ਕੇ. ਜੋਸਵਾਲ ਆਈ.ਜੀ./ਐਸ.ਟੀ.ਐਫ ਪੰਜਾਬ, ਸ਼੍ਰੀ ਏ.ਐਸ ਰਾਏ ਆਈ.ਜੀ. ਪਟਿਆਲਾ ਜੋਨ, ਸ਼੍ਰੀ ਗੋਤਮ ਚੀਮਾ ਆਈ.ਜੀ./ਅਮਨ ਤੇ ਕਾਨੂੰਨ ਪੰਜਾਬ, ਸ਼੍ਰੀ ਪਵਨ ਕੁਮਾਰ ਡੀ.ਐਸ.ਪੀ/ਕਰਾਈਮ ਬਰਾਂਚ ਚੰਡੀਗੜ੍ਹ, ਸ਼੍ਰੀ ਅਸ਼ੋਕ ਕੁਮਾਰ ਡੀ.ਸੀ.ਪੀ ਪੰਚਕੁਲਾ, ਸ਼੍ਰੀ ਜੇ.ਪੀ. ਜੱਸੂ ਵਧੀਕ ਡਾਇਰੈਕਟਰ ਐਸ.ਆਈ.ਬੀ ਚੰਡੀਗੜ੍ਹ, ਸ਼੍ਰੀ ਅਸ਼ੀਸ਼ ਚੌਧਰੀ ਡੀ.ਆਈ.ਜੀ ਬਠਿੰਡਾ ਰੇਂਜ, ਡਾ. ਨਾਨਕ ਸਿੰਘ ਐਸ.ਐਸ.ਪੀ. ਫਰੀਦਕੋਟ, ਡਾ. ਕੇਤੁਨ.ਬੀ.ਪਾਟਿਲ ਐਸ.ਐਸ.ਪੀ. ਫਾਜ਼ਿਲਕਾ ਅਤੇ ਸ਼੍ਰੀ ਕੇ.ਐਸ. ਚਾਹਲ ਐਸ.ਐਸ.ਪੀ, ਐਸ.ਏ.ਐਸ. ਨਗਰ ਸ਼ਾਮਲ ਸਨ।

 

Tags: POLICE

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD